ਦਸਮ ਗਰੰਥ । दसम ग्रंथ ।

Page 1331

ਬੇਗਮ ਸੋਊ ਸਿਕਾਰ ਸਿਧਾਈ ॥

बेगम सोऊ सिकार सिधाई ॥

ਏਕ ਅੰਬਾਰੀ ਤਾਹਿ ਚੜਾਈ ॥

एक अ्मबारी ताहि चड़ाई ॥

ਏਕ ਸਖੀ ਤਿਹ ਚੜਤ ਨਿਹਾਰਾ ॥

एक सखी तिह चड़त निहारा ॥

ਜਾਇ ਭੂਪ ਸੋ ਭੇਦ ਉਚਾਰਾ ॥੧੪॥

जाइ भूप सो भेद उचारा ॥१४॥

ਸੁਨਿ ਨ੍ਰਿਪ ਬਾਤ ਚਿਤ ਮੋ ਰਾਖੀ ॥

सुनि न्रिप बात चित मो राखी ॥

ਔਰਿ ਨਾਰਿ ਸੋ ਪ੍ਰਗਟ ਨ ਭਾਖੀ ॥

औरि नारि सो प्रगट न भाखी ॥

ਦੁਹਿਤਾ ਕੋ ਜਬ ਗਜ ਨਿਕਟਾਯੋ ॥

दुहिता को जब गज निकटायो ॥

ਤਬ ਤਾ ਕੋ ਪਿਤੁ ਨਿਕਟ ਬੁਲਾਯੌ ॥੧੫॥

तब ता को पितु निकट बुलायौ ॥१५॥

ਸੁਨਤ ਬੈਨ ਬੇਗਮ ਡਰਪਾਨੀ ॥

सुनत बैन बेगम डरपानी ॥

ਥਰਹਰ ਕੰਪਾ ਮਿਤ੍ਰ ਤਿਹ ਮਾਨੀ ॥

थरहर क्मपा मित्र तिह मानी ॥

ਅਬ ਹੀ ਮੁਝੈ ਭੂਪ ਗਹਿ ਲੈ ਹੈ ॥

अब ही मुझै भूप गहि लै है ॥

ਇਸੀ ਬਨ ਬਿਖੈ ਮਾਰਿ ਚੁਕੈ ਹੈ ॥੧੬॥

इसी बन बिखै मारि चुकै है ॥१६॥

ਨਾਰਿ ਕਹੀ ਪਿਯ ਜਿਨ ਜਿਯ ਡਰੋ ॥

नारि कही पिय जिन जिय डरो ॥

ਕਹੌ ਚਰਿਤ੍ਰ ਤੁਮੈ ਸੋ ਕਰੋ ॥

कहौ चरित्र तुमै सो करो ॥

ਕਰੀ ਰੂਖ ਕੇ ਤਰੈ ਨਿਕਾਰਾ ॥

करी रूख के तरै निकारा ॥

ਲਪਟਿ ਰਹਾ ਤਾ ਸੌ ਤਹ ਯਾਰਾ ॥੧੭॥

लपटि रहा ता सौ तह यारा ॥१७॥

ਆਪੁ ਪਿਤਾ ਪ੍ਰਤਿ ਕਿਯਾ ਪਯਾਨਾ ॥

आपु पिता प्रति किया पयाना ॥

ਮਾਰੇ ਰੀਛ ਰੋਝ ਮ੍ਰਿਗ ਨਾਨਾ ॥

मारे रीछ रोझ म्रिग नाना ॥

ਤਾਹਿ ਬਿਲੋਕਿ ਪਿਤਾ ਚੁਪ ਰਹਾ ॥

ताहि बिलोकि पिता चुप रहा ॥

ਝੂਠ ਲਖਾ ਤਿਹ ਤ੍ਰਿਯ ਮੁਹਿ ਕਹਾ ॥੧੮॥

झूठ लखा तिह त्रिय मुहि कहा ॥१८॥

ਉਸੀ ਸਖੀ ਕੋ ਪਲਟਿ ਪ੍ਰਹਾਰਾ ॥

उसी सखी को पलटि प्रहारा ॥

ਝੂਠ ਬਚਨ ਇਨ ਮੁਝੈ ਉਚਾਰਾ ॥

झूठ बचन इन मुझै उचारा ॥

ਖੇਲਿ ਅਖੇਟ ਭੂਪ ਗ੍ਰਿਹ ਆਯੋ ॥

खेलि अखेट भूप ग्रिह आयो ॥

ਤਿਸੀ ਬਿਰਛ ਤਰ ਕਰੀ ਲਖਾਯੋ ॥੧੯॥

तिसी बिरछ तर करी लखायो ॥१९॥

ਅੜਿਲ ॥

अड़िल ॥

ਪਕਰਿ ਭੁਜਾ, ਗਜ ਪਰ; ਪਿਯ ਲਯੋ ਚੜਾਇ ਕੈ ॥

पकरि भुजा, गज पर; पिय लयो चड़ाइ कै ॥

ਭੋਗ ਅੰਬਾਰੀ ਬੀਚ; ਕਰੇ ਸੁਖ ਪਾਇ ਕੈ ॥

भोग अ्मबारी बीच; करे सुख पाइ कै ॥

