ਦਸਮ ਗਰੰਥ । दसम ग्रंथ ।

Page 1374

ਹਸਨ ਖਾਨ ਹੁਸੈਨ ਖਾਨ ਭਨ ॥

हसन खान हुसैन खान भन ॥

ਖਾਨ ਮੁਹੰਮਦ ਲੈ ਮਲੇਛ ਗਨ ॥

खान मुहमद लै मलेछ गन ॥

ਸਮਸ ਖਾਨ ਸਮਸਰੋ ਖਾਨਾ ॥

समस खान समसरो खाना ॥

ਚਲੇ ਪੀਸ ਕਰਿ ਦਾਤ ਜੁਆਨਾ ॥੨੦੪॥

चले पीस करि दात जुआना ॥२०४॥

ਆਵਤ ਹੀ ਕੀਏ ਬਾਨ ਪ੍ਰਹਾਰਾ ॥

आवत ही कीए बान प्रहारा ॥

ਮਹਾ ਕਾਲ ਕਰ ਚਹਤ ਸੰਘਾਰਾ ॥

महा काल कर चहत संघारा ॥

ਮਹਾ ਕਾਲ ਸਰ ਚਲਤ ਨਿਹਾਰੇ ॥

महा काल सर चलत निहारे ॥

ਟੂਕ ਸਹੰਸ੍ਰ ਪ੍ਰਿਥੀ ਕਰਿ ਡਾਰੇ ॥੨੦੫॥

टूक सहंस्र प्रिथी करि डारे ॥२०५॥

ਡਾਰੇ ਸਤ ਸਤ ਟੂਕ ਪ੍ਰਿਥੀ ਕਰਿ ॥

डारे सत सत टूक प्रिथी करि ॥

ਮਹਾ ਕਾਲ ਕਰਿ ਕੋਪ ਅਮਿਤ ਸਰ ॥

महा काल करि कोप अमित सर ॥

ਇਕ ਇਕ ਸਰ ਤਨ ਬਹੁਰਿ ਪ੍ਰਹਾਰੇ ॥

इक इक सर तन बहुरि प्रहारे ॥

ਗਿਰੇ ਪਠਾਨ ਸੁ ਭੂਮਿ ਮੰਝਾਰੇ ॥੨੦੬॥

गिरे पठान सु भूमि मंझारे ॥२०६॥

ਕਟਿ ਨਿਹੰਗਕ ਰਾਖਾ ਦ੍ਵੈ ਧਰ ॥

कटि निहंगक राखा द्वै धर ॥

ਮਾਰੇ ਅਮਿਤ ਝੜਾਝੜ ਖਾ ਸਰ ॥

मारे अमित झड़ाझड़ खा सर ॥

ਖਾਨ ਭੜੰਗ ਬਹੁਰਿ ਰਨ ਮਾਰੇ ॥

खान भड़ंग बहुरि रन मारे ॥

ਦੇਖਤ ਚਾਰਣ ਸਿਧ ਹਜਾਰੇ ॥੨੦੭॥

देखत चारण सिध हजारे ॥२०७॥

ਨਾਹਰ ਖਾ ਗੈਰਤ ਖਾ ਮਾਰਾ ॥

नाहर खा गैरत खा मारा ॥

ਬਲਵੰਡ ਖਾ ਕਾ ਸੀਸ ਉਤਾਰਾ ॥

बलवंड खा का सीस उतारा ॥

ਸੇਰ ਖਾਨ ਕਟਿ ਤੇ ਕਟਿ ਡਾਰਿਯੋ ॥

सेर खान कटि ते कटि डारियो ॥

ਬੈਰਮ ਖਾ ਗਹਿ ਕੇਸ ਪਛਾਰਿਯੋ ॥੨੦੮॥

बैरम खा गहि केस पछारियो ॥२०८॥

ਪੁਨਿ ਕਰਿ ਕੋਪ ਬਹਾਦੁਰ ਖਾਨਾ ॥

