ਦਸਮ ਗਰੰਥ । दसम ग्रंथ ।

Page 1344

ਤਿਨ ਦੇਖਾ ਦਿਲੀ ਕੋ ਏਸਾ ॥

तिन देखा दिली को एसा ॥

ਇਹ ਬਿਧਿ ਤੇ ਲਿਖਿ ਪਠਿਯੋ ਸੰਦੇਸਾ ॥

इह बिधि ते लिखि पठियो संदेसा ॥

ਤੁਮ ਇਹ ਠੌਰ ਆਪੁ ਚੜਿ ਆਵਹੁ ॥

तुम इह ठौर आपु चड़ि आवहु ॥

ਭੂਪਤਿ ਜੀਤਿ ਮੁਝੈ ਲੈ ਜਾਵਹੁ ॥੩॥

भूपति जीति मुझै लै जावहु ॥३॥

ਅਕਬਰ ਸੁਨਤ ਬੈਨ ਉਠਿ ਧਯੋ ॥

अकबर सुनत बैन उठि धयो ॥

ਪਵਨ ਹੁਤੇ ਆਗੇ ਬਢਿ ਗਯੋ ॥

पवन हुते आगे बढि गयो ॥

ਸਾਹ ਸੁਨਾ ਆਯੋ ਨ੍ਰਿਪੁ ਜਬ ਹੀ ॥

साह सुना आयो न्रिपु जब ही ॥

ਪਤਿ ਸੌ ਬਚਨ ਬਖਾਨਾ ਤਬ ਹੀ ॥੪॥

पति सौ बचन बखाना तब ही ॥४॥

ਤੁਮ ਹ੍ਯਾਂ ਤੇ ਨ੍ਰਿਪ! ਭਾਜਿ ਨ ਜੈਯਹੁ ॥

तुम ह्यां ते न्रिप! भाजि न जैयहु ॥

ਰਨ ਸਾਮੁਹਿ ਹ੍ਵੈ ਜੁਧ ਮਚੈਯਹੁ ॥

रन सामुहि ह्वै जुध मचैयहु ॥

ਮੈ ਨ ਤਜੌਗੀ ਤੁਮਰਾ ਸਾਥਾ ॥

मै न तजौगी तुमरा साथा ॥

ਮਰੇ, ਜਰੋਗੀ ਤੁਮ ਸੌ ਨਾਥਾ! ॥੫॥

मरे, जरोगी तुम सौ नाथा! ॥५॥

ਇਤ ਭੂਪਤਿ ਕਹ ਧੀਰ ਬੰਧਾਯੋ ॥

इत भूपति कह धीर बंधायो ॥

ਉਤੈ ਲਿਖਾ ਲਿਖਿ ਤਹਾ ਪਠਾਯੋ ॥

उतै लिखा लिखि तहा पठायो ॥

ਆਈ ਸੈਨ ਸਾਹ ਕੀ ਜਬ ਹੀ ॥

आई सैन साह की जब ही ॥

ਰਹਾ ਉਪਾਇ ਕਛੂ ਨਹਿ ਤਬ ਹੀ ॥੬॥

रहा उपाइ कछू नहि तब ही ॥६॥

ਰਾਜਾ ਜੂਝਿ ਮਰਤ ਭਯੋ ਜਬੈ ॥

राजा जूझि मरत भयो जबै ॥

ਭਾਜ ਚਲਤ ਭੀ ਪਰਜਾ ਤਬੈ ॥

भाज चलत भी परजा तबै ॥

ਰਾਨੀ ਬਾਧਿ ਤਬੈ ਤਿਨ ਲਈ ॥

रानी बाधि तबै तिन लई ॥

ਇਹ ਛਲ, ਧਾਮ ਮਿਤ੍ਰ ਕੇ ਗਈ ॥੭॥

इह छल, धाम मित्र के गई ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਿਨਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੯॥੬੯੪੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ निनानवे चरित्र समापतम सतु सुभम सतु ॥३८९॥६९४६॥अफजूं॥


