ਦਸਮ ਗਰੰਥ । दसम ग्रंथ ।

Page 1207

ਭੁਜੰਗ ਛੰਦ ॥

भुजंग छंद ॥

ਸੁਨੋ ਮਿਸ੍ਰ ਸਿਛਾ ਇਨੀ ਕੋ ਸੁ ਦੀਜੈ ॥

सुनो मिस्र सिछा इनी को सु दीजै ॥

ਮਹਾ ਝੂਠ ਤੇ ਰਾਖਿ ਕੈ ਮੋਹਿ ਲੀਜੈ ॥

महा झूठ ते राखि कै मोहि लीजै ॥

ਇਤੋ ਝੂਠ ਕੈ ਔਰ ਨੀਕੋ ਦ੍ਰਿੜਾਵੌ ॥

इतो झूठ कै और नीको द्रिड़ावौ ॥

ਕਹਾ ਚਾਮ ਕੇ ਦਾਮ ਕੈ ਕੈ ਚਲਾਵੌ ॥੮੨॥

कहा चाम के दाम कै कै चलावौ ॥८२॥

ਮਹਾ ਘੋਰ ਈ ਨਰਕ ਕੇ ਬੀਚ ਜੈ ਹੌ ॥

महा घोर ई नरक के बीच जै हौ ॥

ਕਿ ਚੰਡਾਲ ਕੀ ਜੋਨਿ ਮੈ ਔਤਰੈ ਹੌ ॥

कि चंडाल की जोनि मै औतरै हौ ॥

ਕਿ ਟਾਂਗੇ ਮਰੋਗੇ ਬਧੇ ਮ੍ਰਿਤਸਾਲਾ ॥

कि टांगे मरोगे बधे म्रितसाला ॥

ਸਨੈ ਬੰਧੁ ਪੁਤ੍ਰਾ ਕਲਤ੍ਰਾਨ ਬਾਲਾ ॥੮੩॥

सनै बंधु पुत्रा कलत्रान बाला ॥८३॥

ਕਹੋ ਮਿਸ੍ਰ! ਆਗੇ ਕਹਾਂ ਜ੍ਵਾਬ ਦੈਹੋ? ॥

कहो मिस्र! आगे कहां ज्वाब दैहो? ॥

ਜਬੈ ਕਾਲ ਕੇ ਜਾਲ ਮੈ ਫਾਂਸਿ ਜੈਹੋ ॥

जबै काल के जाल मै फांसि जैहो ॥

ਕਹੋ, ਕੌਨ ਸੋ ਪਾਠ ਕੈਹੋ ਤਹਾ ਹੀ? ॥

कहो, कौन सो पाठ कैहो तहा ही? ॥

ਤਊ ਲਿੰਗ ਪੂਜਾ ਕਰੌਗੇ ਉਹਾ ਹੀ? ॥੮੪॥

तऊ लिंग पूजा करौगे उहा ही? ॥८४॥

ਤਹਾ ਰੁਦ੍ਰ ਐ ਹੈ? ਕਿ ਸ੍ਰੀ ਕ੍ਰਿਸਨ ਐ ਹੈ ॥

तहा रुद्र ऐ है? कि स्री क्रिसन ऐ है ॥

ਜਹਾ ਬਾਧਿ ਸ੍ਰੀ ਕਾਲ ਤੋ ਕੌ ਚਲੇ ਹੈ ॥

जहा बाधि स्री काल तो कौ चले है ॥

ਕਿਧੌ ਆਨਿ ਕੈ ਰਾਮ ਹ੍ਵੈ ਹੈ ਸਹਾਈ? ॥

किधौ आनि कै राम ह्वै है सहाई? ॥

ਜਹਾ ਪੁਤ੍ਰ ਮਾਤਾ ਨ ਤਾਤਾ ਨ ਭਾਈ ॥੮੫॥

जहा पुत्र माता न ताता न भाई ॥८५॥

ਮਹਾ ਕਾਲ ਜੂ ਕੋ ਸਦਾ ਸੀਸ ਨ੍ਯੈਯੈ ॥

महा काल जू को सदा सीस न्यैयै ॥

ਪੁਰੀ ਚੌਦਹੂੰ ਤ੍ਰਾਸ ਜਾ ਕੋ ਤ੍ਰਸੈਯੈ ॥

पुरी चौदहूं त्रास जा को त्रसैयै ॥

ਸਦਾ ਆਨਿ ਜਾ ਕੀ ਸਭੈ ਜੀਵ ਮਾਨੈ ॥

सदा आनि जा की सभै जीव मानै ॥

ਸਭੈ ਲੋਕ ਖ੍ਯਾਤਾ ਬਿਧਾਤਾ ਪਛਾਨੈ ॥੮੬॥

सभै लोक ख्याता बिधाता पछानै ॥८६॥

ਨਹੀ ਜਾਨਿ ਜਾਈ ਕਛੂ ਰੂਪ ਰੇਖਾ ॥

नही जानि जाई कछू रूप रेखा ॥

ਕਹਾ ਬਾਸ ਤਾ ਕੋ ਫਿਰੈ ਕੌਨ ਭੇਖਾ ॥

कहा बास ता को फिरै कौन भेखा ॥

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥

कहा नाम ता को कहा कै कहावै ॥

ਕਹਾ ਕੈ ਬਖਾਨੋ ਕਹੇ ਮੋ ਨ ਆਵੈ ॥੮੭॥

कहा कै बखानो कहे मो न आवै ॥८७॥

