ਦਸਮ ਗਰੰਥ । दसम ग्रंथ ।

Page 1259

ਅੜਿਲ ॥

अड़िल ॥

ਪ੍ਰਿਥਮ ਤ੍ਰਿਯਾ ਕੋ ਦੋਖ; ਛਿਮਾਪਨ ਕੀਜਿਯੈ ॥

प्रिथम त्रिया को दोख; छिमापन कीजियै ॥

ਤਿਹ ਪਾਛੇ ਮੋਰਾ ਮਨ; ਨ੍ਰਿਪ ਬਰ! ਲੀਜਿਯੈ ॥

तिह पाछे मोरा मन; न्रिप बर! लीजियै ॥

ਦੋਖ ਛਿਮਾਪਨ ਕੀਨ; ਬਚਨ ਤ੍ਰਿਯ ਕੋ ਤਬੈ ॥

दोख छिमापन कीन; बचन त्रिय को तबै ॥

ਹੋ ਸੁਨੇ ਸੰਨ੍ਯਾਸਿਨਿ ਬੈਨ; ਸ੍ਰਵਨ ਭੀਤਰ ਜਬੈ ॥੧੮॥

हो सुने संन्यासिनि बैन; स्रवन भीतर जबै ॥१८॥

ਚੌਪਈ ॥

चौपई ॥

ਏਕ ਦਿਵਸ ਤ੍ਰਿਯ ਕੇ ਗ੍ਰਿਹ ਆਵੈ ॥

एक दिवस त्रिय के ग्रिह आवै ॥

ਦੁਤਿਯ ਦਿਵਸ ਤਾ ਕੇ ਘਰ ਜਾਵੈ ॥

दुतिय दिवस ता के घर जावै ॥

ਰਾਨੀ ਭੇਸ ਸੰਨ੍ਯਾਸਿਨਿ ਧਰੈ ॥

रानी भेस संन्यासिनि धरै ॥

ਕਾਮ ਭੋਗ ਰਾਜਾ ਤਨ ਕਰੈ ॥੧੯॥

काम भोग राजा तन करै ॥१९॥

ਤਿਹ ਨ੍ਰਿਪ ਦੁਤਿਯ ਨਾਰਿ ਕਰਿ ਜਾਨੈ ॥

तिह न्रिप दुतिय नारि करि जानै ॥

ਭੇਦ ਅਭੇਦ ਨ ਮੂੜ੍ਹ ਪਛਾਨੈ ॥

भेद अभेद न मूड़्ह पछानै ॥

ਇਸਤ੍ਰੀ ਚਰਿਤ੍ਰ ਨਹੀ ਲਖਿ ਪਾਵੈ ॥

इसत्री चरित्र नही लखि पावै ॥

ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੨੦॥

नितप्रति अपनो मूंड मुंडावै ॥२०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੩॥੫੮੪੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ तीन चरित्र समापतम सतु सुभम सतु ॥३०३॥५८४०॥अफजूं॥


