ਦਸਮ ਗਰੰਥ । दसम ग्रंथ ।

Page 1327

ਕਾਮ ਭੋਗ ਤਾ ਸੌ ਜਬ ਮਾਨਾ ॥

काम भोग ता सौ जब माना ॥

ਦ੍ਵੈ ਪ੍ਰਾਨਨ ਤੇ ਇਕ ਜਿਯ ਜਾਨਾ ॥

द्वै प्रानन ते इक जिय जाना ॥

ਨਿਜੁ ਨਾਇਕ ਸੇਤੀ ਹਿਤ ਛੋਰੋ ॥

निजु नाइक सेती हित छोरो ॥

ਤਾ ਸੌ ਚਤੁਰਿ ਚੌਗੁਨੋ ਜੋਰੋ ॥੬॥

ता सौ चतुरि चौगुनो जोरो ॥६॥

ਜਾਇ ਰਾਵ ਸੌ ਬਾਤ ਜਨਾਈ ॥

जाइ राव सौ बात जनाई ॥

ਮੋਰੋ ਸਾਹ ਪੂਰਬਲੋ ਭਾਈ ॥

मोरो साह पूरबलो भाई ॥

ਹਮ ਕੋ ਸ੍ਰਾਪ ਏਕ ਰਿਖ ਦਿਯਾ ॥

हम को स्राप एक रिख दिया ॥

ਤਾ ਤੇ ਜਨਮ ਦੁਹੂੰ ਹ੍ਯਾਂ ਲਿਯਾ ॥੭॥

ता ते जनम दुहूं ह्यां लिया ॥७॥

ਪੁਨਿ ਹਮ ਸੌ ਰਿਖਿ ਐਸ ਉਚਾਰਾ ॥

पुनि हम सौ रिखि ऐस उचारा ॥

ਹ੍ਵੈ ਹੈ ਬਹੁਰਿ ਉਧਾਰ ਤੁਹਾਰਾ ॥

ह्वै है बहुरि उधार तुहारा ॥

ਮਾਤ ਲੋਕ ਬਹੁ ਬਰਿਸ ਬਿਤੈਹੌ ॥

मात लोक बहु बरिस बितैहौ ॥

ਬਹੁਰੌ ਦੋਊ ਸ੍ਵਰਗ ਮਹਿ ਐਹੌ ॥੮॥

बहुरौ दोऊ स्वरग महि ऐहौ ॥८॥

ਹਮ ਤੁਮਰੋ ਘਰ ਬਸ ਸੁਖੁ ਪਾਯੋ ॥

हम तुमरो घर बस सुखु पायो ॥

ਅਬ ਰਿਖਿ ਸ੍ਰਾਪ ਅਵਧਿ ਹ੍ਵੈ ਆਯੋ ॥

अब रिखि स्राप अवधि ह्वै आयो ॥

ਏ ਬਚ ਭਾਖਿ ਨ੍ਰਿਪਹਿ ਘਰ ਆਈ ॥

ए बच भाखि न्रिपहि घर आई ॥

ਸਾਹ ਪਰੀ ਜੁਤ ਲਿਯਾ ਬੁਲਾਈ ॥੯॥

साह परी जुत लिया बुलाई ॥९॥

ਚੌਪਈ ॥

चौपई ॥

ਗਈ ਇਹ ਗਈ ਧੁੰਨਿ ਤੁਮ ਕਰਿਯਹੁ ॥

गई इह गई धुंनि तुम करियहु ॥

ਭੂਪ ਸੁਨਤ ਨਭ ਬਿਖੈ ਉਚਰਿਯਹੁ ॥

भूप सुनत नभ बिखै उचरियहु ॥

ਜਬ ਤਿਨ ਬਾਤ ਭੇਦ ਕੀ ਜਾਨੀ ॥

जब तिन बात भेद की जानी ॥

ਭਲਾ ਕਹੌਗੀ ਪਰੀ ਬਖਾਨੀ ॥੧੦॥

भला कहौगी परी बखानी ॥१०॥

ਸਾਹ ਸਹਿਤ ਭੂਪਤਿ ਪਹਿ ਜਾਇ ॥

साह सहित भूपति पहि जाइ ॥

ਕਹੀ ਜਾਤ ਹੈ ਰਾਨੀ, ਰਾਇ! ॥

कही जात है रानी, राइ! ॥

ਇਹ ਬਿਧਿ ਭਾਖਿ, ਲੋਪ ਹ੍ਵੈ ਗਈ ॥

इह बिधि भाखि, लोप ह्वै गई ॥

ਗਈ ਗਈ ਬਾਨੀ ਨਭ ਭਈ ॥੧੧॥

गई गई बानी नभ भई ॥११॥

ਅੜਿਲ ॥

अड़िल ॥

ਗਈ ਇਹ ਗਈ; ਚਿਰ ਲੌ ਨਭ ਬਾਨੀ ਭਈ ॥

गई इह गई; चिर लौ नभ बानी भई ॥

ਪ੍ਰਜਾ ਸਹਿਤ ਤਿਨ ਭੂਪ; ਯਹੈ ਜਿਯ ਮੈ ਠਈ ॥

प्रजा सहित तिन भूप; यहै जिय मै ठई ॥

ਰਾਨੀ ਸੁਰ ਪੁਰ ਗਈ; ਭ੍ਰਾਤ ਕੋ ਸਾਥ ਲੈ ॥

रानी सुर पुर गई; भ्रात को साथ लै ॥

ਹੋ ਮੂਰਖ ਭੇਦ ਅਭੇਦ; ਨ ਸਕਾ ਬਿਚਾਰਿ ਕੈ ॥੧੨॥

हो मूरख भेद अभेद; न सका बिचारि कै ॥१२॥

ਚੌਪਈ ॥

चौपई ॥

