ਦਸਮ ਗਰੰਥ । दसम ग्रंथ ।

Page 1206

ਦਿਜ ਬਾਚ ॥

दिज बाच ॥

ਸੁਨੁ ਪੁਤ੍ਰੀ! ਤੈ ਬਾਤ ਨ ਜਾਨੈ ॥

सुनु पुत्री! तै बात न जानै ॥

ਸਿਵ ਕਹ ਕਰਿ ਪਾਹਨ ਪਹਿਚਾਨੈ ॥

सिव कह करि पाहन पहिचानै ॥

ਬਿਪ੍ਰਨ ਕੌ ਸਭ ਹੀ ਸਿਰ ਨ੍ਯਾਵੈ ॥

बिप्रन कौ सभ ही सिर न्यावै ॥

ਚਰਨੋਦਕ ਲੈ ਮਾਥ ਚੜਾਵੈ ॥੭੧॥

चरनोदक लै माथ चड़ावै ॥७१॥

ਪੂਜਾ ਕਰਤ ਸਗਲ ਜਗ ਇਨ ਕੀ ॥

पूजा करत सगल जग इन की ॥

ਨਿੰਦ੍ਯਾ ਕਰਤ ਮੂੜ! ਤੈ ਜਿਨ ਕੀ ॥

निंद्या करत मूड़! तै जिन की ॥

ਏ ਹੈ ਪਰਮ ਪੁਰਾਤਨ ਦਿਜਬਰ ॥

ए है परम पुरातन दिजबर ॥

ਸਦਾ ਸਰਾਹਤ ਜਿਨ ਕਹ ਨ੍ਰਿਪ ਬਰ ॥੭੨॥

सदा सराहत जिन कह न्रिप बर ॥७२॥

ਕੁਅਰਿ ਬਾਚ ॥

कुअरि बाच ॥

ਸੁਨ ਮੂਰਖ ਦਿਜ! ਤੈ ਨਹਿ ਜਾਨੀ ॥

सुन मूरख दिज! तै नहि जानी ॥

ਪਰਮ ਜੋਤਿ ਪਾਹਨ ਪਹਿਚਾਨੀ ॥

परम जोति पाहन पहिचानी ॥

ਇਨ ਮਹਿ ਪਰਮ ਪੁਰਖ ਤੈ ਜਾਨਾ ॥

इन महि परम पुरख तै जाना ॥

ਤਜਿ ਸ੍ਯਾਨਪ ਹ੍ਵੈ ਗਯੋ ਅਯਾਨਾ ॥੭੩॥

तजि स्यानप ह्वै गयो अयाना ॥७३॥

ਅੜਿਲ ॥

अड़िल ॥

ਲੈਨੌ ਹੋਇ ਸੁ ਲੈ ਦਿਜ! ਮੁਹਿ ਨ ਝੁਠਾਇਯੈ ॥

लैनौ होइ सु लै दिज! मुहि न झुठाइयै ॥

ਪਾਹਨ ਮੈ ਪਰਮੇਸ੍ਵਰ; ਨ ਭਾਖਿ ਸੁਨਾਇਯੈ ॥

पाहन मै परमेस्वर; न भाखि सुनाइयै ॥

ਇਨ ਲੋਗਨ ਪਾਹਨ ਮਹਿ; ਸਿਵ ਠਹਰਾਇ ਕੈ ॥

इन लोगन पाहन महि; सिव ठहराइ कै ॥

ਹੋ ਮੂੜਨ ਲੀਜਹੁ ਲੂਟ; ਹਰਖ ਉਪਜਾਇ ਕੈ ॥੭੪॥

हो मूड़न लीजहु लूट; हरख उपजाइ कै ॥७४॥

ਕਾਹੂ ਕਹ ਪਾਹਨ ਮਹਿ; ਬ੍ਰਹਮ ਬਤਾਤ ਹੈ ॥

काहू कह पाहन महि; ब्रहम बतात है ॥

ਜਲ ਡੂਬਨ ਹਿਤ ਕਿਸਹੂੰ; ਤੀਰਥ ਪਠਾਤ ਹੈ ॥

जल डूबन हित किसहूं; तीरथ पठात है ॥

ਜ੍ਯੋਂ ਤ੍ਯੋਂ ਧਨ ਹਰ ਲੇਤ; ਜਤਨ ਅਨਗਨਿਤ ਕਰ ॥

ज्यों त्यों धन हर लेत; जतन अनगनित कर ॥

ਹੋ ਟਕਾ ਗਾਠਿ ਮਹਿ ਲਏ; ਨ ਦੇਹੀ ਜਾਨ ਘਰ ॥੭੫॥

हो टका गाठि महि लए; न देही जान घर ॥७५॥

ਧਨੀ ਪੁਰਖ ਕਹ ਲਖਿ; ਦਿਜ ਦੋਖ ਲਗਾਵਹੀ ॥

धनी पुरख कह लखि; दिज दोख लगावही ॥

ਹੋਮ ਜਗ੍ਯ ਤਾ ਤੇ; ਬਹੁ ਭਾਂਤ ਕਰਾਵਹੀ ॥

होम जग्य ता ते; बहु भांत करावही ॥