ਚੌਪਈ ॥

चौपई ॥

ਬਿਧੀ ਸੈਨ ਰਾਜਾ ਇਕ ਸੂਰੋ ॥

बिधी सैन राजा इक सूरो ॥

ਤੇਗ ਦੇਗ ਦੁਹੂੰਅਨਿ ਕਰਿ ਪੂਰੋ ॥

तेग देग दुहूंअनि करि पूरो ॥

ਤੇਜਵਾਨ ਦੁਤਿਵਾਨ ਅਤੁਲ ਬਲ ॥

तेजवान दुतिवान अतुल बल ॥

ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥੧॥

अरि अनेक जीते जिन दलि मलि ॥१॥

ਬਿਧ੍ਯ ਮਤੀ, ਦੁਹਿਤਾ ਇਕ ਤਾ ਕੇ ॥

बिध्य मती, दुहिता इक ता के ॥

ਨਰੀ ਨਾਗਨੀ ਸਮ ਨਹਿ ਜਾ ਕੇ ॥

नरी नागनी सम नहि जा के ॥

ਅਪ੍ਰਮਾਨ, ਤਿਹ ਸੇਜ ਸੁਹਾਵੈ ॥

अप्रमान, तिह सेज सुहावै ॥

ਰਵਿ ਸਸਿ ਰੋਜ ਬਿਲੋਕਨ ਆਵੈ ॥੨॥

रवि ससि रोज बिलोकन आवै ॥२॥

ਤਾ ਕੋ ਲਗਿਯੋ ਏਕ ਸੰਗ ਨੇਹਾ ॥

ता को लगियो एक संग नेहा ॥

ਜ੍ਯੋਂ ਸਾਵਨ ਕੋ ਬਰਿਸਤ ਮੇਹਾ ॥

ज्यों सावन को बरिसत मेहा ॥

ਚਤੁਰ ਕੁਅਰ ਤਿਹ ਨਾਮ ਭਨਿਜੈ ॥

चतुर कुअर तिह नाम भनिजै ॥

ਕਵਨ ਪੁਰਖ ਪਟਤਰ ਤਿਹ ਦਿਜੈ? ॥੩॥

कवन पुरख पटतर तिह दिजै? ॥३॥

ਬਿਧ੍ਯਾ ਦੇਈ ਇਕ ਦਿਨ ਰਸਿ ਕੈ ॥

बिध्या देई इक दिन रसि कै ॥

ਬੋਲਿ ਲਿਯਾ ਪ੍ਰੀਤਮ ਕਹ ਕਸਿ ਕੈ ॥

बोलि लिया प्रीतम कह कसि कै ॥

ਕਾਮ ਭੋਗ ਤਿਹ ਸਾਥ ਕਮਾਯੋ ॥

काम भोग तिह साथ कमायो ॥

ਤਰੁਨੀ ਤਰੁਨ ਅਧਿਕ ਸੁਖ ਪਾਯੋ ॥੪॥

तरुनी तरुन अधिक सुख पायो ॥४॥

ਬਿਧੀ ਸੈਨ ਸੌ ਕਿਨਹਿ ਜਤਾਈ ॥

बिधी सैन सौ किनहि जताई ॥

ਤੋਰਿ ਸੁਤਾ, ਗ੍ਰਿਹ ਜਾਰ ਬੁਲਾਈ ॥

तोरि सुता, ग्रिह जार बुलाई ॥

ਕਾਮ ਭੋਗ ਤਿਹ ਸਾਥ ਕਰਤ ਹੈ ॥

काम भोग तिह साथ करत है ॥

ਤੋ ਤੇ ਨ੍ਰਿਪ! ਨਹਿ ਨੈਕੁ ਡਰਤ ਹੈ ॥੫॥

तो ते न्रिप! नहि नैकु डरत है ॥५॥

ਤਬ ਨ੍ਰਿਪ ਸਾਥ ਤਿਸੀ ਕੋ ਲੈ ਕੈ ॥

तब न्रिप साथ तिसी को लै कै ॥

ਜਾਤ ਭਯੋ ਤਹ ਅਧਿਕ ਰਿਸੈ ਕੈ ॥

जात भयो तह अधिक रिसै कै ॥

ਬਿਧ੍ਯਾ ਮਤੀ ਜਬੈ ਸੁਨਿ ਪਾਈ ॥

बिध्या मती जबै सुनि पाई ॥

ਮੀਤ ਸਹਿਤ, ਜਿਯ ਮੈ ਡਰ ਪਾਈ ॥੬॥

मीत सहित, जिय मै डर पाई ॥६॥

ਖੋਦਿ ਛਾਤ ਦ੍ਵੈ ਛੇਦ ਸਵਾਰੇ ॥

खोदि छात द्वै छेद सवारे ॥

ਜਿਹ ਆਵਤ ਵੈ ਰਾਹ ਬਿਚਾਰੇ ॥

जिह आवत वै राह बिचारे ॥

ਤਿਹ ਮਗ ਹ੍ਵੈ ਬਿਸਟਾ ਦੁਹੂੰ ਕਰਾ ॥

तिह मग ह्वै बिसटा दुहूं करा ॥

ਦੂਤ ਸਹਿਤ ਨ੍ਰਿਪ ਕੇ ਸਿਰ ਪਰਾ ॥੭॥

दूत सहित न्रिप के सिर परा ॥७॥

ਅੰਧ ਗਏ ਹ੍ਵੈ ਸੂਝ ਨ ਆਯੋ ॥

अंध गए ह्वै सूझ न आयो ॥

ਤਿਸੀ ਪੈਡ ਗ੍ਰਿਹਿ ਜਾਰ ਪਠਾਯੋ ॥

तिसी पैड ग्रिहि जार पठायो ॥

ਰਾਜਾ ਭੇਦ ਅਭੇਦ ਨ ਲਹਾ ॥

राजा भेद अभेद न लहा ॥

ਦੁਹਿਤਾ ਕਾਮ ਕੈ ਗਈ ਕਹਾ ॥੮॥

दुहिता काम कै गई कहा ॥८॥

ਬਿਸਟਾ ਰਹੀ ਦੁਹੂੰ ਕੇ ਲਗਿ ਕੈ ॥

बिसटा रही दुहूं के लगि कै ॥

ਸੁ ਘਰ ਗਯੋ ਤਿਹ ਕੇ ਸਿਰ ਹਗਿ ਕੈ ॥

सु घर गयो तिह के सिर हगि कै ॥

ਘਰੀਕ ਲਗੀ ਧੋਵਤੇ ਬਦਨਨ ॥

घरीक लगी धोवते बदनन ॥

ਬਹੁਰਿ ਗਏ ਦੁਹਿਤਾ ਕੈ ਸਦਨਨ ॥੯॥

बहुरि गए दुहिता कै सदनन ॥९॥

TOP OF PAGE

Dasam Granth