ਦਸਮ ਗਰੰਥ । दसम ग्रंथ ।

Page 1114

ਸੋਰਠਾ ॥

सोरठा ॥

ਮਾਸਾ ਰਹਿਯੋ ਨ ਮਾਸ; ਰਕਤ ਰੰਚ ਤਨ ਨ ਰਹਿਯੋ ॥

मासा रहियो न मास; रकत रंच तन न रहियो ॥

ਸ੍ਵਾਸ ਨ ਉਡ੍ਯੋ ਉਸਾਸ; ਆਸ ਤਿਹਾਰੈ ਮਿਲਨ ਕੀ ॥੬੫॥

स्वास न उड्यो उसास; आस तिहारै मिलन की ॥६५॥

ਚੌਪਈ ॥

चौपई ॥

ਜੋਗ ਕੀਯੋ ਪੂਰਨ ਭਯੋ ਨ੍ਰਿਪ ਬਰ ॥

जोग कीयो पूरन भयो न्रिप बर ॥

ਅਬ ਤੁਮ ਰਾਜ ਕਰੋ ਸੁਖ ਸੌ ਘਰ ॥

अब तुम राज करो सुख सौ घर ॥

ਜੌ ਸਭਹਿਨ ਹਮ ਪ੍ਰਥਮ ਸੰਘਾਰੋ ॥

जौ सभहिन हम प्रथम संघारो ॥

ਤਾ ਪਾਛੇ ਬਨ ਓਰ ਸਿਧਾਰੋ ॥੬੬॥

ता पाछे बन ओर सिधारो ॥६६॥

ਭਰਥਰਿ ਬਾਚ ॥

भरथरि बाच ॥

ਦੋਹਰਾ ॥

दोहरा ॥

ਜੇ ਰਾਨੀ ਜੋਬਨ ਭਰੀ; ਅਧਿਕ ਤਬੈ ਗਰਬਾਹਿ ॥

जे रानी जोबन भरी; अधिक तबै गरबाहि ॥

ਤੇ ਅਬ ਰੂਪ ਰਹਿਤ ਭਈ; ਰਹਿਯੋ ਗਰਬ ਕਛੁ ਨਾਹਿ ॥੬੭॥

ते अब रूप रहित भई; रहियो गरब कछु नाहि ॥६७॥

ਚੌਪਈ ॥

चौपई ॥

ਅਬਲਾ ਹੁਤੀ ਤਰੁਨਿ ਤੇ ਭਈ ॥

अबला हुती तरुनि ते भई ॥

ਤਰੁਨਿ ਜੁ ਹੁਤੀ ਬ੍ਰਿਧ ਹ੍ਵੈ ਗਈ ॥

तरुनि जु हुती ब्रिध ह्वै गई ॥

ਬਿਰਧਨਿ ਤੇ ਕੋਊ ਲਹੀ ਨ ਜਾਵੈ ॥

बिरधनि ते कोऊ लही न जावै ॥

ਚਿਤ ਕੌ ਇਹੈ ਅਸਚਰਜ ਆਵੈ ॥੬੮॥

चित कौ इहै असचरज आवै ॥६८॥

ਜੇ ਰਾਨੀ ਜੋਬਨ ਕੀ ਭਰੀ ॥

जे रानी जोबन की भरी ॥

ਤੇ ਅਬ ਭਈ ਜਰਾ ਕੀ ਧਰੀ ॥

ते अब भई जरा की धरी ॥

ਜੇ ਅਬਲਾ ਸੁੰਦਰ ਗਰਬਾਹੀ ॥

जे अबला सुंदर गरबाही ॥

ਤਿਨ ਕੋ ਰਹਿਯੋ ਗਰਬ ਕਛੁ ਨਾਹੀ ॥੬੯॥

तिन को रहियो गरब कछु नाही ॥६९॥

ਦੋਹਰਾ ॥

दोहरा ॥

ਜੇ ਮਨ ਮੈ ਗਰਬਤ ਤਬੈ; ਅਧਿਕ ਚੰਚਲਾ ਨਾਰਿ ॥

जे मन मै गरबत तबै; अधिक चंचला नारि ॥

ਤੇ ਅਬ ਜੀਤਿ ਜਰਾ ਲਈ; ਸਕਤ ਨ ਦੇਹ ਸੰਭਾਰਿ ॥੭੦॥

