ਦਸਮ ਗਰੰਥ । दसम ग्रंथ ।

Page 1174

ਦੋਹਰਾ ॥

दोहरा ॥

ਲੈ ਦੁਹਿਤਾ ਤਾ ਕੌ; ਦਈ ਚਿਤ ਮੌ ਭਯੋ ਅਸੋਗ ॥

लै दुहिता ता कौ; दई चित मौ भयो असोग ॥

ਦੁਹਿਤਾ ਕੋ ਕਛੁ ਨ ਲਹਾ; ਗੂੜ ਅਗੂੜ ਪ੍ਰਯੋਗ ॥੧੯॥

दुहिता को कछु न लहा; गूड़ अगूड़ प्रयोग ॥१९॥

ਚੌਪਈ ॥

चौपई ॥

ਮਨ ਭਾਵਤ ਪਾਵਤ ਪਤਿ ਭਈ ॥

मन भावत पावत पति भई ॥

ਇਹ ਛਲ ਸੋ, ਪਿਤੁ ਕਹ ਛਲਿ ਗਈ ॥

इह छल सो, पितु कह छलि गई ॥

ਭੇਦ ਅਭੇਦ ਕਿਨਹੂੰ ਨਹਿ ਪਾਯੋ ॥

भेद अभेद किनहूं नहि पायो ॥

ਲੈ ਨਾਗਰ ਤ੍ਰਿਯ ਧਾਮ ਸਿਧਾਯੋ ॥੨੦॥

लै नागर त्रिय धाम सिधायो ॥२०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੨॥੪੭੪੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ बावनो चरित्र समापतम सतु सुभम सतु ॥२५२॥४७४२॥अफजूं॥


