ਦਸਮ ਗਰੰਥ । दसम ग्रंथ । |
Page 1335 ਲਾਗੀ ਲਗਨ ਤਵਨ ਪਰ ਬਾਲਾ ॥ लागी लगन तवन पर बाला ॥ ਸਖੀ ਪਠੀ ਇਕ ਤਹਾ ਰਿਸਾਲਾ ॥ सखी पठी इक तहा रिसाला ॥ ਸੋ ਚਲਿ ਗਈ ਕੁਅਰ ਕੇ ਧਾਮਾ ॥ सो चलि गई कुअर के धामा ॥ ਜਿਮਿ ਤਿਮਿ ਤਾਹਿ ਪ੍ਰਬੋਧ੍ਯੋ ਬਾਮਾ ॥੫॥ जिमि तिमि ताहि प्रबोध्यो बामा ॥५॥ ਜਾਤ ਭਈ ਤਾ ਕਹ ਲੈ ਤਹਾ ॥ जात भई ता कह लै तहा ॥ ਮਾਰਗ ਕੁਅਰਿ ਬਿਲੋਕਤ ਜਹਾ ॥ मारग कुअरि बिलोकत जहा ॥ ਨਿਰਖਤ ਨੈਨ ਗਰੇ ਲਪਟਾਈ ॥ निरखत नैन गरे लपटाई ॥ ਸੇਜਾਸਨ ਪਰ ਲਿਯੋ ਚੜਾਈ ॥੬॥ सेजासन पर लियो चड़ाई ॥६॥ ਬਹੁ ਬਿਧਿ ਕਰੀ ਤਵਨ ਸੌ ਕ੍ਰੀੜਾ ॥ बहु बिधि करी तवन सौ क्रीड़ा ॥ ਕਾਮਨਿ, ਕਾਮ ਨਿਵਾਰੀ ਪੀੜਾ ॥ कामनि, काम निवारी पीड़ा ॥ ਨਿਸੁ ਦਿਨ ਧਾਮ ਬਾਮ ਤਿਹ ਰਾਖਾ ॥ निसु दिन धाम बाम तिह राखा ॥ ਮਾਤ ਪਿਤਾ ਤਨ ਭੇਦ ਨ ਭਾਖਾ ॥੭॥ मात पिता तन भेद न भाखा ॥७॥ ਤਬ ਲੌ ਬ੍ਯਾਹਿ ਦਯੋ ਤਿਹ ਤਾਤੈ ॥ तब लौ ब्याहि दयो तिह तातै ॥ ਭੂਲਿ ਗਈ ਵਾ ਕੌ ਵੈ ਬਾਤੈ ॥ भूलि गई वा कौ वै बातै ॥ ਨਿਜੁ ਪ੍ਯਾਰੇ ਬਿਨ ਰਹਿਯੋ ਨ ਗਯੋ ॥ निजु प्यारे बिन रहियो न गयो ॥ ਘਾਲਿ ਸੰਦੂਕਹਿ ਸਾਥ ਚਲਯੋ ॥੮॥ घालि संदूकहि साथ चलयो ॥८॥ ਨਿਸੁ ਦਿਨ ਤਾ ਸੌ ਭੋਗ ਕਮਾਵੈ ॥ निसु दिन ता सौ भोग कमावै ॥ ਸੋਵਤ ਰਹੈ ਨ ਭੂਪਤਿ ਪਾਵੈ ॥ सोवत रहै न भूपति पावै ॥ ਏਕ ਦਿਵਸ ਜਬ ਹੀ ਨ੍ਰਿਪ ਜਾਗਾ ॥ एक दिवस जब ही न्रिप जागा ॥ ਰਨਿਯਹਿ ਛੋਰਿ ਜਾਰ ਉਠਿ ਭਾਗਾ ॥੯॥ रनियहि छोरि जार उठि भागा ॥९॥ ਤ੍ਰਿਯ ਸੌ ਬਚਨ ਕੋਪ ਕਰਿ ਭਾਖਿਯੋ ॥ त्रिय सौ बचन कोप करि भाखियो ॥ ਤੈ ਲੈ ਜਾਰ ਧਾਮ ਕਿਮਿ ਰਾਖਿਯੋ? ॥ तै लै जार धाम किमि राखियो? ॥ ਕੈ ਅਬ ਹੀ ਮੁਹਿ ਬਾਤ ਬਤਾਵੌ ॥ कै अब ही मुहि बात बतावौ ॥ ਕੈ ਪ੍ਰਾਨਨ ਕੀ ਆਸ ਚੁਕਾਵੌ ॥੧੦॥ कै प्रानन की आस चुकावौ ॥१०॥ ਬਾਤ ਸਤ੍ਯ ਜਾਨੀ ਜਿਯ ਰਾਨੀ ॥ बात सत्य जानी जिय रानी ॥ ਮੁਝੈ ਨ ਨ੍ਰਿਪ ਛਾਡਤ ਅਭਿਮਾਨੀ ॥ मुझै न न्रिप छाडत अभिमानी ॥ ਭਾਂਗ ਘੋਟਨਾ ਹਾਥ ਸੰਭਾਰਾ ॥ भांग घोटना हाथ स्मभारा ॥ ਫੋਰਿ ਨਰਾਧਿਪ ਕੇ ਸਿਰ ਡਾਰਾ ॥੧੧॥ फोरि नराधिप के सिर डारा ॥११॥ ਬਹੁਰਿ ਸਭਨ ਇਹ ਭਾਂਤਿ ਸੁਨਾਈ ॥ बहुरि सभन इह भांति सुनाई ॥ ਪ੍ਰਜਾ ਲੋਗ ਜਬ ਲਏ ਬੁਲਾਈ ॥ प्रजा लोग जब लए बुलाई ॥ ਮਦ ਕਰਿ ਭੂਪ ਭਯੋ ਮਤਵਾਰਾ ॥ मद करि भूप भयो मतवारा ॥ ਪਹਿਲ ਪੁਤ੍ਰ ਕੋ ਨਾਮ ਉਚਾਰਾ ॥੧੨॥ पहिल पुत्र को नाम उचारा ॥१२॥ ਮ੍ਰਿਤਕ ਪੁਤ੍ਰ ਕੋ ਨਾਮਹਿ ਲਯੋ ॥ म्रितक पुत्र को नामहि लयो ॥ ਤਾ ਤੇ ਅਧਿਕ ਦੁਖਾਤੁਰ ਭਯੋ ॥ ता ते अधिक दुखातुर भयो ॥ ਸੋਕ ਤਾਪ ਕੋ ਅਧਿਕ ਬਿਚਾਰਾ ॥ सोक ताप को अधिक बिचारा ॥ ਮੂੰਡ ਫੋਰਿ ਭੀਤਨ ਸੌ ਡਾਰਾ ॥੧੩॥ मूंड फोरि भीतन सौ डारा ॥१३॥ ਦੋਹਰਾ ॥ दोहरा ॥ ਇਹ ਛਲ ਨਿਜੁ ਨਾਯਕ ਹਨਾ; ਲੀਨਾ ਮਿਤ੍ਰ ਬਚਾਇ ॥ इह छल निजु नायक हना; लीना मित्र बचाइ ॥ ਬਹੁਰਿ ਭੋਗ ਤਾ ਸੌ ਕਰੋ; ਕੋ ਨ ਸਕਾ ਛਲ ਪਾਇ ॥੧੪॥ बहुरि भोग ता सौ करो; को न सका छल पाइ ॥१४॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੯॥੬੮੩੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ उनासी चरित्र समापतम सतु सुभम सतु ॥३७९॥६८३२॥अफजूं॥ ਚੌਪਈ ॥ चौपई ॥ ਏਕ ਚਰਿਤ੍ਰ ਸੈਨ ਰਾਜਾ ਬਰ ॥ एक चरित्र सैन राजा बर ॥ ਨਾਰਿ ਚਰਿਤ੍ਰ ਮਤੀ ਤਾ ਕੇ ਘਰ ॥ नारि चरित्र मती ता के घर ॥ ਵਤੀ ਚਰਿਤ੍ਰਾ ਤਾ ਕੀ ਨਗਰੀ ॥ वती चरित्रा ता की नगरी ॥ ਤਿਹੂੰ ਭਵਨ ਕੇ ਬੀਚ ਉਜਗਰੀ ॥੧॥ तिहूं भवन के बीच उजगरी ॥१॥ ਗੋਪੀ ਰਾਇ ਸਾਹ ਸੁਤ ਇਕ ਤਹ ॥ गोपी राइ साह सुत इक तह ॥ ਜਿਹ ਸਮ ਸੁੰਦਰ ਦੁਤਿਯ ਨ ਜਗ ਮਹ ॥ जिह सम सुंदर दुतिय न जग मह ॥ ਤਿਹ ਚਰਿਤ੍ਰ ਦੇ ਨੈਨ ਨਿਹਾਰਿਯੋ ॥ तिह चरित्र दे नैन निहारियो ॥ ਅੰਗ ਅੰਗ ਤਿਹ ਮਦਨ ਪ੍ਰਜਾਰਿਯੋ ॥੨॥ अंग अंग तिह मदन प्रजारियो ॥२॥ ਜਿਹ ਤਿਹ ਬਿਧਿ ਤਿਹ ਲਯੋ ਬੁਲਾਇ ॥ जिह तिह बिधि तिह लयो बुलाइ ॥ ਉਠਤ ਲਯੋ ਛਤਿਯਾ ਸੌ ਲਾਇ ॥ उठत लयो छतिया सौ लाइ ॥ ਕਾਮ ਕੇਲ ਕੀਨੋ ਰੁਚਿ ਠਾਨੀ ॥ काम केल कीनो रुचि ठानी ॥ ਕੇਲ ਕਰਤ ਸਭ ਰੈਨਿ ਬਿਹਾਨੀ ॥੩॥ केल करत सभ रैनि बिहानी ॥३॥ |
Dasam Granth |