ਦਸਮ ਗਰੰਥ । दसम ग्रंथ ।

Page 1325

ਤਹ ਤਿਹ ਬਾਂਧਿ ਥੰਭ ਕੈ ਸੰਗ ॥

तह तिह बांधि थ्मभ कै संग ॥

ਤਪਤ ਤੇਲ ਡਾਰਤ ਤਿਹ ਅੰਗ ॥

तपत तेल डारत तिह अंग ॥

ਛੁਰਿਯਨ ਸਾਥ ਮਾਸੁ ਕਟਿ ਡਾਰੈ ॥

छुरियन साथ मासु कटि डारै ॥

ਨਰਕ ਕੁੰਡ ਕੇ ਬੀਚ ਪਛਾਰੈ ॥੧੫॥

नरक कुंड के बीच पछारै ॥१५॥

ਗਾਵਾ ਗੋਬਰ ਲੇਹੁ ਮਗਾਇ ॥

गावा गोबर लेहु मगाइ ॥

ਤਾ ਕੀ ਚਿਤਾ ਬਨਾਵਹੁ ਰਾਇ ॥

ता की चिता बनावहु राइ ॥

ਤਾ ਮੌ ਬੈਠਿ ਜਰੈ ਜੇ ਕੋਊ ॥

ता मौ बैठि जरै जे कोऊ ॥

ਜਮ ਪੁਰ ਬਿਖੈ ਨ ਟੰਗਿਯੈ ਸੋਊ ॥੧੬॥

जम पुर बिखै न टंगियै सोऊ ॥१६॥

ਦੋਹਰਾ ॥

दोहरा ॥

ਸੁਨਤ ਬਚਨ ਦਿਜ ਨਾਰਿ ਨ੍ਰਿਪ; ਗੋਬਰ ਲਿਯਾ ਮੰਗਾਇ ॥

सुनत बचन दिज नारि न्रिप; गोबर लिया मंगाइ ॥

ਬੈਠਿ ਆਪੁ ਤਾ ਮਹਿ ਜਰਾ; ਸਕਾ ਨ ਤ੍ਰਿਯ ਛਲ ਪਾਇ ॥੧੭॥

बैठि आपु ता महि जरा; सका न त्रिय छल पाइ ॥१७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੯॥੬੭੦੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ उनहतर चरित्र समापतम सतु सुभम सतु ॥३६९॥६७००॥अफजूं॥


