ਦਸਮ ਗਰੰਥ । दसम ग्रंथ । |
Page 1328 ਚੌਪਈ ॥ चौपई ॥ ਸਹਿਰ ਦੌਲਤਾਬਾਦ ਬਸਤ ਜਹ ॥ सहिर दौलताबाद बसत जह ॥ ਬਿਕਟ ਸਿੰਘ ਇਕ ਭੂਪ ਹੁਤੋ ਤਹ ॥ बिकट सिंघ इक भूप हुतो तह ॥ ਭਾਨ ਮੰਜਰੀ ਤਾ ਕੀ ਦਾਰਾ ॥ भान मंजरी ता की दारा ॥ ਜਿਹ ਸਮ ਕਰੀ ਨ ਪੁਨਿ ਕਰਤਾਰਾ ॥੧॥ जिह सम करी न पुनि करतारा ॥१॥ ਭੀਮ ਸੈਨ ਇਕ ਤਹ ਥੋ ਸਾਹਾ ॥ भीम सैन इक तह थो साहा ॥ ਪ੍ਰਗਟ ਭਯੋ ਜਨੁ ਦੂਸਰ ਮਾਹਾ ॥ प्रगट भयो जनु दूसर माहा ॥ ਸ੍ਰੀ ਅਫਤਾਬ ਦੇਇ ਤਿਹ ਨਾਰੀ ॥ स्री अफताब देइ तिह नारी ॥ ਕਨਕ ਅਵਟਿ ਸਾਂਚੇ ਜਨੁ ਢਾਰੀ ॥੨॥ कनक अवटि सांचे जनु ढारी ॥२॥ ਤਿਨ ਮਨ ਮੈ ਇਹ ਬਾਤ ਬਖਾਨੀ ॥ तिन मन मै इह बात बखानी ॥ ਕਿਹ ਬਿਧਿ ਕੈ ਹੂਜਿਯੈ ਭਵਾਨੀ ॥ किह बिधि कै हूजियै भवानी ॥ ਸੋਇ ਰਹੀ ਸਭ ਜਗਹਿ ਦਿਖਾਇ ॥ सोइ रही सभ जगहि दिखाइ ॥ ਚਮਕਿ ਉਠੀ ਸੁਪਨੇ ਕਹ ਪਾਇ ॥੩॥ चमकि उठी सुपने कह पाइ ॥३॥ ਕਹਾ ਦਰਸ ਮੁਹਿ ਦਿਯਾ ਭਵਾਨੀ ॥ कहा दरस मुहि दिया भवानी ॥ ਸਭਹਿਨ ਸੌ ਭਾਖੀ ਇਮਿ ਬਾਨੀ ॥ सभहिन सौ भाखी इमि बानी ॥ ਜਿਹ ਬਰਦਾਨ ਦੇਉ ਤਿਹ ਹੋਈ ॥ जिह बरदान देउ तिह होई ॥ ਯਾ ਮਹਿ ਪਰੈ ਫੇਰਿ ਨਹਿ ਕੋਈ ॥੪॥ या महि परै फेरि नहि कोई ॥४॥ ਲੋਗ ਬਚਨ ਸੁਨਿ ਕਰਿ ਪਗ ਲਾਗੇ ॥ लोग बचन सुनि करि पग लागे ॥ ਬਰੁ ਮਾਂਗਨ ਤਾ ਤੇ ਅਨੁਰਾਗੇ ॥ बरु मांगन ता ते अनुरागे ॥ ਹ੍ਵੈ ਬੈਠੀ ਸਭਹਿਨ ਕੀ ਮਾਈ ॥ ह्वै बैठी सभहिन की माई ॥ ਯਹ ਸੁਨਿ ਖਬਰ ਨਰਾਧਿਪ ਪਾਈ ॥੫॥ यह सुनि खबर नराधिप पाई ॥५॥ ਏਕ ਨਾਰਿ ਇਹ ਨਗਰ ਭਨਿਜੈ ॥ एक नारि इह नगर भनिजै ॥ ਨਾਮ ਹਿੰਗੁਲਾ ਦੇਇ ਕਹਿਜੈ ॥ नाम हिंगुला देइ कहिजै ॥ ਜਗਤ ਮਾਤ ਕੌ ਆਪੁ ਕਹਾਵੈ ॥ जगत मात कौ आपु कहावै ॥ ਊਚ ਨੀਚ ਕਹ ਪਾਇ ਲਗਾਵੈ ॥੬॥ ऊच नीच कह पाइ लगावै ॥६॥ ਕਾਜੀ ਔਰ ਮੁਲਾਨੇ ਜੇਤੇ ॥ काजी और मुलाने जेते ॥ ਜੋਗੀ ਮੁੰਡਿਯਾ ਅਰੁ ਦਿਜ ਕੇਤੇ ॥ जोगी मुंडिया अरु दिज केते ॥ ਸਭ ਕੀ ਘਟਿ ਪੂਜਾ ਹ੍ਵੈ ਗਈ ॥ सभ की घटि पूजा ह्वै गई ॥ ਪਰਚਾ ਅਧਿਕ ਤਵਨ ਕੀ ਭਈ ॥੭॥ परचा अधिक तवन की भई ॥७॥ ਸਭ ਭੇਖੀ ਯਾ ਤੇ ਰਿਸਿ ਭਰੇ ॥ सभ भेखी या ते रिसि भरे ॥ ਬਹੁ ਧਨ ਚੜਤ ਨਿਰਖਿ ਤਿਹ ਜਰੇ ॥ बहु धन चड़त निरखि तिह जरे ॥ ਗਹਿ ਲੈ ਗਏ ਤਾਹਿ ਨ੍ਰਿਪ ਪਾਸਾ ॥ गहि लै गए ताहि न्रिप पासा ॥ ਕਹਤ ਭਏ ਇਹ ਬਿਧਿ ਉਪਹਾਸਾ ॥੮॥ कहत भए इह बिधि उपहासा ॥८॥ ਕਰਾਮਾਤ ਕਛੁ ਹਮਹਿ ਦਿਖਾਇ ॥ करामात कछु हमहि दिखाइ ॥ ਕੈ ਨ ਭਵਾਨੀ ਨਾਮੁ ਕਹਾਇ ॥ कै न भवानी नामु कहाइ ॥ ਤਬ ਅਬਲਾ ਅਸ ਮੰਤ੍ਰ ਬਿਚਾਰਾ ॥ तब अबला अस मंत्र बिचारा ॥ ਸੁਨੁ ਰਾਜਾ! ਕਹਿਯੋ ਬਚਨ ਹਮਾਰਾ ॥੯॥ सुनु राजा! कहियो बचन हमारा ॥९॥ ਅੜਿਲ ॥ अड़िल ॥ ਮੁਸਲਮਾਨ ਮਸਜਦਿਹਿ; ਅਲਹਿ ਘਰ ਭਾਖਹੀ ॥ मुसलमान मसजदिहि; अलहि घर भाखही ॥ ਬਿਪ੍ਰ ਲੋਗ ਪਾਹਨ ਕੌ; ਹਰਿ ਕਰਿ ਰਾਖਹੀ ॥ बिप्र लोग पाहन कौ; हरि करि राखही ॥ ਕਰਾਮਾਤ ਜੌ ਤੁਹਿ; ਏ ਪ੍ਰਥਮ ਬਤਾਇ ਹੈ ॥ करामात जौ तुहि; ए प्रथम बताइ है ॥ ਹੋ ਤਿਹ ਪਾਛੇ ਕਛੁ ਹਮਹੂੰ; ਇਨੈ ਦਿਖਾਇ ਹੈ ॥੧੦॥ हो तिह पाछे कछु हमहूं; इनै दिखाइ है ॥१०॥ ਚੌਪਈ ॥ चौपई ॥ ਬਚਨ ਸੁਨਤ ਰਾਜਾ ਮੁਸਕਾਏ ॥ बचन सुनत राजा मुसकाए ॥ ਦਿਜਬਰ ਮੁਲਾ ਪਕਰਿ ਮੰਗਾਏ ॥ दिजबर मुला पकरि मंगाए ॥ ਮੁੰਡਿਯਾ ਔਰ ਸੰਨ੍ਯਾਸੀ ਘਨੇ ॥ मुंडिया और संन्यासी घने ॥ ਜੋਗੀ ਜੰਗਮ ਜਾਤ ਨ ਗਨੇ ॥੧੧॥ जोगी जंगम जात न गने ॥११॥ ਅੜਿਲ ॥ अड़िल ॥ ਭੂਪ ਬਚਨ ਮੁਖ ਤੇ; ਇਹ ਭਾਂਤਿ ਉਚਾਰਿਯੋ ॥ भूप बचन मुख ते; इह भांति उचारियो ॥ ਸਭਾ ਬਿਖੈ ਸਭਹਿਨ; ਤਿਨ ਸੁਨਤ ਪਚਾਰਿਯੋ ॥ सभा बिखै सभहिन; तिन सुनत पचारियो ॥ ਕਰਾਮਾਤ ਅਪੁ ਅਪਨੀ; ਹਮੈ ਦਿਖਾਇਯੈ ॥ करामात अपु अपनी; हमै दिखाइयै ॥ ਹੋ ਨਾਤਰ ਅਬ ਹੀ; ਧਾਮ ਮ੍ਰਿਤੁ ਕੇ ਜਾਇਯੈ ॥੧੨॥ हो नातर अब ही; धाम म्रितु के जाइयै ॥१२॥ |
Dasam Granth |