ਦਸਮ ਗਰੰਥ । दसम ग्रंथ ।

Page 1198

ਅੜਿਲ ॥

अड़िल ॥

ਇਕ ਦਿਨ ਧਾਮ ਪਰੀ ਕੇ; ਦੇਤ ਪਠਾਇ ਕੈ ॥

इक दिन धाम परी के; देत पठाइ कै ॥

ਇਕ ਦਿਨ ਆਪੁ ਕਲੋਲ; ਕਰਤ ਸੁਖ ਪਾਇ ਕੈ ॥

इक दिन आपु कलोल; करत सुख पाइ कै ॥

ਅਰਧਾਰਧ ਬਜਾਵੈ; ਤਾ ਸੌ ਰੈਨਿ ਦਿਨ ॥

अरधारध बजावै; ता सौ रैनि दिन ॥

ਹੋ ਮੂਰਖ ਬਾਤ ਨ ਪਾਈ; ਰਾਜੈ ਕਛੂ ਇਨ ॥੮੪॥

हो मूरख बात न पाई; राजै कछू इन ॥८४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੪॥੫੦੫੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चौसठि चरित्र समापतम सतु सुभम सतु ॥२६४॥५०५२॥अफजूं॥


ਚੌਪਈ ॥

चौपई ॥

ਪੂਰਬ ਦਿਸਿ ਰਥ ਚਿਤ੍ਰ ਨਰਾਧਿਪ ॥

पूरब दिसि रथ चित्र नराधिप ॥

ਸਕਲ ਪ੍ਰਿਥੀ ਤਲ ਹੁਤੋ ਨ੍ਰਿਪਾਧਿਪ ॥

सकल प्रिथी तल हुतो न्रिपाधिप ॥

ਪ੍ਰਕ੍ਰਿਤ ਮਤੀ ਤਾ ਕੀ ਪਟਰਾਨੀ ॥

प्रक्रित मती ता की पटरानी ॥

ਨਰੀ ਸੁਰੀ ਜਿਹ ਨਿਰਖਿ ਲਜਾਨੀ ॥੧॥

नरी सुरी जिह निरखि लजानी ॥१॥

ਦੋਹਰਾ ॥

दोहरा ॥

ਚਿਤ੍ਰ ਕੌਚ ਇਕ ਨ੍ਰਿਪ ਹੁਤੋ; ਢਾਕਾ ਸਹਿਰ ਮੰਝਾਰ ॥

चित्र कौच इक न्रिप हुतो; ढाका सहिर मंझार ॥

ਜਾ ਸਮ ਸੁੰਦ੍ਰ ਨ ਹੋਇਗੋ; ਭਯੋ ਨ ਰਾਜ ਕੁਮਾਰ ॥੨॥

जा सम सुंद्र न होइगो; भयो न राज कुमार ॥२॥

ਜਾਤ੍ਰਾ ਤੀਰਥਨ ਕੀ ਨਿਮਿਤ; ਗਯੋ ਤਹ ਰਾਜ ਕੁਮਾਰ ॥

जात्रा तीरथन की निमित; गयो तह राज कुमार ॥

ਜਾਨੁਕ ਚਲਾ ਸਿੰਗਾਰ ਯਹ; ਨੌ ਸਤ ਸਾਜ ਸਿੰਗਾਰ ॥੩॥

जानुक चला सिंगार यह; नौ सत साज सिंगार ॥३॥

ਅੜਿਲ ॥

अड़िल ॥

ਜਹਾ ਝਰੋਖਾ ਰਾਖਾ; ਨ੍ਰਿਪਤਿ ਸੁਧਾਰਿ ਕੈ ॥

जहा झरोखा राखा; न्रिपति सुधारि कै ॥

ਤਿਹ ਮਗ ਨਿਕਸਾ ਨ੍ਰਿਪ; ਸੌ ਸਤ ਸਿੰਗਾਰਿ ਕੈ ॥

तिह मग निकसा न्रिप; सौ सत सिंगारि कै ॥

ਨਿਰਖਿ ਪ੍ਰਭਾ ਤਿਹ ਤਰੁਨਿ; ਅਧਿਕ ਬੌਰੀ ਭਈ ॥

निरखि प्रभा तिह तरुनि; अधिक बौरी भई ॥

ਹੋ ਘਰ ਬਾਹਰ ਕੀ ਸੁਧਿ; ਛੁਟਿ ਕਰਿ ਸਿਗਰੀ ਗਈ ॥੪॥

हो घर बाहर की सुधि; छुटि करि सिगरी गई ॥४॥

ਨਿਕਸਿ ਠਾਂਢਿ ਭੀ; ਨੌ ਸਤ ਕੁਅਰਿ ਸਿੰਗਾਰ ਕਰਿ ॥

निकसि ठांढि भी; नौ सत कुअरि सिंगार करि ॥

ਜੋਰਿ ਰਹੀ ਚਖੁ ਚਾਰਿ; ਸੁ ਲਾਜ ਬਿਸਾਰਿ ਕਰਿ ॥

जोरि रही चखु चारि; सु लाज बिसारि करि ॥