ਚੌਪਈ ॥

चौपई ॥

ਬਾਹੁਲੀਕ ਸੁਨਿਯਤ ਰਾਜਾ ਜਹ ॥

बाहुलीक सुनियत राजा जह ॥

ਜਿਹ ਸਮਾਨ ਕੋਈ ਭਯੋ ਦੁਤਿਯ ਨਹ ॥

जिह समान कोई भयो दुतिय नह ॥

ਧਾਮ ਗੌਹਰਾ ਰਾਇ ਦੁਲਾਰੀ ॥

धाम गौहरा राइ दुलारी ॥

ਜਿਹ ਸਮਾਨ ਨਹਿ ਦੇਵ ਕੁਮਾਰੀ ॥੧॥

जिह समान नहि देव कुमारी ॥१॥

ਤਹ ਇਕ ਹੁਤਾ ਸਾਹ ਕਾ ਬੇਟਾ ॥

तह इक हुता साह का बेटा ॥

ਜਿਹ ਸਮਾਨ ਕੋ ਭਯੋ ਨ ਭੇਟਾ ॥

जिह समान को भयो न भेटा ॥

ਏਕ ਸੁਘਰ ਅਰੁ ਸੁੰਦਰ ਘਨੋ ॥

एक सुघर अरु सुंदर घनो ॥

ਜਨੁ ਅਵਤਾਰ ਮਦਨ ਕੋ ਬਨੋ ॥੨॥

जनु अवतार मदन को बनो ॥२॥

ਭੂਪ ਸੁਤਾ ਤਿਹ ਨਿਰਖਿ ਲੁਭਾਈ ॥

भूप सुता तिह निरखि लुभाई ॥

ਗਿਰੀ ਭੂਮਿ ਜਨੁ ਨਾਗ ਚਬਾਈ ॥

गिरी भूमि जनु नाग चबाई ॥

ਸਖੀ ਏਕ ਤਿਹ ਤੀਰ ਪਠਾਈ ॥

सखी एक तिह तीर पठाई ॥

ਗਾਜਿ ਰਾਇ ਕਹ ਲਿਯਾ ਬੁਲਾਈ ॥੩॥

गाजि राइ कह लिया बुलाई ॥३॥

ਜਬ ਤਿਹ ਲਖਾ ਸਜਨ ਘਰ ਆਯੋ ॥

जब तिह लखा सजन घर आयो ॥

ਕੰਠ ਗੌਹਰਾ ਰਾਇ ਲਗਾਯੋ ॥

कंठ गौहरा राइ लगायो ॥

ਬਹੁ ਬਿਧਿ ਕਰੇ ਤਵਨ ਸੌ ਭੋਗਾ ॥

बहु बिधि करे तवन सौ भोगा ॥

ਦੂਰਿ ਕਰਾ ਜਿਯ ਕਾ ਸਭ ਸੋਗਾ ॥੪॥

दूरि करा जिय का सभ सोगा ॥४॥

ਭੋਗ ਕਰਤ ਭਾਯੋ ਅਤਿ ਪ੍ਯਾਰੋ ॥

भोग करत भायो अति प्यारो ॥

ਛਿਨ ਨ ਕਰਤ ਆਪਨ ਤੇ ਨ੍ਯਾਰੋ ॥

छिन न करत आपन ते न्यारो ॥

ਭਾਂਤਿ ਭਾਂਤਿ ਕੀ ਕੈਫ ਪਿਲਾਵੈ ॥

भांति भांति की कैफ पिलावै ॥

ਸੁਭ੍ਰ ਸੇਜ ਚੜਿ ਭੋਗ ਕਮਾਵੈ ॥੫॥

सुभ्र सेज चड़ि भोग कमावै ॥५॥

ਤਬ ਤਹ ਤਾਤ ਤਵਨ ਕਾ ਆਯੋ ॥

तब तह तात तवन का आयो ॥

ਤ੍ਰਸਤ ਦੇਗ ਮਹਿ ਤਾਹਿ ਛਪਾਯੋ ॥

त्रसत देग महि ताहि छपायो ॥

ਰੌਜਨ ਮੂੰਦਿ ਹੌਜ ਮਹਿ ਧਰਾ ॥

रौजन मूंदि हौज महि धरा ॥

ਏਕ ਬੂੰਦ ਜਲ ਬੀਚ ਨ ਪਰਾ ॥੬॥

एक बूंद जल बीच न परा ॥६॥

ਪਿਤਹਿ ਤਾਲ ਤਤਕਾਲ ਦਿਖਾਯੋ ॥

पितहि ताल ततकाल दिखायो ॥

ਬੀਚ ਬੇਰੀਯਨ ਡਾਰਿ ਫਿਰਾਯੋ ॥

बीच बेरीयन डारि फिरायो ॥

ਦੀਏ ਜਰਾਇ ਬੀਚ ਤਿਹ ਡਾਰੇ ॥

दीए जराइ बीच तिह डारे ॥

ਜਨੁ ਕਰਿ ਚੜੇ ਰੈਨਿ ਕੇ ਤਾਰੇ ॥੭॥

जनु करि चड़े रैनि के तारे ॥७॥

ਪਿਤਹਿ ਅਚੰਭਵ ਐਸ ਦਿਖਾਯੋ ॥

पितहि अच्मभव ऐस दिखायो ॥

ਸਮਾਧਾਨ ਕਰਿ ਧਾਮ ਪਠਾਯੋ ॥

समाधान करि धाम पठायो ॥

ਮਿਤ੍ਰਹਿ ਕਾਢ ਸੇਜ ਪਰ ਲੀਨਾ ॥

मित्रहि काढ सेज पर लीना ॥

ਕਾਮ ਭੋਗ ਬਹੁ ਬਿਧਿ ਤਨ ਕੀਨਾ ॥੮॥

काम भोग बहु बिधि तन कीना ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੦॥੬੯੫੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ नबे चरित्र समापतम सतु सुभम सतु ॥३९०॥६९५४॥अफजूं॥

TOP OF PAGE

Dasam Granth