ਦਸਮ ਗਰੰਥ । दसम ग्रंथ ।

Page 1348

ਪੁਨਿ ਤ੍ਰਿਯ ਲਿਯਾ ਕਬਾਬ ਹਾਥਿ ਕਰਿ ॥

पुनि त्रिय लिया कबाब हाथि करि ॥

ਕਹਿਯੋ ਕਿ ਖਾਹੁ ਰਾਜ ਸੁਤ! ਬਨ ਫਰ ॥

कहियो कि खाहु राज सुत! बन फर ॥

ਤੁਮਰੇ ਨਿਮਿਤਿ ਤੋਰਿ ਇਨ ਆਨਾ ॥

तुमरे निमिति तोरि इन आना ॥

ਭਛਨ ਕਰਹੁ ਸ੍ਵਾਦ ਅਬ ਨਾਨਾ ॥੧੬॥

भछन करहु स्वाद अब नाना ॥१६॥

ਜਬ ਮਧ੍ਯਾਨ ਸਮੋ ਭਯੋ ਜਾਨ੍ਯੋ ॥

जब मध्यान समो भयो जान्यो ॥

ਸਭ ਲੋਗਨ ਇਹ ਭਾਂਤਿ ਬਖਾਨ੍ਯੋ ॥

सभ लोगन इह भांति बखान्यो ॥

ਤੁਮ ਸਭ ਚਲੋ, ਭੂਪ ਕੇ ਸਾਥਾ ॥

तुम सभ चलो, भूप के साथा ॥

ਹਮ ਸੇਵਾ ਕਰਿ ਹੈ ਜਗਨਾਥਾ ॥੧੭॥

हम सेवा करि है जगनाथा ॥१७॥

ਸਭ ਜਨ ਪਠੈ ਭੂਪ ਕੇ ਸਾਥਾ ॥

सभ जन पठै भूप के साथा ॥

ਦੋਈ ਰਹੇ ਨਾਰਿ ਅਰ ਨਾਥਾ ॥

दोई रहे नारि अर नाथा ॥

ਪਰਦਾ ਐਚਿ ਦਸੌ ਦਿਸਿ ਲਿਯਾ ॥

परदा ऐचि दसौ दिसि लिया ॥

ਕਾਮ ਭੋਗ ਹਸਿ ਹਸਿ ਰਸਿ ਕਿਯਾ ॥੧੮॥

काम भोग हसि हसि रसि किया ॥१८॥

ਦੋਹਰਾ ॥

दोहरा ॥

ਇਹ ਚਰਿਤ੍ਰ ਦੋਈ ਬਿਹਸਿ; ਰਮਤ ਭਏ ਨਰ ਨਾਰਿ ॥

इह चरित्र दोई बिहसि; रमत भए नर नारि ॥

ਪ੍ਰਜਾ ਸਹਿਤ ਰਾਜਾ ਛਲਾ; ਸਕਾ ਨ ਭੂਪ ਬਿਚਾਰਿ ॥੧੯॥

प्रजा सहित राजा छला; सका न भूप बिचारि ॥१९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੩॥੬੯੯੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ तिरानवो चरित्र समापतम सतु सुभम सतु ॥३९३॥६९९६॥अफजूं॥