पुनि करि कोप बहादुर खाना ॥

ਛਾਡੇ ਤਬੈ ਬਿਸਿਖ ਰਿਸਿ ਨਾਨਾ ॥

छाडे तबै बिसिख रिसि नाना ॥

ਮਹਾ ਕਾਲ ਕੁਪ ਬਾਨ ਪ੍ਰਹਾਰੋ ॥

महा काल कुप बान प्रहारो ॥

ਗਿਰਿਯੋ, ਕਹਾ ਲੌ ਲਰੈ ਬਿਚਾਰੋ? ॥੨੦੯॥

गिरियो, कहा लौ लरै बिचारो? ॥२०९॥

ਇਹ ਬਿਧਿ ਹਨੀ ਪਠਾਨੀ ਸੈਨਾ ॥

इह बिधि हनी पठानी सैना ॥

ਮੁਗਲਨ ਪਰਾ ਮਧਿ ਕਛੁ ਭੈ ਨਾ ॥

मुगलन परा मधि कछु भै ना ॥

ਛਿਨਕਿਕ ਮੋ ਬਹੁ ਸੁਭਟ ਗਿਰਾਏ ॥

छिनकिक मो बहु सुभट गिराए ॥

ਜਾਨੁ ਇੰਦ੍ਰ ਪਰਬਤ ਸੇ ਘਾਏ ॥੨੧੦॥

जानु इंद्र परबत से घाए ॥२१०॥

ਬੈਰਮ ਬੇਗ ਮੁਗਲ ਕੌ ਮਾਰਾ ॥

बैरम बेग मुगल कौ मारा ॥

ਯੂਸਫ ਖਾ ਕਟਿ ਤੇ ਕਟਿ ਡਾਰਾ ॥

यूसफ खा कटि ते कटि डारा ॥

ਤਾਹਿਰ ਬੇਗ ਟਿਕਾ ਸੰਗ੍ਰਾਮਾ ॥

ताहिर बेग टिका संग्रामा ॥

ਅੰਤ ਗਿਰਿਯੋ ਭਿਰਿ ਕੈ ਦ੍ਵੈ ਜਾਮਾ ॥੨੧੧॥

अंत गिरियो भिरि कै द्वै जामा ॥२११॥

ਨੂਰਮ ਬੇਗ ਬਹੁਰਿ ਰਿਸਿ ਮਾਰਿਯੋ ॥

नूरम बेग बहुरि रिसि मारियो ॥

ਆਦਿਲ ਬੇਗਹਿ ਬਹੁਰਿ ਪ੍ਰਜਾਰਿਯੋ ॥

आदिल बेगहि बहुरि प्रजारियो ॥

ਤ੍ਰਾਸਿਤ ਭਈ ਮਲੇਛੀ ਸੈਨਾ ॥

त्रासित भई मलेछी सैना ॥

ਆਯੁਧ ਸਕਾ ਹਾਥ ਕੋਈ ਲੈ ਨਾ ॥੨੧੨॥

आयुध सका हाथ कोई लै ना ॥२१२॥

ਭਜੇ ਪਠਾਨ ਮੁਗਲ ਹੂੰ ਭਾਜੇ ॥

भजे पठान मुगल हूं भाजे ॥

ਸੈਯਦ ਆਨਿ ਦਸੌ ਦਿਸਿ ਗਾਜੇ ॥

सैयद आनि दसौ दिसि गाजे ॥

ਫਿਰੇ ਪਠਾਨ ਬਿਮਨ ਜੇ ਭਏ ॥

फिरे पठान बिमन जे भए ॥

ਬਹੁਰਿ ਧਨੁਖ ਟੰਕੋਰਤ ਗਏ ॥੨੧੩॥

बहुरि धनुख टंकोरत गए ॥२१३॥

ਆਵਤ ਹੀ ਹੁਸੈਨ ਖਾ ਜੂਝਾ ॥

