ਦਸਮ ਗਰੰਥ । दसम ग्रंथ ।

Page 1221

ਦੋਹਰਾ ॥

दोहरा ॥

ਇਹ ਛਲ ਸੌ ਤਾ ਸੌ ਸਦਾ; ਨਿਸੁ ਦਿਨ ਕਰਤ ਬਿਹਾਰ ॥

इह छल सौ ता सौ सदा; निसु दिन करत बिहार ॥

ਦਿਨ ਦੇਖਤ ਸਭ ਕੋ ਛਲੈ; ਕੋਊ ਨ ਸਕੈ ਬਿਚਾਰ ॥੧੫॥

दिन देखत सभ को छलै; कोऊ न सकै बिचार ॥१५॥

ਚੌਪਈ ॥

चौपई ॥

ਸੰਕਰ ਦੇਵ ਨ ਤਾਹਿ ਪਛਾਨੈ ॥

संकर देव न ताहि पछानै ॥

ਦੁਹਿਤਾ ਕੀ ਗਾਇਨ ਤਿਹ ਮਾਨੈ ॥

दुहिता की गाइन तिह मानै ॥

ਅਤਿ ਸ੍ਯਾਨਪ ਤੇ ਕੈਫਨ ਖਾਵੈ ॥

अति स्यानप ते कैफन खावै ॥

ਮਹਾ ਮੂੜ ਨਿਤਿ ਮੂੰਡ ਮੁੰਡਾਵੈ ॥੧੬॥

महा मूड़ निति मूंड मुंडावै ॥१६॥

ਕਹਾਂ ਭਯੋ ਜੋ ਚਤੁਰ ਕਹਾਇਸਿ ॥

कहां भयो जो चतुर कहाइसि ॥

ਭੂਲਿ ਭਾਂਗ ਭੌਦੂ ਨ ਚੜਾਇਸਿ ॥

भूलि भांग भौदू न चड़ाइसि ॥

ਅਮਲੀ ਭਲੋ, ਖਤਾ ਜੁ ਨ ਖਾਵੈ ॥

अमली भलो, खता जु न खावै ॥

ਮੂੰਡ ਮੂੰਡ ਸੋਫਿਨ ਕੋ ਜਾਵੈ ॥੧੭॥

मूंड मूंड सोफिन को जावै ॥१७॥

ਸੰਕਰ ਸੈਨ ਨ੍ਰਿਪਹਿ ਅਸ ਛਲਾ ॥

संकर सैन न्रिपहि अस छला ॥

ਕਹ ਕਿਯ ਚਰਿਤ ਸੰਕਰਾ ਕਲਾ ॥

कह किय चरित संकरा कला ॥

ਤਿਹ ਗਾਇਨ ਕੀ ਦੁਹਿਤਾ ਗਨਿਯੋ ॥

तिह गाइन की दुहिता गनियो ॥

ਮੂਰਖ, ਭੇਦ ਅਭੇਦ ਨ ਜਨਿਯੋ ॥੧੮॥

मूरख, भेद अभेद न जनियो ॥१८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੬॥੫੩੩੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ छिहतरि चरित्र समापतम सतु सुभम सतु ॥२७६॥५३३४॥अफजूं॥


