ਦਸਮ ਗਰੰਥ । दसम ग्रंथ ।

Page 1135

ਦੋਹਰਾ ॥

दोहरा ॥

ਤੁਰਤ ਆਨਿ ਮੋ ਕੋ ਭਜਹੁ; ਸੁਨੁ ਰਾਜਾ ਸੁਖਧਾਮ! ॥

तुरत आनि मो को भजहु; सुनु राजा सुखधाम! ॥

ਪਲ੍ਯੋ ਪਰੋਸੋ ਹੋਇ ਸੁਤ; ਮੋਹਨ ਰਖਿਯਹੁ ਨਾਮ ॥੧੨॥

पल्यो परोसो होइ सुत; मोहन रखियहु नाम ॥१२॥

ਯੌ ਕਹਿ ਕੈ ਨ੍ਰਿਪ ਸੋ ਬਚਨ; ਗ੍ਰਿਹ ਤੇ ਦਿਯੋ ਉਠਾਇ ॥

यौ कहि कै न्रिप सो बचन; ग्रिह ते दियो उठाइ ॥

ਪਠੈ ਸਹਚਰੀ ਜਾਰ ਕੌ; ਲੀਨੋ ਨਿਕਟ ਬੁਲਾਇ ॥੧੩॥

पठै सहचरी जार कौ; लीनो निकट बुलाइ ॥१३॥

ਚੌਪਈ ॥

चौपई ॥

ਕਾਮ ਭੋਗ ਪ੍ਰੀਤਮ ਸੋ ਕਿਯੋ ॥

काम भोग प्रीतम सो कियो ॥

ਦ੍ਰਿੜ ਕਰਿ ਬਹੁਤ ਦਮਾਮੋ ਦਿਯੋ ॥

द्रिड़ करि बहुत दमामो दियो ॥

ਕੂਕਿ ਕੂਕਿ ਪੁਰ ਸਕਲ ਸੁਨਾਇਸਿ ॥

कूकि कूकि पुर सकल सुनाइसि ॥

ਭੋਗ ਸਮੈ ਰਾਨੀ ਕੋ ਆਇਸਿ ॥੧੪॥

भोग समै रानी को आइसि ॥१४॥

ਬਚਨ ਸੁਨਤ ਰਾਜਾ ਉਠਿ ਧਯੋ ॥

बचन सुनत राजा उठि धयो ॥

ਭੋਗ ਸਮੋ ਰਾਨੀ ਕੋ ਭਯੋ ॥

भोग समो रानी को भयो ॥

ਜੋ ਸਿਵ ਬਚਨ ਕਹਿਯੋ ਸੋ ਹ੍ਵੈ ਹੈ ॥

जो सिव बचन कहियो सो ह्वै है ॥

ਪਰਿਯੋ ਪਰੋਸੋ ਸੁਤ ਗ੍ਰਿਹ ਦੈ ਹੈ ॥੧੫॥

परियो परोसो सुत ग्रिह दै है ॥१५॥

ਆਵਤ ਨ੍ਰਿਪਤਿ ਜਾਰ ਡਰਪਾਨੋ ॥

आवत न्रिपति जार डरपानो ॥

ਰਾਨੀ ਸੋ ਯੌ ਬਚਨ ਬਖਾਨੋ ॥

रानी सो यौ बचन बखानो ॥

ਨਿਰਾਪ੍ਰਾਧ ਮੋ ਕੌ ਤੈ ਮਾਰਿਯੋ ॥

निराप्राध मो कौ तै मारियो ॥

ਮੈ ਤ੍ਰਿਯ! ਕਛੁ ਨ ਤੋਰਿ ਬਿਗਾਰਿਯੋ ॥੧੬॥

मै त्रिय! कछु न तोरि बिगारियो ॥१६॥

ਸਿਵ ਬਚ ਸਿਮਰਿ, ਤਹਾ ਨ੍ਰਿਪ ਗਯੋ ॥

सिव बच सिमरि, तहा न्रिप गयो ॥

ਭੋਗ ਕਰਤ ਨਿਜੁ ਤ੍ਰਿਯ ਸੇ ਭਯੋ ॥

भोग करत निजु त्रिय से भयो ॥

ਪੀਠਿ ਫੇਰਿ ਗ੍ਰਿਹ ਕੋ ਜਬ ਧਾਯੋ ॥

पीठि फेरि ग्रिह को जब धायो ॥

ਤਬ ਤ੍ਰਿਯ ਆਪਨੋ ਜਾਰ ਬੁਲਾਯੋ ॥੧੭॥

तब त्रिय आपनो जार बुलायो ॥१७॥

ਦੋਹਰਾ ॥

दोहरा ॥

ਕਹਾ ਜਾਤ? ਰਾਜਾ! ਕਹਿਯੋ; ਸਿਵ ਸੁਤ ਦੀਨੋ ਧਾਮ ॥

कहा जात? राजा! कहियो; सिव सुत दीनो धाम ॥

ਪਲੋ ਪਲੋਸੋ ਲੀਜਿਯੈ; ਮੋਹਨਿ ਰਖਿਯੈ ਨਾਮ ॥੧੮॥

पलो पलोसो लीजियै; मोहनि रखियै नाम ॥१८॥

ਚੌਪਈ ॥

चौपई ॥

ਪ੍ਰਥਮ ਜਾਰ ਕੋ ਬੋਲਿ ਪਠਾਯੋ ॥

प्रथम जार को बोलि पठायो ॥

ਦੈ ਦੁੰਦਭਿ ਪੁਨਿ ਰਾਵ ਬੁਲਾਯੋ ॥

दै दुंदभि पुनि राव बुलायो ॥

