ਦਸਮ ਗਰੰਥ । दसम ग्रंथ । |
Page 1330 ਚੌਪਈ ॥ चौपई ॥ ਬੀਜਾ ਪੁਰ ਜਹ ਸਹਿਰ ਭਨਿਜੈ ॥ बीजा पुर जह सहिर भनिजै ॥ ਏਦਿਲ ਸਾਹ ਤਹ ਸਾਹ ਕਹਿਜੈ ॥ एदिल साह तह साह कहिजै ॥ ਸ੍ਰੀ ਮਹਤਾਬ ਮਤੀ ਤਿਹ ਕੰਨ੍ਯਾ ॥ स्री महताब मती तिह कंन्या ॥ ਜਿਹ ਸਮ ਉਪਜੀ ਨਾਰਿ ਨ ਅੰਨ੍ਯਾ ॥੧॥ जिह सम उपजी नारि न अंन्या ॥१॥ ਜੋਬਨਵੰਤ ਭਈ ਜਬ ਬਾਲਾ ॥ जोबनवंत भई जब बाला ॥ ਮਹਾ ਸੁੰਦਰੀ ਨੈਨ ਬਿਸਾਲਾ ॥ महा सुंदरी नैन बिसाला ॥ ਜੋਬਨ ਜੇਬ ਅਧਿਕ ਤਿਹ ਬਾਢੀ ॥ जोबन जेब अधिक तिह बाढी ॥ ਜਾਨੁਕ ਚੰਦ੍ਰ ਸੂਰ ਮਥਿ ਕਾਢੀ ॥੨॥ जानुक चंद्र सूर मथि काढी ॥२॥ ਤਹ ਇਕ ਹੁਤੋ ਸਾਹੁ ਕੋ ਪੂਤ ॥ तह इक हुतो साहु को पूत ॥ ਸੂਰਤਿ ਸੀਰਤਿ ਬਿਖੈ ਸਪੂਤ ॥ सूरति सीरति बिखै सपूत ॥ ਧੂਮ੍ਰ ਕੇਤੁ ਤਿਹ ਨਾਮ ਭਨਿਜੈ ॥ धूम्र केतु तिह नाम भनिजै ॥ ਇੰਦ੍ਰ ਚੰਦ੍ਰ ਪਟਤਰ ਤਿਹ ਦਿਜੈ ॥੩॥ इंद्र चंद्र पटतर तिह दिजै ॥३॥ ਬੇਗਮ ਕੀ ਤਾ ਸੌ ਰੁਚਿ ਲਾਗੀ ॥ बेगम की ता सौ रुचि लागी ॥ ਜਾ ਤੇ ਨੀਂਦ ਭੂਖ ਸਭ ਭਾਗੀ ॥ जा ते नींद भूख सभ भागी ॥ ਦੇਖਿ ਗਈ ਜਬ ਤੇ ਤਿਹ ਧਾਮਾ ॥ देखि गई जब ते तिह धामा ॥ ਤਬ ਤੇ ਔਰ ਸੁਹਾਤ ਨ ਬਾਮਾ ॥੪॥ तब ते और सुहात न बामा ॥४॥ ਹਿਤੂ ਜਾਨ ਸਹਚਰੀ ਬੁਲਾਈ ॥ हितू जान सहचरी बुलाई ॥ ਭੇਦ ਭਾਖਿ ਸਭ ਤਹਾ ਪਠਾਈ ॥ भेद भाखि सभ तहा पठाई ॥ ਹਮੈ ਸਾਹ ਸੁਤ ਜੁ ਤੈ ਮਿਲੈ ਹੈ ॥ हमै साह सुत जु तै मिलै है ॥ ਜੋ ਧਨ ਮੁਖ ਮੰਗਿ ਹੈਂ ਸੋ ਪੈ ਹੈਂ ॥੫॥ जो धन मुख मंगि हैं सो पै हैं ॥५॥ ਸਖੀ ਪਵਨ ਕੇ ਭੇਸ ਸਿਧਾਈ ॥ सखी पवन के भेस सिधाई ॥ ਪਲਕ ਨ ਬਿਤੀ ਸਾਹ ਕੇ ਆਈ ॥ पलक न बिती साह के आई ॥ ਸਾਹ ਪੂਤ ਕਹ ਕਿਯਾ ਪ੍ਰਨਾਮਾ ॥ साह पूत कह किया प्रनामा ॥ ਬੈਠੀ ਜਾਇ ਸੁਘਰਿ ਤਿਹ ਧਾਮਾ ॥੬॥ बैठी जाइ सुघरि तिह धामा ॥६॥ ਤੁਮਰੋ ਨਾਮ ਕਹਾ ਪਹਿਚਨਿਯਤ? ॥ तुमरो नाम कहा पहिचनियत? ॥ ਕਵਨ ਦੇਸ ਕੇ ਬਾਸੀ ਜਨਿਯਤ? ॥ कवन देस के बासी जनियत? ॥ ਸਕਲ ਬ੍ਰਿਥਾ ਨਿਜ ਪ੍ਰਥਮ ਸੁਨਾਵਹੁ ॥ सकल ब्रिथा निज प्रथम सुनावहु ॥ ਬਹੁਰਿ ਕੁਅਰਿ ਕੀ ਸੇਜ ਸੁਹਾਵਹੁ ॥੭॥ बहुरि कुअरि की सेज सुहावहु ॥७॥ ਸੁਨੀ ਸਖੀ! ਮਦ੍ਰ ਦੇਸ ਹਮ ਰਹਹੀ ॥ सुनी सखी! मद्र देस हम रहही ॥ ਧੂਮ੍ਰ ਕੇਤੁ ਹਮ ਕੌ ਜਨ ਕਹਹੀ ॥ धूम्र केतु हम कौ जन कहही ॥ ਸੌਦਾ ਹਿਤ ਆਏ ਇਹ ਦੇਸਾ ॥ सौदा हित आए इह देसा ॥ ਦੇਸ ਦੇਸ ਕੋ ਨਿਰਖਿ ਨਰੇਸਾ ॥੮॥ देस देस को निरखि नरेसा ॥८॥ ਬਤਿਯਨ ਪ੍ਰਥਮ ਤਾਹਿ ਬਿਰਮਾਇ ॥ बतियन प्रथम ताहि बिरमाइ ॥ ਭਾਂਤਿ ਭਾਂਤਿ ਤਿਨ ਲੋਭ ਦਿਖਾਇ ॥ भांति भांति तिन लोभ दिखाइ ॥ ਜ੍ਯੋਂ ਤ੍ਯੋਂ ਲੈ ਆਈ ਤਿਹ ਤਹਾ ॥ ज्यों त्यों लै आई तिह तहा ॥ ਮਾਰਗ ਕੁਅਰਿ ਬਿਲੋਕਤ ਜਹਾ ॥੯॥ मारग कुअरि बिलोकत जहा ॥९॥ ਜੋ ਧਨ ਕਹਾ ਸੁੰਦ੍ਰ ਤਿਹ ਦੀਨਾ ॥ जो धन कहा सुंद्र तिह दीना ॥ ਕੰਠ ਲਗਾਇ ਮਿਤ੍ਰ ਸੋ ਲੀਨਾ ॥ कंठ लगाइ मित्र सो लीना ॥ ਭਾਂਤਿ ਭਾਂਤਿ ਕੀ ਕੈਫ ਮੰਗਾਈ ॥ भांति भांति की कैफ मंगाई ॥ ਏਕ ਖਾਟ ਚੜਿ ਦੁਹੂੰ ਚੜਾਈ ॥੧੦॥ एक खाट चड़ि दुहूं चड़ाई ॥१०॥ ਭਾਂਤਿ ਭਾਂਤਿ ਤਨ ਕੈਫ ਚੜਾਵਹਿ ॥ भांति भांति तन कैफ चड़ावहि ॥ ਮਿਲਿ ਮਿਲਿ ਗੀਤ ਮਧੁਰ ਧੁਨਿ ਗਾਵਹਿ ॥ मिलि मिलि गीत मधुर धुनि गावहि ॥ ਬਿਬਿਧ ਬਿਧਿਨ ਤਨ ਕਰਤ ਬਿਲਾਸਾ ॥ बिबिध बिधिन तन करत बिलासा ॥ ਨੈਕੁ ਨ ਕਰੈ ਨ੍ਰਿਪਤਿ ਕੋ ਤ੍ਰਾਸਾ ॥੧੧॥ नैकु न करै न्रिपति को त्रासा ॥११॥ ਛੈਲਿਹਿ ਛੈਲ ਨ ਛੋਰਾ ਜਾਈ ॥ छैलिहि छैल न छोरा जाई ॥ ਨਿਸੁ ਦਿਨ ਰਾਖਤ ਕੰਠ ਲਗਾਈ ॥ निसु दिन राखत कंठ लगाई ॥ ਜਬ ਕਬਹੂੰ ਆਖੇਟ ਸਿਧਾਵੈ ॥ जब कबहूं आखेट सिधावै ॥ ਏਕ ਅੰਬਾਰੀ ਤਾਹਿ ਚੜਾਵੈ ॥੧੨॥ एक अ्मबारी ताहि चड़ावै ॥१२॥ ਤਹੀ ਕਾਮ ਕ੍ਰੀੜਾ ਕਹ ਕਰੈ ॥ तही काम क्रीड़ा कह करै ॥ ਮਾਤ ਪਿਤਾ ਤੇ ਨੈਕੁ ਨ ਡਰੈ ॥ मात पिता ते नैकु न डरै ॥ ਇਕ ਦਿਨ ਰਾਜਾ ਚੜਾ ਸਿਕਾਰਾ ॥ इक दिन राजा चड़ा सिकारा ॥ ਸੰਗ ਲਏ ਮਿਹਰਿਯੈ ਅਪਾਰਾ ॥੧੩॥ संग लए मिहरियै अपारा ॥१३॥ |
Dasam Granth |