ਦਸਮ ਗਰੰਥ । दसम ग्रंथ ।

Page 1118

ਅੜਿਲ ॥

अड़िल ॥

ਛੈਲ ਕੁਅਰ ਕੌ ਨ੍ਰਿਪ ਬਰ; ਲਿਯੋ ਬੁਲਾਇ ਕੈ ॥

छैल कुअर कौ न्रिप बर; लियो बुलाइ कै ॥

ਬੇਦ ਬਿਧਨ ਸੌ ਦੁਹਿਤਾ; ਦਈ ਬਨਾਇ ਕੈ ॥

बेद बिधन सौ दुहिता; दई बनाइ कै ॥

ਛੈਲ ਛੈਲਨੀ ਇਹ ਛਲ; ਛਲਿਯੋ ਸੁਧਾਰਿ ਕਰਿ ॥

छैल छैलनी इह छल; छलियो सुधारि करि ॥

ਹੋ ਭੇਦ ਨ ਕਿਨਹੂੰ ਮੂਰਖ; ਸਮਝਿਯੋ ਚਿਤ ਧਰਿ ॥੨੨॥

हो भेद न किनहूं मूरख; समझियो चित धरि ॥२२॥

ਦੋਹਰਾ ॥

दोहरा ॥

ਇਹ ਛਲ ਸੌ ਤਿਹ ਛੈਲਨੀ; ਛੈਲ ਬਰਿਯੋ ਸੁਖ ਪਾਇ ॥

इह छल सौ तिह छैलनी; छैल बरियो सुख पाइ ॥

ਮੁਖ ਬਾਏ ਸਭ ਕੋ ਰਹਿਯੋ; ਲਹਿਯੋ ਨ ਭੇਦ ਬਨਾਇ ॥੨੩॥

मुख बाए सभ को रहियो; लहियो न भेद बनाइ ॥२३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਗਿਆਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੧॥੪੦੫੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ गिआरह चरित्र समापतम सतु सुभम सतु ॥२११॥४०५०॥अफजूं॥


