ਦਸਮ ਗਰੰਥ । दसम ग्रंथ ।

Page 1386

ਰੇ ਰੇ ਕਾਲ! ਫੂਲਿ ਜਿਨਿ ਜਾਹੁ ॥

रे रे काल! फूलि जिनि जाहु ॥

ਬਹੁਰਿ ਆਨਿ ਸੰਗ੍ਰਾਮ ਮਚਾਹੁ ॥

बहुरि आनि संग्राम मचाहु ॥

ਏਕ ਨਿਦਾਨ ਕਰੋ ਰਨ ਮਾਹੀ ॥

एक निदान करो रन माही ॥

ਕੈ ਅਸਿਧੁਜਿ ਕੈ ਦਾਨਵ ਨਾਹੀ ॥੩੬੯॥

कै असिधुजि कै दानव नाही ॥३६९॥

ਏਕ ਪਾਵ ਤਜਿ ਜੁਧ ਨ ਭਾਜਾ ॥

एक पाव तजि जुध न भाजा ॥

ਮਹਾਰਾਜ ਦੈਤਨ ਕਾ ਰਾਜਾ ॥

महाराज दैतन का राजा ॥

ਆਂਤੌ ਗੀਧ ਗਗਨ ਲੈ ਗਏ ॥

आंतौ गीध गगन लै गए ॥

ਬਾਹਤ ਬਿਸਿਖ ਤਊ ਹਠ ਭਏ ॥੩੭੦॥

बाहत बिसिख तऊ हठ भए ॥३७०॥

ਅਸੁਰ ਅਮਿਤ ਰਨ ਬਾਨ ਚਲਾਏ ॥

असुर अमित रन बान चलाए ॥

ਨਿਰਖਿ ਖੜਗਧੁਜ ਕਾਟਿ ਗਿਰਾਏ ॥

निरखि खड़गधुज काटि गिराए ॥

ਬੀਸ ਸਹਸ੍ਰ ਅਸੁਰ ਪਰ ਬਾਨਾ ॥

बीस सहस्र असुर पर बाना ॥

ਸ੍ਰੀ ਅਸਿਧੁਜ ਛਾਡੇ ਬਿਧਿ ਨਾਨਾ ॥੩੭੧॥

स्री असिधुज छाडे बिधि नाना ॥३७१॥

ਮਹਾ ਕਾਲ ਪੁਨਿ ਜਿਯ ਮੈ ਕੋਪਾ ॥

महा काल पुनि जिय मै कोपा ॥

ਧਨੁਖ ਟੰਕੋਰ ਬਹੁਰਿ ਰਨ ਰੋਪਾ ॥

धनुख टंकोर बहुरि रन रोपा ॥

ਏਕ ਬਾਨ ਤੇ ਧੁਜਹਿ ਗਿਰਾਯੋ ॥

एक बान ते धुजहि गिरायो ॥

ਦੁਤਿਯ ਸਤ੍ਰੁ ਕੋ ਸੀਸ ਉਡਾਯੋ ॥੩੭੨॥

दुतिय सत्रु को सीस उडायो ॥३७२॥

ਦੁਹੂੰ ਬਿਸਿਖ ਕਰਿ ਦ੍ਵੈ ਰਥ ਚਕ੍ਰ ॥

दुहूं बिसिख करि द्वै रथ चक्र ॥

ਕਾਟਿ ਦਏ ਛਿਨ ਇਕ ਮੈ ਬਕ੍ਰ ॥

काटि दए छिन इक मै बक्र ॥

ਚਾਰਹਿ ਬਾਨ ਚਾਰ ਹੂੰ ਬਾਜਾ ॥

चारहि बान चार हूं बाजा ॥

ਮਾਰ ਦਏ ਸਭ ਜਗ ਕੇ ਰਾਜਾ ॥੩੭੩॥

मार दए सभ जग के राजा ॥३७३॥

ਬਹੁਰਿ ਅਸੁਰ ਕਾ ਕਾਟਸਿ ਮਾਥਾ ॥

बहुरि असुर का काटसि माथा ॥

ਸ੍ਰੀ ਅਸਿਕੇਤਿ ਜਗਤ ਕੇ ਨਾਥਾ ॥

स्री असिकेति जगत के नाथा ॥

ਦੁਤਿਯ ਬਾਨ ਸੌ ਦੋਊ ਅਰਿ ਕਰ ॥

दुतिय बान सौ दोऊ अरि कर ॥

ਕਾਟਿ ਦਯੋ ਅਸਿਧੁਜ ਨਰ ਨਾਹਰ ॥੩੭੪॥

काटि दयो असिधुज नर नाहर ॥३७४॥

ਪੁਨਿ ਰਾਛਸ ਕਾ ਕਾਟਾ ਸੀਸਾ ॥

पुनि राछस का काटा सीसा ॥

ਸ੍ਰੀ ਅਸਿਕੇਤੁ ਜਗਤ ਕੇ ਈਸਾ ॥

स्री असिकेतु जगत के ईसा ॥

ਪੁਹਪਨ ਬ੍ਰਿਸਟਿ ਗਗਨ ਤੇ ਭਈ ॥

पुहपन ब्रिसटि गगन ते भई ॥

ਸਭਹਿਨ ਆਨਿ ਬਧਾਈ ਦਈ ॥੩੭੫॥

सभहिन आनि बधाई दई ॥३७५॥

ਧੰਨ੍ਯ ਧੰਨ੍ਯ ਲੋਗਨ ਕੇ ਰਾਜਾ! ॥

धंन्य धंन्य लोगन के राजा! ॥

