ਦਸਮ ਗਰੰਥ । दसम ग्रंथ ।

Page 1347

ਅੜਿਲ ॥

अड़िल ॥

ਹਿਤੂ ਜਾਨਿ ਇਕ ਸਹਚਰਿ; ਲਈ ਬੁਲਾਇ ਕੈ ॥

हितू जानि इक सहचरि; लई बुलाइ कै ॥

ਸੁਛਬਿ ਰਾਇ ਕੇ ਦੀਨੋ; ਤਾਹਿ ਪਠਾਇ ਕੈ ॥

सुछबि राइ के दीनो; ताहि पठाइ कै ॥

ਕਹਾ ਕ੍ਰੋਰਿ ਕਰਿ ਜਤਨ; ਤਿਸੈ ਹ੍ਯਾਂ ਲ੍ਯਾਇਯੋ ॥

कहा क्रोरि करि जतन; तिसै ह्यां ल्याइयो ॥

ਹੋ ਜਿਤਕ ਚਹੌਗੀ ਦਰਬੁ; ਤਿਤਕ ਲੈ ਜਾਇਯੋ ॥੩॥

हो जितक चहौगी दरबु; तितक लै जाइयो ॥३॥

ਸੁਨਤ ਸਹਚਰੀ ਬਚਨ; ਸਜਨ ਕੇ ਗ੍ਰਿਹ ਗਈ ॥

सुनत सहचरी बचन; सजन के ग्रिह गई ॥

ਜਿਮਿ ਤਿਮਿ ਤਾਹਿ ਪ੍ਰਬੋਧ; ਤਹਾਂ ਲ੍ਯਾਵਤ ਭਈ ॥

जिमि तिमि ताहि प्रबोध; तहां ल्यावत भई ॥

ਮਿਲਤ ਛੈਲਨੀ ਛੈਲ; ਅਧਿਕ ਸੁਖੁ ਪਾਇਯੋ ॥

मिलत छैलनी छैल; अधिक सुखु पाइयो ॥

ਹੋ ਭਾਂਤਿ ਭਾਂਤਿ ਕੀ ਕੈਫਨ; ਨਿਕਟ ਮੰਗਾਇਯੋ ॥੪॥

हो भांति भांति की कैफन; निकट मंगाइयो ॥४॥

ਕਿਯਾ ਕੈਫ ਕੌ ਪਾਨ; ਸੁ ਦੁਹੂੰ ਪ੍ਰਜੰਕ ਪਰ ॥

किया कैफ कौ पान; सु दुहूं प्रजंक पर ॥

ਭਾਂਤਿ ਭਾਂਤਿ ਤਨ ਰਮੇ; ਬਿਹਸਿ ਕਰਿ ਨਾਰਿ ਨਰ ॥

भांति भांति तन रमे; बिहसि करि नारि नर ॥

ਕੋਕ ਸਾਸਤ੍ਰ ਤੇ ਮਤ ਕੌ; ਬਿਹਸਿ ਉਚਾਰਿ ਕੈ ॥

कोक सासत्र ते मत कौ; बिहसि उचारि कै ॥

ਹੋ ਆਪੁ ਬੀਚ ਕੰਧਨ ਪਰ; ਹਾਥਨ ਡਾਰਿ ਕੈ ॥੫॥

हो आपु बीच कंधन पर; हाथन डारि कै ॥५॥

ਅਧਿਕ ਜੋਰ ਤਨ ਦੋਊ; ਤਹਾਂ ਕ੍ਰੀੜਾ ਕਰੈਂ ॥

अधिक जोर तन दोऊ; तहां क्रीड़ा करैं ॥

ਮਨ ਮੈ ਭਏ ਅਨੰਦ; ਨ ਕਾਹੂੰ ਤੇ ਡਰੈਂ ॥

मन मै भए अनंद; न काहूं ते डरैं ॥

ਲਪਟਿ ਲਪਟਿ ਕਰ ਜਾਹਿ; ਸੁ ਛਿਨਿਕ ਨ ਛੋਰਹੀ ॥

लपटि लपटि कर जाहि; सु छिनिक न छोरही ॥

ਹੋ ਸਕਲ ਦ੍ਰਪ ਕੰਦ੍ਰਪ ਕੋ; ਤਹਾ ਮਰੋਰਹੀ ॥੬॥

हो सकल द्रप कंद्रप को; तहा मरोरही ॥६॥

ਚੌਪਈ ॥

चौपई ॥

ਭੋਗ ਕਰਤ, ਤਰੁਨੀ ਸੁਖ ਪਾਯੋ ॥

भोग करत, तरुनी सुख पायो ॥

ਕਰਤ ਕੇਲ ਰਜਨਿਯਹਿ ਬਿਤਾਯੋ ॥

करत केल रजनियहि बितायो ॥

ਪਹਿਲੀ ਰਾਤਿ ਬੀਤ ਜਬ ਗਈ ॥

पहिली राति बीत जब गई ॥

ਪਾਛਿਲ ਰੈਨਿ ਰਹਤ ਸੁਧਿ ਲਈ ॥੭॥

पाछिल रैनि रहत सुधि लई ॥७॥

ਕਹਾ ਕੁਅਰਿ ਉਠਿ ਰਾਜ ਕੁਅਰ ਸੰਗ ॥

कहा कुअरि उठि राज कुअर संग ॥

ਕਬਹੂੰ ਛਾਡ ਹਮਾਰਾ ਤੈ ਅੰਗ ॥

कबहूं छाड हमारा तै अंग ॥

ਜੋ ਕੋਈ ਪੁਰਖ ਹਮੈ ਲਹਿ ਜੈਹੈ ॥

