ਦਸਮ ਗਰੰਥ । दसम ग्रंथ ।

Page 1165

ਚੌਪਈ ॥

चौपई ॥

ਜਬ ਹਜਰਤਿ ਤਾ ਕੌ ਲਖਿ ਲਯੋ ॥

जब हजरति ता कौ लखि लयो ॥

ਹਰਖਤ ਭਯੋ, ਕੋਪ ਮਿਟਿ ਗਯੋ ॥

हरखत भयो, कोप मिटि गयो ॥

ਨਿਰਖਿ ਪ੍ਰਭਾ ਉਪਮਾ ਬਹੁ ਕੀਨੀ ॥

निरखि प्रभा उपमा बहु कीनी ॥

ਬੀਸ ਸਹਸ੍ਰ ਅਸਰਫੀ ਦੀਨੀ ॥੧੮॥

बीस सहस्र असरफी दीनी ॥१८॥

ਦੋਹਰਾ ॥

दोहरा ॥

ਹਸਿ ਹਜਰਤਿ ਐਸੇ ਕਹਾ; ਸੁਨੁ ਤਸਕਰ ਸੁੰਦ੍ਰੰਗ! ॥

हसि हजरति ऐसे कहा; सुनु तसकर सुंद्रंग! ॥

ਸੋ ਬਿਧਿ ਕਹੋ ਬਨਾਇ ਮੁਹਿ; ਕਿਹ ਬਿਧਿ ਹਰਾ ਤੁਰੰਗ ॥੧੯॥

सो बिधि कहो बनाइ मुहि; किह बिधि हरा तुरंग ॥१९॥

ਚੌਪਈ ॥

चौपई ॥

ਜਬ ਅਬਲਾ ਆਇਸੁ ਇਮਿ ਪਾਵਾ ॥

जब अबला आइसु इमि पावा ॥

ਮੁਹਰ ਰਾਖਿ ਮੇਖਨ ਲੈ ਆਵਾ ॥

मुहर राखि मेखन लै आवा ॥

ਸਰਿਤਾ ਮੋ ਤ੍ਰਿਣ ਗੂਲ ਬਹਾਇਸਿ ॥

सरिता मो त्रिण गूल बहाइसि ॥

ਰਛਪਾਲ ਤਾ ਪਰ ਡਹਕਾਇਸਿ ॥੨੦॥

रछपाल ता पर डहकाइसि ॥२०॥

ਦੋਹਰਾ ॥

दोहरा ॥

ਬਹੁਰਿ ਨਦੀ ਭੀਤਰ ਪਰੀ; ਜਾਤ ਭਈ ਤਰਿ ਪਾਰਿ ॥

बहुरि नदी भीतर परी; जात भई तरि पारि ॥

ਸਾਹਿ ਝਰੋਖਾ ਕੇ ਤਰੇ; ਲਾਗਤ ਭਈ ਸੁਧਾਰਿ ॥੨੧॥

साहि झरोखा के तरे; लागत भई सुधारि ॥२१॥

ਚੌਪਈ ॥

चौपई ॥

ਜਬ ਘਰਿਯਾਰੀ ਘਰੀ ਬਜਾਵੈ ॥

जब घरियारी घरी बजावै ॥

ਤਬ ਵਹ ਮੇਖਿਕ ਤਹਾ ਲਗਾਵੈ ॥

तब वह मेखिक तहा लगावै ॥

ਬੀਤਾ ਦਿਵਸ ਰਜਨਿ ਬਡਿ ਗਈ ॥

बीता दिवस रजनि बडि गई ॥

ਤਬ ਤ੍ਰਿਯ ਤਹਾ ਪਹੂਚਤ ਭਈ ॥੨੨॥

तब त्रिय तहा पहूचत भई ॥२२॥

ਅੜਿਲ ॥

अड़िल ॥

ਤੈਸਹਿ ਛੋਰਿ ਤੁਰੰਗ; ਝਰੋਖਾ ਬੀਚ ਕਰਿ ॥

तैसहि छोरि तुरंग; झरोखा बीच करि ॥

ਜਲ ਮੋ ਪਰੀ ਕੁਦਾਇ; ਜਾਤ ਭੀ ਪਾਰ ਤਰਿ ॥

जल मो परी कुदाइ; जात भी पार तरि ॥

ਸਭ ਲੋਕਨ ਕੌ ਕੌਤਕ; ਅਧਿਕ ਦਿਖਾਇ ਕੈ ॥

सभ लोकन कौ कौतक; अधिक दिखाइ कै ॥

ਹੋ ਸੇਰ ਸਾਹ ਸੌ ਬਚਨ; ਕਹੇ ਮੁਸਕਾਇ ਕੈ ॥੨੩॥

हो सेर साह सौ बचन; कहे मुसकाइ कै ॥२३॥

ਇਹੀ ਭਾਂਤਿ ਸੋ ਪ੍ਰਥਮ; ਬਾਜ ਮੁਰਿ ਕਰ ਪਰਿਯੋ ॥

इही भांति सो प्रथम; बाज मुरि कर परियो ॥

ਦੁਤਿਯ ਅਸ੍ਵ ਤਵ ਨਿਰਖਿਤ; ਇਹ ਛਲ ਸੌ ਹਰਿਯੋ ॥

दुतिय अस्व तव निरखित; इह छल सौ हरियो ॥

ਸੇਰ ਸਾਹਿ ਤਬ ਕਹਿਯੋ; ਕਹਾ ਬੁਧਿ ਕੋ ਭਯੋ? ॥

सेर साहि तब कहियो; कहा बुधि को भयो? ॥

ਹੋ ਰਾਹਾ ਥੋ ਜਹਾ; ਤਹੀ ਸੁਰਾਹਾ ਹੂੰ ਗਯੋ ॥੨੪॥