ਬਹੁਰਿ ਕੂਕਿ ਕੈ ਪੁਰਹਿ ਸੁਨਾਇਸਿ ॥

बहुरि कूकि कै पुरहि सुनाइसि ॥

ਮਿਤਵਾ ਕੋ ਸੁਤ ਕੈ ਠਹਰਾਇਸਿ ॥੧੯॥

मितवा को सुत कै ठहराइसि ॥१९॥

ਦੋਹਰਾ ॥

दोहरा ॥

ਨਿਸੁ ਦਿਨ ਰਾਖਤ ਜਾਰ ਕੋ; ਸੁਤ ਸੁਤ ਕਹਿ ਕਹਿ ਧਾਮ ॥

निसु दिन राखत जार को; सुत सुत कहि कहि धाम ॥

ਸਿਵ ਬਚ ਲਹਿ ਨ੍ਰਿਪ ਚੁਪ ਰਹਿਯੋ; ਇਹ ਛਲ ਛਲ੍ਯੋ ਸੁ ਬਾਮ ॥੨੦॥

सिव बच लहि न्रिप चुप रहियो; इह छल छल्यो सु बाम ॥२०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੪॥੪੨੭੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चौबीस चरित्र समापतम सतु सुभम सतु ॥२२४॥४२७४॥अफजूं॥


ਚੌਪਈ ॥

चौपई ॥

ਬਾਰਾਣਸੀ ਨਗਰਿਕ ਬਿਰਾਜੈ ॥

बाराणसी नगरिक बिराजै ॥

ਜਾ ਕੇ ਲਖੇ ਪਾਪ ਸਭ ਭਾਜੈ ॥

जा के लखे पाप सभ भाजै ॥

ਬਿਮਲ ਸੈਨ ਰਾਜਾ ਤਹ ਰਹਈ ॥

बिमल सैन राजा तह रहई ॥

ਸਭ ਦੁਰਜਨ ਕੇ ਦਲ ਕੋ ਦਹਈ ॥੧॥

सभ दुरजन के दल को दहई ॥१॥

ਸੁਨਤ ਕੁਅਰ ਨ੍ਰਿਪ ਕੋ ਇਕ ਸੁਤ ਬਰ ॥

सुनत कुअर न्रिप को इक सुत बर ॥

ਅਮਿਤ ਦਰਬੁ ਤਾ ਕੇ ਭੀਤਰ ਘਰ ॥

अमित दरबु ता के भीतर घर ॥

ਜੋ ਅਬਲਾ ਤਿਹ ਰੂਪ ਨਿਹਾਰੈ ॥

जो अबला तिह रूप निहारै ॥

ਸਭ ਹੀ ਦਰਬੁ ਆਪਨੋ ਵਾਰੈ ॥੨॥

सभ ही दरबु आपनो वारै ॥२॥

ਦੋਹਰਾ ॥

दोहरा ॥

ਸ੍ਰੀ ਚਖੁਚਾਰੁ ਮਤੀ ਰਹੈ; ਨ੍ਰਿਪ ਕੀ ਸੁਤਾ ਅਪਾਰ ॥

स्री चखुचारु मती रहै; न्रिप की सुता अपार ॥

ਕੈ ਰਤਿ ਪਤਿ ਕੀ ਪੁਤ੍ਰਕਾ; ਕੈ ਰਤਿ ਕੋ ਅਵਤਾਰ ॥੩॥

कै रति पति की पुत्रका; कै रति को अवतार ॥३॥

ਅੜਿਲ ॥

अड़िल ॥

ਜਬ ਚਖੁਚਾਰੁ ਮਤੀ; ਤਿਹ ਰੂਪ ਨਿਹਾਰਿਯੋ ॥

जब चखुचारु मती; तिह रूप निहारियो ॥

ਯਹੈ ਆਪਨੇ ਚਿਤ ਕੇ; ਬਿਖੈ ਬਿਚਾਰਿਯੋ ॥

यहै आपने चित के; बिखै बिचारियो ॥

ਕ੍ਯੋ ਹੂੰ ਐਸੋ ਛੈਲ; ਜੁ ਇਕ ਛਿਨ ਪਾਇਯੈ ॥

क्यो हूं ऐसो छैल; जु इक छिन पाइयै ॥

ਹੋ ਕਰੋ ਨ ਨ੍ਯਾਰੋ ਨੈਕ; ਸਦਾ ਬਲਿ ਜਾਇਯੈ ॥੪॥

हो करो न न्यारो नैक; सदा बलि जाइयै ॥४॥

ਦੋਹਰਾ ॥

दोहरा ॥

ਸਹਚਰਿ ਏਕ ਬੁਲਾਇ ਕੈ; ਤਾ ਕੇ ਦਈ ਪਠਾਇ ॥

सहचरि एक बुलाइ कै; ता के दई पठाइ ॥

ਮੋ ਕੌ ਮੀਤ ਮਿਲਾਇਯੈ; ਕਰਿ ਕੈ ਕੋਟਿ ਉਪਾਇ ॥੫॥

मो कौ मीत मिलाइयै; करि कै कोटि उपाइ ॥५॥

TOP OF PAGE

Dasam Granth