ਦਸਮ ਗਰੰਥ । दसम ग्रंथ ।

Page 1378

ਸਸਤ੍ਰ ਅਸਤ੍ਰ ਅਸ ਅਸੁਰ ਚਲਾਏ ॥

ससत्र असत्र अस असुर चलाए ॥

ਖੜਗ ਕੇਤੁ ਪਰ ਕਛੁ ਨ ਬਸਾਏ ॥

खड़ग केतु पर कछु न बसाए ॥

ਅਸਤ੍ਰਨ ਸਾਥ ਅਸਤ੍ਰੁ ਬਹੁ ਛਏ ॥

असत्रन साथ असत्रु बहु छए ॥

ਜਾ ਕੌ ਲਗੇ ਲੀਨ ਤੇ ਭਏ ॥੨੬੧॥

जा कौ लगे लीन ते भए ॥२६१॥

ਲੀਨ ਹ੍ਵੈ ਗਏ ਅਸਤ੍ਰ ਨਿਹਾਰੇ ॥

लीन ह्वै गए असत्र निहारे ॥

ਹਾਇ ਹਾਇ ਕਰਿ ਅਸੁਰ ਪੁਕਾਰੇ ॥

हाइ हाइ करि असुर पुकारे ॥

ਮਹਾ ਮੂਢ ਫਿਰਿ ਕੋਪ ਬਢਾਈ ॥

महा मूढ फिरि कोप बढाई ॥

ਪੁਨਿ ਅਸਿਧੁਜ ਤਨ ਕਰੀ ਲਰਾਈ ॥੨੬੨॥

पुनि असिधुज तन करी लराई ॥२६२॥

ਇਹ ਬਿਧਿ ਭਯੋ ਘੋਰ ਸੰਗ੍ਰਾਮਾ ॥

इह बिधि भयो घोर संग्रामा ॥

ਨਿਰਖਤ ਦੇਵ ਦਾਨਵੀ ਬਾਮਾ ॥

निरखत देव दानवी बामा ॥

ਧੰਨ੍ਯ ਧੰਨ੍ਯ ਅਸਿਧੁਜ ਕੌ ਕਹੈ ॥

धंन्य धंन्य असिधुज कौ कहै ॥

ਦਾਨਵ ਹੇਰਿ ਮੋਨ ਹ੍ਵੈ ਰਹੈ ॥੨੬੩॥

दानव हेरि मोन ह्वै रहै ॥२६३॥

ਭੁਜੰਗ ਛੰਦ ॥

भुजंग छंद ॥

ਮਹਾ ਰੋਸ ਕੈ ਕੈ ਹਠੀ ਫੇਰਿ ਗਾਜੇ ॥

महा रोस कै कै हठी फेरि गाजे ॥

ਚਹੂੰ ਓਰ ਤੇ ਘੋਰ ਬਾਦਿਤ੍ਰ ਬਾਜੇ ॥

चहूं ओर ते घोर बादित्र बाजे ॥

ਪ੍ਰਣੋ ਸੰਖ ਭੇਰੀ ਬਜੇ ਢੋਲ ਐਸੇ ॥

प्रणो संख भेरी बजे ढोल ऐसे ॥

ਪ੍ਰਲੈ ਕਾਲ ਕੇ ਕਾਲ ਕੀ ਰਾਤ੍ਰਿ ਜੈਸੇ ॥੨੬੪॥

प्रलै काल के काल की रात्रि जैसे ॥२६४॥

ਬਜੇ ਸੰਖ ਔ ਦਾਨਵੀ ਭੇਰ ਐਸੀ ॥

बजे संख औ दानवी भेर ऐसी ॥

ਕਹੈ ਆਸੁਰੀ ਬ੍ਰਿਤ ਕੀ ਕ੍ਰਿਤ ਜੈਸੀ ॥

कहै आसुरी ब्रित की क्रित जैसी ॥

ਕਹੂੰ ਬੀਰ ਬਾਜੰਤ ਬਾਕੇ ਬਜਾਵੈ ॥

