ਦਸਮ ਗਰੰਥ । दसम ग्रंथ ।

Page 1127

ਚੌਪਈ ॥

चौपई ॥

ਤਬ ਹੀ ਸਾਹ ਸਕੰਦਰ ਡਰਿਯੋ ॥

तब ही साह सकंदर डरियो ॥

ਬੋਲਿ ਅਰਸਤੂ ਮੰਤ੍ਰ ਬਿਚਰਿਯੋ ॥

बोलि अरसतू मंत्र बिचरियो ॥

ਬਲੀ ਨਾਸ ਕੋ ਬੋਲਿ ਪਠਾਯੋ ॥

बली नास को बोलि पठायो ॥

ਚਿਤ ਮੈ ਅਧਿਕ ਤ੍ਰਾਸ ਉਪਜਾਯੋ ॥੩੪॥

चित मै अधिक त्रास उपजायो ॥३४॥

ਅੜਿਲ ॥

अड़िल ॥

ਜੋ ਤੁਮ ਹਮ ਕੌ ਕਹੋ; ਤੋ ਹ੍ਯਾਂ ਤੈ ਭਾਜਿਯੈ ॥

जो तुम हम कौ कहो; तो ह्यां तै भाजियै ॥

ਰੂਸ ਸਹਿਰ ਕੇ ਭੀਤਰਿ; ਜਾਇ ਬਿਰਾਜਿਯੈ ॥

रूस सहिर के भीतरि; जाइ बिराजियै ॥

ਗੋਲ ਬ੍ਯਾਬਾਨੀ; ਸਭ ਹੀ ਕੌ ਮਾਰਿ ਹੈ ॥

गोल ब्याबानी; सभ ही कौ मारि है ॥

ਹੋ ਕਾਟਿ ਕਾਟਿ ਮੂੰਡਨ ਕੇ; ਕੋਟ ਉਸਾਰਿ ਹੈ ॥੩੫॥

हो काटि काटि मूंडन के; कोट उसारि है ॥३५॥

ਦੋਹਰਾ ॥

दोहरा ॥

ਬਲੀ ਨਾਸ ਜੋਤਕ ਬਿਖੈ; ਅਧਿਕ ਹੁਤੋ ਪਰਬੀਨ ॥

बली नास जोतक बिखै; अधिक हुतो परबीन ॥

ਧੀਰਜ ਦੀਯਾ ਸਕੰਦਰਹਿ; ਬਿਜੈ ਆਪਨੀ ਚੀਨ ॥੩੬॥

धीरज दीया सकंदरहि; बिजै आपनी चीन ॥३६॥

ਚੌਪਈ ॥

चौपई ॥

ਬਲੀ ਨਾਸ ਹਜਰਤਿਹਿ ਉਚਾਰੋ ॥

बली नास हजरतिहि उचारो ॥

ਤੁਮਹੂੰ ਆਪੁ ਕਮੰਦਹਿ ਡਾਰੋ ॥

तुमहूं आपु कमंदहि डारो ॥

ਤੁਮਰੇ ਬਿਨਾ ਜੀਤਿ ਨਹਿ ਹੋਈ ॥

तुमरे बिना जीति नहि होई ॥

ਅਮਿਤਿ ਸੁਭਟ ਧਾਵਹਿਂ ਮਿਲਿ ਕੋਈ ॥੩੭॥

अमिति सुभट धावहिं मिलि कोई ॥३७॥

ਦੋਹਰਾ ॥

दोहरा ॥

ਸੁਨਤ ਸਿਕੰਦਰ ਏ ਬਚਨ; ਕਰਿਯੋ ਤੈਸੋਈ ਕਾਮ ॥

सुनत सिकंदर ए बचन; करियो तैसोई काम ॥

ਕਮੰਦ ਡਾਰਿ ਤਾ ਕੋ ਗਰੇ; ਬਾਂਧ ਲਿਆਇਯੋ ਧਾਮ ॥੩੮॥

कमंद डारि ता को गरे; बांध लिआइयो धाम ॥३८॥

ਅੜਿਲ ॥

अड़िल ॥

ਭੋਜਨ ਸਾਹਿ ਭਲੀ ਬਿਧਿ; ਤਾਹਿ ਖਵਾਇਯੋ ॥

भोजन साहि भली बिधि; ताहि खवाइयो ॥

ਬੰਧਨ ਤਾ ਕੇ ਕਾਟਿ; ਭਲੇ ਬੈਠਾਇਯੋ ॥

बंधन ता के काटि; भले बैठाइयो ॥

ਛੂਟਤ ਬੰਧਨ ਭਜ੍ਯੋ; ਤਹਾਂ ਹੀ ਕੋ ਗਯੋ ॥

छूटत बंधन भज्यो; तहां ही को गयो ॥

ਹੋ ਆਨਿ ਲੌਂਡਿਯਹਿ ਬਹੁਰਿ; ਸਿਕੰਦਰ ਕੌ ਦਯੋ ॥੩੯॥

हो आनि लौंडियहि बहुरि; सिकंदर कौ दयो ॥३९॥

ਦੋਹਰਾ ॥

दोहरा ॥

ਤਾ ਕੋ ਰੂਪ ਬਿਲੋਕਿ ਕੈ; ਹਜਰਤਿ ਰਹਿਯੋ ਲੁਭਾਇ ॥

ता को रूप बिलोकि कै; हजरति रहियो लुभाइ ॥

ਲੈ ਆਪੁਨੀ ਇਸਤ੍ਰੀ ਕਰੀ; ਢੋਲ ਮ੍ਰਿਦੰਗ ਬਜਾਇ ॥੪੦॥