ਮਿਲਿ ਸਭਹਿਨ ਇਹ ਭਾਂਤਿ ਉਚਾਰੀ ॥

मिलि सभहिन इह भांति उचारी ॥

ਗਈ ਸੁਰਗ ਨ੍ਰਿਪ! ਨਾਰਿ ਤੁਮਾਰੀ ॥

गई सुरग न्रिप! नारि तुमारी ॥

ਤੁਮ ਚਿੰਤਾ ਚਿਤ ਮੈ ਨਹਿ ਕਰੋ ॥

तुम चिंता चित मै नहि करो ॥

ਸੁੰਦਰ ਸੁਘਰ ਅਵਰ ਤ੍ਰਿਯ ਬਰੋ ॥੧੩॥

सुंदर सुघर अवर त्रिय बरो ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੧॥੬੭੩੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ इकहतरि चरित्र समापतम सतु सुभम सतु ॥३७१॥६७३१॥अफजूं॥


ਚੌਪਈ ॥

चौपई ॥

ਸੁਨੁ ਰਾਜਾ! ਇਕ ਅਵਰ ਪ੍ਰਸੰਗਾ ॥

सुनु राजा! इक अवर प्रसंगा ॥

ਜਿਹ ਬਿਧਿ ਕਿਯਾ ਨਾਰਿ ਨ੍ਰਿਪ ਸੰਗਾ ॥

जिह बिधि किया नारि न्रिप संगा ॥

ਜਲਜ ਸੈਨ ਇਕ ਭੂਮ ਭਨਿਜੈ ॥

जलज सैन इक भूम भनिजै ॥

ਸੁਛਬਿ ਮਤੀ ਤਿਹ ਨਾਰਿ ਕਹਿਜੈ ॥੧॥

सुछबि मती तिह नारि कहिजै ॥१॥

ਸੁਛਬਿਵਤੀ ਤਿਹ ਨਗਰ ਕਹੀਜਤ ॥

सुछबिवती तिह नगर कहीजत ॥

ਅਮਰ ਪੁਰੀ ਪਟਤਰ ਤਿਹ ਦੀਜਤ ॥

अमर पुरी पटतर तिह दीजत ॥

ਰਾਜਾ ਕੋ ਤ੍ਰਿਯ ਹੁਤੀ ਨ ਪ੍ਯਾਰੀ ॥

राजा को त्रिय हुती न प्यारी ॥

ਯਾ ਤੇ ਰਾਨੀ ਰਹਤ ਦੁਖਾਰੀ ॥੨॥

या ते रानी रहत दुखारी ॥२॥

ਰਾਨੀ ਰੂਪ ਬੈਦ ਕੋ ਠਾਨਿ ॥

रानी रूप बैद को ठानि ॥

ਰਾਜਾ ਕੇ ਘਰ ਕਿਯਾ ਪਯਾਨ ॥

राजा के घर किया पयान ॥

ਕਹਾ ਅਸਾਧ ਭਯਾ ਹੈ ਤੋਹਿ ॥

कहा असाध भया है तोहि ॥

ਬੋਲਿ ਚਕਿਤਸਾ ਕੀਜੈ ਮੋਹਿ ॥੩॥

बोलि चकितसा कीजै मोहि ॥३॥

ਧਾਵਤ ਤੁਮੈ ਪਸੀਨੋ ਆਵਤ ॥

धावत तुमै पसीनो आवत ॥

ਰਵਿ ਦੇਖਤ ਦ੍ਰਿਗ ਧੁੰਧ ਜਨਾਵਤ ॥

रवि देखत द्रिग धुंध जनावत ॥

ਰਾਜਾ ਬਾਤ ਸਤ੍ਯ ਕਰਿ ਮਾਨੀ ॥

राजा बात सत्य करि मानी ॥

ਮੂੜ ਭੇਦ ਕੀ ਕ੍ਰਿਯਾ ਨ ਜਾਨੀ ॥੪॥

मूड़ भेद की क्रिया न जानी ॥४॥

ਮੂਰਖ ਭੂਪ ਭੇਦ ਨਹਿ ਪਾਯੋ ॥

मूरख भूप भेद नहि पायो ॥

ਤ੍ਰਿਯ ਤੇ ਬੋਲਿ ਉਪਾਇ ਕਰਾਯੋ ॥

त्रिय ते बोलि उपाइ करायो ॥

ਤਿਨ ਬਿਖ ਡਾਰਿ ਔਖਧੀ ਬੀਚਾ ॥

तिन बिख डारि औखधी बीचा ॥

ਛਿਨ ਮਹਿ ਕਰੀ ਭੂਪ ਕੀ ਮੀਚਾ ॥੫॥

छिन महि करी भूप की मीचा ॥५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੨॥੬੭੩੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ बहतर चरित्र समापतम सतु सुभम सतु ॥३७२॥६७३६॥अफजूं॥

TOP OF PAGE

Dasam Granth