ਦੁਸਟਨ ਦਾਹ ਗਰੀਬ ਨਿਵਾਜਾ ॥

दुसटन दाह गरीब निवाजा ॥

ਅਖਲ ਭਵਨ ਕੇ ਸਿਰਜਨਹਾਰੇ! ॥

अखल भवन के सिरजनहारे! ॥

ਦਾਸ ਜਾਨਿ, ਮੁਹਿ ਲੇਹੁ ਉਬਾਰੇ ॥੩੭੬॥

दास जानि, मुहि लेहु उबारे ॥३७६॥

ਕਬ੍ਯੋ ਬਾਚ ਬੇਨਤੀ ॥

कब्यो बाच बेनती ॥

ਚੌਪਈ ॥

चौपई ॥

ਹਮਰੀ ਕਰੋ ਹਾਥ ਦੈ ਰਛਾ ॥

हमरी करो हाथ दै रछा ॥

ਪੂਰਨ ਹੋਇ ਚਿਤ ਕੀ ਇਛਾ ॥

पूरन होइ चित की इछा ॥

ਤਵ ਚਰਨਨ ਮਨ ਰਹੈ ਹਮਾਰਾ ॥

तव चरनन मन रहै हमारा ॥

ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥

अपना जान करो प्रतिपारा ॥३७७॥

ਹਮਰੇ ਦੁਸਟ ਸਭੈ ਤੁਮ ਘਾਵਹੁ ॥

हमरे दुसट सभै तुम घावहु ॥

ਆਪੁ ਹਾਥ ਦੈ ਮੋਹਿ ਬਚਾਵਹੁ ॥

आपु हाथ दै मोहि बचावहु ॥

ਸੁਖੀ ਬਸੈ ਮੋਰੋ ਪਰਿਵਾਰਾ ॥

सुखी बसै मोरो परिवारा ॥

ਸੇਵਕ ਸਿਖ੍ਯ ਸਭੈ ਕਰਤਾਰਾ ॥੩੭੮॥

सेवक सिख्य सभै करतारा ॥३७८॥

ਮੋ ਰਛਾ ਨਿਜੁ ਕਰ ਦੈ ਕਰਿਯੈ ॥

मो रछा निजु कर दै करियै ॥

ਸਭ ਬੈਰਿਨ ਕੌ ਆਜ ਸੰਘਰਿਯੈ ॥

सभ बैरिन कौ आज संघरियै ॥

ਪੂਰਨ ਹੋਇ ਹਮਾਰੀ ਆਸਾ ॥

पूरन होइ हमारी आसा ॥

ਤੋਰਿ ਭਜਨ ਕੀ ਰਹੈ ਪਿਯਾਸਾ ॥੩੭੯॥

तोरि भजन की रहै पियासा ॥३७९॥

ਤੁਮਹਿ ਛਾਡਿ, ਕੋਈ ਅਵਰ ਨ ਧ੍ਯਾਊ ॥

तुमहि छाडि, कोई अवर न ध्याऊ ॥

ਜੋ ਬਰ ਚਾਹੌ, ਸੁ ਤੁਮ ਤੇ ਪਾਊ ॥

जो बर चाहौ, सु तुम ते पाऊ ॥

ਸੇਵਕ ਸਿਖ੍ਯ ਹਮਾਰੇ ਤਾਰਿਯਹਿ ॥

सेवक सिख्य हमारे तारियहि ॥

ਚੁਨ ਚੁਨ ਸਤ੍ਰੁ ਹਮਾਰੇ ਮਾਰਿਯਹਿ ॥੩੮੦॥

चुन चुन सत्रु हमारे मारियहि ॥३८०॥

ਆਪੁ ਹਾਥ ਦੈ ਮੁਝੈ ਉਬਰਿਯੈ ॥

आपु हाथ दै मुझै उबरियै ॥

ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥

मरन काल का त्रास निवरियै ॥

ਹੂਜੋ ਸਦਾ ਹਮਾਰੇ ਪਛਾ ॥

हूजो सदा हमारे पछा ॥

ਸ੍ਰੀ ਅਸਿਧੁਜ ਜੂ! ਕਰਿਯਹੁ ਰਛਾ ॥੩੮੧॥

स्री असिधुज जू! करियहु रछा ॥३८१॥

ਰਾਖਿ ਲੇਹੁ ਮੁਹਿ ਰਾਖਨਹਾਰੇ! ॥

राखि लेहु मुहि राखनहारे! ॥

ਸਾਹਿਬ ਸੰਤ ਸਹਾਇ ਪਿਯਾਰੇ ॥

साहिब संत सहाइ पियारे ॥

ਦੀਨਬੰਧੁ ਦੁਸਟਨ ਕੇ ਹੰਤਾ ॥

दीनबंधु दुसटन के हंता ॥

ਤੁਮ ਹੋ, ਪੁਰੀ ਚਤੁਰਦਸ ਕੰਤਾ ॥੩੮੨॥

तुम हो, पुरी चतुरदस कंता ॥३८२॥

TOP OF PAGE

Dasam Granth