लै आपुनी इसत्री करी; ढोल म्रिदंग बजाइ ॥४०॥

ਬਹੁਰਿ ਜਹਾ ਅੰਮ੍ਰਿਤ ਸੁਨ੍ਯੋ; ਗਯੋ ਤਵਨ ਕੀ ਓਰ ॥

बहुरि जहा अम्रित सुन्यो; गयो तवन की ओर ॥

ਕਰਿ ਇਸਤ੍ਰੀ ਚੇਰੀ ਲਈ; ਔਰ ਬੇਗਮਨ ਛੋਰਿ ॥੪੧॥

करि इसत्री चेरी लई; और बेगमन छोरि ॥४१॥

ਚੌਪਈ ॥

चौपई ॥

ਜੁ ਤ੍ਰਿਯ ਰੈਨਿ ਕੌ ਸੇਜ ਸੁਹਾਵੈ ॥

जु त्रिय रैनि कौ सेज सुहावै ॥

ਦਿਵਸ ਬੈਰਿਯਨ ਖੜਗ ਬਜਾਵੈ ॥

दिवस बैरियन खड़ग बजावै ॥

ਐਸੀ ਤਰੁਨਿ ਕਰਨ ਜੌ ਪਰਈ ॥

ऐसी तरुनि करन जौ परई ॥

ਤਿਹ ਤਜਿ ਔਰ ਕਵਨ ਚਿਤ ਕਰਈ ॥੪੨॥

तिह तजि और कवन चित करई ॥४२॥

ਭਾਂਤਿ ਭਾਂਤਿ ਤਾ ਸੋ ਰਤਿ ਠਾਨੀ ॥

भांति भांति ता सो रति ठानी ॥

ਚੇਰੀ ਤੇ ਬੇਗਮ ਕਰਿ ਜਾਨੀ ॥

चेरी ते बेगम करि जानी ॥

ਤਾ ਕੌ ਸੰਗ ਆਪੁਨੇ ਲਯੋ ॥

ता कौ संग आपुने लयो ॥

ਆਬਹਯਾਤ ਸੁਨ੍ਯੋ ਤਹ ਗਯੋ ॥੪੩॥

आबहयात सुन्यो तह गयो ॥४३॥

ਦੋਹਰਾ ॥

दोहरा ॥

ਜਹ ਤਾ ਕੌ ਚਸਮਾ ਹੁਤੋ; ਤਹੀ ਪਹੂਚੋ ਜਾਇ ॥

जह ता कौ चसमा हुतो; तही पहूचो जाइ ॥

ਮਕਰ ਕੁੰਟ ਜਹ ਡਾਰਿਯੈ; ਮਛਲੀ ਹੋਇ ਬਨਾਇ ॥੪੪॥

मकर कुंट जह डारियै; मछली होइ बनाइ ॥४४॥

ਚੌਪਈ ॥

चौपई ॥

ਇੰਦ੍ਰ ਦੇਵ ਤਬ ਮੰਤ੍ਰ ਬਤਾਯੋ ॥

इंद्र देव तब मंत्र बतायो ॥

ਅੰਮ੍ਰਿਤ ਸਾਹ ਸਿਕੰਦਰ ਪਾਯੋ ॥

अम्रित साह सिकंदर पायो ॥

ਅਜਰ ਅਮਰ ਮਨੁਖ੍ਯ ਜੋ ਹ੍ਵੈ ਹੈ ॥

अजर अमर मनुख्य जो ह्वै है ॥

ਜੀਤਿ ਸੁ ਲੋਕ ਚੌਦਹੂੰ ਲੈ ਹੈ ॥੪੫॥

जीति सु लोक चौदहूं लै है ॥४५॥

ਦੋਹਰਾ ॥

दोहरा ॥

ਤਾ ਤੇ ਯਾ ਕੋ ਕੀਜਿਯੈ; ਕਛੁ ਉਪਚਾਰ ਬਨਾਇ ॥

ता ते या को कीजियै; कछु उपचार बनाइ ॥

ਜਿਤ੍ਯੋ ਜਰਾ ਤਨ ਜੜ ਰਹੈ; ਅੰਮ੍ਰਿਤ ਪਿਯੌ ਨ ਜਾਇ ॥੪੬॥

जित्यो जरा तन जड़ रहै; अम्रित पियौ न जाइ ॥४६॥

ਅੜਿਲ ॥

अड़िल ॥

ਰੰਭਾ ਨਾਮ ਅਪਛਰਾ; ਦਈ ਪਠਾਇ ਕੈ ॥

र्मभा नाम अपछरा; दई पठाइ कै ॥

ਬਿਰਧ ਰੂਪ ਖਗ ਕੋ ਧਰਿ; ਬੈਠੀ ਆਇ ਕੈ ॥

बिरध रूप खग को धरि; बैठी आइ कै ॥

ਏਕ ਪੰਖ ਤਨ ਰਹਿਯੋ ਨ; ਤਾ ਕੌ ਜਾਨਿਯੈ ॥

एक पंख तन रहियो न; ता कौ जानियै ॥

ਹੋ ਜਾ ਤਨ ਲਹਿਯੋ ਨ ਜਾਇ; ਘ੍ਰਿਣਾ ਜਿਯ ਠਾਨਿਯੈ ॥੪੭॥

हो जा तन लहियो न जाइ; घ्रिणा जिय ठानियै ॥४७॥

TOP OF PAGE

Dasam Granth