ਚੌਪਈ ॥

चौपई ॥

ਛਤ੍ਰਾਨੀ ਇਸਤਰੀ ਇਕ ਰਹੈ ॥

छत्रानी इसतरी इक रहै ॥

ਜੀਯੋ ਨਾਮ ਤਾਹਿ ਜਗ ਕਹੈ ॥

जीयो नाम ताहि जग कहै ॥

ਮਾਨਿਕ ਚੰਦ ਤਵਨ ਕਹ ਬਰਾ ॥

मानिक चंद तवन कह बरा ॥

ਭਾਂਤਿ ਭਾਂਤਿ ਕੇ ਭੋਗਨ ਭਰਾ ॥੧॥

भांति भांति के भोगन भरा ॥१॥

ਵਹ ਜੜ ਏਕ ਜਾਟਨੀ ਸੌ ਰਤਿ ॥

वह जड़ एक जाटनी सौ रति ॥

ਕਛੂ ਨ ਜਾਨਤ ਮੂੜ ਮਹਾ ਮਤਿ ॥

कछू न जानत मूड़ महा मति ॥

ਲੰਬੋਦਰੁ ਪਸੁ ਕੋ ਅਵਤਾਰਾ ॥

ल्मबोदरु पसु को अवतारा ॥

ਗਰਧਭ ਜੋਨਿ ਡਰਾ ਕਰਤਾਰਾ ॥੨॥

गरधभ जोनि डरा करतारा ॥२॥

ਲੋਗਨ ਤੇ ਅਤਿ ਤਵਨ ਲਜਾਵੈ ॥

लोगन ते अति तवन लजावै ॥

ਤਾ ਤੇ ਧਾਮ ਨ ਤਾ ਕੌ ਲ੍ਯਾਵੈ ॥

ता ते धाम न ता कौ ल्यावै ॥

ਤਾ ਤੇ ਔਰ ਗਾਂਵ ਤ੍ਰਿਯ ਰਾਖੀ ॥

ता ते और गांव त्रिय राखी ॥

ਸਸਿ ਸੂਰਜ ਤਾ ਕੇ ਸਭ ਸਾਖੀ ॥੩॥

ससि सूरज ता के सभ साखी ॥३॥

ਬਾਜ ਅਰੂੜਿ, ਤਹਾ ਹ੍ਵੈ ਜਾਵੈ ॥

बाज अरूड़ि, तहा ह्वै जावै ॥

ਕਾਹੂ ਕੀ ਲਾਜੈ ਨ ਲਜਾਵੈ ॥

काहू की लाजै न लजावै ॥

ਜੀਯੋ ਜਿਯ ਭੀਤਰ ਅਤਿ ਜਰੈ ॥

जीयो जिय भीतर अति जरै ॥

ਬਾਢੀ ਏਕ ਸਾਥ ਰਤਿ ਕਰੈ ॥੪॥

बाढी एक साथ रति करै ॥४॥

ਦੋਹਰਾ ॥

दोहरा ॥

ਜਬ ਵਹੁ ਅਸ੍ਵ ਅਰੂੜ ਹ੍ਵੈ; ਗਾਂਵ ਤਵਨ ਮੋ ਜਾਤ ॥

जब वहु अस्व अरूड़ ह्वै; गांव तवन मो जात ॥

ਜੀਯੋ ਮਤੀ ਤਿਹ ਬਾਢੀਅਹਿ; ਅਪਨੇ ਧਾਮ ਬੁਲਾਤ ॥੫॥

जीयो मती तिह बाढीअहि; अपने धाम बुलात ॥५॥

ਚੌਪਈ ॥

चौपई ॥

ਤਿਹ ਤ੍ਰਿਯ ਹੋਡ ਨਨਦ ਸੌ ਪਾਰੀ ॥

तिह त्रिय होड ननद सौ पारी ॥

ਬਿਹਸਿਤ ਇਹ ਭਾਂਤਿਨ ਉਚਾਰੀ ॥

बिहसित इह भांतिन उचारी ॥

ਸੁ ਮੈ ਕਹਤ ਹੌ ਤੀਰ ਤਿਹਾਰੇ ॥

सु मै कहत हौ तीर तिहारे ॥

ਸੁਨਹੁ ਸ੍ਰਵਨ ਧਰਿ ਕਥਾ ਪ੍ਯਾਰੇ! ॥੬॥

सुनहु स्रवन धरि कथा प्यारे! ॥६॥

ਪਤਿ ਦੇਖਤ ਕਹਿਯੋ ਭੋਗ ਕਮੈ ਹੌ ॥

पति देखत कहियो भोग कमै हौ ॥

ਬ੍ਰਹਮ ਭੋਜ ਤਾ ਤੇ ਕਰਵੈ ਹੌ ॥

ब्रहम भोज ता ते करवै हौ ॥

ਜੀਯੋ ਮਤੀ ਤਬਹੂੰ ਤੁਮ ਜਨਿਯਹੁ ॥

जीयो मती तबहूं तुम जनियहु ॥

ਮੋਰੀ ਸਾਚ ਕਹੀ ਤਬ ਮਨਿਯਹੁ ॥੭॥

मोरी साच कही तब मनियहु ॥७॥

ਯੌ ਕਹਿ ਬਚਨਨ ਬਹੁਰਿ ਉਚਾਰਾ ॥

यौ कहि बचनन बहुरि उचारा ॥

ਪਤਿ ਗਯੋ ਜਬ ਹੀ ਅਨਤ ਨਿਹਾਰਾ ॥

पति गयो जब ही अनत निहारा ॥

ਤਬ ਬਾਢੀ ਤਿਹ ਬੋਲਿ ਪਠਾਯੋ ॥

तब बाढी तिह बोलि पठायो ॥

ਕਾਮ ਭੋਗ ਤਿਹ ਸੰਗ ਕਮਾਯੋ ॥੮॥

काम भोग तिह संग कमायो ॥८॥

ਜਾਟਿਨਿ ਭੋਗ, ਜਬੈ ਜੜ ਆਯੋ ॥

जाटिनि भोग, जबै जड़ आयो ॥

ਆਨ ਰਮਤ ਲਖਿ ਤ੍ਰਿਯਹਿ ਰਿਸਾਯੋ ॥

आन रमत लखि त्रियहि रिसायो ॥

ਕਾਢਿ ਕ੍ਰਿਪਾਨ ਮਹਾ ਪਸੁ ਧਯੋ ॥

काढि क्रिपान महा पसु धयो ॥

ਕਰ ਤੇ ਪਕਰਿ ਸਹਚਰੀ ਲਯੋ ॥੯॥

कर ते पकरि सहचरी लयो ॥९॥

ਜਾਰ ਏਕ ਉਠਿ ਲਾਤ ਪ੍ਰਹਾਰੀ ॥

जार एक उठि लात प्रहारी ॥

ਗਿਰਤ ਭਯੋ ਪਸੁ ਪ੍ਰਿਥੀ ਮੰਝਾਰੀ ॥

गिरत भयो पसु प्रिथी मंझारी ॥

ਦੇਹਿ ਛੀਨ ਤੈ ਉਠਿ ਨ ਸਕਤ ਭਯੋ ॥

देहि छीन तै उठि न सकत भयो ॥

ਜਾਰ ਪਤਰਿ, ਭਾਜਿ ਜਾਤ ਭਯੋ ॥੧੦॥

जार पतरि, भाजि जात भयो ॥१०॥

ਉਠਤ ਭਯੋ ਮੂਰਖ ਬਹੁ ਕਾਲਾ ॥

उठत भयो मूरख बहु काला ॥

ਪਾਇਨ ਆਇ ਲਗੀ ਤਬ ਬਾਲਾ ॥

पाइन आइ लगी तब बाला ॥

ਜੌ ਪਿਯ! ਮੁਰ ਅਪਰਾਧ ਬਿਚਾਰੋ ॥

जौ पिय! मुर अपराध बिचारो ॥

ਕਾਢਿ ਕ੍ਰਿਪਾਨ, ਮਾਰ ਹੀ ਡਾਰੋ ॥੧੧॥

काढि क्रिपान, मार ही डारो ॥११॥

ਜਿਨ ਨਿਰਭੈ ਤੁਹਿ ਲਾਤ ਪ੍ਰਹਾਰੀ ॥

जिन निरभै तुहि लात प्रहारी ॥

ਵਹਿ ਆਗੈ, ਮੈ ਕਵਨ ਬਿਚਾਰੀ? ॥

वहि आगै, मै कवन बिचारी? ॥

ਤੁਮ ਭੂਅ ਗਿਰੇ, ਜਵਨ ਕੇ ਮਾਰੇ ॥

तुम भूअ गिरे, जवन के मारे ॥

ਖਾਇ ਲੋਟਨੀ ਕਛੁ ਨ ਸੰਭਾਰੇ ॥੧੨॥

खाइ लोटनी कछु न स्मभारे ॥१२॥

TOP OF PAGE

Dasam Granth