ਦਸਮ ਗਰੰਥ । दसम ग्रंथ ।

Page 1131

ਦੋਹਰਾ ॥

दोहरा ॥

ਈਸਫ ਜੈਯਨ ਮੌਰ ਹੈ; ਸੰਮਨ ਖਾਨ ਪਠਾਨ ॥

ईसफ जैयन मौर है; समन खान पठान ॥

ਤੁਮਨ ਪਠਾਨਨ ਕੇ ਤਿਸੈ; ਸੀਸ ਝੁਕਾਵਤ ਆਨਿ ॥੧॥

तुमन पठानन के तिसै; सीस झुकावत आनि ॥१॥

ਚੌਪਈ ॥

चौपई ॥

ਸ੍ਰੀ ਮ੍ਰਿਗਰਾਜ ਮਤੀ ਤਾ ਕੀ ਤ੍ਰਿਯ ॥

स्री म्रिगराज मती ता की त्रिय ॥

ਬਸੀ ਰਹੈ ਰਾਜਾ ਕੇ ਨਿਤਿ ਜਿਯ ॥

बसी रहै राजा के निति जिय ॥

ਪਰਮ ਰੂਪ ਤਨ ਤਾਹਿ ਬਿਰਾਜੈ ॥

परम रूप तन ताहि बिराजै ॥

ਪਸੁਪਤਿ ਰਿਪੁ ਨਿਰਖਤ ਦੁਤਿ ਲਾਜੈ ॥੨॥

पसुपति रिपु निरखत दुति लाजै ॥२॥

ਦੋਹਰਾ ॥

दोहरा ॥

ਸਾਦੀ ਖਾਨ ਤਹਾ ਹੁਤੋ; ਇਕ ਪਠਾਨ ਕੋ ਪੂਤ ॥

सादी खान तहा हुतो; इक पठान को पूत ॥

ਅਧਿਕ ਪ੍ਰਭਾ ਤਾ ਕੀ ਦਿਪੈ; ਨਿਰਖਿ ਰਹਿਤ ਪੁਰਹੂਤ ॥੩॥

अधिक प्रभा ता की दिपै; निरखि रहित पुरहूत ॥३॥

ਅੜਿਲ ॥

अड़िल ॥

ਤਿਹ ਰਾਨੀ ਤਾ ਕੋ ਗ੍ਰਿਹ; ਲਿਯੋ ਬੁਲਾਇ ਕੈ ॥

तिह रानी ता को ग्रिह; लियो बुलाइ कै ॥

ਲਪਟਿ ਲਪਟਿ ਤਿਹ ਸਾਥ; ਰਮੀ ਸੁਖ ਪਾਇ ਕੈ ॥

लपटि लपटि तिह साथ; रमी सुख पाइ कै ॥

ਤਬ ਹੀ ਲੋਕਹਿ ਕਹਿਯੋ; ਨ੍ਰਿਪਤਿ ਸੌ ਜਾਇ ਕਰਿ ॥

तब ही लोकहि कहियो; न्रिपति सौ जाइ करि ॥

ਹੋ ਖੜਗ ਹਾਥ ਗਹਿ ਰਾਵ; ਪਹੂਚ੍ਯੋ ਆਇ ਕਰਿ ॥੪॥

हो खड़ग हाथ गहि राव; पहूच्यो आइ करि ॥४॥

ਨ੍ਰਿਪ ਕਰਿ ਖੜਗ ਬਿਲੋਕ; ਅਧਿਕ ਅਬਲਾ ਡਰੀ ॥

न्रिप करि खड़ग बिलोक; अधिक अबला डरी ॥

ਚਿਤ ਅਪਨੈ ਕੇ ਬੀਚ; ਇਹੈ ਚਿੰਤਾ ਕਰੀ ॥

चित अपनै के बीच; इहै चिंता करी ॥

ਗਹਿ ਕ੍ਰਿਪਾਨ ਤਤਕਾਲ; ਮੀਤ ਕੋ ਮਾਰਿ ਕੈ ॥

गहि क्रिपान ततकाल; मीत को मारि कै ॥

ਹੋ ਟੂਕ ਟੂਕ ਕਰਿ ਦਿਯੋ; ਦੇਗ ਮੈ ਡਾਰਿ ਕੈ ॥੫॥

हो टूक टूक करि दियो; देग मै डारि कै ॥५॥

ਡਾਰਿ ਦੇਗ ਤਰ ਆਗ; ਦਈ ਔਟਾਇ ਕੈ ॥

डारि देग तर आग; दई औटाइ कै ॥

ਬਹੁਰਿ ਸਗਲ ਤਿਹ ਭਖਿ ਗਈ; ਮਾਸੁ ਬਨਾਇ ਕੈ ॥

बहुरि सगल तिह भखि गई; मासु बनाइ कै ॥