ਦੋਹਰਾ ॥

दोहरा ॥

ਸਹਿਰ ਬੁਖਾਰਾ ਮੈ ਰਹੈ; ਏਕ ਰਾਵ ਮੁਚਕੰਦ ॥

सहिर बुखारा मै रहै; एक राव मुचकंद ॥

ਸੂਰਤ ਕੇ ਭੀਤਰ ਗੜ੍ਯੋ; ਜਨੁ ਦੂਜੋ ਬਿਧਿ ਚੰਦ ॥੧॥

सूरत के भीतर गड़्यो; जनु दूजो बिधि चंद ॥१॥

ਹੁਸਨ ਜਹਾ ਤਾ ਕੀ ਤ੍ਰਿਯਾ; ਜਾ ਕੋ ਰੂਪ ਅਪਾਰ ॥

हुसन जहा ता की त्रिया; जा को रूप अपार ॥

ਸ੍ਰੀ ਸੁਕੁਮਾਰ ਮਤੀ ਰਹੈ; ਦੁਹਿਤਾ ਤਿਹ ਸੁਭ ਕਾਰ ॥੨॥

स्री सुकुमार मती रहै; दुहिता तिह सुभ कार ॥२॥

ਏਕ ਪੂਤ ਤਾ ਤੇ ਭਯੋ; ਸ੍ਰੀ ਸੁਭ ਕਰਨ ਸੁਜਾਨੁ ॥

एक पूत ता ते भयो; स्री सुभ करन सुजानु ॥

ਸੂਰਬੀਰ ਸੁੰਦਰ ਸਰਸ; ਜਾਨਤ ਸਕਲ ਜਹਾਨ ॥੩॥

सूरबीर सुंदर सरस; जानत सकल जहान ॥३॥

ਚਲਨ ਚਾਤੁਰੀ ਕੇ ਬਿਖੈ; ਚੰਚਲ ਚਾਰ ਪ੍ਰਬੀਨ ॥

चलन चातुरी के बिखै; चंचल चार प्रबीन ॥

ਜਨੁਕ ਚਿਤ੍ਰ ਕੀ ਪੁਤ੍ਰਕਾ; ਗੜਿ ਬਿਧਿ ਔਰ ਨ ਕੀਨ ॥੪॥

जनुक चित्र की पुत्रका; गड़ि बिधि और न कीन ॥४॥

ਚੌਪਈ ॥

चौपई ॥

ਤਰੁਨ ਭ੍ਰਾਤ ਭਗਨੀ ਭੇ ਦੋਊ ॥

तरुन भ्रात भगनी भे दोऊ ॥

ਰਾਜ ਕਰਤ ਨ੍ਰਿਪ ਮਰਿ ਗਯੋ ਸੋਊ ॥

राज करत न्रिप मरि गयो सोऊ ॥

ਹੁਸਨ ਜਹਾ ਬਿਧਵਾ ਰਹਿ ਗਈ ॥

हुसन जहा बिधवा रहि गई ॥

ਪਤਿ ਬਿਨੁ ਅਧਿਕ ਦੁਖਾਤੁਰ ਭਈ ॥੫॥

पति बिनु अधिक दुखातुर भई ॥५॥

ਮਿਲਿ ਸਾਊਅਨ ਇਹ ਭਾਂਤਿ ਉਚਾਰੋ ॥

मिलि साऊअन इह भांति उचारो ॥

ਰਾਜ ਕਰੋ ਸੁਤ ਤਰੁਨ ਤਿਹਾਰੋ ॥

राज करो सुत तरुन तिहारो ॥

ਮਨ ਕੋ ਸੋਕ ਨਿਵਾਰਨ ਕੀਜੈ ॥

मन को सोक निवारन कीजै ॥

ਹੇਰਿ ਹੇਰਿ ਸੁਤ ਕੀ ਛਬਿ ਜੀਜੈ ॥੬॥

हेरि हेरि सुत की छबि जीजै ॥६॥

ਕੇਤਿਕ ਦਿਵਸ ਬੀਤਿ ਜਬ ਗਏ ॥

केतिक दिवस बीति जब गए ॥

ਰਾਜ ਕਰਤ ਸੁਖ ਸੌ ਤੇ ਭਏ ॥

राज करत सुख सौ ते भए ॥

ਸੁਤ ਸੁੰਦਰ ਮਾਤਾ ਲਖਿ ਪਾਯੋ ॥

सुत सुंदर माता लखि पायो ॥

ਰਾਜਾ ਕੋ ਚਿਤ ਤੇ ਬਿਸਰਾਯੋ ॥੭॥

राजा को चित ते बिसरायो ॥७॥

ਦੋਹਰਾ ॥

दोहरा ॥

ਨਰੀ ਗੰਧ੍ਰਬੀ ਨਾਗਨੀ; ਪ੍ਰਭਾ ਬਿਲੋਕਿਤ ਆਇ ॥

नरी गंध्रबी नागनी; प्रभा बिलोकित आइ ॥

ਸੁਰੀ ਆਸੁਰੀ ਕਿੰਨ੍ਰਨੀ; ਹੇਰਿ ਰਹਤ ਉਰਝਾਇ ॥੮॥

सुरी आसुरी किंन्रनी; हेरि रहत उरझाइ ॥८॥

ਹੇਰਿ ਕੁਅਰ ਕੀ ਛਬਿ ਸਭੈ; ਧੰਨਿ ਧੰਨਿ ਕਹੈ ਪੁਕਾਰਿ ॥

हेरि कुअर की छबि सभै; धंनि धंनि कहै पुकारि ॥

ਮਨਿ ਮੋਤੀ ਕੁੰਡਲ ਕਨਕ; ਦੇਤ ਤਵਨ ਪਰ ਵਾਰਿ ॥੯॥

मनि मोती कुंडल कनक; देत तवन पर वारि ॥९॥

ਅੜਿਲ ॥

अड़िल ॥

ਐਸੋ ਕੁਅਰ ਏਕ ਦਿਨ; ਜੌ ਸਖਿ! ਪਾਇਯੈ ॥

ऐसो कुअर एक दिन; जौ सखि! पाइयै ॥

ਜਨਮ ਜਨਮ ਇਹ ਊਪਰ; ਬਲਿ ਬਲਿ ਜਾਇਯੈ ॥

जनम जनम इह ऊपर; बलि बलि जाइयै ॥

ਉਰ ਭਏ ਲੇਹਿ ਲਗਾਇ; ਨ ਨ੍ਯਾਰੋ ਕੀਜਿਯੈ ॥

उर भए लेहि लगाइ; न न्यारो कीजियै ॥

ਹੋ ਨਿਰਖਿ ਨਿਰਖਿ ਛਬਿ ਅਮਿਤ; ਸਜਨ ਕੀ ਜੀਜਿਯੈ ॥੧੦॥

हो निरखि निरखि छबि अमित; सजन की जीजियै ॥१०॥

ਜਿ ਕੋ ਤਰੁਨਿ ਪੁਰਿ ਨਾਰਿ; ਕੁਅਰ ਕੀ ਛਬਿ ਲਹੈ ॥

जि को तरुनि पुरि नारि; कुअर की छबि लहै ॥

ਉਡ ਲਪਟੋਂ ਇਹ ਸੰਗ; ਯਹੇ ਚਿਤ ਮੈ ਕਹੈ ॥

उड लपटों इह संग; यहे चित मै कहै ॥

ਏਕ ਬਾਰ ਇਹ ਛੈਲ; ਚਿਕਨਿਯਹਿ ਪਾਇਯੈ ॥

एक बार इह छैल; चिकनियहि पाइयै ॥

ਹੋ ਜਨਮ ਜਨਮ ਜੁਗ ਕ੍ਰੋਰਿ; ਸੁ ਬਲਿ ਬਲਿ ਜਾਇਯੈ ॥੧੧॥

हो जनम जनम जुग क्रोरि; सु बलि बलि जाइयै ॥११॥

ਅਧਿਕ ਕੁਅਰ ਕੀ ਪ੍ਰਭਾ; ਬਿਲੋਕਹਿ ਆਇ ਕੈ ॥

अधिक कुअर की प्रभा; बिलोकहि आइ कै ॥

ਜੋਰਿ ਜੋਰਿ ਦ੍ਰਿਗ ਰਹੈ; ਕਛੂ ਮੁਸਕਾਇ ਕੈ ॥

जोरि जोरि द्रिग रहै; कछू मुसकाइ कै ॥

ਪਰਮ ਪ੍ਰੀਤਿ ਤਨ ਬਿਧੀ; ਦਿਵਾਨੀ ਤੇ ਭਈ ॥

परम प्रीति तन बिधी; दिवानी ते भई ॥

ਹੋ ਲੋਕ ਲਾਜ ਕੀ ਬਾਤ; ਬਿਸਰਿ ਚਿਤ ਤੇ ਗਈ ॥੧੨॥

हो लोक लाज की बात; बिसरि चित ते गई ॥१२॥

TOP OF PAGE

Dasam Granth