ਦਸਮ ਗਰੰਥ । दसम ग्रंथ । |
Page 1363 ਤਿਨ ਤੇ ਤਜਤ ਅਸੁਰ ਜੇ ਸ੍ਵਾਸਾ ॥ तिन ते तजत असुर जे स्वासा ॥ ਤਿਨ ਤੇ ਦਾਨਵ ਹੋਹਿ ਪ੍ਰਕਾਸਾ ॥ तिन ते दानव होहि प्रकासा ॥ ਕਿਤਕ ਮਰਤ ਕੈ ਤਰੁਨਿ ਸੰਘਾਰੇ ॥ कितक मरत कै तरुनि संघारे ॥ ਦਸੌ ਦਿਸਿਨ ਮਹਿ ਅਸੁਰ ਨਿਹਾਰੇ ॥੫੧॥ दसौ दिसिन महि असुर निहारे ॥५१॥ ਚਿਤ ਮੋ ਕਿਯਾ ਕਾਲਕਾ ਧ੍ਯਾਨਾ ॥ चित मो किया कालका ध्याना ॥ ਦਰਸਨ ਦਿਯਾ ਆਨਿ ਭਗਵਾਨਾ ॥ दरसन दिया आनि भगवाना ॥ ਕਰਿ ਪ੍ਰਨਾਮ ਚਰਨਨ ਉਠਿ ਪਰੀ ॥ करि प्रनाम चरनन उठि परी ॥ ਬਿਨਤੀ ਭਾਂਤਿ ਅਨਿਕ ਤਨ ਕਰੀ ॥੫੨॥ बिनती भांति अनिक तन करी ॥५२॥ ਸਤਿ ਕਾਲ! ਮੈ ਦਾਸ ਤਿਹਾਰੀ ॥ सति काल! मै दास तिहारी ॥ ਅਪਨੀ ਜਾਨਿ ਕਰੋ ਪ੍ਰਤਿਪਾਰੀ ॥ अपनी जानि करो प्रतिपारी ॥ ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ ॥ गुन अवगुन मुर कछु न निहारहु ॥ ਬਾਹਿ ਗਹੇ ਕੀ ਲਾਜ ਬਿਚਾਰਹੁ ॥੫੩॥ बाहि गहे की लाज बिचारहु ॥५३॥ ਹਮ ਹੈ ਸਰਨਿ ਤੋਰ ਮਹਾਰਾਜਾ! ॥ हम है सरनि तोर महाराजा! ॥ ਤੁਮ ਕਹ ਬਾਹਿ ਗਹੇ ਕੀ ਲਾਜਾ ॥ तुम कह बाहि गहे की लाजा ॥ ਜੌ ਤਵ ਭਗਤ ਨੈਕ ਦੁਖ ਪੈ ਹੈ ॥ जौ तव भगत नैक दुख पै है ॥ ਦੀਨ ਦ੍ਯਾਲ ਪ੍ਰਭੁ! ਬਿਰਦੁ ਲਜੈ ਹੈ ॥੫੪॥ दीन द्याल प्रभु! बिरदु लजै है ॥५४॥ ਔ ਕਹ ਲਗ ਮੈ ਕਰੌ ਪੁਕਾਰਾ? ॥ औ कह लग मै करौ पुकारा? ॥ ਤੈ ਘਟ ਘਟ ਕੀ ਜਾਨ ਨਿਹਾਰਾ ॥ तै घट घट की जान निहारा ॥ ਕਹੀ ਏਕ ਕਰਿ ਸਹਸ ਪਛਿਨਯਹੁ ॥ कही एक करि सहस पछिनयहु ॥ ਆਪੁ ਆਪਨੇ ਬਿਰਦਹਿ ਜਨਿਯਹੁ ॥੫੫॥ आपु आपने बिरदहि जनियहु ॥५५॥ ਹੜ ਹੜ ਸੁਨਤ ਕਾਲ ਬਚ ਹਸਾ ॥ हड़ हड़ सुनत काल बच हसा ॥ ਭਗਤ ਹੇਤ ਕਟਿ ਸੌ ਅਸਿ ਕਸਾ ॥ भगत हेत कटि सौ असि कसा ॥ ਚਿੰਤ ਨ ਕਰਿ ਮੈ ਅਸੁਰ ਸੰਘਰਿ ਹੌ ॥ चिंत न करि मै असुर संघरि हौ ॥ ਸਕਲ ਸੋਕ ਭਗਤਨ ਕੋ ਹਰਿ ਹੌ ॥੫੬॥ सकल सोक भगतन को हरि हौ ॥५६॥ ਅਮਿਤ ਅਸੁਰ ਉਪਜੇ ਥੇ ਜਹਾ ॥ अमित असुर उपजे थे जहा ॥ ਪ੍ਰਾਪਤਿ ਭਯੋ ਕਾਲ ਚਲਿ ਤਹਾ ॥ प्रापति भयो काल चलि तहा ॥ ਚਹੂੰ ਕਰਨ ਕਰਿ ਸਸਤ੍ਰ ਪ੍ਰਹਾਰੇ ॥ चहूं करन करि ससत्र प्रहारे ॥ ਦੈਤ ਅਨੇਕ ਮਾਰ ਹੀ ਡਾਰੇ ॥