ਦਸਮ ਗਰੰਥ । दसम ग्रंथ ।

Page 1334

ਸ੍ਰੀ ਮਹਬੂਬ ਮਤੀ ਤਿਹ ਨਾਰੀ ॥

स्री महबूब मती तिह नारी ॥

ਜਿਹ ਸਮ ਸੁੰਦਰਿ ਕਹੂੰ ਨ ਕੁਮਾਰੀ ॥

जिह सम सुंदरि कहूं न कुमारी ॥

ਦੁਤਿਯ ਨਾਰਿ ਮ੍ਰਿਦੁਹਾਸ ਮਤੀ ਤਿਹ ॥

दुतिय नारि म्रिदुहास मती तिह ॥

ਨਹਿ ਸਸਿ ਸਮ ਕਹਿਯਤ ਆਨਨ ਜਿਹ ॥੨॥

नहि ससि सम कहियत आनन जिह ॥२॥

ਸ੍ਰੀ ਮਹਬੂਬ ਮਤੀ ਤਨ ਨ੍ਰਿਪ ਰਤਿ ॥

स्री महबूब मती तन न्रिप रति ॥

ਦੁਤਿਯ ਨਾਰਿ ਪਰ ਨਹਿ ਆਨਨ ਮਤਿ ॥

दुतिय नारि पर नहि आनन मति ॥

ਅਧਿਕ ਭੋਗ ਤਿਹ ਸਾਥ ਕਮਾਯੋ ॥

अधिक भोग तिह साथ कमायो ॥

ਏਕ ਪੁਤ੍ਰ ਤਾ ਤੇ ਉਪਜਾਯੋ ॥੩॥

एक पुत्र ता ते उपजायो ॥३॥

ਦੁਤਿਯ ਨਾਰਿ ਤੇ ਸਾਥ ਨ ਪ੍ਰੀਤਾ ॥

दुतिय नारि ते साथ न प्रीता ॥

ਤਾਹਿ ਨ ਬੀਚ ਲ੍ਯਾਵਤ ਚੀਤਾ ॥

ताहि न बीच ल्यावत चीता ॥

ਸੁਤਵੰਤੀ ਇਕ ਪੁਨਿ ਪਤਿ ਪ੍ਰੀਤ ॥

सुतवंती इक पुनि पति प्रीत ॥

ਅਵਰ ਤ੍ਰਿਯਹਿ ਲ੍ਯਾਵਤ ਨਹਿ ਚੀਤ ॥੪॥

अवर त्रियहि ल्यावत नहि चीत ॥४॥

ਦੁਤਿਯ ਨਾਰਿ ਤਬ ਅਧਿਕ ਰਿਸਾਈ ॥

दुतिय नारि तब अधिक रिसाई ॥

ਏਕ ਘਾਤ ਕੀ ਬਾਤ ਬਨਾਈ ॥

एक घात की बात बनाई ॥

ਸਿਸ ਕੀ ਗੁਦਾ ਗੋਖਰੂ ਦਿਯਾ ॥

सिस की गुदा गोखरू दिया ॥

ਤਾ ਤੇ ਅਧਿਕ ਦੁਖਿਤ ਤਿਹ ਕਿਯਾ ॥੫॥

ता ते अधिक दुखित तिह किया ॥५॥

ਬਾਲਕ ਅਧਿਕ ਦੁਖਾਤੁਰ ਭਯੋ ॥

बालक अधिक दुखातुर भयो ॥

ਰੋਵਤ ਧਾਮ ਮਾਤ ਕੇ ਗਯੋ ॥

रोवत धाम मात के गयो ॥

ਨਿਰਖਿ ਤਾਤ ਮਾਤਾ ਦੁਖ ਪਾਯੋ ॥

निरखि तात माता दुख पायो ॥

ਭਲੀ ਭਲੀ ਧਾਯਾਨ ਮੰਗਾਯੋ ॥੬॥

भली भली धायान मंगायो ॥६॥

ਇਹ ਚਰਿਤ੍ਰ ਬਾਲਹਿ ਦੁਖ ਦਿਯੋ ॥

इह चरित्र बालहि दुख दियो ॥

ਆਪਨ ਭੇਸ ਧਾਇ ਕੋ ਕਿਯੋ ॥

आपन भेस धाइ को कियो ॥

ਕਿਯਾ ਸਵਤਿ ਕੇ ਧਾਮ ਪਯਾਨਾ ॥

किया सवति के धाम पयाना ॥

ਭੇਦ ਨਾਰਿ ਕਿਨਹੂੰ ਨ ਪਛਾਨਾ ॥੭॥

भेद नारि किनहूं न पछाना ॥७॥

ਔਖਧ ਏਕ ਹਾਥ ਮੈ ਲਈ ॥

औखध एक हाथ मै लई ॥

ਸਿਸੁ ਕੀ ਪ੍ਰਥਮ ਮਾਤ ਕੌ ਦਈ ॥

सिसु की प्रथम मात कौ दई ॥

ਬਰੀ ਖਾਤ ਰਾਨੀ ਮਰਿ ਗਈ ॥

बरी खात रानी मरि गई ॥

ਸ੍ਵਛ ਸੁਘਰਿ ਰਾਨੀ ਫਿਰਿ ਅਈ ॥੮॥

स्वछ सुघरि रानी फिरि अई ॥८॥

ਨਿਜੁ ਗ੍ਰਿਹ ਆਇ ਭੇਸ ਨ੍ਰਿਪ ਤ੍ਰਿਯ ਧਰਿ ॥

निजु ग्रिह आइ भेस न्रिप त्रिय धरि ॥

