ਦਸਮ ਗਰੰਥ । दसम ग्रंथ ।

Page 1343

ਜਬ ਰਾਜਾ ਨਿਸ ਕੌ ਗ੍ਰਿਹ ਆਯੋ ॥

जब राजा निस कौ ग्रिह आयो ॥

ਬਹੁਰਿ ਜੋਗਿਯਨ ਬੋਲਿ ਪਠਾਯੋ ॥

बहुरि जोगियन बोलि पठायो ॥

ਤਿਮਿ ਤਿਮਿ ਨਾਰਿ ਫਾਸ ਗਰ ਡਾਰਿ ॥

तिमि तिमि नारि फास गर डारि ॥

ਭੂਪ ਸਹਿਤ ਸਭ ਦਏ ਸੰਘਾਰ ॥੫॥

भूप सहित सभ दए संघार ॥५॥

ਭੂਪਤਿ ਮਾਰਿ ਖਾਟ ਤਰ ਪਾਯੋ ॥

भूपति मारि खाट तर पायो ॥

ਦੁਹੂੰ ਅਤੀਤਨ ਤਰੇ ਡਸਾਯੋ ॥

दुहूं अतीतन तरे डसायो ॥

ਸਿੰਘਾਸਨ ਪਰ ਮਿਤ੍ਰਹਿ ਰਾਖਾ ॥

सिंघासन पर मित्रहि राखा ॥

ਬੋਲਿ ਪ੍ਰਜਾ ਸਭ ਸੋ ਇਮਿ ਭਾਖਾ ॥੬॥

बोलि प्रजा सभ सो इमि भाखा ॥६॥

ਜਬ ਰਾਜਾ ਨਿਸੁ ਕੌ ਗ੍ਰਿਹ ਆਯੋ ॥

जब राजा निसु कौ ग्रिह आयो ॥

ਦੁਹੂੰ ਜੋਗਿਯਨ ਨਿਕਟ ਬੁਲਾਯੋ ॥

दुहूं जोगियन निकट बुलायो ॥

ਅਤਭੁਤ ਨਾਗਾ ਤਹਾ ਇਕ ਨਿਕਸਾ ॥

अतभुत नागा तहा इक निकसा ॥

ਰਾਵਲ ਹੇਰਿ ਤਵਨ ਕੌ ਬਿਗਸਾ ॥੭॥

रावल हेरि तवन कौ बिगसा ॥७॥

ਸਾਪਹਿ ਮਾਰਿ ਤਬੈ ਤਿਨ ਲਿਯੋ ॥

सापहि मारि तबै तिन लियो ॥

ਫਰੂਆ ਬੀਚ ਡਾਰਿ ਕਰਿ ਦਿਯੋ ॥

फरूआ बीच डारि करि दियो ॥

ਘੋਟਿ ਭਾਂਗ ਜਿਮਿ ਦੁਹੂੰਅਨ ਪੀਯੋ ॥

घोटि भांग जिमि दुहूंअन पीयो ॥

ਅਤਿ ਅਸਥੂਲ ਦੇਹ ਕਹ ਕੀਯੋ ॥੮॥

अति असथूल देह कह कीयो ॥८॥

ਤਾ ਤੇ ਅਧਿਕ ਫੂਲਿ ਜਬ ਗਏ ॥

ता ते अधिक फूलि जब गए ॥

ਕੁੰਜਰ ਸੋ ਧਾਰਤ ਬਪੁ ਭਏ ॥

कुंजर सो धारत बपु भए ॥

ਦ੍ਵੈ ਘਟਿਕਾ ਬੀਤੀ ਤਬ ਫੂਟੇ ॥

द्वै घटिका बीती तब फूटे ॥

ਆਵਨ ਜਾਨ ਜਗਤ ਤੇ ਛੂਟੇ ॥੯॥

आवन जान जगत ते छूटे ॥९॥

ਬਰਖ ਬਾਰਹਨ ਕੇ ਹ੍ਵੈ ਗਏ ॥

बरख बारहन के ह्वै गए ॥

ਤ੍ਯਾਗਤ ਦੇਹ ਪੁਰਾਤਨ ਭਏ ॥

त्यागत देह पुरातन भए ॥

ਸ੍ਵਰਗ ਲੋਕ ਕਹ ਕਿਯਾ ਪਯਾਨ ॥

स्वरग लोक कह किया पयान ॥

ਤ੍ਯਾਗਿ ਆਪੁਨੀ ਦੇਹ ਪੁਰਾਨਿ ॥੧੦॥

त्यागि आपुनी देह पुरानि ॥१०॥

ਭੂਪ ਨਿਰਖਿ ਚਕ੍ਰਿਤ ਚਿਤ ਰਹਾ ॥

भूप निरखि चक्रित चित रहा ॥

ਮੁਹਿ ਸੇਤੀ ਐਸੀ ਬਿਧਿ ਕਹਾ ॥

मुहि सेती ऐसी बिधि कहा ॥

ਹਮ ਤੁਮ ਆਵ ਸਾਪ ਦੋਊ ਖਾਹਿ ॥

हम तुम आव साप दोऊ खाहि ॥

ਦੇਹ ਧਰੇ ਸੁਰਪੁਰ ਕੋ ਜਾਹਿ ॥੧੧॥

देह धरे सुरपुर को जाहि ॥११॥

ਯੌ ਕਹਿ ਕੈ ਨ੍ਰਿਪ ਸਾਪ ਚਬਾਯੋ ॥

यौ कहि कै न्रिप साप चबायो ॥