कहूं बीर बाजंत बाके बजावै ॥

ਮਨੋ ਚਿਤ ਕੋ ਕੋਪ ਭਾਖੇ ਸੁਨਾਵੈ ॥੨੬੫॥

मनो चित को कोप भाखे सुनावै ॥२६५॥

ਕਿਤੇ ਬੀਰ ਬਜ੍ਰਾਨ ਕੇ ਸਾਥ ਪੇਲੇ ॥

किते बीर बज्रान के साथ पेले ॥

ਭਰੇ ਬਸਤ੍ਰ ਲੋਹੂ ਮਨੋ ਫਾਗ ਖੇਲੇ ॥

भरे बसत्र लोहू मनो फाग खेले ॥

ਮੂਏ ਖਾਇ ਕੈ ਦੁਸਟ ਕੇਤੇ ਮਰੂਰੇ ॥

मूए खाइ कै दुसट केते मरूरे ॥

ਸੋਏ ਜਾਨ ਮਾਲੰਗ ਖਾਏ ਧਤੂਰੇ ॥੨੬੬॥

सोए जान मालंग खाए धतूरे ॥२६६॥

ਕਿਤੇ ਟੂਕ ਟੂਕੇ ਬਲੀ ਖੇਤ ਹੋਏ ॥

किते टूक टूके बली खेत होए ॥

ਮਨੋ ਖਾਇ ਕੈ ਭੰਗ ਮਾਲੰਗ ਸੋਏ ॥

मनो खाइ कै भंग मालंग सोए ॥

ਬਿਰਾਜੈ ਕਟੇ ਅੰਗ ਬਸਤ੍ਰੋ ਲਪੇਟੇ ॥

बिराजै कटे अंग बसत्रो लपेटे ॥

ਜੁਮੇ ਕੇ ਮਨੋ ਰੋਜ ਮੈ ਗੌਂਸ ਲੇਟੇ ॥੨੬੭॥

जुमे के मनो रोज मै गौंस लेटे ॥२६७॥

ਕਹੂੰ ਡਾਕਨੀ ਝਾਕਨੀ ਹਾਕ ਮਾਰੈ ॥

कहूं डाकनी झाकनी हाक मारै ॥

ਉਠੈ ਨਾਦ ਭਾਰੇ ਛੁਟੈ ਚੀਤਕਾਰੈ ॥

उठै नाद भारे छुटै चीतकारै ॥

ਕਹੂੰ ਘੂੰਮਿ ਭੂੰਮੈ ਪਰੇ ਖੇਤ ਬਾਜੀ ॥

कहूं घूमि भूमै परे खेत बाजी ॥

ਨਿਵਾਜੇ ਝੁਕੈ ਹੈ ਮਨੌ ਕਾਬਿ ਕਾਜੀ ॥੨੬੮॥

निवाजे झुकै है मनौ काबि काजी ॥२६८॥

ਹਠੀ ਬਧਿ ਗੋਪਾ ਗੁਲਿਤ੍ਰਾਣ ਬਾਂਕੇ ॥

हठी बधि गोपा गुलित्राण बांके ॥

ਚਲੇ ਕੋਪ ਕੈ ਕੈ ਹਠੀਲੇ ਨਿਸਾਂਕੇ ॥

चले कोप कै कै हठीले निसांके ॥

ਕਹੂੰ ਚਰਮ ਬਰਮੈ ਗਿਰੇ ਮਰਮ ਛੇਦੇ ॥

कहूं चरम बरमै गिरे मरम छेदे ॥

ਕਹੂੰ ਮਾਸ ਕੇ ਗਿਧ ਲੈ ਗੇ ਲਬੇਦੇ ॥੨੬੯॥

कहूं मास के गिध लै गे लबेदे ॥२६९॥

ਕਹੂੰ ਬੀਰ ਬਾਜੀ ਬਜੰਤ੍ਰੀ ਝਰੇ ਹੈਂ ॥