हो राहा थो जहा; तही सुराहा हूं गयो ॥२४॥

ਸਾਹ ਸਹਿਤ ਸਭ ਲੋਗ; ਚਰਿਤ੍ਰ ਬਿਲੋਕਿ ਬਰ ॥

साह सहित सभ लोग; चरित्र बिलोकि बर ॥

ਦਾਂਤ ਦਾਂਤ ਸੋ ਕਾਟਿ; ਕਹੈ ਹੈ ਦਯੋ ਕਰ ॥

दांत दांत सो काटि; कहै है दयो कर ॥

ਕਹੈ ਹਮਾਰੀ ਮਤਿਹਿ ਕਵਨ ਕਾਰਨ ਭਯੋ? ॥

कहै हमारी मतिहि कवन कारन भयो? ॥

ਹੋ ਰਾਹਾ ਤਸਕਰ ਹਰਿਯੋ; ਸੁਰਾਹਾ ਹਮ ਦਯੋ ॥੨੫॥

हो राहा तसकर हरियो; सुराहा हम दयो ॥२५॥

ਦੋਹਰਾ ॥

दोहरा ॥

ਸ੍ਵਰਨ ਮੰਜਰੀ ਬਾਜ ਹਰਿ; ਮਿਤ੍ਰਹਿ ਦਏ ਬਨਾਇ ॥

स्वरन मंजरी बाज हरि; मित्रहि दए बनाइ ॥

ਚਿਤ੍ਰ ਬਰਨ ਸੁਤ ਨ੍ਰਿਪ ਬਰਾ; ਹ੍ਰਿਦੈ ਹਰਖ ਉਪਜਾਇ ॥੨੬॥

चित्र बरन सुत न्रिप बरा; ह्रिदै हरख उपजाइ ॥२६॥

ਭਾਂਤਿ ਭਾਂਤਿ ਤਾ ਕੋ ਭਜੈ; ਹ੍ਰਿਦੈ ਹਰਖ ਉਪਜਾਇ ॥

भांति भांति ता को भजै; ह्रिदै हरख उपजाइ ॥

ਸੇਰ ਸਾਹਿ ਦਿਲੀਸ ਕਹ; ਤ੍ਰਿਯਾ ਚਰਿਤ੍ਰ ਦਿਖਾਇ ॥੨੭॥

सेर साहि दिलीस कह; त्रिया चरित्र दिखाइ ॥२७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਯਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੬॥੪੬੩੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ छयालीस चरित्र समापतम सतु सुभम सतु ॥२४६॥४६३६॥अफजूं॥


ਚੌਪਈ ॥

चौपई ॥

ਬੀਰ ਤਿਲਕ ਇਕ ਨ੍ਰਿਪਤਿ ਬਿਚਛਨ ॥

बीर तिलक इक न्रिपति बिचछन ॥

ਪੁਹਪ ਮੰਜਰੀ ਨਾਰਿ ਸੁਲਛਨ ॥

पुहप मंजरी नारि सुलछन ॥

ਤਿਨ ਕੀ ਹਮ ਤੇ ਕਹਿ ਨ ਪਰਤ ਛਬਿ ॥

तिन की हम ते कहि न परत छबि ॥

ਰਤਿ ਤਿਹ ਰਹਤ ਨਿਰਖਿ ਰਤਿ ਪਤਿ ਦਬਿ ॥੧॥

रति तिह रहत निरखि रति पति दबि ॥१॥

ਸ੍ਰੀ ਸੁਰਤਾਨ ਸਿੰਘ ਤਿਹ ਪੂਤਾ ॥

स्री सुरतान सिंघ तिह पूता ॥

ਜਨੁ ਬਿਧਿ ਗੜਾ ਦੁਤਿਯ ਪੁਰਹੂਤਾ ॥

जनु बिधि गड़ा दुतिय पुरहूता ॥

ਜਬ ਵਹੁ ਤਰੁਨ ਭਯੋ ਲਖਿ ਪਾਯੋ ॥

जब वहु तरुन भयो लखि पायो ॥

ਤਬ ਪਿਤ ਤਾ ਕੋ ਬ੍ਯਾਹ ਰਖਾਯੋ ॥੨॥

तब पित ता को ब्याह रखायो ॥२॥

ਕਾਸਮੀਰ ਇਕ ਨ੍ਰਿਪਤਿ ਰਹਤ ਬਲ ॥

कासमीर इक न्रिपति रहत बल ॥

ਰੂਪਮਾਨ ਧਨਮਾਨ ਰਣਾਚਲ ॥

रूपमान धनमान रणाचल ॥

ਤਾ ਕੇ ਧਾਮ ਸੁਤਾ ਇਕ ਸੁਨੀ ॥

ता के धाम सुता इक सुनी ॥

ਸਕਲ ਗੁਨਨ ਕੇ ਭੀਤਰ ਗੁਨੀ ॥੩॥

सकल गुनन के भीतर गुनी ॥३॥

TOP OF PAGE

Dasam Granth