ਮੈ ਡਰਤੇ ਨਹਿ ਤਾਹਿ ਹਟਾਯੋ ॥

मै डरते नहि ताहि हटायो ॥

ਥੋਰਾ ਭਖ੍ਯੋ ਉਡਾ ਨਹਿ ਗਯੋ ॥

थोरा भख्यो उडा नहि गयो ॥

ਤਾ ਤੇ ਤਨ ਸੁੰਦਰ ਇਹ ਭਯੋ ॥੧੨॥

ता ते तन सुंदर इह भयो ॥१२॥

ਦੇਹ ਪੁਰਾਤਨ ਤ੍ਯਾਗਨ ਕਰੀ ॥

देह पुरातन त्यागन करी ॥

ਔਖਧ ਬਲ ਨੌਤਨ ਤਨ ਧਰੀ ॥

औखध बल नौतन तन धरी ॥

ਦੇਹ ਭੂਪ ਕੀ ਠੌਰ ਜਰਾਵਹੁ ॥

देह भूप की ठौर जरावहु ॥

ਯਾ ਕੇ ਸਿਰ ਪਰ ਛਤ੍ਰ ਫਿਰਾਵਹੁ ॥੧੩॥

या के सिर पर छत्र फिरावहु ॥१३॥

ਇਹ ਛਲ ਸਾਥ ਜੋਗਿਯਨ ਘਾਯੋ ॥

इह छल साथ जोगियन घायो ॥

ਭੂਪਤਿ ਕੋ ਸੁਰ ਲੋਕ ਪਠਾਯੋ ॥

भूपति को सुर लोक पठायो ॥

ਸਕਲ ਪ੍ਰਜਾ ਕੋ ਲੋਥਿ ਦਿਖਾਈ ॥

सकल प्रजा को लोथि दिखाई ॥

ਦੇਸ ਮਿਤ੍ਰ ਕੀ ਫੇਰਿ ਦੁਹਾਈ ॥੧੪॥

देस मित्र की फेरि दुहाई ॥१४॥

ਭੇਵ ਪ੍ਰਜਾ ਕਿਨਹੂੰ ਨ ਪਛਾਨਾ ॥

भेव प्रजा किनहूं न पछाना ॥

ਕਿਹ ਬਿਧਿ ਹਨਾ ਹਮਾਰਾ ਰਾਨਾ ॥

किह बिधि हना हमारा राना ॥

ਕਿਹ ਛਲ ਸੋ ਜੁਗਿਯਨ ਕੋ ਘਾਯੋ ॥

किह छल सो जुगियन को घायो ॥

ਮਿਤ੍ਰ ਸੀਸ ਪਰ ਛਤ੍ਰ ਫਿਰਾਯੋ ॥੧੫॥

मित्र सीस पर छत्र फिरायो ॥१५॥

ਦੋਹਰਾ ॥

दोहरा ॥

ਗਰਬੀ ਰਾਇ ਸੁ ਮਿਤ੍ਰ ਕੋ; ਦਿਯਾ ਆਪਨਾ ਰਾਜ ॥

गरबी राइ सु मित्र को; दिया आपना राज ॥

ਜੋਗਨ ਜੁਤ ਰਾਜਾ ਹਨਾ; ਕਿਯਾ ਆਪਨਾ ਕਾਜ ॥੧੬॥

जोगन जुत राजा हना; किया आपना काज ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੮॥੬੯੩੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ अठासी चरित्र समापतम सतु सुभम सतु ॥३८८॥६९३९॥अफजूं॥


ਚੌਪਈ ॥

चौपई ॥

ਭੂਪ ਸੁਬਾਹੁ ਸੈਨ ਇਕ ਸੁਨਾ ॥

भूप सुबाहु सैन इक सुना ॥

ਰੂਪਵਾਨ ਸੁੰਦਰਿ ਬਹੁ ਗੁਨਾ ॥

रूपवान सुंदरि बहु गुना ॥

ਸ੍ਰੀ ਸੁਬਾਹਪੁਰ ਤਾ ਕੋ ਸੋਹੈ ॥

स्री सुबाहपुर ता को सोहै ॥

ਜਿਹ ਸਮ ਔਰ ਨਗਰ ਨਹਿ ਕੋ ਹੈ ॥੧॥

जिह सम और नगर नहि को है ॥१॥

ਸ੍ਰੀ ਮਕਰਧੁਜ ਦੇ ਤਿਹ ਰਾਨੀ ॥

स्री मकरधुज दे तिह रानी ॥

ਸੁੰਦਰਿ ਦੇਸ ਦੇਸ ਮੌ ਜਾਨੀ ॥

सुंदरि देस देस मौ जानी ॥

ਤਿਹ ਸਮਾਨ ਨਾਰੀ ਨਹਿ ਕੋਊ ॥

तिह समान नारी नहि कोऊ ॥

ਪਾਛੇ ਭਈ ਨ ਆਗੈ ਹੋਊ ॥੨॥

पाछे भई न आगै होऊ ॥२॥

TOP OF PAGE

Dasam Granth