ਦਸਮ ਗਰੰਥ । दसम ग्रंथ ।

Page 1370

ਕਿਤਕ ਤਮਕਿ ਰਨ ਤੁਰੀ ਨਚਾਵਤ ॥

कितक तमकि रन तुरी नचावत ॥

ਮਾਰਿ ਮਾਰਿ ਧੁਨਿ ਕਿਤਕ ਉਘਾਵਤ ॥

मारि मारि धुनि कितक उघावत ॥

ਮੰਡਹਿ ਮਹਾ ਕਾਲ ਸੌ ਜੁਧਾ ॥

मंडहि महा काल सौ जुधा ॥

ਹ੍ਵੈ ਹ੍ਵੈ ਅਧਿਕ ਚਿਤ ਮਹਿ ਕ੍ਰੁਧਾ ॥੧੫੦॥

ह्वै ह्वै अधिक चित महि क्रुधा ॥१५०॥

ਜੇਤਿਕ ਸੁਭਟ ਕੋਪਿ ਕਰਿ ਆਏ ॥

जेतिक सुभट कोपि करि आए ॥

ਮਹਾ ਕਾਲ ਤੇਤੇ ਈ ਖਪਾਏ ॥

महा काल तेते ई खपाए ॥

ਤਿਨ ਕੋ ਮੇਦ ਮਾਸ ਭੂਅ ਪਰਾ ॥

तिन को मेद मास भूअ परा ॥

ਬਹੁ ਅਸੁਰਨ ਤਾ ਤੇ ਬਪੁ ਧਰਾ ॥੧੫੧॥

बहु असुरन ता ते बपु धरा ॥१५१॥

ਮਹਾ ਕਾਲ ਤੇ ਦਏ ਖਪਾਇ ॥

महा काल ते दए खपाइ ॥

ਸ੍ਰੋਨਤ ਸੋ ਪ੍ਰਿਥਵੀ ਰਹੀ ਛਾਇ ॥

स्रोनत सो प्रिथवी रही छाइ ॥

ਤਿਹ ਤੇ ਅਮਿਤ ਅਸੁਰ ਉਠਿ ਢੂਕੇ ॥

तिह ते अमित असुर उठि ढूके ॥

ਮਾਰਹਿ ਮਾਰਿ ਦਸੌ ਦਿਸਿ ਕੂਕੇ ॥੧੫੨॥

मारहि मारि दसौ दिसि कूके ॥१५२॥

ਕੇਤਿਕ ਕੀ ਬਾਹਨ ਕਟਿ ਡਾਰਾ ॥

केतिक की बाहन कटि डारा ॥

ਕਰੇ ਰੁੰਡ ਬਿਨੁ ਮੁੰਡ ਹਜਾਰਾ ॥

करे रुंड बिनु मुंड हजारा ॥

ਕੇਤਿਕ ਚੀਰ ਅਧੌ ਅਧ ਡਾਰੇ ॥

केतिक चीर अधौ अध डारे ॥

ਨਾਚਤ ਭੂਤ ਪ੍ਰੇਤ ਮਤਵਾਰੇ ॥੧੫੩॥

नाचत भूत प्रेत मतवारे ॥१५३॥

ਜੇ ਤਿਨ ਕੇ ਸਿਰਿ ਬਹੀ ਕ੍ਰਿਪਾਨੈ ॥

जे तिन के सिरि बही क्रिपानै ॥

ਅਰਧ ਅਰਧ ਹ੍ਵੈ ਜੂਝੇ ਜ੍ਵਾਨੈ ॥

अरध अरध ह्वै जूझे ज्वानै ॥

ਗਜ ਬਾਜੀ ਲੋਟਤ ਕਹੂੰ ਭੂ ਪਰ ॥

गज बाजी लोटत कहूं भू पर ॥

ਸੁੰਭਨ ਸਬਦ ਸੁਨਾ ਅਵਨੀ ਤਰ ॥੧੫੪॥

सु्मभन सबद सुना अवनी तर ॥१५४॥