ਲਪਟਿ ਲਪਟਿ ਦੋਊ ਕੇਲ ਕਰਤ; ਮੁਸਕਾਇ ਕਰਿ ॥

लपटि लपटि दोऊ केल करत; मुसकाइ करि ॥

ਹੋ ਹਮਰੌ ਭੂਪਤਿ ਭੇਦ; ਨ ਸਕਿਯੋ ਪਾਇ ਕਰਿ ॥੨੦॥

हो हमरौ भूपति भेद; न सकियो पाइ करि ॥२०॥

ਦੋਹਰਾ ॥

दोहरा ॥

ਪਹਿਲੇ ਰੂਖ ਚੜਾਇ ਤਿਹ; ਲੈ ਆਈ ਫਿਰਿ ਧਾਮ ॥

पहिले रूख चड़ाइ तिह; लै आई फिरि धाम ॥

ਉਲਟਾ ਤਿਹ ਝੂਠਾ ਕਿਯਾ; ਭੇਦ ਦਿਯਾ ਜਿਹ ਬਾਮ ॥੨੧॥

उलटा तिह झूठा किया; भेद दिया जिह बाम ॥२१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੁਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੪॥੬੭੮੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ चुहतर चरित्र समापतम सतु सुभम सतु ॥३७४॥६७८१॥अफजूं॥


ਚੌਪਈ ॥

चौपई ॥

ਇਸਕ ਤੰਬੋਲ ਸਹਿਰ ਹੈ ਜਹਾ ॥

इसक त्मबोल सहिर है जहा ॥

ਇਸਕ ਤੰਬੋਲ ਨਰਾਧਿਪ ਤਹਾ ॥

इसक त्मबोल नराधिप तहा ॥

ਸ੍ਰੀ ਸਿੰਗਾਰ ਮਤੀ ਤਿਹ ਦਾਰਾ ॥

स्री सिंगार मती तिह दारा ॥

ਜਾ ਸੀ ਘੜੀ ਨ ਬ੍ਰਹਮੁ ਸੁ ਨਾਰਾ ॥੧॥

जा सी घड़ी न ब्रहमु सु नारा ॥१॥

ਅੜਿਲ ॥

अड़िल ॥

ਸ੍ਰੀ ਜਗ ਜੋਬਨ ਦੇ; ਤਿਹ ਸੁਤਾ ਬਖਾਨਿਯੈ ॥

स्री जग जोबन दे; तिह सुता बखानियै ॥

ਦੁਤਿਯ ਰੂਪ ਕੀ ਰਾਸ; ਜਗਤ ਮਹਿ ਜਾਨਿਯੈ ॥

दुतिय रूप की रास; जगत महि जानियै ॥

ਅਧਿਕ ਪ੍ਰਭਾ ਜਲ ਥਲ ਮਹਿ; ਜਾ ਕੀ ਜਾਨਿਯਤ ॥

अधिक प्रभा जल थल महि; जा की जानियत ॥

ਹੋ ਨਰੀ ਨਾਗਨੀ ਨਾਰਿ; ਨ ਵੈਸੀ ਮਾਨਿਯਤ ॥੨॥

हो नरी नागनी नारि; न वैसी मानियत ॥२॥

ਦੋਹਰਾ ॥

दोहरा ॥

ਤਹ ਇਕ ਪੂਤ ਸਰਾਫ ਕੋ; ਤਾ ਕੋ ਰੂਪ ਅਪਾਰ ॥

तह इक पूत सराफ को; ता को रूप अपार ॥

ਜੋਰਿ ਨੈਨਿ ਨਾਰੀ ਰਹੈ; ਜਾਨਿ ਨ ਗ੍ਰਿਹ ਬਿਸੰਭਾਰ ॥੩॥

जोरि नैनि नारी रहै; जानि न ग्रिह बिस्मभार ॥३॥

ਚੌਪਈ ॥

चौपई ॥

ਰਾਜ ਸੁਤਾ ਤਾ ਕੀ ਛਬਿ ਲਹੀ ॥

राज सुता ता की छबि लही ॥

ਮਨ ਬਚ ਕ੍ਰਮ ਮਨ ਮੈ ਅਸ ਕਹੀ ॥

मन बच क्रम मन मै अस कही ॥

ਏਕ ਬਾਰ ਗਹਿ ਯਾਹਿ ਮੰਗਾਊ ॥

एक बार गहि याहि मंगाऊ ॥

ਕਾਮ ਭੋਗ ਰੁਚਿ ਮਾਨ ਮਚਾਊ ॥੪॥

काम भोग रुचि मान मचाऊ ॥४॥

TOP OF PAGE

Dasam Granth