ਦਸਮ ਗਰੰਥ । दसम ग्रंथ ।

Page 1136

ਅੜਿਲ ॥

अड़िल ॥

ਦੀਜੈ ਸਖੀ! ਮਿਲਾਇ; ਸਜਨ ਮੁਹਿ ਚਾਹਿਯੈ ॥

दीजै सखी! मिलाइ; सजन मुहि चाहियै ॥

ਜਾ ਕੇ ਬਿਰਹ ਬਿਸੇਖ; ਭਏ ਹਿਯ ਦਾਹਿਯੈ ॥

जा के बिरह बिसेख; भए हिय दाहियै ॥

ਜਿਯ ਆਵਤ ਉਡ ਮਿਲੌਂ; ਸੰਕ ਕੋ ਛੋਰਿ ਕੈ ॥

जिय आवत उड मिलौं; संक को छोरि कै ॥

ਹੋ ਲੋਕ ਲਾਜ ਕੁਲ ਕਾਨਿ; ਕਰੋਰਿਕ ਓਰਿ ਕੈ ॥੬॥

हो लोक लाज कुल कानि; करोरिक ओरि कै ॥६॥

ਸ੍ਯਾਨੀ ਸਖੀ ਬਿਸੇਖ; ਭੇਦ ਤਿਹ ਪਾਇ ਕੈ ॥

स्यानी सखी बिसेख; भेद तिह पाइ कै ॥

ਆਨਿ ਪ੍ਰਿਯਾ ਕਹ ਪ੍ਰੀਤਮ; ਦਯੋ ਮਿਲਾਇ ਕੈ ॥

आनि प्रिया कह प्रीतम; दयो मिलाइ कै ॥

ਨਿਰਖਿ ਕੁਅਰਿ ਤਿਹ ਅੰਗ; ਦਿਵਾਨੀ ਸੀ ਭਈ ॥

निरखि कुअरि तिह अंग; दिवानी सी भई ॥

ਹੋ ਬਿਰਹ ਸਮੁੰਦ ਕੇ ਮਾਂਝ; ਮਗਨ ਹ੍ਵੈ ਕੈ ਗਈ ॥੭॥

हो बिरह समुंद के मांझ; मगन ह्वै कै गई ॥७॥

ਚੌਪਈ ॥

चौपई ॥

ਪ੍ਰੀਤਮ ਸ੍ਯੋਂ ਯੌ ਪ੍ਰਿਯਾ ਸੁਨਾਯੋ ॥

प्रीतम स्यों यौ प्रिया सुनायो ॥

ਤੈ ਮੇਰੋ ਮਨ ਆਜੁ ਚੁਰਾਯੋ ॥

तै मेरो मन आजु चुरायो ॥

ਹੌ ਹੂੰ ਐਸ ਜਤਨ ਕਛੁ ਕਰਿਹੌ ॥

हौ हूं ऐस जतन कछु करिहौ ॥

ਸਭਹਿਨ ਛੋਰਿ ਤੋਹਿ ਕੌ ਬਰਿਹੌ ॥੮॥

सभहिन छोरि तोहि कौ बरिहौ ॥८॥

ਜੋ ਤੁਹਿ ਕਹੌ ਮਿਤ੍ਰ! ਸੋ ਕਰਿਯਹੁ ॥

जो तुहि कहौ मित्र! सो करियहु ॥

ਮੋਰ ਪਿਤਾ ਤੇ ਨੈਕ ਨ ਡਰਿਯਹੁ ॥

मोर पिता ते नैक न डरियहु ॥

ਸੂਰਜ ਨਾਮ ਆਪਨੋ ਧਰਿਯਹੁ ॥

सूरज नाम आपनो धरियहु ॥

ਮੋਹਿ ਬਿਯਾਹਿ ਲੈ ਧਾਮ ਸਿਧਰਿਯਹੁ ॥੯॥

मोहि बियाहि लै धाम सिधरियहु ॥९॥

ਤਬ ਅਬਲਾ ਨਿਜੁ ਪਿਤਾ ਬੁਲਾਯੋ ॥

तब अबला निजु पिता बुलायो ॥

ਪਕਰਿ ਬਾਹ ਤੇ ਮਿਤ੍ਰ ਦਿਖਾਯੋ ॥

पकरि बाह ते मित्र दिखायो ॥

ਸੁਨੁ ਰਾਜਾ! ਸੂਰਜ ਇਹ ਆਹੀ ॥

सुनु राजा! सूरज इह आही ॥

ਚਾਹਤ ਹੈ ਤਵ ਸੁਤਾ ਬਿਯਾਹੀ ॥੧੦॥

चाहत है तव सुता बियाही ॥१०॥

ਦੋਹਰਾ ॥

दोहरा ॥

ਪ੍ਰਥਮ ਪ੍ਰਤਿਗ੍ਯਾ ਲੀਜਿਯੈ; ਯਾ ਕੀ ਅਬੈ ਬਨਾਇ ॥

प्रथम प्रतिग्या लीजियै; या की अबै बनाइ ॥

ਪੁਨਿ ਮੋ ਕੌ ਇਹ ਦੀਜਿਯੈ; ਸੁਨੁ ਰਾਜਨ ਕੇ ਰਾਇ! ॥੧੧॥

पुनि मो कौ इह दीजियै; सुनु राजन के राइ! ॥११॥