੫੭॥ दैत अनेक मार ही डारे ॥५७॥ ਤਿਨ ਤੇ ਪਰਾ ਸ੍ਰੋਨ ਜੇ ਭੂ ਪਰ ॥ तिन ते परा स्रोन जे भू पर ॥ ਅਸੁਰ ਅਮਿਤ ਧਾਵਤ ਭੇ ਉਠਿ ਕਰਿ ॥ असुर अमित धावत भे उठि करि ॥ ਤਿਨ ਤੇ ਚਲਤ ਸ੍ਵਾਸ ਤੇ ਛੂਟੇ ॥ तिन ते चलत स्वास ते छूटे ॥ ਅਮਿਤ ਦੈਤ ਰਨ ਕਹ ਉਠਿ ਜੂਟੇ ॥੫੮॥ अमित दैत रन कह उठि जूटे ॥५८॥ ਤੇ ਸਭ ਕਾਲ ਤਨਿਕ ਮੋ ਮਾਰੇ ॥ ते सभ काल तनिक मो मारे ॥ ਚਲਤ ਭਏ ਭੂਅ ਰੁਧਿਰ ਪਨਾਰੇ ॥ चलत भए भूअ रुधिर पनारे ॥ ਉਪਜਿ ਅਸੁਰ ਤਾ ਤੇ ਬਹੁ ਠਾਢੇ ॥ उपजि असुर ता ते बहु ठाढे ॥ ਧਾਵਤ ਭਏ ਰੋਸ ਕਰਿ ਗਾਢੇ ॥੫੯॥ धावत भए रोस करि गाढे ॥५९॥ ਮਾਰਿ ਮਾਰਿ ਦਿਸਿ ਦਸੌ ਪੁਕਾਰੈ ॥ मारि मारि दिसि दसौ पुकारै ॥ ਤਿਨ ਤੇ ਅਮਿਤ ਅਸੁਰ ਤਨ ਧਾਰੈ ॥ तिन ते अमित असुर तन धारै ॥ ਬਾਰ ਚਲਤ ਤਿਨ ਤੇ ਜੇ ਦੌਰੈ ॥ बार चलत तिन ते जे दौरै ॥ ਤਿਨ ਤੇ ਹੋਤ ਅਸੁਰ ਪ੍ਰਗਟੌਰੈ ॥੬੦॥ तिन ते होत असुर प्रगटौरै ॥६०॥ ਲਗੇ ਘਾਇ ਜੇ ਸ੍ਰੋਨ ਬਮਾਹੀ ॥ लगे घाइ जे स्रोन बमाही ॥ ਤਿਹ ਤੇ ਗਜ ਬਾਜੀ ਹ੍ਵੈ ਜਾਹੀ ॥ तिह ते गज बाजी ह्वै जाही ॥ ਤਿਹ ਤੇ ਚਲਿਤ ਅਮਿਤ ਜੋ ਸ੍ਵਾਸਾ ॥ तिह ते चलित अमित जो स्वासा ॥ ਤਿਨ ਤੇ ਅਸੁਰ ਕਰਤ ਪਰਗਾਸਾ ॥੬੧॥ तिन ते असुर करत परगासा ॥६१॥ ਅਨਗਨ ਕਾਲ ਅਸੁਰ ਤਬ ਮਾਰੇ ॥ अनगन काल असुर तब मारे ॥ ਪਰੇ ਭੂਮਿ ਪਰ ਮਨਹੁ ਮੁਨਾਰੇ ॥ परे भूमि पर मनहु मुनारे ॥ ਮੇਧਾ ਤੇ ਗਜ ਬਾਜ ਉਠਾਹੀ ॥ मेधा ते गज बाज उठाही ॥ ਸ੍ਰੋਨਤ ਕੇ ਦਾਨਵ ਹ੍ਵੈ ਜਾਹੀ ॥੬੨॥ स्रोनत के दानव ह्वै जाही ॥६२॥ ਬਾਨਨ ਕੀ ਬਰਖਾ ਉਠਿ ਕਰਹੀ ॥ बानन की बरखा उठि करही ॥ ਮਾਰਿ ਮਾਰਿ ਕਰਿ ਕੋਪ ਉਚਰਹੀ ॥ मारि मारि करि कोप उचरही ॥ ਤਿਨ ਤੇ ਅਸੁਰਨ ਕਿਯਾ ਪਸਾਰਾ ॥ तिन ते असुरन किया पसारा ॥ ਦਸੇ ਦਿਸਨ ਹੂੰ ਕਹ ਭਰਿ ਡਾਰਾ ॥੬੩॥ दसे दिसन हूं कह भरि डारा ॥६३॥ ਵਹੈ ਕਾਲਕਾ ਅਸੁਰ ਖਪਾਏ ॥ वहै कालका असुर खपाए ॥ ਮਾਰਿ ਦੁਬਹਿਯਾ ਧੂਰਿ ਮਿਲਾਏ ॥ मारि दुबहिया धूरि मिलाए ॥ ਪੁਨਿ ਪੁਨਿ ਉਠੈ ਪ੍ਰਹਾਰੈ ਬਾਨਾ ॥ पुनि पुनि उठै प्रहारै बाना ॥ ਤਿਨ ਤੇ ਧਰਤ ਅਸੁਰ ਤਨ ਨਾਨਾ ॥੬੪॥ तिन ते धरत असुर तन नाना ॥६४॥ |
Dasam Granth |