ਦਸਮ ਗਰੰਥ । दसम ग्रंथ ।

Page 1194

ਅਬ ਕਹੋ ਬ੍ਰਿਥਾ ਕੁਅਰ ਕੀ; ਕਛੁ ਸੁਨਿ ਲੀਜਿਯੈ ॥

अब कहो ब्रिथा कुअर की; कछु सुनि लीजियै ॥

ਸੁਨਹੁ ਸੁਘਰ! ਚਿਤ ਲਾਇ; ਸ੍ਰਵਨ ਇਤ ਦੀਜਿਯੈ ॥

सुनहु सुघर! चित लाइ; स्रवन इत दीजियै ॥

ਰੋਤ ਰੋਤ ਨਿਸੁ ਦਿਨ; ਸਭ ਸਜਨ ਬਿਤਾਵਈ ॥

रोत रोत निसु दिन; सभ सजन बितावई ॥

ਹੋ ਪਰੈ ਨ ਤਾ ਕੋ ਹਾਥ; ਚਿਤ੍ਰ ਉਰ ਲਾਵਈ ॥੩੧॥

हो परै न ता को हाथ; चित्र उर लावई ॥३१॥

ਦੋਹਰਾ ॥

दोहरा ॥

ਇਤੈ ਚਾਹ ਉਨ ਕੀ ਲਗੀ; ਉਨ ਕੌ ਇਨ ਕੀ ਚਾਹ ॥

इतै चाह उन की लगी; उन कौ इन की चाह ॥

ਕਹੁ ਕੌਨੇ ਛਲ ਪਾਇਯੈ; ਕਰਤਾ ਕਰੈ ਨਿਬਾਹ ॥੩੨॥

कहु कौने छल पाइयै; करता करै निबाह ॥३२॥

ਅੜਿਲ ॥

अड़िल ॥

ਅਤਿਥ ਭੇਸ ਧਰਿ ਪਰੀ; ਕੁਅਰਿ ਕੇ ਢਿਗ ਗਈ ॥

अतिथ भेस धरि परी; कुअरि के ढिग गई ॥

ਰਾਜ ਸੁਤਾ ਕੀ ਬਾਤ; ਬਤਾਵਤ ਤਿਹ ਭਈ ॥

राज सुता की बात; बतावत तिह भई ॥

ਤੁਮ ਕੌ ਉਨ ਕੀ ਚਾਹ; ਉਨੈ ਤੁਮਰੀ ਲਗੀ ॥

तुम कौ उन की चाह; उनै तुमरी लगी ॥

ਹੋ ਨਿਸੁ ਦਿਨੁ ਜਪਤ ਬਿਹੰਗ; ਜ੍ਯੋ ਪ੍ਰੀਤਿ ਤੈਸੀ ਜਗੀ ॥੩੩॥

हो निसु दिनु जपत बिहंग; ज्यो प्रीति तैसी जगी ॥३३॥

ਸਾਤ ਸਮੁੰਦ੍ਰਨ ਪਾਰ; ਕੁਅਰਿ ਵਹ ਜਾਨਿਯੈ ॥

सात समुंद्रन पार; कुअरि वह जानियै ॥

ਨੇਹ ਲਗ੍ਯੋ ਤੁਮ ਸੋ ਤਿਹ; ਅਧਿਕ ਪ੍ਰਮਾਨਿਯੈ ॥

नेह लग्यो तुम सो तिह; अधिक प्रमानियै ॥

ਕਰਿ ਕਰਿ ਕੌਨ ਉਪਾਇ; ਕਹੋ ਤਿਹ ਲ੍ਯਾਇਯੈ? ॥

करि करि कौन उपाइ; कहो तिह ल्याइयै? ॥

ਹੋ ਰਾਜ ਕੁਅਰ ਸੁਕੁਮਾਰਿ! ਸੁ ਕਿਹ ਬਿਧਿ ਪਾਇਯੈ? ॥੩੪॥

हो राज कुअर सुकुमारि! सु किह बिधि पाइयै? ॥३४॥

ਮੁਹਿ ਸਰਦਾਰ ਪਰੀ ਕੀ; ਸੁਰਿਦ ਬਖਾਨਿਯੈ ॥

मुहि सरदार परी की; सुरिद बखानियै ॥

ਰਵਿ ਸਸਿ ਕੀ ਸਮ; ਜਾ ਕੋ ਰੂਪ ਪ੍ਰਮਾਨਿਯੈ ॥

रवि ससि की सम; जा को रूप प्रमानियै ॥

ਜਬ ਵਹੁ ਰਾਜ ਕੁਅਰਿ ਕੀ; ਚਿਤ ਨਿਰਖਤ ਭਈ ॥

जब वहु राज कुअरि की; चित निरखत भई ॥

ਹੋ ਤਬ ਹੌ ਤੁਮਰੇ ਤੀਰ; ਪਠਾਇ ਤੁਰਿਤ ਦਈ ॥੩੫॥

हो तब हौ तुमरे तीर; पठाइ तुरित दई ॥३५॥

ਦੋਹਰਾ ॥

दोहरा ॥

ਤੀਨਿ ਭਵਨ ਮੈ ਭ੍ਰਮਿ ਫਿਰੀ; ਤਾ ਸਮ ਕਹੂੰ ਨ ਨਾਰਿ ॥

