ਦਸਮ ਗਰੰਥ । दसम ग्रंथ ।

Page 1303

ਸਭ ਜੜ ਰਹੋ ਤਹਾ ਮੁਖ ਬਾਈ ॥

सभ जड़ रहो तहा मुख बाई ॥

ਲਜਾ ਮਾਨ ਮੂੰਡ ਨਿਹੁਰਾਈ ॥

लजा मान मूंड निहुराई ॥

ਭੇਦ ਅਭੇਦ ਨ ਕਿਨੂੰ ਪਛਾਨਾ ॥

भेद अभेद न किनूं पछाना ॥

ਸਰਵਰ ਕਿਯਾ ਸੁ ਸਿਰ ਪਰ ਮਾਨਾ ॥੧੩॥

सरवर किया सु सिर पर माना ॥१३॥

ਦੋਹਰਾ ॥

दोहरा ॥

ਭੇਦ ਅਭੇਦ ਤ੍ਰਿਯਾਨ ਕੋ; ਸਕਤ ਨ ਕੋਊ ਪਾਇ ॥

भेद अभेद त्रियान को; सकत न कोऊ पाइ ॥

ਸਭਨ ਲਖੋ ਕੈਸੇ ਛਲਾ; ਕਸ ਕਰਿ ਗਈ ਉਪਾਇ ॥੧੪॥

सभन लखो कैसे छला; कस करि गई उपाइ ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੫॥੬੪੧੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ पैतालीस चरित्र समापतम सतु सुभम सतु ॥३४५॥६४१०॥अफजूं॥