ਜਾਤਿ ਭਈ ਅਪਨੀ ਸਵਿਤਨ ਘਰ ॥

जाति भई अपनी सवितन घर ॥

ਸਿਸੁ ਕੋ ਕਾਢਿ ਗੋਖਰੂ ਡਾਰੋ ॥

सिसु को काढि गोखरू डारो ॥

ਤਾਹਿ ਸੁਘਰਿ ਤਿਹ ਸੁਤ ਕਰਿ ਪਾਰੋ ॥੯॥

ताहि सुघरि तिह सुत करि पारो ॥९॥

ਇਹ ਛਲ ਸੋ ਸਵਤਿਨ ਕਹ ਮਾਰਾ ॥

इह छल सो सवतिन कह मारा ॥

ਸਿਸਹੁ ਜਾਨਿ ਸੁਤ ਲਿਯੋ ਉਬਾਰਾ ॥

सिसहु जानि सुत लियो उबारा ॥

ਨ੍ਰਿਪਹ ਸੰਗ ਪੁਨਿ ਕਰਿ ਲਿਯ ਪ੍ਯਾਰਾ ॥

न्रिपह संग पुनि करि लिय प्यारा ॥

ਭੇਦ ਅਭੇਦ ਨ ਕਿਨੂੰ ਬਿਚਾਰਾ ॥੧੦॥

भेद अभेद न किनूं बिचारा ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੮॥੬੮੧੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ अठहतरि चरित्र समापतम सतु सुभम सतु ॥३७८॥६८१८॥अफजूं॥


ਚੌਪਈ ॥

चौपई ॥

ਸੁਨ ਰਾਜਾ! ਇਕ ਔਰ ਪ੍ਰਸੰਗਾ ॥

सुन राजा! इक और प्रसंगा ॥

ਜਿਹ ਬਿਧਿ ਭਯੋ ਨਰੇਸੁਰ ਸੰਗਾ ॥

जिह बिधि भयो नरेसुर संगा ॥

ਮ੍ਰਿਦੁਲਾ ਦੇ ਤਿਹ ਨਾਰਿ ਭਨਿਜੈ ॥

म्रिदुला दे तिह नारि भनिजै ॥

ਇੰਦ੍ਰ ਚੰਦ੍ਰ ਪਟਤਰ ਤਿਹ ਦਿਜੈ ॥੧॥

इंद्र चंद्र पटतर तिह दिजै ॥१॥

ਅੜਿਲ ॥

अड़िल ॥

ਸ੍ਰੀ ਸੁਪ੍ਰਭਾ ਦੇ, ਤਾ ਕੀ ਸੁਤਾ ਬਖਾਨਿਯੈ ॥

स्री सुप्रभा दे, ता की सुता बखानियै ॥

ਮਹਾ ਸੁੰਦਰੀ, ਲੋਕ ਚਤੁਰਦਸ ਜਾਨਿਯੈ ॥

महा सुंदरी, लोक चतुरदस जानियै ॥

ਜੋ ਸਹਚਰਿ ਤਾ ਕੌ, ਭਰਿ ਨੈਨ ਨਿਹਾਰਹੀ ॥

जो सहचरि ता कौ, भरि नैन निहारही ॥

ਹੋ ਪਰੀ ਪਦੁਮਨੀ ਪ੍ਰਕ੍ਰਿਤ, ਸੁ ਵਾਹਿ ਬਿਚਾਰਹੀ ॥੨॥

हो परी पदुमनी प्रक्रित, सु वाहि बिचारही ॥२॥

ਚੌਪਈ ॥

चौपई ॥

ਹਾਟਕਪੁਰ ਤਿਨ ਕੋ ਦਿਸਿ ਦਛਿਨ ॥

हाटकपुर तिन को दिसि दछिन ॥

ਰਾਜ ਕਰਤ ਤੇ ਤਹਾ ਬਿਚਛਨ ॥

राज करत ते तहा बिचछन ॥

ਤਿਹ ਪੁਰ ਏਕ ਸਾਹ ਕੋ ਪੁਤ੍ਰ ॥

तिह पुर एक साह को पुत्र ॥

ਜਨੁ ਕਰਿ ਬਿਧਨਾ ਠਟਾ ਚਰਿਤ੍ਰ ॥੩॥

जनु करि बिधना ठटा चरित्र ॥३॥

ਬ੍ਯਾਘ੍ਰ ਕੇਤੁ ਤਿਹ ਨਾਮ ਕਹਿਜੈ ॥

ब्याघ्र केतु तिह नाम कहिजै ॥

ਛਤ੍ਰ ਜਾਤਿ ਰਘੁਬੰਸ ਭਨਿਜੈ ॥

छत्र जाति रघुबंस भनिजै ॥

ਪ੍ਰਗਟ ਜਾਨੁ ਅਵਤਾਰ ਅਨੰਗਾ ॥

प्रगट जानु अवतार अनंगा ॥

ਐਸੋ ਸਾਹ ਪੁਤ੍ਰ ਕੋ ਅੰਗਾ ॥੪॥

ऐसो साह पुत्र को अंगा ॥४॥

TOP OF PAGE

Dasam Granth