ਦਸਮ ਗਰੰਥ । दसम ग्रंथ ।

Page 1380

ਬਹੁਰਿ ਕੋਪ ਕਰਿ ਦੁਸਟ ਅਪਾਰਾ ॥

बहुरि कोप करि दुसट अपारा ॥

ਮਹਾ ਕਾਲ ਕੌ ਚਹਤ ਸੰਘਾਰਾ ॥

महा काल कौ चहत संघारा ॥

ਜਿਮਿ ਗਗਨਹਿ ਕੋਈ ਬਾਨ ਚਲਾਵੈ ॥

जिमि गगनहि कोई बान चलावै ॥

ਤਾਹਿ ਨ ਲਗੇ ਤਿਸੀ ਪਰ ਆਵੈ ॥੨੮੩॥

ताहि न लगे तिसी पर आवै ॥२८३॥

ਭਾਂਤਿ ਭਾਂਤਿ ਬਾਦਿਤ੍ਰ ਬਜਾਇ ॥

भांति भांति बादित्र बजाइ ॥

ਦਾਨਵ ਨਿਕਟ ਪਹੂਚੇ ਆਇ ॥

दानव निकट पहूचे आइ ॥

ਮਹਾ ਕਾਲ ਤਬ ਬਿਰਦ ਸੰਭਾਰੋ ॥

महा काल तब बिरद स्मभारो ॥

ਸੰਤ ਉਬਾਰਿ ਦੋਖਿਯਨ ਮਾਰੋ ॥੨੮੪॥

संत उबारि दोखियन मारो ॥२८४॥

ਖੰਡ ਖੰਡ ਕਰਿ ਦਾਨਵ ਮਾਰੇ ॥

खंड खंड करि दानव मारे ॥

ਤਿਲ ਤਿਲ ਪ੍ਰਾਇ ਸਕਲ ਕਰਿ ਡਾਰੇ ॥

तिल तिल प्राइ सकल करि डारे ॥

ਪਾਵਕਾਸਤ੍ਰ ਕਲਿ ਬਹੁਰਿ ਚਲਾਯੋ ॥

पावकासत्र कलि बहुरि चलायो ॥

ਸੈਨ ਅਸੁਰ ਕੋ ਸਗਲ ਗਿਰਾਯੋ ॥੨੮੫॥

सैन असुर को सगल गिरायो ॥२८५॥

ਬਰੁਣਾਸਤ੍ਰ ਦਾਨਵ ਤਬ ਛੋਰਾ ॥

बरुणासत्र दानव तब छोरा ॥

ਜਾ ਤੇ ਪਾਵਕਾਸਤ੍ਰ ਕਹ ਮੋਰਾ ॥

जा ते पावकासत्र कह मोरा ॥

ਬਾਸ੍ਵਾਸਤ੍ਰ ਤਬ ਕਾਲ ਚਲਾਯੋ ॥

बास्वासत्र तब काल चलायो ॥

ਇੰਦ੍ਰ ਪ੍ਰਤ੍ਰਛ ਹ੍ਵੈ ਜੁਧ ਮਚਾਯੋ ॥੨੮੬॥

इंद्र प्रत्रछ ह्वै जुध मचायो ॥२८६॥

ਦਾਨਵ ਨਿਰਖਿ ਠਾਂਢ ਰਨ ਬਾਸਵ ॥

दानव निरखि ठांढ रन बासव ॥

ਪੀਵਤ ਭਯੋ ਕੂਪ ਦ੍ਵੈ ਆਸਵ ॥

पीवत भयो कूप द्वै आसव ॥

ਕਰਿ ਕੈ ਕੋਪ ਅਤੁਲ ਅਸ ਗਰਜਾ ॥

करि कै कोप अतुल अस गरजा ॥

ਭੂੰਮਿ ਅਕਾਸ ਸਬਦ ਸੁਨਿ ਲਰਜਾ ॥੨੮੭॥

भूमि अकास सबद सुनि लरजा ॥२८७॥

ਅਮਿਤ ਬਾਸਵਹਿ ਬਾਨ ਪ੍ਰਹਾਰੇ ॥

अमित बासवहि बान प्रहारे ॥

ਬਰਮ ਚਰਮ ਸਭ ਭੇਦਿ ਪਧਾਰੇ ॥

बरम चरम सभ भेदि पधारे ॥

ਜਨੁਕ ਨਾਗ ਬਾਂਬੀ ਧਸਿ ਗਏ ॥

जनुक नाग बांबी धसि गए ॥

ਭੂਤਲ ਭੇਦਿ ਪਤਾਰ ਸਿਧਏ ॥੨੮੮॥

भूतल भेदि पतार सिधए ॥२८८॥

ਅਮਿਤ ਰੋਸ ਬਾਸਵ ਤਬ ਕਿਯਾ ॥

अमित रोस बासव तब किया ॥

ਧਨੁਖ ਬਾਨ ਕਰ ਭੀਤਰ ਲਿਯਾ ॥

धनुख बान कर भीतर लिया ॥

ਅਮਿਤ ਕੋਪ ਕਰਿ ਬਿਸਿਖ ਪ੍ਰਹਾਰੇ ॥

अमित कोप करि बिसिख प्रहारे ॥

ਫੋਰਿ ਦਾਨਵਨ ਪਾਰ ਪਧਾਰੇ ॥੨੮੯॥