ਨ ਤਾ ਕੋ ਕੋਊ ਤਾਤ ਮਾਤਾ ਨ ਭਾਈ ॥

न ता को कोऊ तात माता न भाई ॥

ਨ ਪੁਤ੍ਰਾ ਨ ਪੋਤ੍ਰਾ ਨ ਦਾਯਾ ਨ ਦਾਈ ॥

न पुत्रा न पोत्रा न दाया न दाई ॥

ਕਛੂ ਸੰਗ ਸੈਨਾ ਨ ਤਾ ਕੋ ਸੁਹਾਵੈ ॥

कछू संग सैना न ता को सुहावै ॥

ਕਹੈ ਸਤਿ ਸੋਈ ਕਰੈ ਸੋ ਬਨ੍ਯਾਵੈ ॥੮੮॥

कहै सति सोई करै सो बन्यावै ॥८८॥

ਕਈਊ ਸਵਾਰੈ ਕਈਊ ਖਪਾਵੈ ॥

कईऊ सवारै कईऊ खपावै ॥

ਉਸਾਰੇ ਗੜੇ ਫੇਰਿ ਮੇਟੈ ਬਨਾਵੈ ॥

उसारे गड़े फेरि मेटै बनावै ॥

ਘਨੀ ਬਾਰ ਲੌ ਪੰਥ ਚਾਰੋ ਭ੍ਰਮਾਨਾ ॥

घनी बार लौ पंथ चारो भ्रमाना ॥

ਮਹਾ ਕਾਲ ਹੀ ਕੋ ਗੁਰੂ ਕੈ ਪਛਾਨਾ ॥੮੯॥

महा काल ही को गुरू कै पछाना ॥८९॥

ਮੁਰੀਦ ਹੈ ਉਸੀ ਕੀ ਵਹੈ ਪੀਰ ਮੇਰੋ ॥

मुरीद है उसी की वहै पीर मेरो ॥

ਉਸੀ ਕਾ ਕਿਯਾ ਆਪਨਾ ਜੀਵ ਚੇਰੋ ॥

उसी का किया आपना जीव चेरो ॥

ਤਿਸੀ ਕਾ ਕੀਆ ਬਾਲਕਾ ਮੈ ਕਹਾਵੌ ॥

तिसी का कीआ बालका मै कहावौ ॥

ਉਹੀ ਮੋਹਿ ਰਾਖਾ ਉਸੀ ਕੋ ਧਿਆਵੌ ॥੯੦॥

उही मोहि राखा उसी को धिआवौ ॥९०॥

ਚੌਪਈ ॥

चौपई ॥

ਦਿਜ! ਹਮ ਮਹਾ ਕਾਲ ਕੋ ਮਾਨੈ ॥

दिज! हम महा काल को मानै ॥

ਪਾਹਨ ਮੈ ਮਨ ਕੋ ਨਹਿ ਆਨੈ ॥

पाहन मै मन को नहि आनै ॥

ਪਾਹਨ ਕੋ ਪਾਹਨ ਕਰਿ ਜਾਨਤ ॥

पाहन को पाहन करि जानत ॥

ਤਾ ਤੇ ਬੁਰੋ ਲੋਗ ਏ ਮਾਨਤ ॥੯੧॥

ता ते बुरो लोग ए मानत ॥९१॥

ਝੂਠਾ ਕਹ ਝੂਠਾ ਹਮ ਕੈ ਹੈ ॥

झूठा कह झूठा हम कै है ॥

ਜੋ ਸਭ ਲੋਗ ਮਨੈ ਕੁਰਰੈ ਹੈ ॥

जो सभ लोग मनै कुररै है ॥

ਹਮ ਕਾਹੂ ਕੀ ਕਾਨਿ ਨ ਰਾਖੈ ॥

हम काहू की कानि न राखै ॥

ਸਤਿ ਬਚਨ ਮੁਖ ਊਪਰ ਭਾਖੈ ॥੯੨॥

सति बचन मुख ऊपर भाखै ॥९२॥

ਸੁਨੁ ਦਿਜ! ਤੁਮ ਧਨ ਕੇ ਲਬ ਲਾਗੇ ॥

सुनु दिज! तुम धन के लब लागे ॥

ਮਾਂਗਤ ਫਿਰਤ ਸਭਨ ਕੇ ਆਗੇ ॥

मांगत फिरत सभन के आगे ॥

ਆਪਨੇ ਮਨ ਭੀਤਰਿ ਨ ਲਜਾਵਹੁ ॥

आपने मन भीतरि न लजावहु ॥

ਇਕ ਟਕ ਹ੍ਵੈ ਹਰਿ ਧ੍ਯਾਨ ਨ ਲਾਵਹੁ ॥੯੩॥

इक टक ह्वै हरि ध्यान न लावहु ॥९३॥

ਦਿਜ ਬਾਚ ॥

दिज बाच ॥

ਤਬ ਦਿਜ ਬੋਲਾ ਤੈ ਕ੍ਯਾ ਮਾਨੈ ॥

तब दिज बोला तै क्या मानै ॥

ਸੰਭੂ ਕੋ ਪਾਹਨ ਕਰਿ ਮਾਨੈ ॥

स्मभू को पाहन करि मानै ॥

ਜੋ ਇਨ ਕੋ ਕਰਿ ਆਨ ਬਖਾਨੈ ॥

जो इन को करि आन बखानै ॥

ਤਾ ਕੋ ਬ੍ਰਹਮ ਪਾਤਕੀ ਜਾਨੈ ॥੯੪॥

ता को ब्रहम पातकी जानै ॥९४॥

TOP OF PAGE

Dasam Granth