जो कोई पुरख हमै लहि जैहै ॥

ਜਾਇ ਰਾਵ ਤਨ ਭੇਦ ਬਤੈਹੈ ॥੮॥

जाइ राव तन भेद बतैहै ॥८॥

ਸਾਹੁ ਸੁਤਾ ਇਹ ਭਾਂਤਿ ਉਚਾਰਾ ॥

साहु सुता इह भांति उचारा ॥

ਬੈਨ ਸੁਨੋ ਮਮ, ਰਾਜ ਕੁਮਾਰਾ! ॥

बैन सुनो मम, राज कुमारा! ॥

ਸਭਨ ਲਖਤ ਤੁਹਿ ਕੈਫ ਪਿਲਾਊਂ ॥

सभन लखत तुहि कैफ पिलाऊं ॥

ਤਬੈ ਸਾਹ ਕੀ ਸੁਤਾ ਕਹਾਊਂ ॥੯॥

तबै साह की सुता कहाऊं ॥९॥

ਤਹ ਹੀ ਰਮੋ ਤਿਹਾਰੇ ਸੰਗਾ ॥

तह ही रमो तिहारे संगा ॥

ਅਪਨੇ ਜੋਰਿ ਅੰਗ ਸੌ ਅੰਗਾ ॥

अपने जोरि अंग सौ अंगा ॥

ਹਮੈ ਤੁਮੈ ਸਭ ਲੋਗ ਨਿਹਾਰੈ ॥

हमै तुमै सभ लोग निहारै ॥

ਭਲੋ ਬੁਰੋ ਨਹਿ ਭੇਦ ਬਿਚਾਰੈ ॥੧੦॥

भलो बुरो नहि भेद बिचारै ॥१०॥

ਯੌ ਕਹਿ ਕੁਅਰਿ ਬਿਦਾ ਕਰਿ ਦੀਨਾ ॥

यौ कहि कुअरि बिदा करि दीना ॥

ਪ੍ਰਾਤ ਭੇਸ ਨਰ ਕੋ ਧਰਿ ਲੀਨਾ ॥

प्रात भेस नर को धरि लीना ॥

ਕੀਅਸ ਕੁਅਰ ਕੇ ਧਾਮ ਪਯਾਨਾ ॥

कीअस कुअर के धाम पयाना ॥

ਭੇਦ ਅਭੇਦ ਨ ਕਿਨੀ ਪਛਾਨਾ ॥੧੧॥

भेद अभेद न किनी पछाना ॥११॥

ਚਾਕਰ ਰਾਖਿ ਕੁਅਰ ਤਿਹ ਲਿਯੋ ॥

चाकर राखि कुअर तिह लियो ॥

ਬੀਚ ਮੁਸਾਹਿਬ ਕੋ ਤਿਹ ਕਿਯੋ ॥

बीच मुसाहिब को तिह कियो ॥

ਖਾਨ ਪਾਨ ਸਭ ਸੋਈ ਪਿਲਾਵੈ ॥

खान पान सभ सोई पिलावै ॥

ਨਰ ਨਾਰੀ ਕੋਈ ਜਾਨਿ ਨ ਜਾਵੈ ॥੧੨॥

नर नारी कोई जानि न जावै ॥१२॥

ਇਕ ਦਿਨ ਪਿਯ ਲੈ ਗਈ ਸਿਕਾਰਾ ॥

इक दिन पिय लै गई सिकारा ॥

ਬੀਚ ਸਰਾਹੀ ਕੇ ਮਦ ਡਾਰਾ ॥

बीच सराही के मद डारा ॥

ਜਲ ਕੈ ਸਾਥ ਭਿਗਾਇ ਉਛਾਰਾ ॥

जल कै साथ भिगाइ उछारा ॥

ਚੋਵਤ ਜਾਤ ਜਵਨ ਤੇ ਬਾਰਾ ॥੧੩॥

चोवत जात जवन ते बारा ॥१३॥

ਸਭ ਕੋਈ ਲਖੈ ਤਵਨ ਕਹ ਪਾਨੀ ॥

सभ कोई लखै तवन कह पानी ॥

ਕੋਈ ਨ ਸਮੁਝਿ ਸਕੈ ਮਦ ਗ੍ਯਾਨੀ ॥

कोई न समुझि सकै मद ग्यानी ॥

ਜਬ ਕਾਨਨ ਕੇ ਗਏ ਮੰਝਾਰਾ ॥

जब कानन के गए मंझारा ॥

ਰਾਜ ਕੁਅਰ ਸੌ ਬਾਲ ਉਚਾਰਾ ॥੧੪॥

राज कुअर सौ बाल उचारा ॥१४॥

ਤੁਮ ਕੋ ਲਗੀ ਤ੍ਰਿਖਾ ਅਭਿਮਾਨੀ ॥

तुम को लगी त्रिखा अभिमानी ॥

ਸੀਤਲ ਲੇਹੁ ਪਿਯਹੁ ਇਹ ਪਾਨੀ ॥

सीतल लेहु पियहु इह पानी ॥

ਭਰਿ ਪ੍ਯਾਲਾ ਲੈ ਤਾਹਿ ਪਿਯਾਰਾ ॥

भरि प्याला लै ताहि पियारा ॥

ਸਭਹਿਨ ਕਰਿ ਜਲ ਤਾਹਿ ਬਿਚਾਰਾ ॥੧੫॥

सभहिन करि जल ताहि बिचारा ॥१५॥

TOP OF PAGE

Dasam Granth