फोरि दानवन पार पधारे ॥२८९॥

ਦਾਨਵ ਅਧਿਕ ਰੋਸ ਕਰਿ ਧਾਏ ॥

दानव अधिक रोस करि धाए ॥

ਦੇਵ ਪੂਜ ਰਨ ਮਾਝ ਭਜਾਏ ॥

देव पूज रन माझ भजाए ॥

ਭਜਤ ਦੇਵ ਨਿਰਖੇ ਕਲਿ ਜਬ ਹੀ ॥

भजत देव निरखे कलि जब ही ॥

ਸਸਤ੍ਰ ਅਸਤ੍ਰ ਛੋਰੇ ਰਨ ਤਬ ਹੀ ॥੨੯੦॥

ससत्र असत्र छोरे रन तब ही ॥२९०॥

ਬਾਨਨ ਕੀ ਬਰਖਾ ਕਲਿ ਕਰੀ ॥

बानन की बरखा कलि करी ॥

ਲਾਗਤ ਸੈਨ ਦਾਨਵੀ ਜਰੀ ॥

लागत सैन दानवी जरी ॥

ਸਤ੍ਰੁ ਅਨੇਕ ਨਿਧਨ ਕਹ ਗਏ ॥

सत्रु अनेक निधन कह गए ॥

ਬਹੁਰਿ ਉਪਜਿ ਬਹੁ ਠਾਢੇ ਭਏ ॥੨੯੧॥

बहुरि उपजि बहु ठाढे भए ॥२९१॥

ਬਹੁਰਿ ਕਾਲ ਕੁਪਿ ਬਾਨ ਪ੍ਰਹਾਰੇ ॥

बहुरि काल कुपि बान प्रहारे ॥

ਬੇਧਿ ਦਾਨਵਨ ਪਾਰ ਪਧਾਰੇ ॥

बेधि दानवन पार पधारे ॥

ਦਾਨਵ ਤਬੈ ਅਧਿਕ ਕਰਿ ਕ੍ਰੁਧਾ ॥

दानव तबै अधिक करि क्रुधा ॥

ਮੰਡਾ ਮਹਾ ਕਾਲ ਤਨ ਜੁਧਾ ॥੨੯੨॥

मंडा महा काल तन जुधा ॥२९२॥

ਮਹਾ ਕਾਲ ਤਬ ਬਾਨ ਪ੍ਰਹਾਰੇ ॥

महा काल तब बान प्रहारे ॥

ਦਾਨਵ ਏਕ ਏਕ ਕਰਿ ਮਾਰੇ ॥

दानव एक एक करि मारे ॥

ਤਿਨ ਤੇ ਬਹੁ ਉਪਜਿਤ ਰਨ ਭਏ ॥

तिन ते बहु उपजित रन भए ॥

ਮਹਾ ਕਾਲ ਕੇ ਸਾਮੁਹਿ ਸਿਧਏ ॥੨੯੩॥

महा काल के सामुहि सिधए ॥२९३॥

ਜੇਤਿਕ ਧਏ ਤਿਤਕ ਕਲਿ ਮਾਰੇ ॥

जेतिक धए तितक कलि मारे ॥

ਰਥੀ ਗਜੀ ਤਿਲ ਤਿਲ ਕਰਿ ਡਾਰੇ ॥

रथी गजी तिल तिल करि डारे ॥

ਤਿਨਤੇ ਉਪਜਿ ਠਾਂਢ ਭੇ ਘਨੇ ॥

तिनते उपजि ठांढ भे घने ॥

ਰਥੀ ਗਜੀ ਬਾਜੀ ਸੁਭ ਬਨੇ ॥੨੯੪॥

रथी गजी बाजी सुभ बने ॥२९४॥

ਬਹੁਰਿ ਕਾਲ ਕਰਿ ਕੋਪ ਪ੍ਰਹਾਰੇ ॥

बहुरि काल करि कोप प्रहारे ॥

ਦੈਤ ਅਨਿਕ ਮ੍ਰਿਤੁ ਲੋਕ ਪਧਾਰੇ ॥

दैत अनिक म्रितु लोक पधारे ॥

ਮਹਾ ਕਾਲ ਬਹੁਰੌ ਧਨੁ ਧਰਾ ॥

महा काल बहुरौ धनु धरा ॥

ਸੌ ਸੌ ਬਾਨ ਏਕ ਇਕ ਹਰਾ ॥੨੯੫॥

सौ सौ बान एक इक हरा ॥२९५॥

ਸੌ ਸੌ ਏਕ ਏਕ ਸਰ ਮਾਰਾ ॥

सौ सौ एक एक सर मारा ॥

ਸੌ ਸੌ ਗਿਰੀ ਸ੍ਰੋਨ ਕੀ ਧਾਰਾ ॥

सौ सौ गिरी स्रोन की धारा ॥

ਸਤ ਸਤ ਅਸੁਰ ਉਪਜਿ ਭੇ ਠਾਢੇ ॥

सत सत असुर उपजि भे ठाढे ॥

ਅਸੀ ਗਜੀ ਕੌਚੀ ਬਲ ਗਾਢੇ ॥੨੯੬॥

असी गजी कौची बल गाढे ॥२९६॥

TOP OF PAGE

Dasam Granth