तीनि भवन मै भ्रमि फिरी; ता सम कहूं न नारि ॥

ਤਾ ਕੇ ਬਰਬੇ ਜੋਗ ਹੌ; ਤੁਮ ਹੀ ਰਾਜ ਕੁਮਾਰ ॥੩੬॥

ता के बरबे जोग हौ; तुम ही राज कुमार ॥३६॥

ਅੜਿਲ ॥

अड़िल ॥

ਹੌ ਸਰਦਾਰ ਪਰੀ ਪਹਿ; ਅਬ ਉਠ ਜਾਇ ਹੋ ॥

हौ सरदार परी पहि; अब उठ जाइ हो ॥

ਕੁਅਰਿ ਜੋਗ ਬਰ ਲਹਿ; ਤੁਹਿ ਤਾਹਿ ਬਤਾਇ ਹੋ ॥

कुअरि जोग बर लहि; तुहि ताहि बताइ हो ॥

ਜਬ ਤੁਮ ਤਾ ਕਹ ਜਾਇ; ਸਜਨ! ਬਰਿ ਲੇਹੁਗੇ ॥

जब तुम ता कह जाइ; सजन! बरि लेहुगे ॥

ਹੋ ਕਹਾ ਬਤਾਵਹੁ ਮੋਹਿ; ਤਬੈ ਜਸੁ ਦੇਹੁਗੇ? ॥੩੭॥

हो कहा बतावहु मोहि; तबै जसु देहुगे? ॥३७॥

ਚੌਪਈ ॥

चौपई ॥

ਯੌ ਕਹਿ ਤਾ ਕੌ ਪਰੀ ਉਡਾਨੀ ॥

यौ कहि ता कौ परी उडानी ॥

ਸਿਵੀ ਬਾਸਵੀ ਰਵੀ ਪਛਾਨੀ ॥

सिवी बासवी रवी पछानी ॥

ਚਲਿ ਸਰਦਾਰ ਪਰੀ ਪਹਿ ਆਈ ॥

चलि सरदार परी पहि आई ॥

ਸਕਲ ਬ੍ਰਿਥਾ ਕਹਿ ਤਾਹਿ ਸੁਨਾਈ ॥੩੮॥

सकल ब्रिथा कहि ताहि सुनाई ॥३८॥

ਦੋਹਰਾ ॥

दोहरा ॥

ਤੀਨਿ ਲੋਕ ਮੈ ਖੋਜਿ ਕਰਿ; ਸੁਘਰ ਲਖਾ ਇਕ ਠੌਰ ॥

तीनि लोक मै खोजि करि; सुघर लखा इक ठौर ॥

ਚਲਿ ਕਰਿ ਆਪੁ ਨਿਹਾਰਿਯੈ; ਜਾ ਸਮ ਸੁੰਦ੍ਰ ਨ ਔਰ ॥੩੯॥

चलि करि आपु निहारियै; जा सम सुंद्र न और ॥३९॥

ਚੌਪਈ ॥

चौपई ॥

ਸੁਨਤ ਬਚਨ ਸਭ ਪਰੀ ਉਡਾਨੀ ॥

सुनत बचन सभ परी उडानी ॥

ਸਾਤ ਸਮੁੰਦ੍ਰ ਪਾਰ ਨਿਜਕਾਨੀ ॥

सात समुंद्र पार निजकानी ॥

ਜਬ ਦਿਲੀਪ ਸਿੰਘ ਨੈਨ ਨਿਹਾਰਾ ॥

जब दिलीप सिंघ नैन निहारा ॥

ਚਿਤ ਕੋ ਸੋਕ ਦੂਰ ਕਰਿ ਡਾਰਾ ॥੪੦॥

चित को सोक दूर करि डारा ॥४०॥

ਦੋਹਰਾ ॥

दोहरा ॥

ਅਪ੍ਰਮਾਨ ਦੁਤਿ ਕੁਅਰ ਕੀ; ਅਟਕੀ ਪਰੀ ਨਿਹਾਰਿ ॥

अप्रमान दुति कुअर की; अटकी परी निहारि ॥

ਯਹਿ ਸੁੰਦਰਿ ਹਮ ਹੀ ਬਰੈ; ਡਾਰੀ ਕੁਅਰਿ ਬਿਸਾਰਿ ॥੪੧॥

यहि सुंदरि हम ही बरै; डारी कुअरि बिसारि ॥४१॥

ਚੌਪਈ ॥

चौपई ॥

ਹਾਇ ਹਾਇ ਵਹੁ ਪਰੀ ਉਚਾਰੈ ॥

हाइ हाइ वहु परी उचारै ॥

ਦੈ ਦੈ ਮੂੰਡਿ ਧਰਨਿ ਸੌ ਮਾਰੈ ॥

दै दै मूंडि धरनि सौ मारै ॥

ਜਿਹ ਨਿਮਿਤ ਹਮ ਅਸ ਸ੍ਰਮ ਕੀਯਾ ॥

जिह निमित हम अस स्रम कीया ॥

ਸੋ ਬਿਧਿ ਤਾਹਿ ਨ ਭੇਟਨ ਦੀਯਾ ॥੪੨॥

सो बिधि ताहि न भेटन दीया ॥४२॥

TOP OF PAGE

Dasam Granth