ਗਿਰਿ ਗਿਰਿ ਪਰੇ ਕਹੂੰ ਘਾਯਲ ਰਨ ॥

गिरि गिरि परे कहूं घायल रन ॥

ਭਾਜਿ ਚਲੇ ਕਈ ਹੋਇ ਬਿਮਨ ਮਨ ॥

भाजि चले कई होइ बिमन मन ॥

ਝਮਕਤ ਕਹੀ ਅਸਿਨ ਕੀ ਧਾਰਾ ॥

झमकत कही असिन की धारा ॥

ਭਭਕਤ ਰੁੰਡ ਮੁੰਡ ਬਿਕਰਾਰਾ ॥੧੫੫॥

भभकत रुंड मुंड बिकरारा ॥१५५॥

ਭੁਜੰਗ ਛੰਦ ॥

भुजंग छंद ॥

ਤਹਾ ਜੁਧ ਮਾਚਾ ਮਹਾ ਬੀਰ ਖੇਤੰ ॥

तहा जुध माचा महा बीर खेतं ॥

ਬਿਦਾਰੇ ਪਰੇ ਬੀਰ ਬ੍ਰਿੰਦੰ ਬਿਚੇਤੰ ॥

बिदारे परे बीर ब्रिंदं बिचेतं ॥

ਕਹੂੰ ਡਾਮਰੂੰ ਡਹ ਡਹਾ ਸਬਦ ਬਾਜੈ ॥

कहूं डामरूं डह डहा सबद बाजै ॥

ਸੁਨੇ ਦੀਹ ਦਾਨਵਾਨ ਕੋ ਦ੍ਰਪ ਭਾਜੈ ॥੧੫੬॥

सुने दीह दानवान को द्रप भाजै ॥१५६॥

ਕਹੂੰ ਸੰਖ ਭੇਰੀ ਬਜੈ ਤਾਲ ਭਾਰੇ ॥

कहूं संख भेरी बजै ताल भारे ॥

ਕਹੂੰ ਬੇਨ ਬੀਨਾ ਪਨੋ ਔ ਨਗਾਰੇ ॥

कहूं बेन बीना पनो औ नगारे ॥

ਕਹੂੰ ਨਾਇ ਨਾਫੀਰਿਯੈ ਨਾਦ ਐਸੇ ॥

कहूं नाइ नाफीरियै नाद ऐसे ॥

ਬਜੈ ਘੋਰ ਬਾਜਾ ਪ੍ਰਲੈ ਕਾਲ ਜੈਸੇ ॥੧੫੭॥

बजै घोर बाजा प्रलै काल जैसे ॥१५७॥

ਕਹੂੰ ਛੈਨ ਤੂਰੈ ਨਗਾਰੈ ਮ੍ਰਿਦੰਗੈ ॥

कहूं छैन तूरै नगारै म्रिदंगै ॥

ਕਹੂੰ ਬਾਸੁਰੀ ਬੀਨ ਬਾਜੈ ਸੁਰੰਗੈ ॥

कहूं बासुरी बीन बाजै सुरंगै ॥

ਕਹੂੰ ਬਗਲ ਤਾਰੰਗ ਬਾਜੇ ਬਜਾਵੈ ॥

कहूं बगल तारंग बाजे बजावै ॥

ਕਹੂੰ ਬਾਰਤਾ ਰੰਗ ਨੀਕੇ ਸੁਹਾਵੈ ॥੧੫੮॥

कहूं बारता रंग नीके सुहावै ॥१५८॥

ਕਹੂੰ ਝਾਂਝ ਬਾਜੈ ਕਹੂੰ ਤਾਲ ਐਸੇ ॥

कहूं झांझ बाजै कहूं ताल ऐसे ॥

ਕਹੂੰ ਬੇਨੁ ਬੀਨਾ ਪ੍ਰਲੈ ਕਾਲ ਜੈਸੇ ॥

कहूं बेनु बीना प्रलै काल जैसे ॥

ਕਹੂੰ ਬਾਸੁਰੀ ਨਾਇ ਨਾਦੈ ਮ੍ਰਿਦੰਗੈ ॥