कहूं बीर बाजी बजंत्री झरे हैं ॥

ਕਹੂੰ ਖੰਡ ਖੰਡ ਹ੍ਵੈ ਸਿਪਾਹੀ ਮਰੇ ਹੈਂ ॥

कहूं खंड खंड ह्वै सिपाही मरे हैं ॥

ਕਹੂੰ ਮਤ ਦੰਤੀ ਪਰੇ ਹੈਂ ਪ੍ਰਹਾਰੇ ॥

कहूं मत दंती परे हैं प्रहारे ॥

ਗਿਰੇ ਭੂਮਿ ਪਬੈ ਮਨੋ ਬਦ੍ਰ ਮਾਰੇ ॥੨੭੦॥

गिरे भूमि पबै मनो बद्र मारे ॥२७०॥

ਸਵੈਯਾ ॥

सवैया ॥

ਕਾਢਿ ਕ੍ਰਿਪਾਨ ਜਬੈ ਗਰਜਿਯੋ; ਲਖਿ ਦੇਵ ਅਦੇਵ ਸਭੇ ਡਰਪਾਨੇ ॥

काढि क्रिपान जबै गरजियो; लखि देव अदेव सभे डरपाने ॥

ਆਨਿ ਪ੍ਰਲੈ ਦਿਨ ਸੋ ਪ੍ਰਗਟ੍ਯੋ; ਸਿਤ ਸਾਇਕ ਲੈ ਅਸਿਕੇਤੁ ਰਿਸਾਨੇ ॥

आनि प्रलै दिन सो प्रगट्यो; सित साइक लै असिकेतु रिसाने ॥

ਫੂਕ ਭਏ ਮੁਖ ਸੂਖਿ ਗਈ ਥੁਕਿ; ਜੋਰਿ ਹਥਿਯਾਰ ਕਰੋਰਿ ਪਰਾਨੇ ॥

फूक भए मुख सूखि गई थुकि; जोरि हथियार करोरि पराने ॥

ਮਾਨਹੁ ਸਾਵਨ ਕੇ ਬਦਰਾ ਸੁਨਿ; ਮਾਰੁਤਿ ਕੀ ਘਹਰੈ ਭਹਰਾਨੇ ॥੨੭੧॥

मानहु सावन के बदरा सुनि; मारुति की घहरै भहराने ॥२७१॥

ਡਾਕਿ ਅਚੈ ਕਹੂੰ ਸ੍ਰੋਨ ਡਕਾਡਕ; ਪ੍ਰੇਤ ਪਿਸਾਚ ਕਹੂੰ ਕਿਲਕਾਰੈਂ ॥

डाकि अचै कहूं स्रोन डकाडक; प्रेत पिसाच कहूं किलकारैं ॥

ਬਾਜਤ ਹੈ ਕਹੂੰ ਡੌਰੂ ਡਮਾਡਮ; ਭੈਰਵ ਭੂਤ ਕਹੂੰ ਭਭਕਾਰੈਂ ॥

बाजत है कहूं डौरू डमाडम; भैरव भूत कहूं भभकारैं ॥

ਜੰਗ ਮ੍ਰਿਦੰਗ ਉਪੰਗ ਬਜੈ; ਕਹੂੰ ਭੀਖਨ ਸੀ ਰਨ ਭੇਰਿ ਭਕਾਰੈਂ ॥

जंग म्रिदंग उपंग बजै; कहूं भीखन सी रन भेरि भकारैं ॥

ਆਨਿ ਅਰੈ ਕਹੂੰ ਬੀਰ ਚਟਾਪਟ; ਕੋਪਿ ਕਟਾਕਟ ਘਾਇ ਪ੍ਰਹਾਰੈਂ ॥੨੭੨॥

आनि अरै कहूं बीर चटापट; कोपि कटाकट घाइ प्रहारैं ॥२७२॥

TOP OF PAGE

Dasam Granth