ਦਸਮ ਗਰੰਥ । दसम ग्रंथ ।

Page 1281

ਰੈਨਿ ਸਕਲ ਤਿਨ ਤਰੁਨਿ ਬਜਾਈ ॥

रैनि सकल तिन तरुनि बजाई ॥

ਭਾਂਤਿ ਭਾਂਤਿ ਕੇ ਸਾਥ ਹੰਢਾਈ ॥

भांति भांति के साथ हंढाई ॥

ਆਸਨ ਕਰੇ ਤਰੁਨਿ ਬਹੁ ਬਾਰਾ ॥

आसन करे तरुनि बहु बारा ॥

ਚੁੰਬਨਾਦਿ ਨਖ ਘਾਤ ਅਪਾਰਾ ॥੧੩॥

चु्मबनादि नख घात अपारा ॥१३॥

ਭਾਂਤਿ ਭਾਂਤਿ ਕੇ ਚਤੁਰਾਸਨ ਕਰਿ ॥

भांति भांति के चतुरासन करि ॥

ਭਜ੍ਯੋ ਤਾਹਿ ਤਰ ਦਾਬਿ ਭੁਜਨ ਭਰਿ ॥

भज्यो ताहि तर दाबि भुजन भरि ॥

ਚੁੰਬਨ ਆਸਨ ਕਰਤ ਬਿਚਛਨ ॥

चु्मबन आसन करत बिचछन ॥

ਕੋਕ ਕਲਾ ਕੋਬਿਦ ਸਭ ਲਛਨ ॥੧੪॥

कोक कला कोबिद सभ लछन ॥१४॥

ਦੋਹਰਾ ॥

दोहरा ॥

ਪੋਸਤ ਸ੍ਰਾਬ ਅਫੀਮ ਬਹੁ; ਘੋਟਿ ਚੜਾਵਤ ਭੰਗ ॥

पोसत स्राब अफीम बहु; घोटि चड़ावत भंग ॥

ਚਾਰਿ ਪਹਰ ਭਾਮਹਿ ਭਜਾ; ਤਊ ਨ ਮੁਚਾ ਅਨੰਗ ॥੧੫॥

चारि पहर भामहि भजा; तऊ न मुचा अनंग ॥१५॥

ਚੌਪਈ ॥

चौपई ॥

ਭੋਗ ਕਰਤ ਸਭ ਰੈਨਿ ਬਿਤਾਵਤ ॥

भोग करत सभ रैनि बितावत ॥

ਦਲਿਮਲਿ ਸੇਜ ਮਿਲਿਨ ਹ੍ਵੈ ਜਾਵਤ ॥

दलिमलि सेज मिलिन ह्वै जावत ॥

ਹੋਤ ਦਿਵਾਕਰ ਕੀ ਅਨੁਰਾਈ ॥

होत दिवाकर की अनुराई ॥

ਛੈਲ ਸੇਜ ਮਿਲਿ ਬਹੁਰਿ ਬਿਛਾਈ ॥੧੬॥

छैल सेज मिलि बहुरि बिछाई ॥१६॥

ਪੌਢਿ ਪ੍ਰਜੰਕ ਅੰਕ ਭਰਿ ਸੋਊ ॥

पौढि प्रजंक अंक भरि सोऊ ॥

ਭਾਂਗ ਅਫੀਮ ਪਿਯਤ ਮਿਲਿ ਦੋਊ ॥

भांग अफीम पियत मिलि दोऊ ॥

ਬਹੁਰਿ ਕਾਮ ਕੀ ਕੇਲ ਮਚਾਵੈ ॥

बहुरि काम की केल मचावै ॥

ਕੋਕ ਸਾਰ ਮਤ ਪ੍ਰਗਟ ਦਿਖਾਵੈ ॥੧੭॥

कोक सार मत प्रगट दिखावै ॥१७॥

ਕੈਫਨ ਸਾਥ ਰਸ ਮਸੇ ਹ੍ਵੈ ਕਰਿ ॥

कैफन साथ रस मसे ह्वै करि ॥

ਪ੍ਰੋਢਿ ਪ੍ਰਜੰਕ ਰਹਤ ਦੋਊ ਸ੍ਵੈ ਕਰਿ ॥

प्रोढि प्रजंक रहत दोऊ स्वै करि ॥

ਬਹੁਰਿ ਜਗੈ ਰਸ ਰੀਤਿ ਮਚਾਵੈ ॥

बहुरि जगै रस रीति मचावै ॥

ਕਵਿਤ ਉਚਾਰਹਿ ਧੁਰਪਦ ਗਾਵੈ ॥੧੮॥

कवित उचारहि धुरपद गावै ॥१८॥

ਤਬ ਲਗਿ ਬਿਰਹ ਨਟਾ ਤਾ ਕੋ ਪਤਿ ॥

तब लगि बिरह नटा ता को पति ॥

ਨਿਕਸਿਯੋ ਆਇ ਤਹਾ ਮੂਰਖ ਮਤਿ ॥

निकसियो आइ तहा मूरख मति ॥

ਤਬ ਤ੍ਰਿਯ ਚਤੁਰ ਚਰਿਤ੍ਰ ਬਿਚਰਿ ਕੈ ॥

तब त्रिय चतुर चरित्र बिचरि कै ॥

ਹਨ੍ਯੋ ਤਾਹਿ ਫਾਸੀ ਗਰ ਡਰਿ ਕੈ ॥੧੯॥

हन्यो ताहि फासी गर डरि कै ॥१९॥