आवत ही हुसैन खा जूझा ॥

ਹਸਨ ਖਾਨ ਸਨਮੁਖ ਹ੍ਵੈ ਲੂਝਾ ॥

हसन खान सनमुख ह्वै लूझा ॥

ਬਹੁਰਿ ਮੁਹੰਮਦ ਖਾ ਲਰਿ ਮਰਿਯੋ ॥

बहुरि मुहमद खा लरि मरियो ॥

ਜਾਨਕ ਸਲਭ ਦੀਪ ਮਹਿ ਪਰਿਯੋ ॥੨੧੪॥

जानक सलभ दीप महि परियो ॥२१४॥

ਸੈਦ ਹੁਸੈਨ ਕੋਪ ਕਰਿ ਗਰਜੋ ॥

सैद हुसैन कोप करि गरजो ॥

ਜਾਫਰ ਸੈਦ ਰਹਾ ਨਹਿ ਬਰਜੋ ॥

जाफर सैद रहा नहि बरजो ॥

ਲੋਹ ਪ੍ਰਜੰਤ ਬਾਨ ਤਨਿ ਮਾਰੇ ॥

लोह प्रजंत बान तनि मारे ॥

ਭਏ ਲੀਨ ਨਹਿ ਬਹੁਰਿ ਨਿਹਾਰੇ ॥੨੧੫॥

भए लीन नहि बहुरि निहारे ॥२१५॥

ਬਹੁਰੋ ਅਮਿਤ ਕੋਪ ਕਹ ਕਰਿ ਕੈ ॥

बहुरो अमित कोप कह करि कै ॥

ਛਾਡੇ ਬਿਸਿਖ ਧਨੁਖ ਕੌ ਧਰਿ ਕੈ ॥

छाडे बिसिख धनुख कौ धरि कै ॥

ਛੂਟਤ ਭਏ ਸਲਭ ਕੀ ਜਿਮਿ ਸਰ ॥

छूटत भए सलभ की जिमि सर ॥

ਲੀਨ ਭਏ ਨਹਿ ਲਖੇ ਦ੍ਰਿਗਨ ਕਰਿ ॥੨੧੬॥

लीन भए नहि लखे द्रिगन करि ॥२१६॥

ਇਹ ਬਿਧਿ ਮਾਰਿ ਸੈਯਦੀ ਸੈਨਾ ॥

इह बिधि मारि सैयदी सैना ॥

ਸੇਖ ਫੌਜ ਭਾਜੀ ਬਿਨੁ ਚੈਨਾ ॥

सेख फौज भाजी बिनु चैना ॥

ਮਹਾ ਕਾਲ ਜਬ ਭਜੇ ਨਿਹਾਰੇ ॥

महा काल जब भजे निहारे ॥

ਬਿਸਿਖ ਕੋਪ ਨਹਿ ਤਾਹਿ ਪ੍ਰਹਾਰੇ ॥੨੧੭॥

बिसिख कोप नहि ताहि प्रहारे ॥२१७॥

ਬਹੁਰੌ ਭਿਰੇ ਸੇਖ ਭਰਿ ਲਾਜਾ ॥

बहुरौ भिरे सेख भरि लाजा ॥

ਲੈ ਲੈ ਸਸਤ੍ਰ ਅਸਤ੍ਰ ਸਭ ਸਾਜਾ ॥

लै लै ससत्र असत्र सभ साजा ॥

ਜਿਮਿ ਮ੍ਰਿਗ ਬਧ ਮ੍ਰਿਗਪਤਿ ਕੌ ਤਕਹੀ ॥

जिमि म्रिग बध म्रिगपति कौ तकही ॥

ਝਖਿ ਝਖਿ ਗਿਰਤ ਮਾਰਿ ਨਹਿ ਸਕਹੀ ॥੨੧੮॥

झखि झखि गिरत मारि नहि सकही ॥२१८॥

TOP OF PAGE

Dasam Granth