ਚੌਪਈ ॥

चौपई ॥

ਦੇਵ ਛਤ੍ਰ ਇਕ ਭੂਪ ਬਖਨਿਯਤਿ ॥

देव छत्र इक भूप बखनियति ॥

ਸ੍ਰੀ ਸੁਰਰਾਜਵਤੀ ਪੁਰ ਜਨਿਯਤ ॥

स्री सुरराजवती पुर जनियत ॥

ਤਿਹੁ ਸੰਗ ਚੜਤ ਅਮਿਤਿ ਚਤੁਰੰਗਾ ॥

तिहु संग चड़त अमिति चतुरंगा ॥

ਉਮਡਿ ਚਲਤ ਜਿਹ ਬਿਧਿ ਕਰਿ ਗੰਗਾ ॥੧॥

उमडि चलत जिह बिधि करि गंगा ॥१॥

ਅੜਿਲ ॥

अड़िल ॥

ਸ੍ਰੀ ਅਲਕੇਸ ਮਤੀ; ਤਿਹ ਸੁਤਾ ਬਖਾਨਿਯੈ ॥

स्री अलकेस मती; तिह सुता बखानियै ॥

ਪਰੀ ਪਦੁਮਨੀ ਪ੍ਰਾਤ; ਕਿ ਪ੍ਰਕ੍ਰਿਤਿ ਪ੍ਰਮਾਨਿਯੈ ॥

परी पदुमनी प्रात; कि प्रक्रिति प्रमानियै ॥

ਕੈ ਨਿਸੁਪਤਿ ਸੁਰ ਜਾਇ; ਕਿ ਦਿਨਕਰ ਜੂਝਈ ॥

कै निसुपति सुर जाइ; कि दिनकर जूझई ॥

ਹੋ ਜਿਹ ਸਮ ਹ੍ਵੈ ਹੈ ਨਾਰਿ; ਨ ਪਾਛੈ ਹੈ ਭਈ ॥੨॥

हो जिह सम ह्वै है नारि; न पाछै है भई ॥२॥

ਤਹ ਇਕ ਰਾਇ ਜੁਲਫ; ਸੁ ਛਤ੍ਰੀ ਜਾਨਿਯੈ ॥

तह इक राइ जुलफ; सु छत्री जानियै ॥

ਰੂਪਵਾਨ ਗੁਨਵਾਨ; ਸੁਘਰ ਪਹਿਚਾਨਿਯੈ ॥

रूपवान गुनवान; सुघर पहिचानियै ॥

ਜਿਹ ਬਿਲੋਕਿ ਕੰਦ੍ਰਪ; ਦ੍ਰਪ ਕਹ ਖੋਇ ਹੈ ॥

जिह बिलोकि कंद्रप; द्रप कह खोइ है ॥

ਹੋ ਜਿਹ ਸਮ ਸੁੰਦਰ ਭਯੋ; ਨ ਆਗੇ ਹੋਇ ਹੈ ॥੩॥

हो जिह सम सुंदर भयो; न आगे होइ है ॥३॥

ਰਾਜ ਸੁਤਾ ਇਕ ਦਿਨ; ਤਿਹ ਰੂਪ ਨਿਹਾਰਿ ਕੈ ॥

राज सुता इक दिन; तिह रूप निहारि कै ॥

ਰਹੀ ਮਗਨ ਹ੍ਵੈ ਮਨ ਮਹਿ; ਕ੍ਰਿਯਾ ਬਿਚਾਰਿ ਕੈ ॥

रही मगन ह्वै मन महि; क्रिया बिचारि कै ॥

ਅਬ ਕਸ ਕਰੌ ਉਪਾਇ? ਜੁ ਯਾਹੀ ਕਹ ਬਰੌ ॥

अब कस करौ उपाइ? जु याही कह बरौ ॥

ਹੋ ਬਿਨੁ ਸਾਜਨ ਕੇ ਮਿਲੇ; ਅਗਨਿ ਭੀਤਰ ਜਰੌ ॥੪॥

हो बिनु साजन के मिले; अगनि भीतर जरौ ॥४॥

ਹਿਤੂ ਸਹਚਰੀ ਸਮਝਿਕ; ਲਈ ਬੁਲਾਇ ਕੈ ॥

हितू सहचरी समझिक; लई बुलाइ कै ॥

ਕਹਿ ਤਿਹ ਭੇਦ ਕੁਅਰ ਤਨ; ਦਈ ਪਠਾਇ ਕੈ ॥

कहि तिह भेद कुअर तन; दई पठाइ कै ॥

ਜੁ ਮੈ ਤੁਮੈ ਕਛੁ ਕਹਿਯੋ; ਸੁ ਮੀਤਹਿ ਆਖਿਯੋ ॥

जु मै तुमै कछु कहियो; सु मीतहि आखियो ॥

ਹੋ ਚਿਤ ਮਹਿ ਰਖਿਯਹੁ ਭੇਦ; ਨ ਕਾਹੂ ਭਾਖਿਯੋ ॥੫॥

हो चित महि रखियहु भेद; न काहू भाखियो ॥५॥

ਚੌਪਈ ॥

चौपई ॥

ਸਖੀ ਕੁਅਰ ਪਹਿ ਦਈ ਪਠਾਈ ॥

सखी कुअर पहि दई पठाई ॥

ਜਿਹ ਤਿਹ ਭਾਂਤਿ ਪ੍ਰਬੋਧਿ ਲ੍ਯਾਈ ॥

जिह तिह भांति प्रबोधि ल्याई ॥

ਰਾਜ ਸੁਤਹਿ ਤਿਨ ਆਨ ਮਿਲਾਯੋ ॥

राज सुतहि तिन आन मिलायो ॥

ਸਾਜਨ ਮਿਲਤ ਸਜਨਿ ਸੁਖ ਪਾਯੋ ॥੬॥

साजन मिलत सजनि सुख पायो ॥६॥

ਭਾਂਤਿ ਭਾਂਤਿ ਸੇਤੀ ਕਿਯ ਭੋਗਾ ॥

भांति भांति सेती किय भोगा ॥

ਮਿਟ ਗਯੋ ਸਕਲ ਦੁਹਨ ਕੋ ਸੋਗਾ ॥

मिट गयो सकल दुहन को सोगा ॥

ਭਾਂਤਿ ਭਾਂਤਿ ਤਨ ਕਰੈ ਬਿਲਾਸਾ ॥

भांति भांति तन करै बिलासा ॥

ਨਿਜ ਪਤਿ ਕੋ ਤਜਿ ਕਰਿ ਕੈ ਤ੍ਰਾਸਾ ॥੭॥

निज पति को तजि करि कै त्रासा ॥७॥

ਚਤੁਰ ਚਤੁਰਿਯਾ ਦੋਈ ਕਲੋਲਹਿ ॥

चतुर चतुरिया दोई कलोलहि ॥

ਮਿਲਿ ਮਿਲਿ ਬੈਨ ਮਧੁਰਿ ਧੁਨ ਬੋਲਹਿ ॥

मिलि मिलि बैन मधुरि धुन बोलहि ॥

ਭਾਂਤਿ ਅਨਿਕ ਕੀ ਕੈਫ ਮੰਗਾਵੈਂ ॥

भांति अनिक की कैफ मंगावैं ॥

ਏਕ ਪਲੰਘ ਬੈਠਿ ਪਰ ਚੜਾਵੈਂ ॥੮॥

एक पलंघ बैठि पर चड़ावैं ॥८॥

TOP OF PAGE

Dasam Granth