ਚੌਪਈ ॥

चौपई ॥

ਬ੍ਯਾਘ੍ਰ ਕੇਤੁ ਸੁਨਿਯਤ ਇਕ ਰਾਜਾ ॥

ब्याघ्र केतु सुनियत इक राजा ॥

ਜਿਹ ਸਮ ਦੁਤਿਯ ਨ ਬਿਧਨਾ ਸਾਜਾ ॥

जिह सम दुतिय न बिधना साजा ॥

ਬ੍ਯਾਘ੍ਰਵਤੀ ਨਗਰ ਤਿਹ ਸੋਹੈ ॥

ब्याघ्रवती नगर तिह सोहै ॥

ਇੰਦ੍ਰਾਵਤੀ ਨਗਰ ਕੋ ਮੋਹੈ ॥੧॥

इंद्रावती नगर को मोहै ॥१॥

ਸ੍ਰੀ ਅਬਦਾਲ ਮਤੀ ਤ੍ਰਿਯ ਤਾ ਕੀ ॥

स्री अबदाल मती त्रिय ता की ॥

ਨਰੀ ਨਾਗਨੀ ਤੁਲਿ ਨ ਵਾ ਕੀ ॥

नरी नागनी तुलि न वा की ॥

ਤਹ ਇਕ ਹੁਤੋ ਸਾਹੁ ਸੁਤ ਆਛੋ ॥

तह इक हुतो साहु सुत आछो ॥

ਜਨੁ ਅਲਿ ਪਨਚ ਕਾਛ ਤਨ ਕਾਛੋ ॥੨॥

जनु अलि पनच काछ तन काछो ॥२॥

ਅੜਿਲ ॥

अड़िल ॥

ਸ੍ਰੀ ਜਸ ਤਿਲਕ ਸਿੰਘ; ਤਿਹ ਨਾਮ ਪਛਾਨਿਯੈ ॥

स्री जस तिलक सिंघ; तिह नाम पछानियै ॥

ਰੂਪਵਾਨ ਧਨਵਾਨ; ਚਤੁਰ ਪਹਿਚਾਨਿਯੈ ॥

रूपवान धनवान; चतुर पहिचानियै ॥

ਜੋ ਇਸਤ੍ਰੀ ਤਾ ਕੋ; ਛਿਨ ਰੂਪ ਨਿਹਾਰਈ ॥

जो इसत्री ता को; छिन रूप निहारई ॥

ਹੋ ਲੋਕ ਲਾਜ ਕੁਲਿ ਕਾਨਿ; ਸਭੈ ਤਜਿ ਡਾਰਈ ॥੩॥

हो लोक लाज कुलि कानि; सभै तजि डारई ॥३॥

ਚੌਪਈ ॥

चौपई ॥

ਏਕ ਸਖੀ ਤਾ ਕੌ ਲਖਿ ਪਾਈ ॥

एक सखी ता कौ लखि पाई ॥

ਬੈਠਿ ਸਖਿਨ ਮਹਿ ਬਾਤ ਚਲਾਈ ॥

बैठि सखिन महि बात चलाई ॥

ਜਸ ਸੁੰਦਰ ਇਕ ਇਹ ਪੁਰ ਮਾਹੀ ॥

जस सुंदर इक इह पुर माही ॥

ਤੈਸੌ ਚੰਦ੍ਰ ਸੂਰ ਭੀ ਨਾਹੀ ॥੪॥

तैसौ चंद्र सूर भी नाही ॥४॥

ਸੁਨਿ ਬਤਿਯਾ ਰਾਨੀ ਜਿਯ ਰਾਖੀ ॥

सुनि बतिया रानी जिय राखी ॥

ਔਰ ਨਾਰਿ ਸੌ ਪ੍ਰਗਟ ਨ ਭਾਖੀ ॥

और नारि सौ प्रगट न भाखी ॥

ਜੋ ਸਹਚਰਿ ਤਾ ਕੌ ਲਖਿ ਆਈ ॥

जो सहचरि ता कौ लखि आई ॥

ਰੈਨਿ ਭਈ ਤਬ ਵਹੈ ਬੁਲਾਈ ॥੫॥

रैनि भई तब वहै बुलाई ॥५॥

ਅਧਿਕ ਦਰਬੁ ਤਾ ਕੌ ਦੈ ਰਾਨੀ ॥

अधिक दरबु ता कौ दै रानी ॥

ਪੂਛੀ ਤਾਹਿ ਦੀਨ ਹ੍ਵੈ ਬਾਨੀ ॥

पूछी ताहि दीन ह्वै बानी ॥

ਸੁ ਕਹੁ ਕਹਾ ਮੁਹਿ ਜੁ ਤੈ ਨਿਹਾਰਾ ॥

सु कहु कहा मुहि जु तै निहारा ॥

ਕਿਯਾ ਚਾਹਤ ਤਿਹ ਦਰਸ ਅਪਾਰਾ ॥੬॥

किया चाहत तिह दरस अपारा ॥६॥

ਤਬ ਚੇਰੀ ਇਮਿ ਬਚਨ ਉਚਾਰੋ ॥

तब चेरी इमि बचन उचारो ॥

ਸੁਨੁ ਰਾਨੀ ਜੂ! ਕਹਾ ਹਮਾਰੋ ॥

सुनु रानी जू! कहा हमारो ॥

ਸ੍ਰੀ ਜਸ ਤਿਲਕ ਰਾਇ ਤਿਹ ਜਾਨੋ ॥

स्री जस तिलक राइ तिह जानो ॥

ਸਾਹ ਪੂਤ ਤਾ ਕਹ ਪਹਿਚਾਨੋ ॥੭॥

साह पूत ता कह पहिचानो ॥७॥

ਜੁ ਤੁਮ ਕਹੌ, ਤਿਹ ਤੁਮੈ ਮਿਲਾਊ ॥

जु तुम कहौ, तिह तुमै मिलाऊ ॥

ਮਦਨ ਤਾਪ, ਸਭ ਤੋਰ ਮਿਟਾਊ ॥

मदन ताप, सभ तोर मिटाऊ ॥

ਸੁਨਤ ਬਚਨ ਰਾਨੀ ਪਗ ਪਰੀ ॥

सुनत बचन रानी पग परी ॥

ਪੁਨਿ ਤਾ ਸੌ ਬਿਨਤੀ ਇਮਿ ਕਰੀ ॥੮॥

पुनि ता सौ बिनती इमि करी ॥८॥

ਜੇ ਤਾ ਕੋ ਤੈਂ ਮੁਝੈ ਮਿਲਾਵੈਂ ॥

जे ता को तैं मुझै मिलावैं ॥

ਜੋ ਧਨ ਮੁਖ ਮਾਂਗੈ ਸੋ ਪਾਵੈਂ ॥

जो धन मुख मांगै सो पावैं ॥

ਤਹ ਸਖੀ ਗਈ ਬਾਰ ਨਹਿ ਲਾਗੀ ॥

तह सखी गई बार नहि लागी ॥

ਆਨਿ ਦਿਯੋ ਤਾ ਕੌ ਬਡਭਾਗੀ ॥੯॥

आनि दियो ता कौ बडभागी ॥९॥

ਦੋਹਰਾ ॥

दोहरा ॥

ਰਾਨੀ ਤਾ ਕੌ ਪਾਇ ਤਿਹ; ਦਾਰਿਦ ਦਿਯਾ ਮਿਟਾਇ ॥

रानी ता कौ पाइ तिह; दारिद दिया मिटाइ ॥

ਨ੍ਰਿਪ ਕੀ ਆਖ ਬਚਾਇ ਉਹਿ; ਲਿਯੇ ਗਰੇ ਸੌ ਲਾਇ ॥੧੦॥

न्रिप की आख बचाइ उहि; लिये गरे सौ लाइ ॥१०॥

TOP OF PAGE

Dasam Granth