ਦਸਮ ਗਰੰਥ । दसम ग्रंथ ।

Page 1200

ਅਧਿਕ ਦਰਬ ਨ੍ਰਿਪ ਬਰ ਤਿਹ ਦੀਯਾ ॥

अधिक दरब न्रिप बर तिह दीया ॥

ਬਿਬਿਧ ਬਿਧਨ ਕਰਿ ਆਦਰ ਕੀਯਾ ॥

बिबिध बिधन करि आदर कीया ॥

ਸੁਤਾ ਸਹਿਤ ਸੌਪੇ ਸੁਤ ਤਿਹ ਘਰ ॥

सुता सहित सौपे सुत तिह घर ॥

ਕਛੁ ਬਿਦ੍ਯਾ ਦਿਜਿ! ਦੇਹੁ ਕ੍ਰਿਪਾ ਕਰਿ ॥੭॥

कछु बिद्या दिजि! देहु क्रिपा करि ॥७॥

ਜਬ ਤੇ ਤਹ ਪੜਬੇ ਕਹ ਆਵੈ ॥

जब ते तह पड़बे कह आवै ॥

ਅਪਨੋ ਬਿਪ ਕਹ ਸੀਸ ਝੁਕਾਵੈ ॥

अपनो बिप कह सीस झुकावै ॥

ਜੋ ਸਿਖ੍ਯਾ ਦਿਜ ਦੇਤ, ਸੁ ਲੇਹੀ ॥

जो सिख्या दिज देत, सु लेही ॥

ਅਮਿਤ ਦਰਬ ਪੰਡਿਤ ਕਹ ਦੇਹੀ ॥੮॥

अमित दरब पंडित कह देही ॥८॥

ਇਕ ਦਿਨ ਕੁਅਰਿ ਅਗਮਨੋ ਗਈ ॥

इक दिन कुअरि अगमनो गई ॥

ਦਿਜ ਕਹ ਸੀਸ ਝੁਕਾਵਤ ਭਈ ॥

दिज कह सीस झुकावत भई ॥

ਸਾਲਿਗ੍ਰਾਮ ਪੂਜਤ ਥਾ ਦਿਜਬਰ ॥

सालिग्राम पूजत था दिजबर ॥

ਭਾਂਤਿ ਭਾਂਤਿ ਤਿਹ ਸੀਸ ਨ੍ਯਾਇ ਕਰਿ ॥੯॥

भांति भांति तिह सीस न्याइ करि ॥९॥

ਤਾ ਕੌ ਨਿਰਖਿ ਕੁਅਰਿ ਮੁਸਕਾਨੀ ॥

ता कौ निरखि कुअरि मुसकानी ॥

ਸੋ ਪ੍ਰਤਿਮਾ ਪਾਹਨ ਪਹਿਚਾਨੀ ॥

सो प्रतिमा पाहन पहिचानी ॥

ਤਾਹਿ ਕਹਾ, ਪੂਜਤ ਕਿਹ ਨਮਿਤਿਹ? ॥

ताहि कहा, पूजत किह नमितिह? ॥

ਸਿਰ ਨਾਵਤ ਕਰ ਜੋਰਿ ਕਾਜ ਜਿਹ ॥੧੦॥

सिर नावत कर जोरि काज जिह ॥१०॥

ਦਿਜ ਬਾਚ ॥

दिज बाच ॥

ਸਾਲਗ੍ਰਾਮ ਠਾਕੁਰ ਏ ਬਾਲਾ! ॥

सालग्राम ठाकुर ए बाला! ॥

ਪੂਜਤ ਜਿਨੈ ਬਡੇ ਨਰਪਾਲਾ ॥

पूजत जिनै बडे नरपाला ॥

ਤੈ ਅਗ੍ਯਾਨ ਇਹ ਕਹਾ ਪਛਾਨੈ? ॥

तै अग्यान इह कहा पछानै? ॥

ਪਰਮੇਸ੍ਵਰ ਕਹ ਪਾਹਨ ਜਾਨੈ ॥੧੧॥

परमेस्वर कह पाहन जानै ॥११॥

