ਦਸਮ ਗਰੰਥ । दसम ग्रंथ ।

Page 1164

ਅੜਿਲ ॥

अड़िल ॥

ਸ੍ਵਰਨਿ ਮੰਜਰੀ ਅਟਕੀ; ਕੁਅਰ ਨਿਹਾਰਿ ਕਰਿ ॥

स्वरनि मंजरी अटकी; कुअर निहारि करि ॥

ਰੁਕਮ ਮੰਜਰੀ ਸਹਚਰਿ; ਲਈ ਹਕਾਰਿ ਕਰਿ ॥

रुकम मंजरी सहचरि; लई हकारि करि ॥

ਨਿਜੁ ਮਨ ਕੋ ਤਿਹ ਭੇਦ; ਸਕਲ ਸਮਝਾਇ ਕੈ ॥

निजु मन को तिह भेद; सकल समझाइ कै ॥

ਹੋ ਚਿਤ੍ਰ ਬਰਨ ਨ੍ਰਿਪ ਸੁਤ ਪਹਿ; ਦਈ ਪਠਾਇ ਕੈ ॥੪॥

हो चित्र बरन न्रिप सुत पहि; दई पठाइ कै ॥४॥

ਨਿਜ ਨਾਰੀ ਮੁਹਿ ਕਰਿਯੋ; ਕੁਅਰ! ਕਰੁ ਆਇ ਕਰਿ ॥

निज नारी मुहि करियो; कुअर! करु आइ करि ॥

ਭਾਂਤਿ ਭਾਂਤਿ ਸੌ ਭਜੋ; ਪਰਮ ਸੁਖ ਪਾਇ ਕਰਿ ॥

भांति भांति सौ भजो; परम सुख पाइ करि ॥

ਭੂਪ ਤਿਲਕ ਕੀ ਕਾਨਿ; ਨ ਚਿਤ ਮਹਿ ਕੀਜਿਯੈ ॥

भूप तिलक की कानि; न चित महि कीजियै ॥

ਹੋ ਮਨਸਾ ਪੂਰਨ ਮੋਰਿ; ਸਜਨ! ਕਰਿ ਦੀਜਿਯੈ ॥੫॥

हो मनसा पूरन मोरि; सजन! करि दीजियै ॥५॥

ਕੁਅਰ ਬਾਚ ॥

कुअर बाच ॥

ਚੌਪਈ ॥

चौपई ॥

ਇਕ ਠਾਂ ਸੁਨੇ ਅਨੂਪਮ ਹਯ ਹੈ ॥

इक ठां सुने अनूपम हय है ॥

ਸੇਰ ਸਾਹਿ ਲੀਨੇ ਦ੍ਵੈ ਹੈ ਹੈ ॥

सेर साहि लीने द्वै है है ॥

ਰਾਹੁ ਸੁਰਾਹੁ ਨਾਮ ਹੈ ਤਿਨ ਕੇ ॥

राहु सुराहु नाम है तिन के ॥

ਅੰਗ ਸੁਰੰਗ ਬਨੇ ਹੈ ਜਿਨ ਕੇ ॥੬॥

अंग सुरंग बने है जिन के ॥६॥

ਜੌ ਤਾ ਤੇ ਦ੍ਵੈ ਹੈ ਹਰਿ ਲ੍ਯਾਵੈ ॥

जौ ता ते द्वै है हरि ल्यावै ॥

ਬਹੁਰਿ ਆਹਿ ਮੁਰਿ ਨਾਰਿ ਕਹਾਵੈ ॥

बहुरि आहि मुरि नारि कहावै ॥

ਤਬ ਹਮ ਸੰਕ ਤ੍ਯਾਗ ਤੁਹਿ ਬਰਹੀ ॥

तब हम संक त्याग तुहि बरही ॥

ਭੂਪ ਤਿਲਕ ਕੀ ਕਾਨਿ ਨ ਕਰਹੀ ॥੭॥

भूप तिलक की कानि न करही ॥७॥

ਸਾਹੁ ਸੁਤਾ ਜਬ ਯੌ ਸੁਨਿ ਪਾਵਾ ॥

साहु सुता जब यौ सुनि पावा ॥

ਚੰਡਾਰਿਨਿ ਕੋ ਭੇਸ ਬਨਾਵਾ ॥

चंडारिनि को भेस बनावा ॥

ਕਰ ਮੋ ਧਰਤ ਬੁਹਾਰੀ ਭਈ ॥

कर मो धरत बुहारी भई ॥

ਸੇਰ ਸਾਹਿ ਕੇ ਮਹਲਨ ਗਈ ॥੮॥

सेर साहि के महलन गई ॥८॥

ਦੋਹਰਾ ॥

दोहरा ॥

ਹਜਰਤਿ ਕੇ ਘਰ ਮੋ ਧਸੀ; ਐਸੋ ਭੇਸ ਬਨਾਇ ॥

हजरति के घर मो धसी; ऐसो भेस बनाइ ॥

ਰਾਹੁ ਸੁਰਾਹੁ ਜਹਾ ਹੁਤੇ; ਤਹੀ ਪਹੂਚੀ ਜਾਇ ॥੯॥

राहु सुराहु जहा हुते; तही पहूची जाइ ॥९॥

ਅੜਿਲ ॥

अड़िल ॥

ਬੰਧੇ ਹੁਤੇ ਜਹ ਦ੍ਵੈ ਹੈ; ਝਰੋਖਾ ਕੇ ਤਰੈ ॥

बंधे हुते जह द्वै है; झरोखा के तरै ॥

ਜਹਾ ਨ ਚੀਟੀ ਪਹੁਚੈ; ਪਵਨ ਨ ਸੰਚਰੈ ॥