ਸਗਰੋ ਸਦਨ ਨਿਹਾਰਿ; ਚਕ੍ਰਿਤ ਰਾਜਾ ਰਹਿਯੋ ॥

सगरो सदन निहारि; चक्रित राजा रहियो ॥

ਹੋ ਭੇਦ ਦਾਇਕਹ ਹਨ੍ਯੋ; ਝੂਠ ਇਨ ਮੁਹਿ ਕਹਿਯੋ ॥੬॥

हो भेद दाइकह हन्यो; झूठ इन मुहि कहियो ॥६॥

ਦੋਹਰਾ ॥

दोहरा ॥

ਪ੍ਰਥਮ ਭੋਗ ਕਰਿ ਭਖਿ ਗਈ; ਭੇਦ ਦਾਇਕਹ ਘਾਇ ॥

प्रथम भोग करि भखि गई; भेद दाइकह घाइ ॥

ਰਾਜਾ ਤੇ ਸਾਚੀ ਰਹੀ; ਇਹ ਛਲ ਛਿਦ੍ਰ ਬਨਾਇ ॥੭॥

राजा ते साची रही; इह छल छिद्र बनाइ ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੧॥੪੨੨੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ इकीस चरित्र समापतम सतु सुभम सतु ॥२२१॥४२२५॥अफजूं॥


ਦੋਹਰਾ ॥

दोहरा ॥

ਕਾਬਲ ਮੈ ਅਕਬਰ ਗਏ; ਏਕ ਬਿਲੋਕ੍ਯੋ ਬਾਗ ॥

काबल मै अकबर गए; एक बिलोक्यो बाग ॥

ਹਰੀ ਭਈ ਆਂਖੈ ਨਿਰਖਿ; ਰੋਸਨ ਭਯੋ ਦਿਮਾਗ ॥੧॥

हरी भई आंखै निरखि; रोसन भयो दिमाग ॥१॥

ਭੋਗ ਮਤੀ ਇਕ ਭਾਮਨੀ; ਅਕਬਰ ਕੇ ਗ੍ਰਿਹ ਮਾਹਿ ॥

भोग मती इक भामनी; अकबर के ग्रिह माहि ॥

ਤਾ ਕੀ ਸਮ ਤਿਹੁੰ ਲੋਕ ਮੈ; ਰੂਪਵਤੀ ਕਹੂੰ ਨਾਹਿ ॥੨॥

ता की सम तिहुं लोक मै; रूपवती कहूं नाहि ॥२॥

ਅੜਿਲ ॥

अड़िल ॥

ਏਕ ਸਾਹ ਕੋ ਪੂਤ; ਗੁਲ ਮਿਹਰ ਭਾਖੀਯੈ ॥

एक साह को पूत; गुल मिहर भाखीयै ॥

ਤਾ ਕੀ ਪ੍ਰਭਾ ਸਮਾਨ; ਕਹੋ ਕਿਹ ਰਾਖੀਐ? ॥

ता की प्रभा समान; कहो किह राखीऐ? ॥

ਅਪ੍ਰਮਾਨ ਤਿਹ ਪ੍ਰਭਾ; ਜਗਤ ਮੈ ਜਾਨਿਯੈ ॥

अप्रमान तिह प्रभा; जगत मै जानियै ॥

ਹੋ ਅਸੁਰੇਸ ਦਿਨ ਨਾਥ; ਕਿ ਸਸਿ ਕਰਿ ਮਾਨਿਯੈ ॥੩॥

हो असुरेस दिन नाथ; कि ससि करि मानियै ॥३॥

ਚੌਪਈ ॥

चौपई ॥

ਭੋਗ ਮਤੀ ਨਿਰਖਤ ਤਿਹ ਭਈ ॥

भोग मती निरखत तिह भई ॥

ਮਨ ਬਚ ਕ੍ਰਮ ਬਸਿ ਹ੍ਵੈ ਗਈ ॥

मन बच क्रम बसि ह्वै गई ॥

ਚਿਤ ਕੇ ਬਿਖੈ ਬਿਚਾਰਿ ਬਿਚਾਰਿਯੋ ॥

चित के बिखै बिचारि बिचारियो ॥

ਏਕਹਿ ਦੂਤਨ ਪ੍ਰਗਟ ਉਚਾਰਿਯੋ ॥੪॥

एकहि दूतन प्रगट उचारियो ॥४॥

TOP OF PAGE

Dasam Granth