ਰਾਜਾ ਸੁਤ ਬਾਚ ॥

राजा सुत बाच ॥

ਸਵੈਯਾ ॥

सवैया ॥

ਤਾਹਿ ਪਛਾਨਤ ਹੈ ਨ ਮਹਾ ਜੜ! ਜਾ ਕੋ ਪ੍ਰਤਾਪ ਤਿਹੂੰ ਪੁਰ ਮਾਹੀ ॥

ताहि पछानत है न महा जड़! जा को प्रताप तिहूं पुर माही ॥

ਪੂਜਤ ਹੈ ਪ੍ਰਭੁ ਕੈ ਤਿਸ ਕੌ; ਜਿਨ ਕੇ ਪਰਸੇ ਪਰਲੋਕ ਪਰਾਹੀ ॥

पूजत है प्रभु कै तिस कौ; जिन के परसे परलोक पराही ॥

ਪਾਪ ਕਰੋ ਪਰਮਾਰਥ ਕੈ; ਜਿਹ ਪਾਪਨ ਤੇ ਅਤਿ ਪਾਪ ਡਰਾਹੀ ॥

पाप करो परमारथ कै; जिह पापन ते अति पाप डराही ॥

ਪਾਇ ਪਰੋ ਪਰਮੇਸ੍ਵਰ ਕੇ; ਪਸੁ! ਪਾਹਨ ਮੈ ਪਰਮੇਸ੍ਵਰ ਨਾਹੀ ॥੧੨॥

पाइ परो परमेस्वर के; पसु! पाहन मै परमेस्वर नाही ॥१२॥

ਬਿਜੈ ਛੰਦ ॥

बिजै छंद ॥

ਜੀਵਨ ਮੈ ਜਲ ਮੈ ਥਲ ਮੈ; ਸਭ ਰੂਪਨ ਮੈ ਸਭ ਭੂਪਨ ਮਾਹੀ ॥

जीवन मै जल मै थल मै; सभ रूपन मै सभ भूपन माही ॥

ਸੂਰਜ ਮੈ ਸਸਿ ਮੈ ਨਭ ਮੈ; ਜਹ ਹੇਰੌ, ਤਹਾ ਚਿਤ ਲਾਇ ਤਹਾ ਹੀ ॥

सूरज मै ससि मै नभ मै; जह हेरौ, तहा चित लाइ तहा ही ॥

ਪਾਵਕ ਮੈ ਅਰੁ ਪੌਨ ਹੂੰ ਮੈ; ਪ੍ਰਿਥਵੀ ਤਲ ਮੈ, ਸੁ ਕਹਾ ਨਹਿ ਜਾਹੀ? ॥

पावक मै अरु पौन हूं मै; प्रिथवी तल मै, सु कहा नहि जाही? ॥

ਬ੍ਯਾਪਕ ਹੈ ਸਭ ਹੀ ਕੇ ਬਿਖੈ; ਕਛੁ ਪਾਹਨ ਮੈ ਪਰਮੇਸ੍ਵਵਰ ਨਾਹੀ ॥੧੩॥

ब्यापक है सभ ही के बिखै; कछु पाहन मै परमेस्ववर नाही ॥१३॥

ਕਾਗਜ ਦੀਪ ਸਭੈ ਕਰਿ ਕੈ; ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈਯੈ ॥

कागज दीप सभै करि कै; अरु सात समुंद्रन की मसु कैयै ॥

ਕਾਟਿ ਬਨਾਸਪਤੀ ਸਿਗਰੀ; ਲਿਖਬੇ ਹੂੰ ਕੌ ਲੇਖਨਿ ਕਾਜ ਬਨੈਯੈ ॥

काटि बनासपती सिगरी; लिखबे हूं कौ लेखनि काज बनैयै ॥

ਸਾਰਸ੍ਵਤੀ ਬਕਤਾ ਕਰਿ ਕੈ; ਸਭ ਜੀਵਨ ਤੇ ਜੁਗ ਸਾਠਿ ਲਿਖੈਯੈ ॥