जहा न चीटी पहुचै; पवन न संचरै ॥

ਤਹੀ ਤਰੁਨਿ ਇਹ ਭੇਸ; ਪਹੂਚੀ ਜਾਇ ਕਰਿ ॥

तही तरुनि इह भेस; पहूची जाइ करि ॥

ਹੋ ਅਰਧ ਰਾਤ੍ਰਿ ਭੇ ਛੋਰਾ; ਬਾਜ ਬਨਾਇ ਕਰਿ ॥੧੦॥

हो अरध रात्रि भे छोरा; बाज बनाइ करि ॥१०॥

ਚੌਪਈ ॥

चौपई ॥

ਛੋਰਿ ਅਗਾਰਿ ਪਛਾਰਿ ਉਤਾਰੀ ॥

छोरि अगारि पछारि उतारी ॥

ਆਨਨ ਬਿਖੈ ਲਗਾਮੀ ਡਾਰੀ ॥

आनन बिखै लगामी डारी ॥

ਹ੍ਵੈ ਅਸਵਾਰ ਚਾਬੁਕਿਕ ਮਾਰਿਸਿ ॥

ह्वै असवार चाबुकिक मारिसि ॥

ਸਾਹੁ ਝਰੋਖਾ ਭਏ ਨਿਕਾਰਿਸਿ ॥੧੧॥

साहु झरोखा भए निकारिसि ॥११॥

ਦੋਹਰਾ ॥

दोहरा ॥

ਸਾਹ ਝੋਰੋਖਾ ਕੇ ਭਏ; ਪਰੀ ਤੁਰੰਗ ਕੁਦਾਇ ॥

साह झोरोखा के भए; परी तुरंग कुदाइ ॥

ਸੰਕਾ ਕਰੀ ਨ ਜਾਨ ਕੀ; ਪਰੀ ਨਦੀ ਮੋ ਜਾਇ ॥੧੨॥

संका करी न जान की; परी नदी मो जाइ ॥१२॥

ਚੌਪਈ ॥

चौपई ॥

ਝਰਨਾ ਮਹਿ ਤੇ ਬਾਜਿ ਨਿਕਾਰਿਸਿ ॥

झरना महि ते बाजि निकारिसि ॥

ਗਹਿਰੀ ਨਦੀ ਬਿਖੈ ਲੈ ਡਾਰਿਸਿ ॥

गहिरी नदी बिखै लै डारिसि ॥

ਜਿਯ ਅਪਨੇ ਕਾ ਲੋਭ ਨ ਕਰਾ ॥

जिय अपने का लोभ न करा ॥

ਇਹ ਛਲ ਰਾਹੁ ਅਸ੍ਵ ਕਹ ਹਰਾ ॥੧੩॥

इह छल राहु अस्व कह हरा ॥१३॥

ਜਬ ਬਾਜੀ ਹਜਰਤਿ ਕੋ ਗਯੋ ॥

जब बाजी हजरति को गयो ॥

ਸਭਹਿਨ ਕੋ ਬਿਸਮੈ ਜਿਯ ਭਯੋ ॥

सभहिन को बिसमै जिय भयो ॥

ਜਹਾ ਨ ਸਕਤ ਪ੍ਰਵੇਸ ਪਵਨ ਕਰਿ ॥

जहा न सकत प्रवेस पवन करि ॥

ਤਹ ਤੇ ਲਯੋ ਤੁਰੰਗਮ ਕਿਨ ਹਰਿ? ॥੧੪॥

तह ते लयो तुरंगम किन हरि? ॥१४॥

ਪ੍ਰਾਤ ਬਚਨ ਹਜਰਤਿ ਇਮ ਕਿਯੋ ॥

प्रात बचन हजरति इम कियो ॥

ਅਭੈ ਦਾਨ ਚੋਰਹਿ ਮੈ ਦਿਯੋ ॥

अभै दान चोरहि मै दियो ॥

ਜੋ ਵਹ ਮੋ ਕਹ ਬਦਨ ਦਿਖਾਵੈ ॥

जो वह मो कह बदन दिखावै ॥

ਬੀਸ ਸਹਸ੍ਰ ਅਸਰਫੀ ਪਾਵੈ ॥੧੫॥

बीस सहस्र असरफी पावै ॥१५॥

ਅਭੈ ਦਾਨ ਤਾ ਕੌ ਮੈ ਦ੍ਯਾਯੋ ॥

अभै दान ता कौ मै द्यायो ॥

ਖਾਈ ਸਪਤ ਕੁਰਾਨ ਉਚਾਯੋ ॥

खाई सपत कुरान उचायो ॥

ਤਬ ਤ੍ਰਿਯ ਭੇਸ ਪੁਰਖ ਕੋ ਧਰਾ ॥

तब त्रिय भेस पुरख को धरा ॥

ਸੇਰ ਸਾਹ ਕਹ ਸਿਜਦਾ ਕਰਾ ॥੧੬॥

सेर साह कह सिजदा करा ॥१६॥

ਦੋਹਰਾ ॥

दोहरा ॥

ਪੁਰਖ ਭੇਖ ਕਹ ਪਹਿਰ ਤ੍ਰਿਯ; ਭੂਖਨ ਸਜੇ ਸੁਰੰਗ ॥

पुरख भेख कह पहिर त्रिय; भूखन सजे सुरंग ॥

ਸੇਰ ਸਾਹ ਸੌ ਇਮਿ ਕਹਾ; ਮੈ ਤਵ ਹਰਾ ਤੁਰੰਗ ॥੧੭॥

सेर साह सौ इमि कहा; मै तव हरा तुरंग ॥१७॥

TOP OF PAGE

Dasam Granth