ਧਨਿਯਹਿ ਕਰਿ ਨਿਰਧਨੀ ਜਾਤ; ਧਨ ਖਾਇ ਕੈ ॥

धनियहि करि निरधनी जात; धन खाइ कै ॥

ਹੋ ਬਹੁਰਿ ਨ ਤਾ ਕੌ ਬਦਨ; ਦਿਖਾਵਤ ਆਇ ਕੈ ॥੭੬॥

हो बहुरि न ता कौ बदन; दिखावत आइ कै ॥७६॥

ਚੌਪਈ ॥

चौपई ॥

ਕਾਹੂ ਲੌ ਤੀਰਥਨ ਸਿਧਾਵੈ ॥

काहू लौ तीरथन सिधावै ॥

ਕਾਹੂ ਅਫਲ ਪ੍ਰਯੋਗ ਬਤਾਵੈ ॥

काहू अफल प्रयोग बतावै ॥

ਕਾਕਨ ਜ੍ਯੋਂ ਮੰਡਰਾਤ ਧਨੂ ਪਰ ॥

काकन ज्यों मंडरात धनू पर ॥

ਜ੍ਯੋਂ ਕਿਲਕਿਲਾ ਮਛਰੀਯੈ ਦੂ ਪਰ ॥੭੭॥

ज्यों किलकिला मछरीयै दू पर ॥७७॥

ਜ੍ਯੋ ਦ੍ਵੈ ਸ੍ਵਾਨ ਏਕ ਹਡਿਯਾ ਪਰ ॥

ज्यो द्वै स्वान एक हडिया पर ॥

ਭੂਸਤ ਮਨੋ ਬਾਦਿ ਬਿਦ੍ਯਾਧਰ ॥

भूसत मनो बादि बिद्याधर ॥

ਬਾਹਰ ਕਰਤ ਬੇਦ ਕੀ ਚਰਚਾ ॥

बाहर करत बेद की चरचा ॥

ਤਨ ਅਰੁ ਮਨ ਧਨ ਹੀ ਕੀ ਅਰਚਾ ॥੭੮॥

तन अरु मन धन ही की अरचा ॥७८॥

ਦੋਹਰਾ ॥

दोहरा ॥

ਧਨ ਕੀ ਆਸਾ ਮਨ ਰਹੇ; ਬਾਹਰ ਪੂਜਤ ਦੇਵ ॥

धन की आसा मन रहे; बाहर पूजत देव ॥

ਨ ਹਰਿ ਮਿਲਾ, ਨ ਧਨ ਭਯੋ; ਬ੍ਰਿਥਾ ਭਈ ਸਭ ਸੇਵ ॥੭੯॥

न हरि मिला, न धन भयो; ब्रिथा भई सभ सेव ॥७९॥

ਅੜਿਲ ॥

अड़िल ॥

ਏ ਬਿਦ੍ਯਾ ਬਲ ਕਰਹਿ; ਜੋਗ ਕੀ ਬਾਤ ਨ ਜਾਨੈ ॥

ए बिद्या बल करहि; जोग की बात न जानै ॥

ਏ ਸੁਚੇਤ ਕਰਿ ਰਹਹਿ; ਹਮਨਿ ਆਚੇਤ ਪ੍ਰਮਾਨੈ ॥

ए सुचेत करि रहहि; हमनि आचेत प्रमानै ॥

ਕਹਾ ਭਯੌ? ਜੌ ਭਾਂਗ; ਭੂਲਿ ਭੌਂਦੂ ਨਹਿ ਖਾਈ ॥

कहा भयौ? जौ भांग; भूलि भौंदू नहि खाई ॥

ਹੋ ਨਿਜੁ ਤਨ ਤੇ ਬਿਸੰਭਾਰ ਰਹਤ; ਸਭ ਲਖਤ ਲੁਕਾਈ ॥੮੦॥

हो निजु तन ते बिस्मभार रहत; सभ लखत लुकाई ॥८०॥

ਭਾਂਗ ਖਾਇ ਭਟ ਭਿੜਹਿ; ਗਜਨ ਕੇ ਦਾਂਤ ਉਪਾਰਹਿ ॥

भांग खाइ भट भिड़हि; गजन के दांत उपारहि ॥

ਸਿਮਟਿ ਸਾਂਗ ਸੰਗ੍ਰਹਹਿ; ਸਾਰ ਸਨਮੁਖ ਹ੍ਵੈ ਝਾਰਹਿ ॥

सिमटि सांग संग्रहहि; सार सनमुख ह्वै झारहि ॥

ਤੈ ਮੂਜੀ! ਪੀ ਭਾਂਗ; ਕਹੋ ਕਾ ਕਾਜ ਸਵਰਿ ਹੈਂ? ॥

तै मूजी! पी भांग; कहो का काज सवरि हैं? ॥

ਹੋ ਹ੍ਵੈ ਕੈ ਮ੍ਰਿਤਕ ਸਮਾਨ; ਜਾਇ ਔਧੇ ਮੁਖ ਪਰਿ ਹੈਂ ॥੮੧॥

हो ह्वै कै म्रितक समान; जाइ औधे मुख परि हैं ॥८१॥

TOP OF PAGE

Dasam Granth