सारस्वती बकता करि कै; सभ जीवन ते जुग साठि लिखैयै ॥

ਜੋ ਪ੍ਰਭੁ ਪਾਯੁਤ ਹੈ ਨਹਿ ਕੈਸੇ ਹੂੰ; ਸੋ ਜੜ! ਪਾਹਨ ਮੌ ਠਹਰੈਯੈ ॥੧੪॥

जो प्रभु पायुत है नहि कैसे हूं; सो जड़! पाहन मौ ठहरैयै ॥१४॥

ਚੌਪਈ ॥

चौपई ॥

ਏ ਜਨ ਭੇਵ ਨ ਹਰਿ ਕੋ ਪਾਵੈ ॥

ए जन भेव न हरि को पावै ॥

ਪਾਹਨ ਮੈ ਹਰਿ ਕੌ ਠਹਰਾਵੈ ॥

पाहन मै हरि कौ ठहरावै ॥

ਜਿਹ ਕਿਹ ਬਿਧਿ ਲੋਗਨ ਭਰਮਾਹੀ ॥

जिह किह बिधि लोगन भरमाही ॥

ਗ੍ਰਿਹ ਕੋ ਦਰਬੁ ਲੂਟਿ ਲੈ ਜਾਹੀ ॥੧੫॥

ग्रिह को दरबु लूटि लै जाही ॥१५॥

ਦੋਹਰਾ ॥

दोहरा ॥

ਜਗ ਮੈ ਆਪੁ ਕਹਾਵਈ; ਪੰਡਿਤ ਸੁਘਰ ਸੁਚੇਤ ॥

जग मै आपु कहावई; पंडित सुघर सुचेत ॥

ਪਾਹਨ ਕੀ ਪੂਜਾ ਕਰੈ; ਯਾ ਤੇ ਲਗਤ ਅਚੇਤ ॥੧੬॥

पाहन की पूजा करै; या ते लगत अचेत ॥१६॥

ਚੌਪਈ ॥

चौपई ॥

ਚਿਤ ਭੀਤਰ ਆਸਾ ਧਨ ਧਾਰੈਂ ॥

चित भीतर आसा धन धारैं ॥

ਸਿਵ ਸਿਵ ਸਿਵ ਮੁਖ ਤੇ ਉਚਾਰੈਂ ॥

सिव सिव सिव मुख ते उचारैं ॥

ਅਧਿਕ ਡਿੰਭ ਕਰਿ ਜਗਿ ਦਿਖਾਵੈਂ ॥

अधिक डि्मभ करि जगि दिखावैं ॥

ਦ੍ਵਾਰ ਦ੍ਵਾਰ ਮਾਂਗਤ ਨ ਲਜਾਵੈਂ ॥੧੭॥

द्वार द्वार मांगत न लजावैं ॥१७॥

ਅੜਿਲ ॥

अड़िल ॥

ਨਾਕ ਮੂੰਦਿ ਕਰਿ; ਚਾਰਿ ਘਰੀ ਠਾਢੇ ਰਹੈ; ॥

नाक मूंदि करि; चारि घरी ठाढे रहै; ॥

ਸਿਵ ਸਿਵ ਸਿਵ ਹ੍ਵੈ; ਏਕ ਚਰਨ ਇਸਥਿਤ ਕਹੈ; ॥

सिव सिव सिव ह्वै; एक चरन इसथित कहै; ॥

ਜੋ ਕੋਊ ਪੈਸਾ ਏਕ; ਦੇਤ ਕਰਿ ਆਇ ਕੈ ॥

जो कोऊ पैसा एक; देत करि आइ कै ॥

ਹੋ ਦਾਂਤਨ ਲੇਤ ਉਠਾਇ; ਸਿਵਹਿ ਬਿਸਰਾਇ ਕੈ ॥੧੮॥

हो दांतन लेत उठाइ; सिवहि बिसराइ कै ॥१८॥

TOP OF PAGE

Dasam Granth