ਦਸਮ ਗਰੰਥ । दसम ग्रंथ । |
Page 1367 ਹਕਾਹਕੀ ਮਾਚਾ ਸੰਗ੍ਰਾਮਾ ॥ हकाहकी माचा संग्रामा ॥ ਪਠੈ ਦਏ ਬਹੁ ਅਰਿ ਮ੍ਰਿਤੁ ਧਾਮਾ ॥ पठै दए बहु अरि म्रितु धामा ॥ ਬਾਜ ਖੁਰਨ ਭੂ ਆਕੁਲ ਭਈ ॥ बाज खुरन भू आकुल भई ॥ ਖਟ ਪਟ ਭੂਮਿ ਗਗਨ ਉਡਿ ਗਈ ॥੧੦੮॥ खट पट भूमि गगन उडि गई ॥१०८॥ ਏਕੈ ਰਹਿ ਗਯੋ ਜਬੈ ਪਯਾਲਾ ॥ एकै रहि गयो जबै पयाला ॥ ਐਸਾ ਮਚਾ ਜੁਧ ਬਿਕਰਾਲਾ ॥ ऐसा मचा जुध बिकराला ॥ ਮਹਾ ਕਾਲ ਕੈ ਭਯੋ ਪ੍ਰਸੇਤਾ ॥ महा काल कै भयो प्रसेता ॥ ਡਾਰਾ ਭੂਮਿ ਪੌਛਿ ਕਰਿ ਤੇਤਾ ॥੧੦੯॥ डारा भूमि पौछि करि तेता ॥१०९॥ ਭਟਾਚਾਰਜ ਰੂਪ ਤਬ ਧਰਾ ॥ भटाचारज रूप तब धरा ॥ ਬਦਨ ਪ੍ਰਸੇਤ ਧਰਨਿ ਜੋ ਪਰਾ ॥ बदन प्रसेत धरनि जो परा ॥ ਢਾਢਿ ਸੈਨ ਢਾਢੀ ਬਪੁ ਲਯੋ ॥ ढाढि सैन ढाढी बपु लयो ॥ ਕਰਖਾ ਬਾਰ ਉਚਾਰਤ ਭਯੋ ॥੧੧੦॥ करखा बार उचारत भयो ॥११०॥ ਜਿਹ ਅਰਿ ਕਾਲ ਕ੍ਰਿਪਾਨ ਪ੍ਰਹਾਰੈ ॥ जिह अरि काल क्रिपान प्रहारै ॥ ਇਕ ਤੇ ਦੋਇ ਪੁਰਖ ਕੈ ਡਾਰੈ ॥ इक ते दोइ पुरख कै डारै ॥ ਦ੍ਵੈ ਮਨੁਖਨ ਪਰ ਕਰਤ ਪ੍ਰਹਾਰਾ ॥ द्वै मनुखन पर करत प्रहारा ॥ ਦ੍ਵੈ ਤੇ ਹੋਤ ਛਿਨਿਕ ਮੋ ਚਾਰਾ ॥੧੧੧॥ द्वै ते होत छिनिक मो चारा ॥१११॥ ਬਹੁਰਿ ਕਾਲ ਕੀਨਾ ਘਮਸਾਨਾ ॥ बहुरि काल कीना घमसाना ॥ ਮਾਰਤ ਭਯੋ ਦੈਤ ਬਿਧਿ ਨਾਨਾ ॥ मारत भयो दैत बिधि नाना ॥ ਅਧਿਕ ਪ੍ਰਸੇਤ ਧਰਨਿ ਪਰ ਪਰਿਯੋ ॥ अधिक प्रसेत धरनि पर परियो ॥ ਭੂਮ ਸੈਨ ਤਾ ਤੇ ਬਪੁ ਧਰਿਯੋ ॥੧੧੨॥ भूम सैन ता ते बपु धरियो ॥११२॥ ਕਾਢਿ ਕ੍ਰਿਪਾਨ ਧਸੌ ਹੁੰਕਾਰਾ ॥ काढि क्रिपान धसौ हुंकारा ॥ ਤਿਨ ਤੇ ਅਮਿਤ ਗਨਨ ਤਨ ਧਾਰਾ ॥ तिन ते अमित गनन तन धारा ॥ ਢੋਲ ਪਟਹਿ ਇਕ ਤਾਲ ਬਜਾਵੈ ॥ ढोल पटहि इक ताल बजावै ॥ ਜੰਗ ਮੁਚੰਗ ਉਪੰਗ ਸੁਨਾਵੈ ॥੧੧੩॥ जंग मुचंग उपंग सुनावै ॥११३॥ ਗੋਮੁਖ ਝਾਂਝਰ ਤੂਰ ਅਪਾਰਾ ॥ गोमुख झांझर तूर अपारा ॥ ਢੋਲ ਮ੍ਰਿਦੰਗ ਮੁਚੰਗ ਨਗਾਰਾ ॥ ढोल म्रिदंग मुचंग नगारा ॥ ਬਾਜਤ ਭੇਰ ਭਭਾਕਹਿ ਭੀਖਨ ॥ बाजत भेर भभाकहि भीखन ॥ ਕਸਿ ਧਨੁ ਤਜਤ ਸੁਭਟ ਸਰ ਤੀਛਨ ॥੧੧੪॥ कसि धनु तजत सुभट सर तीछन ॥११४॥ ਭਰਿ ਗੇ ਕੁੰਡ ਤਹਾ ਸ੍ਰੋਨਤ ਤਨ ॥ भरि गे कुंड तहा स्रोनत तन ॥ ਪ੍ਰਗਟੇ ਅਸੁਰ ਤਵਨ ਤੇ ਅਨਗਨ ॥ प्रगटे असुर तवन ते अनगन ॥ ਮਾਰਿ ਮਾਰਿ ਮਿਲਿ ਕਰਤ ਪੁਕਾਰਾ ॥ मारि मारि मिलि करत पुकारा ॥ ਤਿਨ ਤੇ ਪ੍ਰਗਟਤ ਅਸੁਰ ਹਜਾਰਾ ॥੧੧੫॥ तिन ते प्रगटत असुर हजारा ॥११५॥ ਤਿਨਹਿ ਕਾਲ ਜਬ ਧਰਨਿ ਗਿਰਾਵੈ ॥ तिनहि काल जब धरनि गिरावै ॥ ਸ੍ਰੋਨ ਪੁਲਿਤ ਹ੍ਵੈ ਭੂਮਿ ਸੁਹਾਵੈ ॥ स्रोन पुलित ह्वै भूमि सुहावै ॥ ਤਾ ਤੇ ਅਮਿਤ ਅਸੁਰ ਉਠਿ ਭਜਹੀ ॥ ता ते अमित असुर उठि भजही ॥ ਬਾਨ ਕ੍ਰਿਪਾਨ ਸੈਹਥੀ ਸਜਹੀ ॥੧੧੬॥ बान क्रिपान सैहथी सजही ॥११६॥ ਅਧਿਕ ਕੋਪ ਕਰਿ ਸਮੁਹਿ ਸਿਧਾਰੇ ॥ अधिक कोप करि समुहि सिधारे ॥ ਸਭੈ ਕਾਲ ਛਿਨ ਇਕ ਮੋ ਮਾਰੇ ॥ सभै काल छिन इक मो मारे ॥ ਤਿਨ ਤੇ ਸ੍ਰੋਨਤ ਪਰਾ ਸਬੂਹਾ ॥ तिन ते स्रोनत परा सबूहा ॥ ਸਾਜਤ ਭਏ ਅਸੁਰ ਤਬ ਬਿਯੂਹਾ ॥੧੧੭॥ साजत भए असुर तब बियूहा ॥११७॥ ਦਾਰੁਨ ਮਚਾ ਜੁਧ ਤਬ ਝਟ ਪਟ ॥ दारुन मचा जुध तब झट पट ॥ ਉਡਿਗੇ ਬਾਜ ਖੂਰਨ ਭੂ ਖਟ ਪਟ ॥ उडिगे बाज खूरन भू खट पट ॥ ਹ੍ਵੈ ਗੇ ਤੇਰਹ ਗਗਨ ਅਪਾਰਾ ॥ ह्वै गे तेरह गगन अपारा ॥ ਏਕੈ ਰਹਿ ਗਯੋ ਤਹਾ ਪਤਾਰਾ ॥੧੧੮॥ एकै रहि गयो तहा पतारा ॥११८॥ ਭਟਾਚਾਰਜ ਇਤੈ ਜਸੁ ਗਾਵੈ ॥ भटाचारज इतै जसु गावै ॥ ਢਾਢਿ ਸੈਨ ਕਰਖਾਹੁ ਸੁਨਾਵੈ ॥ ढाढि सैन करखाहु सुनावै ॥ ਤਿਮਿ ਤਿਮਿ ਕਾਲਹਿ ਬਢੈ ਗੁਮਾਨਾ ॥ तिमि तिमि कालहि बढै गुमाना ॥ ਚਹਿ ਚਹਿ ਹਨੇ ਦੁਬਹਿਯਾ ਨਾਨਾ ॥੧੧੯॥ चहि चहि हने दुबहिया नाना ॥११९॥ ਤਿਨ ਤੇ ਮੇਦ ਮਾਸ ਜੋ ਪਰ ਹੀ ॥ तिन ते मेद मास जो पर ही ॥ ਰਥੀ ਗਜੀ ਬਾਜੀ ਤਨ ਧਰ ਹੀ ॥ रथी गजी बाजी तन धर ही ॥ ਕੇਤਿਕ ਭਏ ਅਸੁਰ ਬਿਕਰਾਰਾ ॥ केतिक भए असुर बिकरारा ॥ ਤਿਨ ਕੇ ਬਰਨਨ ਕਰੌ ਸਿਧਾਰਾ ॥੧੨੦॥ तिन के बरनन करौ सिधारा ॥१२०॥ ਏਕੈ ਚਰਨ ਆਖਿ ਏਕੈ ਜਿਨਿ ॥ एकै चरन आखि एकै जिनि ॥ ਭੁਜਾ ਅਮਿਤ ਸਹਸ ਦ੍ਵੈ ਕੈ ਤਿਨ ॥ भुजा अमित सहस द्वै कै तिन ॥ ਪਾਚ ਪਾਚ ਸੈ ਭੁਜ ਕੇ ਘਨੇ ॥ पाच पाच सै भुज के घने ॥ ਸਸਤ੍ਰ ਅਸਤ੍ਰ ਹਾਥਨ ਮੈ ਬਨੇ ॥੧੨੧॥ ससत्र असत्र हाथन मै बने ॥१२१॥ |
Dasam Granth |