ਜਬ ਲੌ ਇਹ ਇਹ ਘਰ ਰਹੈ; ਚੜੈ ਨ ਸੂਰਜ ਅਕਾਸ ॥

जब लौ इह इह घर रहै; चड़ै न सूरज अकास ॥

ਜਬ ਇਹ ਜਾਇ ਤਹਾ ਚੜੇ; ਜਗ ਮੈ ਹੋਇ ਪ੍ਰਕਾਸ ॥੧੨॥

जब इह जाइ तहा चड़े; जग मै होइ प्रकास ॥१२॥

ਚੌਪਈ ॥

चौपई ॥

ਸਤ੍ਯ ਬਾਤ ਰਾਜੈ ਇਹ ਜਾਨੀ ॥

सत्य बात राजै इह जानी ॥

ਭੇਦ ਨ ਲਖਿਯੋ ਕਛੂ ਅਗ੍ਯਾਨੀ ॥

भेद न लखियो कछू अग्यानी ॥

ਰਾਜ ਕੁਮਾਰਿ ਮੰਤ੍ਰ ਇਕ ਪੜਿਯੋ ॥

राज कुमारि मंत्र इक पड़ियो ॥

ਦ੍ਵੈ ਦਿਨ ਲਗੇ ਸੂਰਜ ਨਹਿ ਚੜਿਯੋ ॥੧੩॥

द्वै दिन लगे सूरज नहि चड़ियो ॥१३॥

ਦੋਹਰਾ ॥

दोहरा ॥

ਮੰਤ੍ਰਨ ਸੋ ਅਭਿਮੰਤ੍ਰ ਕਰਿ; ਬਰਿਯਾ ਦਈ ਉਡਾਇ ॥

मंत्रन सो अभिमंत्र करि; बरिया दई उडाइ ॥

ਨਿਸੁ ਨਾਇਕ ਸੋ ਜਾਨਿਯੈ; ਗਗਨ ਰਹਿਯੋ ਥਹਰਾਇ ॥੧੪॥

निसु नाइक सो जानियै; गगन रहियो थहराइ ॥१४॥

ਚੌਪਈ ॥

चौपई ॥

ਜਬ ਰਾਜੇ ਇਹ ਭਾਂਤਿ ਨਿਹਾਰਿਯੋ ॥

जब राजे इह भांति निहारियो ॥

ਸਤ੍ਯ ਸੂਰਜ ਕਰਿ ਤਾਹਿ ਬਿਚਾਰਿਯੋ ॥

सत्य सूरज करि ताहि बिचारियो ॥

ਤੁਰਤ ਬ੍ਯਾਹਿ ਦੁਹਿਤਾ ਤਿਹ ਦੀਨੀ ॥

तुरत ब्याहि दुहिता तिह दीनी ॥

ਭੇਦ ਅਭੇਦ ਕੀ ਬਾਤ ਨ ਚੀਨੀ ॥੧੫॥

भेद अभेद की बात न चीनी ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੫॥੪੨੮੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ पचीस चरित्र समापतम सतु सुभम सतु ॥२२५॥४२८९॥अफजूं॥


ਦੋਹਰਾ ॥

दोहरा ॥

ਮਾਲਨੇਰ ਕੇ ਦੇਸ ਮੈ; ਮਾਲਕੌਸ ਪੁਰ ਗਾਉ ॥

मालनेर के देस मै; मालकौस पुर गाउ ॥

ਮਾਨ ਸਾਹ ਇਕ ਚੌਧਰੀ; ਬਸਤ ਸੁ ਤਵਨੈ ਠਾਉ ॥੧॥

मान साह इक चौधरी; बसत सु तवनै ठाउ ॥१॥

ਰੁਸਤਮ ਦੇਈ ਤਵਨ ਕੀ; ਰਹਤ ਸੁੰਦਰੀ ਨਾਰਿ ॥

रुसतम देई तवन की; रहत सुंदरी नारि ॥

ਰੂਪ ਸੀਲ ਸੁਚਿ ਕ੍ਰਿਆ ਸੁਭ; ਪਤਿ ਕੀ ਅਤਿ ਹਿਤਕਾਰ ॥੨॥

रूप सील सुचि क्रिआ सुभ; पति की अति हितकार ॥२॥

ਤਾ ਕੋ ਪਤਿ ਉਮਰਾਵ ਕੀ; ਕਰਤ ਚਾਕਰੀ ਨਿਤਿ ॥

ता को पति उमराव की; करत चाकरी निति ॥

ਸਾਹਜਹਾਂ ਕੇ ਧਾਮ ਕੋ; ਰਾਖੈ ਦਰਬੁ ਅਮਿਤਿ ॥੩॥

साहजहां के धाम को; राखै दरबु अमिति ॥३॥

TOP OF PAGE

Dasam Granth