ਅੜਿਲ ॥

अड़िल ॥

ਸਹਿਰ ਮੁਰਾਦਾਬਾਦ; ਮੁਗਲ ਕੀ ਚੰਚਲਾ ॥

सहिर मुरादाबाद; मुगल की चंचला ॥

ਹੀਨ ਕਰੀ ਜਿਹ ਰੂਪ; ਚੰਦ੍ਰਮਾ ਕੀ ਕਲਾ ॥

हीन करी जिह रूप; चंद्रमा की कला ॥

ਰੂਪ ਮਤੀ ਤਾ ਕੇ ਸਮ; ਸੋਈ ਜਾਨਿਯੈ ॥

रूप मती ता के सम; सोई जानियै ॥

ਹੋ ਤਿਹ ਸਮਾਨ ਤਿਹੁ ਲੋਕ; ਨ ਔਰ ਪ੍ਰਮਾਨਿਯੈ ॥੧॥

हो तिह समान तिहु लोक; न और प्रमानियै ॥१॥

ਚੌਪਈ ॥

चौपई ॥

ਦੂਸਰਿ ਏਕ ਤਿਸੀ ਕੀ ਨਾਰੀ ॥

दूसरि एक तिसी की नारी ॥

ਤਿਹ ਸਮ ਹੋਤ ਨ ਤਾਹਿ ਪਿਯਾਰੀ ॥

तिह सम होत न ताहि पियारी ॥

ਤਿਨ ਇਹ ਜਾਨਿ ਰੋਸ ਜਿਯ ਠਾਨੋ ॥

तिन इह जानि रोस जिय ठानो ॥

ਔਰ ਪੁਰਖ ਸੰਗ ਕੀਯਾ ਯਰਾਨੋ ॥੨॥

और पुरख संग कीया यरानो ॥२॥

ਦੋਹਰਾ ॥

दोहरा ॥

ਜੈਸੇ ਵਾ ਤ੍ਰਿਯ ਕੀ ਹੁਤੀ; ਸਵਤਿਨ ਕੀ ਅਨੁਹਾਰਿ ॥

जैसे वा त्रिय की हुती; सवतिन की अनुहारि ॥

ਤੈਸੋ ਈ ਤਿਨ ਖੋਜਿ ਨਰ; ਤਿਹ ਸੰਗ ਕੀਯਾ ਪ੍ਯਾਰ ॥੩॥

तैसो ई तिन खोजि नर; तिह संग कीया प्यार ॥३॥

ਚੌਪਈ ॥

चौपई ॥

ਤ੍ਰਿਯ ਇਕ ਦਿਨ ਤਿਹ ਧਾਮ ਬੁਲਾਇਸਿ ॥

त्रिय इक दिन तिह धाम बुलाइसि ॥

ਕਾਮ ਕੇਲ ਤਿਹ ਸੰਗ ਕਮਾਇਸਿ ॥

काम केल तिह संग कमाइसि ॥

ਸਵਤਿਹ ਫਾਸਿ ਡਾਰਿ ਗਰ ਮਾਰਿਯੋ ॥

सवतिह फासि डारि गर मारियो ॥

ਜਾਇ ਮੁਗਲ ਤਨ ਐਸ ਉਚਾਰਿਯੋ ॥੪॥

जाइ मुगल तन ऐस उचारियो ॥४॥

ਅਦਭੁਤ ਬਾਤ ਨਾਥ! ਇਕ ਭਈ ॥

अदभुत बात नाथ! इक भई ॥

ਤੁਮਰੀ ਨਾਰ ਪੁਰਖੁ ਹ੍ਵੈ ਗਈ ॥

तुमरी नार पुरखु ह्वै गई ॥

ਐਸੀ ਬਾਤ ਸੁਨੀ ਨਹਿ ਹੇਰੀ ॥

ऐसी बात सुनी नहि हेरी ॥

ਜੋ ਗਤਿ ਭਈ ਨਾਰਿ ਕੀ ਤੇਰੀ ॥੫॥

जो गति भई नारि की तेरी ॥५॥

ਸੁਨਿ ਏ ਬਚਨ ਚਕ੍ਰਿਤ ਜੜ ਭਯੋ ॥

सुनि ए बचन चक्रित जड़ भयो ॥

ਉਠਿ ਤਿਹ ਆਪੁ ਬਿਲੋਕਨ ਗਯੋ ॥

उठि तिह आपु बिलोकन गयो ॥

ਤਾ ਕੇ ਲਿੰਗ ਛੋਰਿ ਜੌ ਲਹਾ ॥

ता के लिंग छोरि जौ लहा ॥

ਕਹਿਯੋ ਭਯੋ ਜੋ ਮੁਹਿ ਤ੍ਰਿਯ ਕਹਾ ॥੬॥

कहियो भयो जो मुहि त्रिय कहा ॥६॥

ਅਤਿ ਚਿੰਤਾਤੁਰ ਚਿਤ ਮਹਿ ਭਯੋ ॥

अति चिंतातुर चित महि भयो ॥

ਬੂਡਿ ਸੋਕ ਸਾਗਰ ਮਹਿ ਗਯੋ ॥

बूडि सोक सागर महि गयो ॥

ਐ ਇਲਾਹ! ਤੈਂ ਇਹ ਕਸ ਕੀਨਾ? ॥

ऐ इलाह! तैं इह कस कीना? ॥

ਇਸਤ੍ਰੀ ਕੌ ਮਾਨਸ ਕਰ ਦੀਨਾ ॥੭॥

इसत्री कौ मानस कर दीना ॥७॥

ਯਹ ਮੋ ਕੋ ਥੀ ਅਧਿਕ ਪਿਯਾਰੀ ॥

यह मो को थी अधिक पियारी ॥

ਅਬ ਇਹ ਦੈਵ ਪੁਰਖ ਕਰਿ ਡਾਰੀ ॥

अब इह दैव पुरख करि डारी ॥

ਦੂਸਰ ਨਾਰਿ ਇਸੈ ਦੇ ਡਾਰੂੰ ॥

दूसर नारि इसै दे डारूं ॥

ਭੇਦ ਨ ਦੂਸਰ ਪਾਸ ਉਚਾਰੂੰ ॥੮॥

भेद न दूसर पास उचारूं ॥८॥

TOP OF PAGE

Dasam Granth