कहूं बासुरी नाइ नादै म्रिदंगै ॥

ਕਹੂੰ ਸਾਰੰਗੀ ਔ ਮੁਚੰਗੈ ਉਪੰਗੈ ॥੧੫੯॥

कहूं सारंगी औ मुचंगै उपंगै ॥१५९॥

ਕਹੂੰ ਗਰਜਿ ਕੈ ਕੈ ਭੁਜਾ ਭੂਪ ਠੋਕੈ ॥

कहूं गरजि कै कै भुजा भूप ठोकै ॥

ਕਹੂੰ ਬੀਰ ਬੀਰਾਨ ਕੀ ਰਾਹ ਰੋਕੈ ॥

कहूं बीर बीरान की राह रोकै ॥

ਕਿਤੇ ਅਸਤ੍ਰ ਔ ਸਸਤ੍ਰ ਲੈ ਲੈ ਚਲਾਵੈ ॥

किते असत्र औ ससत्र लै लै चलावै ॥

ਕਿਤੇ ਚਰਮ ਲੈ ਚੋਟ ਤਾ ਕੀ ਬਜਾਵੈ ॥੧੬੦॥

किते चरम लै चोट ता की बजावै ॥१६०॥

ਕਹੂੰ ਰੁੰਡ ਸੋਹੈ ਕਹੂੰ ਮੁੰਡ ਬਾਕੇ ॥

कहूं रुंड सोहै कहूं मुंड बाके ॥

ਕਹੂੰ ਬੀਰ ਮਾਰੇ ਬਿਦਾਰੇ ਨਿਸਾਕੇ ॥

कहूं बीर मारे बिदारे निसाके ॥

ਕਹੂੰ ਬਾਜ ਮਾਰੇ ਗਜਾਰਾਜ ਜੂਝੇ ॥

कहूं बाज मारे गजाराज जूझे ॥

ਕਹੂੰ ਉਸਟ ਕਾਟੇ ਨਹੀ ਜਾਤ ਬੂਝੇ ॥੧੬੧॥

कहूं उसट काटे नही जात बूझे ॥१६१॥

ਕਹੂੰ ਚਰਮ ਬਰਮੈ ਗਿਰੇ ਭੂਮਿ ਐਸੇ ॥

कहूं चरम बरमै गिरे भूमि ऐसे ॥

ਬਗੇ ਬ੍ਯੋਤਿ ਡਾਰੇ ਸਮੈ ਸੀਤ ਜੈਸੇ ॥

बगे ब्योति डारे समै सीत जैसे ॥

ਗਏ ਜੂਝਿ ਜੋਧਾ ਜਗੇ ਜੋਰ ਜੰਗੈ ॥

गए जूझि जोधा जगे जोर जंगै ॥

ਮਨੋ ਪਾਨ ਕੈ ਭੰਗ ਸੋਏ ਮਲੰਗੈ ॥੧੬੨॥

मनो पान कै भंग सोए मलंगै ॥१६२॥

ਕਿਤੇ ਡਹਡਹਾ ਸਬਦ ਡਵਰੂ ਬਜਾਵੈ ॥

किते डहडहा सबद डवरू बजावै ॥

ਕਿਤੇ ਰਾਗ ਮਾਰੂ ਖਰੇ ਖੇਤ ਗਾਵੈ ॥

किते राग मारू खरे खेत गावै ॥

ਹਸੈ ਗਰਜਿ ਠੋਕੈ ਭੁਜਾ ਪਾਟ ਫਾਟੈ ॥

हसै गरजि ठोकै भुजा पाट फाटै ॥

ਕਿਤੇ ਬੀਰ ਬੀਰਾਨ ਕੇ ਮੂੰਡ ਕਾਟੈ ॥੧੬੩॥

किते बीर बीरान के मूंड काटै ॥१६३॥

TOP OF PAGE

Dasam Granth