ਏਕ ਕੋਠਰੀ ਮਿਤ੍ਰ ਛਪਾਯੋ ॥

एक कोठरी मित्र छपायो ॥

ਪਤਿਹਿ ਮਾਰਿ ਸੁਰ ਊਚ ਉਘਾਯੋ ॥

पतिहि मारि सुर ऊच उघायो ॥

ਰਾਜਾ ਪ੍ਰਜਾ ਸਬਦ ਸੁਨਿ ਧਾਏ ॥

राजा प्रजा सबद सुनि धाए ॥

ਦੁਹਿਤਾ ਕੇ ਮੰਦਰਿ ਚਲਿ ਆਏ ॥੨੦॥

दुहिता के मंदरि चलि आए ॥२०॥

ਮ੍ਰਿਤਕ ਪਰਿਯੋ ਤਾ ਕੌ ਭਰਤਾਰਾ ॥

म्रितक परियो ता कौ भरतारा ॥

ਰਾਵ ਰੰਕ ਸਭਹੂੰਨ ਨਿਹਾਰਾ ॥

राव रंक सभहूंन निहारा ॥

ਪੂਛਤ ਭਯੋ ਤਿਸੀ ਕਹ ਰਾਜਨ ॥

पूछत भयो तिसी कह राजन ॥

ਕਹਾ ਭਈ ਯਾ ਕੀ ਗਤਿ? ਕਾਮਨਿ! ॥੨੧॥

कहा भई या की गति? कामनि! ॥२१॥

ਸੁਨਹੁ ਪਿਤਾ! ਮੈ ਕਛੂ ਨ ਜਾਨੋ ॥

सुनहु पिता! मै कछू न जानो ॥

ਰੋਗ ਯਾਹਿ ਜੋ ਤੁਮੈ ਬਖਾਨੋ ॥

रोग याहि जो तुमै बखानो ॥

ਅਕਸਮਾਤ੍ਰ ਯਾ ਕਹ ਕਛੁ ਭਯੋ ॥

अकसमात्र या कह कछु भयो ॥

ਜੀਵਤ ਹੁਤੋ ਮ੍ਰਿਤਕ ਹ੍ਵੈ ਗਯੋ ॥੨੨॥

जीवत हुतो म्रितक ह्वै गयो ॥२२॥

ਅਰੁ ਜੌ ਅਬ ਮੋ ਮੈ ਕਛੁ ਸਤ ਹੈ ॥

अरु जौ अब मो मै कछु सत है ॥

ਅਰੁ ਜੌ ਸਤ੍ਯ ਬੇਦ ਕੌ ਮਤ ਹੈ ॥

अरु जौ सत्य बेद कौ मत है ॥

ਅਬ ਮੈ ਰੁਦ੍ਰ ਤਪਸ੍ਯਾ ਕਰਿ ਹੌ ॥

अब मै रुद्र तपस्या करि हौ ॥

ਯਾਹਿ ਜਿਯਾਊ ਕੈ ਜਰਿ ਮਰਿ ਹੌ ॥੨੩॥

याहि जियाऊ कै जरि मरि हौ ॥२३॥

ਤੁਮਹੂੰ ਬੈਠ ਯਾਹਿ ਅੰਗਨਾ ਅਬ ॥

तुमहूं बैठ याहि अंगना अब ॥

ਪੂਜਾ ਕਰਹੁ ਸਦਾ ਸਿਵ ਕੀ ਸਬ ॥

पूजा करहु सदा सिव की सब ॥

ਮੈ ਯਾ ਕੌ ਇਹ ਘਰ ਲੈ ਜੈ ਹੈ ॥

मै या कौ इह घर लै जै है ॥

ਪੂਜਿ ਸਦਾ ਸਿਵ ਬਹੁਰਿ ਜਿਵੈ ਹੌ ॥੨੪॥

पूजि सदा सिव बहुरि जिवै हौ ॥२४॥

ਮਾਤ ਪਿਤਾ ਅੰਗਨਾ ਬੈਠਾਏ ॥

मात पिता अंगना बैठाए ॥

ਨੈਬੀ ਮਹਤਾ ਸਗਲ ਬੁਲਾਏ ॥

नैबी महता सगल बुलाए ॥

ਲੈ ਸੰਗ ਗਈ ਮ੍ਰਿਤਕ ਕਹ ਤਿਹ ਘਰ ॥

लै संग गई म्रितक कह तिह घर ॥

ਰਾਖਿਯੋ ਥੋ ਜਹਾ ਜਾਰ ਛਪਾ ਕਰਿ ॥੨੫॥

राखियो थो जहा जार छपा करि ॥२५॥

ਤਿਹ ਘਰ ਜਾਇ ਪਾਟ ਦ੍ਰਿੜ ਦੈ ਕਰਿ ॥

तिह घर जाइ पाट द्रिड़ दै करि ॥

ਰਮੀ ਜਾਰ ਕੇ ਸਾਥ ਬਿਹਸਿ ਕਰਿ ॥

रमी जार के साथ बिहसि करि ॥

ਨ੍ਰਿਪ ਜੁਤ ਬੈਠ ਲੋਗ ਦ੍ਵਾਰਾ ਪਰਿ ॥

न्रिप जुत बैठ लोग द्वारा परि ॥

ਭੇਦ ਅਭੇਦ ਨ ਸਕਤ ਬਿਚਰਿ ਕਰਿ ॥੨੬॥

भेद अभेद न सकत बिचरि करि ॥२६॥

TOP OF PAGE

Dasam Granth