ਚੌਪਈ ॥

चौपई ॥

ਸੁਨੁ ਰਾਜਾ ਇਕ ਕਹੌ ਕਬਿਤ ॥

सुनु राजा इक कहौ कबित ॥

ਜਿਹ ਬਿਧਿ ਅਬਲਾ ਕਿਯਾ ਚਰਿਤ ॥

जिह बिधि अबला किया चरित ॥

ਸਭਹਿਨ ਕੌ ਦਿਨ ਹੀ ਮਹਿ ਛਲਾ ॥

सभहिन कौ दिन ही महि छला ॥

ਨਿਰਖਹੁ ਯਾ ਸੁੰਦਰਿ ਕੀ ਕਲਾ ॥੧॥

निरखहु या सुंदरि की कला ॥१॥

ਇਸਕਾਵਤੀ ਨਗਰ ਇਕ ਸੋਹੈ ॥

इसकावती नगर इक सोहै ॥

ਇਸਕ ਸੈਨ ਰਾਜਾ ਤਹ ਕੋ ਹੈ ॥

इसक सैन राजा तह को है ॥

ਸ੍ਰੀ ਗਜਗਾਹ ਮਤੀ ਤਿਹ ਨਾਰੀ ॥

स्री गजगाह मती तिह नारी ॥

ਜਾ ਸਮ ਕਹੂੰ ਨ ਰਾਜ ਕੁਮਾਰੀ ॥੨॥

जा सम कहूं न राज कुमारी ॥२॥

ਇਕ ਰਣਦੂਲਹ ਸੈਨ ਨ੍ਰਿਪਤਿ ਤਿਹ ॥

इक रणदूलह सैन न्रिपति तिह ॥

ਜਾ ਸਮ ਉਪਜਾ ਦੁਤਿਯ ਨ ਮਹਿ ਮਹਿ ॥

जा सम उपजा दुतिय न महि महि ॥

ਮਹਾ ਸੂਰ ਅਰੁ ਸੁੰਦਰ ਘਨੋ ॥

महा सूर अरु सुंदर घनो ॥

ਜਨੁ ਅਵਤਾਰ ਮਦਨ ਕੋ ਬਨੋ ॥੩॥

जनु अवतार मदन को बनो ॥३॥

ਸੋ ਨ੍ਰਿਪ ਇਕ ਦਿਨ ਚੜਾ ਸਿਕਾਰਾ ॥

सो न्रिप इक दिन चड़ा सिकारा ॥

ਮਾਰਤ ਰੀਝ ਰੋਝ ਝੰਖਾਰਾ ॥

मारत रीझ रोझ झंखारा ॥

ਇਸਕਾਵਤੀ ਨਗਰ ਤਰ ਨਿਕਸਾ ॥

इसकावती नगर तर निकसा ॥

ਪ੍ਰਭਾ ਬਿਲੋਕਿ ਨਗਰ ਕੀ ਬਿਗਸਾ ॥੪॥

प्रभा बिलोकि नगर की बिगसा ॥४॥

ਅਸ ਸੁੰਦਰਿ ਜਿਹ ਨ੍ਰਿਪ ਕੀ ਨਗਰੀ ॥

अस सुंदरि जिह न्रिप की नगरी ॥

ਕਸ ਹ੍ਵੈ ਹੈ ਤਿਹ ਨਾਰਿ ਉਜਗਰੀ ॥

कस ह्वै है तिह नारि उजगरी ॥

ਜਿਹ ਕਿਹ ਬਿਧਿ ਤਿਹ ਰੂਪ ਨਿਹਰਿਯੈ ॥

जिह किह बिधि तिह रूप निहरियै ॥

ਨਾਤਰ ਅਤਿਥ ਇਹੀ ਹ੍ਵੈ ਮਰਿਯੈ ॥੫॥

नातर अतिथ इही ह्वै मरियै ॥५॥

ਬਸਤ੍ਰ ਉਤਾਰਿ ਮੇਖਲਾ ਡਾਰੀ ॥

बसत्र उतारि मेखला डारी ॥

ਭੂਖਨ ਛੋਰਿ ਭਿਭੂਤਿ ਸਵਾਰੀ ॥

भूखन छोरि भिभूति सवारी ॥

ਸਭ ਤਨ ਭੇਖ ਅਤਿਥ ਕਾ ਧਾਰਾ ॥

सभ तन भेख अतिथ का धारा ॥

ਆਸਨ ਆਨ ਦ੍ਵਾਰ ਤਿਹ ਮਾਰਾ ॥੬॥

आसन आन द्वार तिह मारा ॥६॥

ਕੇਤਕ ਬਰਸ ਤਹਾ ਬਿਤਾਏ ॥

केतक बरस तहा बिताए ॥

ਰਾਜ ਤਰੁਨਿ ਕੇ ਦਰਸ ਨ ਪਾਏ ॥

राज तरुनि के दरस न पाए ॥

ਕਿਤਕ ਦਿਨਨ ਪ੍ਰਤਿਬਿੰਬੁ ਨਿਹਾਰਾ ॥

कितक दिनन प्रतिबि्मबु निहारा ॥

ਚਤੁਰ ਭੇਦ ਸਭ ਗਯੋ ਬਿਚਾਰਾ ॥੭॥

चतुर भेद सभ गयो बिचारा ॥७॥

ਤਰੁਨੀ ਖਰੀ ਸਦਨ ਆਨੰਦ ਭਰਿ ॥

तरुनी खरी सदन आनंद भरि ॥

ਜਲ ਪ੍ਰਤਿਬਿੰਬ ਪਰਾ ਤਿਹ ਸੁੰਦਰਿ ॥

जल प्रतिबि्मब परा तिह सुंदरि ॥

ਤਹੀ ਸੁਘਰ ਤਿਹ ਠਾਂਢ ਨਿਹਾਰਾ ॥

तही सुघर तिह ठांढ निहारा ॥

ਜਾਨਿ ਗਯੋ ਸਭ ਭੇਦ ਸੁਧਾਰਾ ॥੮॥

जानि गयो सभ भेद सुधारा ॥८॥

ਤ੍ਰਿਯਹੁ ਤਾਹਿ ਪ੍ਰਤਿਬਿੰਬੁ ਲਖਾ ਜਬ ॥

त्रियहु ताहि प्रतिबि्मबु लखा जब ॥

ਇਹ ਬਿਧਿ ਕਹਾ ਚਿਤ ਭੀਤਰ ਤਬ ॥

इह बिधि कहा चित भीतर तब ॥

ਇਹੁ ਜਨਿਯਤ ਕੋਈ ਰਾਜ ਕੁਮਾਰਾ ॥

इहु जनियत कोई राज कुमारा ॥

ਪਾਰਬਤੀਸ ਅਰਿ ਕੋ ਅਵਤਾਰਾ ॥੯॥

पारबतीस अरि को अवतारा ॥९॥

ਰਾਨੀ ਬੋਲਿ ਸੁਰੰਗਿਯਾ ਲੀਨਾ ॥

रानी बोलि सुरंगिया लीना ॥

ਅਤਿ ਹੀ ਦਰਬ ਗੁਪਤ ਤਿਹ ਦੀਨਾ ॥

अति ही दरब गुपत तिह दीना ॥

ਨਿਜੁ ਗ੍ਰਿਹ ਭੀਤਰਿ ਸੁਰੰਗਿ ਦਿਵਾਈ ॥

निजु ग्रिह भीतरि सुरंगि दिवाई ॥

ਕਾਢੀ ਤਹੀ ਨ ਕਿਨਹੂੰ ਪਾਈ ॥੧੦॥

काढी तही न किनहूं पाई ॥१०॥

ਦੋਹਰਾ ॥

दोहरा ॥

ਸਖੀ ਤਿਸੀ ਮਾਰਗ ਪਠੀ; ਤਹੀ ਪਹੂੰਚੀ ਜਾਇ ॥

सखी तिसी मारग पठी; तही पहूंची जाइ ॥

ਗਹਿ ਜਾਂਘਨ ਤੇ ਲੈ ਗਈ; ਚਲਾ ਨ ਭੂਪ ਉਪਾਇ ॥੧੧॥

गहि जांघन ते लै गई; चला न भूप उपाइ ॥११॥

TOP OF PAGE

Dasam Granth