ਨਿਰਖਿ ਨ੍ਰਿਪਤਿ ਚਕਿ ਰਹਾ; ਤਰੁਨਿ ਕੇਤੇ ਜਤਨ ॥

निरखि न्रिपति चकि रहा; तरुनि केते जतन ॥

ਹੋ ਨਰੀ ਨਾਗਨੀ ਨਗੀ; ਬਿਚਾਰੀ ਕੌਨ ਮਨ ॥੫॥

हो नरी नागनी नगी; बिचारी कौन मन ॥५॥

ਚਾਰੁ ਚਿਤ੍ਰਨੀ ਚਿਤ੍ਰ ਕੀ; ਪ੍ਰਤਿਮਾ ਜਾਨਿਯੈ ॥

चारु चित्रनी चित्र की; प्रतिमा जानियै ॥

ਪਰੀ ਪਦਮਿਨੀ ਪ੍ਰਕ੍ਰਿਤਿ; ਪਾਰਬਤੀ ਮਾਨਿਯੈ ॥

परी पदमिनी प्रक्रिति; पारबती मानियै ॥

ਏਕ ਬਾਰ ਜੌ ਐਸੀ; ਭੇਟਨ ਪਾਇਯੈ ॥

एक बार जौ ऐसी; भेटन पाइयै ॥

ਹੋ ਆਠ ਜਨਮ ਲਗਿ ਪਲ ਪਲ; ਬਲਿ ਬਲਿ ਜਾਇਯੈ ॥੬॥

हो आठ जनम लगि पल पल; बलि बलि जाइयै ॥६॥

ਚੌਪਈ ॥

चौपई ॥

ਉਤੈ ਕੁਅਰਿ ਕਹ ਚਾਹਿ ਭਈ ਇਹ ॥

उतै कुअरि कह चाहि भई इह ॥

ਇਹ ਕੌ ਬਾਛਾ ਭਈ ਅਧਿਕ ਤਿਹ ॥

इह कौ बाछा भई अधिक तिह ॥

ਪ੍ਰਗਟ ਠਾਂਢ ਹ੍ਵੈ ਹੇਰਤ ਦੋਊ ॥

प्रगट ठांढ ह्वै हेरत दोऊ ॥

ਇਤ ਉਤ ਪਲ ਨ ਟਰਤ ਭਯੋ ਕੋਊ ॥੭॥

इत उत पल न टरत भयो कोऊ ॥७॥

ਦੋਹਰਾ ॥

दोहरा ॥

ਇਤ ਉਤ ਠਾਢੇ ਹੇਰ ਦ੍ਵੈ; ਪ੍ਰੇਮਾਤੁਰ ਹ੍ਵੈ ਤੌਨ ॥

इत उत ठाढे हेर द्वै; प्रेमातुर ह्वै तौन ॥

ਜਨੁ ਸਨਮੁਖ ਰਨ ਭਟ ਭਏ; ਭਾਜਿ ਚਲੇ ਕਹੁ ਕੌਨ? ॥੮॥

जनु सनमुख रन भट भए; भाजि चले कहु कौन? ॥८॥

ਚੌਪਈ ॥

चौपई ॥

ਲਾਗਤਿ ਪ੍ਰੀਤਿ ਦੁਹੁਨ ਕੀ ਭਈ ॥

लागति प्रीति दुहुन की भई ॥

ਅਥਿਯੋ ਸੂਰ ਰੈਨਿ ਹ੍ਵੈ ਗਈ ॥

अथियो सूर रैनि ह्वै गई ॥

ਰਾਨੀ ਦੂਤਿਕ ਤਹਾ ਪਠਾਯੋ ॥

रानी दूतिक तहा पठायो ॥

ਅਧਿਕ ਸਜਨ ਸੌ ਨੇਹ ਜਤਾਯੋ ॥੯॥

अधिक सजन सौ नेह जतायो ॥९॥

ਤਿਹ ਰਾਨੀ ਸੌ ਪਤਿ ਕੋ ਅਤਿ ਹਿਤ ॥

तिह रानी सौ पति को अति हित ॥

ਨਿਸਿ ਕਹ ਤਾਹਿ ਨ ਛਾਡਤ ਇਤ ਉਤ ॥

निसि कह ताहि न छाडत इत उत ॥

ਸੋਤ ਸਦਾ ਤਿਹ ਗਰੇ ਲਗਾਏ ॥

सोत सदा तिह गरे लगाए ॥

ਭਾਂਤਿ ਅਨਿਕ ਸੌ ਹਰਖ ਬਢਾਏ ॥੧੦॥

भांति अनिक सौ हरख बढाए ॥१०॥

ਰਾਨੀ ਘਾਤ ਕੋਊ ਨਹਿ ਪਾਵੈ ॥

रानी घात कोऊ नहि पावै ॥

ਜਿਹ ਛਲ ਤਾ ਸੌ ਭੋਗ ਕਮਾਵੈ ॥

जिह छल ता सौ भोग कमावै ॥

ਰਾਜਾ ਸਦਾ ਸੋਤ ਸੰਗ ਤਾ ਕੇ ॥

राजा सदा सोत संग ता के ॥

ਕਿਹ ਬਿਧਿ, ਸੰਗ ਮਿਲੈ ਇਹ ਵਾ ਕੇ? ॥੧੧॥

किह बिधि, संग मिलै इह वा के? ॥११॥

TOP OF PAGE

Dasam Granth