ਦਸਮ ਗਰੰਥ । दसम ग्रंथ । |
Page 1222 ਨਿਸਚੈ ਬਾਤ ਇਹੈ ਠਹਰਈ ॥ निसचै बात इहै ठहरई ॥ ਪਹਿਲੀ ਨਾਰਿ ਤਿਸੈ ਲੈ ਦਈ ॥ पहिली नारि तिसै लै दई ॥ ਭੇਦ ਅਭੇਦ ਜੜ ਕਛੂ ਨ ਪਾਯੋ ॥ भेद अभेद जड़ कछू न पायो ॥ ਇਹ ਛਲ ਅਪਨੋ ਮੂੰਡ ਮੁੰਡਾਯੋ ॥੯॥ इह छल अपनो मूंड मुंडायो ॥९॥ ਦੋਹਰਾ ॥ दोहरा ॥ ਪੁਰਖ ਭਈ ਨਿਜੁ ਨਾਰਿ ਲਹਿ; ਤਾਹਿ ਦਈ ਨਿਜੁ ਨਾਰਿ ॥ पुरख भई निजु नारि लहि; ताहि दई निजु नारि ॥ ਭੇਦ ਅਭੇਦ ਕੀ ਬਾਤ ਕੌ; ਸਕਾ ਨ ਮੂੜ ਬਿਚਾਰਿ ॥੧੦॥ भेद अभेद की बात कौ; सका न मूड़ बिचारि ॥१०॥ ਚੌਪਈ ॥ चौपई ॥ ਇਸਤ੍ਰੀ ਪੁਰਖ ਭਈ ਠਹਿਰਾਈ ॥ इसत्री पुरख भई ठहिराई ॥ ਇਸਤ੍ਰੀ ਤਾ ਕਹ ਦਈ ਬਨਾਈ ॥ इसत्री ता कह दई बनाई ॥ ਦੁਤਿਯ ਨ ਪੁਰਖਹਿ ਭੇਦ ਜਤਾਯੋ ॥ दुतिय न पुरखहि भेद जतायो ॥ ਇਹ ਛਲ ਅਪਨੋ ਮੂੰਡ ਮੁੰਡਾਯੋ ॥੧੧॥ इह छल अपनो मूंड मुंडायो ॥११॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੭॥੫੩੪੫॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ सतहतरि चरित्र समापतम सतु सुभम सतु ॥२७७॥५३४५॥अफजूं॥ ਚੌਪਈ ॥ चौपई ॥ ਸਹਰ ਜਹਾਨਾਬਾਦ ਬਸਤ ਜਹ ॥ सहर जहानाबाद बसत जह ॥ ਸਾਹਿਜਹਾਂ ਜੂ ਰਾਜ ਕਰਤ ਤਹ ॥ साहिजहां जू राज करत तह ॥ ਦੁਹਿਤ ਰਾਇ ਰੌਸਨਾ ਤਾ ਕੇ ॥ दुहित राइ रौसना ता के ॥ ਔਰ ਨਾਰਿ ਸਮ ਰੂਪ ਨ ਵਾ ਕੇ ॥੧॥ और नारि सम रूप न वा के ॥१॥ ਸਾਹਿਜਹਾਂ ਜਬ ਹੀ ਮਰਿ ਗਏ ॥ साहिजहां जब ही मरि गए ॥ ਔਰੰਗ ਸਾਹ ਪਾਤਿਸਾਹ ਭਏ ॥ औरंग साह पातिसाह भए ॥ ਸੈਫਦੀਨ ਸੰਗ ਯਾ ਕੋ ਪ੍ਯਾਰਾ ॥ सैफदीन संग या को प्यारा ॥ ਪੀਰ ਅਪਨ ਕਰਿ ਤਾਹਿ ਬਿਚਾਰਾ ॥੨॥ पीर अपन करि ताहि बिचारा ॥२॥ ਤਾ ਕੇ ਸੰਗ ਰੋਸਨਾ ਰਾਈ ॥ ता के संग रोसना राई ॥ ਬਿਬਿਧ ਬਿਧਨ ਤਨ ਪ੍ਰੀਤੁਪਜਾਈ ॥ बिबिध बिधन तन प्रीतुपजाई ॥ ਕਾਮ ਭੋਗ ਤਿਹ ਸੰਗ ਕਮਾਯੋ ॥ काम भोग तिह संग कमायो ॥ ਤਾਹਿ ਪੀਰ ਅਪਨੋ ਠਹਿਰਾਯੋ ॥੩॥ ताहि पीर अपनो ठहिरायो ॥३॥ ਔਰੰਗ ਸਾਹ ਭੇਦ ਨਹਿ ਜਾਨੈ ॥ औरंग साह भेद नहि जानै ॥ ਵਹੈ ਮੁਰੀਦ ਭਈ ਤਿਹ ਮਾਨੈ ॥ वहै मुरीद भई तिह मानै ॥ ਪੀਯ ਸਮੁਝਿ ਤਿਹ ਭੋਗ ਕਮਾਵੈ ॥ पीय समुझि तिह भोग कमावै ॥ ਪੀਰ ਭਾਖਿ ਸਭਹੂੰਨ ਸੁਨਾਵੈ ॥੪॥ पीर भाखि सभहूंन सुनावै ॥४॥ ਇਕ ਦਿਨ ਪੀਰ ਗਯੋ ਅਪਨੇ ਘਰ ॥ इक दिन पीर गयो अपने घर ॥ ਤਾਹਿ ਬਿਨਾ ਤਿਹ ਪਰਤ ਨ ਛਿਨ ਕਰ ॥ ताहि बिना तिह परत न छिन कर ॥ ਰੋਗਨਿ ਤਨ ਅਪਨੇ ਠਹਰਾਈ ॥ रोगनि तन अपने ठहराई ॥ ਵਾ ਪਹਿ ਬੈਠਿ ਸਾਂਢਨੀ ਆਈ ॥੫॥ वा पहि बैठि सांढनी आई ॥५॥ ਤਾ ਕੇ ਰਹਤ ਬਹੁਤ ਦਿਨ ਭਈ ॥ ता के रहत बहुत दिन भई ॥ ਬਹੁਰੌ ਸਹਿਰ ਦਿਲੀ ਮਹਿ ਗਈ ॥ बहुरौ सहिर दिली महि गई ॥ ਭਈ ਅਰੋਗਨਿ ਭਾਖਿ ਅਨਾਈ ॥ भई अरोगनि भाखि अनाई ॥ ਬਾਤ ਭੇਦ ਕੀ ਕਿਨੂੰ ਨ ਪਾਈ ॥੬॥ बात भेद की किनूं न पाई ॥६॥ ਭ੍ਰਾਤ ਭਏ ਇਹ ਭਾਂਤਿ ਉਚਾਰੀ ॥ भ्रात भए इह भांति उचारी ॥ ਰੋਗ ਬਡਾ ਪ੍ਰਭੁ ਹਰੀ ਹਮਾਰੀ ॥ रोग बडा प्रभु हरी हमारी ॥ ਬੈਦਨ ਅਧਿਕ ਇਨਾਮ ਦਿਲਾਯੋ ॥ बैदन अधिक इनाम दिलायो ॥ ਭੇਦ ਅਭੇਦ ਨ ਔਰੰਗ ਪਾਯੋ ॥੭॥ भेद अभेद न औरंग पायो ॥७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੮॥੫੩੫੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ अठहतरि चरित्र समापतम सतु सुभम सतु ॥२७८॥५३५२॥अफजूं॥ ਚੌਪਈ ॥ चौपई ॥ ਪ੍ਰੇਮਾਵਤੀ ਨਗਰ ਇਕ ਰਾਜਤ ॥ प्रेमावती नगर इक राजत ॥ ਪ੍ਰੇਮ ਸੈਨ ਜਹ ਨ੍ਰਿਪਤਿ ਬਿਰਾਜਤ ॥ प्रेम सैन जह न्रिपति बिराजत ॥ ਪ੍ਰੇਮ ਮੰਜਰੀ ਤਿਹ ਗ੍ਰਿਹ ਦਾਰਾ ॥ प्रेम मंजरी तिह ग्रिह दारा ॥ ਜਾ ਸਮ ਦਿਤਿ ਨ ਅਦਿਤਿ ਕੁਮਾਰਾ ॥੧॥ जा सम दिति न अदिति कुमारा ॥१॥ ਤਹਾ ਸਾਹੁ ਕੇ ਪੂਤ ਸੁਘਰ ਅਤਿ ॥ तहा साहु के पूत सुघर अति ॥ ਜਾ ਸਮ ਰਾਜ ਕੁਅਰ ਨ ਕਹੂੰ ਕਤ ॥ जा सम राज कुअर न कहूं कत ॥ ਜਾ ਕੀ ਪ੍ਰਭਾ ਕਹਨ ਨਹਿ ਆਵੈ ॥ जा की प्रभा कहन नहि आवै ॥ ਹੇਰੈ ਪਲਕ ਨ ਜੋਰੀ ਜਾਵੈ ॥੨॥ हेरै पलक न जोरी जावै ॥२॥ |
Dasam Granth |