ਦਸਮ ਗਰੰਥ । दसम ग्रंथ । |
Page 1298 ਚੌਪਈ ॥ चौपई ॥ ਮਥੁਰਾ ਨਾਮ ਹਮਾਰੇ ਰਹੈ ॥ मथुरा नाम हमारे रहै ॥ ਜਗ ਤਿਹ ਤ੍ਰਿਯਹਿ ਗੁਲਾਬੇ ਕਹੈ ॥ जग तिह त्रियहि गुलाबे कहै ॥ ਰਾਮ ਦਾਸ ਨਾਮਾ ਤਹ ਆਯੋ ॥ राम दास नामा तह आयो ॥ ਨਿਰਖਿ ਨਾਰਿ ਤਿਹ ਮਦਨ ਸਤਾਯੋ ॥੧॥ निरखि नारि तिह मदन सतायो ॥१॥ ਬਹੁਤ ਬਰਿਸ ਤਾ ਸੌ ਵਹੁ ਰਹਾ ॥ बहुत बरिस ता सौ वहु रहा ॥ ਪੁਨਿ ਐਸੇ ਤਿਹ ਤ੍ਰਿਯ ਸੌ ਕਹਾ ॥ पुनि ऐसे तिह त्रिय सौ कहा ॥ ਆਉ! ਹੋਹਿ ਹਮਰੀ ਤੈ ਨਾਰੀ ॥ आउ! होहि हमरी तै नारी ॥ ਕਸਿ ਦੈ ਹੈ ਤੁਹਿ ਯਹ ਮੁਰਦਾਰੀ? ॥੨॥ कसि दै है तुहि यह मुरदारी? ॥२॥ ਭਲੀ ਭਲੀ ਅਬਲਾ ਤਿਨ ਭਾਖੀ ॥ भली भली अबला तिन भाखी ॥ ਚਿਤ ਮਹਿ ਰਾਖਿ ਨ ਕਾਹੂ ਆਖੀ ॥ चित महि राखि न काहू आखी ॥ ਜਬ ਮਥੁਰਾ ਆਯੋ ਤਿਹ ਧਾਮਾ ॥ जब मथुरा आयो तिह धामा ॥ ਤਬ ਅਸਿ ਬਚਨ ਬਖਾਨ੍ਯੋ ਬਾਮਾ ॥੩॥ तब असि बचन बखान्यो बामा ॥३॥ ਹਰੀ ਚੰਦ ਰਾਜਾ ਜਗ ਭਯੋ ॥ हरी चंद राजा जग भयो ॥ ਅੰਤ ਕਾਲ ਸੋ ਭੀ ਮਰਿ ਗਯੋ ॥ अंत काल सो भी मरि गयो ॥ ਮਾਨਧਾਤ ਪ੍ਰਭ ਭੂਪ ਬਢਾਯੋ ॥ मानधात प्रभ भूप बढायो ॥ ਅੰਤ ਕਾਲ ਸੋਊ ਕਾਲ ਖਪਾਯੋ ॥੪॥ अंत काल सोऊ काल खपायो ॥४॥ ਜੋ ਨਰ ਨਾਰਿ ਭਯੋ ਸੋ ਮਰਾ ॥ जो नर नारि भयो सो मरा ॥ ਯਾ ਜਗ ਮਹਿ ਕੋਊ ਨ ਉਬਰਾ ॥ या जग महि कोऊ न उबरा ॥ ਇਹ ਜਗ ਥਿਰ ਏਕੈ ਕਰਤਾਰਾ ॥ इह जग थिर एकै करतारा ॥ ਔਰ ਮ੍ਰਿਤਕ ਇਹ ਸਗਲ ਸੰਸਾਰਾ ॥੫॥ और म्रितक इह सगल संसारा ॥५॥ ਦੋਹਰਾ ॥ दोहरा ॥ ਯਾ ਜਗ ਮਹਿ ਸੋਈ ਜਿਯਤ; ਪੁੰਨ੍ਯ ਦਾਨ ਜਿਨ ਕੀਨ ॥ या जग महि सोई जियत; पुंन्य दान जिन कीन ॥ ਸਿਖਿਯਨ ਕੀ ਸੇਵਾ ਕਰੀ; ਜੋ ਮਾਂਗੈ, ਸੋ ਦੀਨ ॥੬॥ सिखियन की सेवा करी; जो मांगै, सो दीन ॥६॥ ਚੌਪਈ ॥ चौपई ॥ ਯਹ ਉਪਦੇਸ ਸੁਨਤ ਜੜ ਢਰਿਯੋ ॥ यह उपदेस सुनत जड़ ढरियो ॥ ਬਹੁਰਿ ਨਾਰਿ ਸੌ ਬਚਨ ਉਚਰਿਯੋ ॥ बहुरि नारि सौ बचन उचरियो ॥ ਜੋ ਉਪਜੈ ਜਿਯ ਭਲੀ ਤਿਹਾਰੈ ॥ जो उपजै जिय भली तिहारै ॥ ਵਹੈ ਕਾਮ ਮੈ ਕਰੌ ਸਵਾਰੈ ॥੭॥ वहै काम मै करौ सवारै ॥७॥ ਤ੍ਰਿਯ ਬਾਚ ॥ त्रिय बाच ॥ ਫਟਾ ਬਸਤ੍ਰ ਜਾ ਕਾ ਲਖਿ ਲੀਜੈ ॥ फटा बसत्र जा का लखि लीजै ॥ ਬਸਤ੍ਰ ਨਵੀਨ ਤੁਰਤ ਤਿਹ ਦੀਜੈ ॥ बसत्र नवीन तुरत तिह दीजै ॥ ਜਾ ਕੈ ਘਰਿ ਮਹਿ ਹੋਇ ਨ ਦਾਰਾ ॥ जा कै घरि महि होइ न दारा ॥ ਤਾ ਕਹ ਦੀਜੈ ਅਪਨੀ ਨਾਰਾ ॥੮॥ ता कह दीजै अपनी नारा ॥८॥ ਰਾਮ ਦਾਸ ਤਬ ਤਾਹਿ ਨਿਹਾਰਿਯੋ ॥ राम दास तब ताहि निहारियो ॥ ਧਨ ਬਿਹੀਨ ਬਿਨੁ ਨਾਰਿ ਬਿਚਾਰਿਯੋ ॥ धन बिहीन बिनु नारि बिचारियो ॥ ਧਨ ਹੂੰ ਦੀਯਾ ਨਾਰਿ ਹੂੰ ਦੀਨੀ ॥ धन हूं दीया नारि हूं दीनी ॥ ਭਲੀ ਬੁਰੀ ਜੜ ਕਛੂ ਨ ਚੀਨੀ ॥੯॥ भली बुरी जड़ कछू न चीनी ॥९॥ ਇਹ ਛਲ ਗਈ ਜਾਰ ਕੇ ਨਾਰਾ ॥ इह छल गई जार के नारा ॥ ਬਸਤ੍ਰ ਦਰਬ ਲੈ ਸਾਥ ਅਪਾਰਾ ॥ बसत्र दरब लै साथ अपारा ॥ ਇਹ ਆਪਨ ਅਤਿ ਸਾਧ ਪਛਾਨਾ ॥ इह आपन अति साध पछाना ॥ ਭਲੀ ਬੁਰੀ ਕਾ ਭੇਵ ਨ ਜਾਨਾ ॥੧੦॥ भली बुरी का भेव न जाना ॥१०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੦॥੬੩੫੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ चालीस चरित्र समापतम सतु सुभम सतु ॥३४०॥६३५२॥अफजूं॥ ਚੌਪਈ ॥ चौपई ॥ ਸੁਕ੍ਰਿਤਾਵਤੀ ਨਗਰ ਇਕ ਸੁਨਾ ॥ सुक्रितावती नगर इक सुना ॥ ਸੁਕ੍ਰਿਤ ਸੈਨ ਰਾਜਾ ਬਹੁ ਗੁਨਾ ॥ सुक्रित सैन राजा बहु गुना ॥ ਸੁਭ ਲਛਨਿ ਦੇ ਨਾਰਿ ਬਿਰਾਜੈ ॥ सुभ लछनि दे नारि बिराजै ॥ ਚੰਦ੍ਰ ਸੂਰ ਕੀ ਲਖਿ ਦੁਤਿ ਲਾਜੈ ॥੧॥ चंद्र सूर की लखि दुति लाजै ॥१॥ ਸ੍ਰੀ ਅਪਛਰਾ ਦੇਇ ਸੁ ਬਾਲਾ ॥ स्री अपछरा देइ सु बाला ॥ ਮਾਨਹੁ ਸਕਲ ਰਾਗ ਕੀ ਮਾਲਾ ॥ मानहु सकल राग की माला ॥ ਕਹੀ ਨ ਜਾਤ ਤਵਨ ਕੀ ਸੋਭਾ ॥ कही न जात तवन की सोभा ॥ ਇੰਦ੍ਰ ਚੰਦ੍ਰ ਜਸ ਰਵਿ ਲਖਿ ਲੋਭਾ ॥੨॥ इंद्र चंद्र जस रवि लखि लोभा ॥२॥ ਤਹ ਇਕ ਆਇ ਗਯੋ ਸੌਦਾਗਰ ॥ तह इक आइ गयो सौदागर ॥ ਪੂਤ ਸਾਥ ਤਿਹ ਜਾਨੁ ਪ੍ਰਭਾਕਰ ॥ पूत साथ तिह जानु प्रभाकर ॥ ਰਾਜ ਸੁਤਾ ਤਿਹ ਊਪਰ ਅਟਕੀ ॥ राज सुता तिह ऊपर अटकी ॥ ਚਟਪਟ ਲਾਜ ਲੋਕ ਕੀ ਸਟਕੀ ॥੩॥ चटपट लाज लोक की सटकी ॥३॥ |
Dasam Granth |