ते अब जीति जरा लई; सकत न देह स्मभारि ॥७०॥

ਚੌਪਈ ॥

चौपई ॥

ਜੇ ਜੇ ਤ੍ਰਿਯਾ ਤਬੈ ਗਰਬਾਹੀ ॥

जे जे त्रिया तबै गरबाही ॥

ਤਿਨ ਕੇ ਰਹਿਯੋ ਗਰਬ ਕਛੁ ਨਾਹੀ ॥

तिन के रहियो गरब कछु नाही ॥

ਤਰੁਨੀ ਹੁਤੀ ਬਿਰਧ ਤੇ ਭਈ ॥

तरुनी हुती बिरध ते भई ॥

ਠੌਰੈ ਠੌਰ ਔਰ ਹ੍ਵੈ ਗਈ ॥੭੧॥

ठौरै ठौर और ह्वै गई ॥७१॥

ਕੇਸਨ ਪ੍ਰਭਾ ਜਾਤ ਨਹਿ ਕਹੀ ॥

केसन प्रभा जात नहि कही ॥

ਜਾਨੁਕ ਜਟਨ ਜਾਨਵੀ ਬਹੀ ॥

जानुक जटन जानवी बही ॥

ਕੈਧੋ ਸਕਲ ਦੁਗਧ ਸੌ ਧੋਏ ॥

कैधो सकल दुगध सौ धोए ॥

ਤਾ ਤੇ ਸੇਤ ਬਰਨ ਕਚ ਹੋਏ ॥੭੨॥

ता ते सेत बरन कच होए ॥७२॥

ਦੋਹਰਾ ॥

दोहरा ॥

ਮੁਕਤਨ ਹੀਰਨ ਕੇ ਬਹੁਤ; ਇਨ ਪਰ ਕੀਏ ਸਿੰਗਾਰ ॥

मुकतन हीरन के बहुत; इन पर कीए सिंगार ॥

ਤਾ ਤੇ ਤਿਨ ਕੀ ਛਬਿ ਭਏ; ਤਰੁਨਿ! ਤਿਹਾਰੇ ਬਾਰ ॥੭੩॥

ता ते तिन की छबि भए; तरुनि! तिहारे बार ॥७३॥

ਜੋ ਤਬ ਅਤਿ ਸੋਭਿਤ ਹੁਤੇ; ਤਰੁਨਿ! ਤਿਹਾਰੇ ਕੇਸ ॥

जो तब अति सोभित हुते; तरुनि! तिहारे केस ॥

ਨੀਲ ਮਨੀ ਕੀ ਛਬਿ ਹੁਤੇ; ਭਏ ਰੁਕਮ ਕੇ ਭੇਸ ॥੭੪॥

नील मनी की छबि हुते; भए रुकम के भेस ॥७४॥

ਚੌਪਈ ॥

चौपई ॥

ਕੈਧੋ ਸਕਲ ਪੁਹਪ ਗੁਹਿ ਡਾਰੇ ॥

कैधो सकल पुहप गुहि डारे ॥

ਤਾ ਤੇ ਕਚ ਸਿਤ ਭਏ ਤਿਹਾਰੇ ॥

ता ते कच सित भए तिहारे ॥

ਸਸਿ ਕੀ ਜੌਨਿ ਅਧਿਕਧੌ ਪਰੀ ॥

ससि की जौनि अधिकधौ परी ॥

ਤਾ ਤੇ ਸਕਲ ਸ੍ਯਾਮਤਾ ਹਰੀ ॥੭੫॥

ता ते सकल स्यामता हरी ॥७५॥

ਅੜਿਲ ॥

अड़िल ॥

ਇਕ ਰਾਨੀ ਤਬ ਕਹਿਯੋ; ਨ੍ਰਿਪਹਿ ਸਮਝਾਇ ਕੈ ॥

इक रानी तब कहियो; न्रिपहि समझाइ कै ॥

ਮੁਹਿ ਗੋਰਖ ਕਹਿ ਗਏ; ਸੁਪਨ ਮੈ ਆਇ ਕੈ ॥

मुहि गोरख कहि गए; सुपन मै आइ कै ॥

ਜਬ ਲੌ ਤ੍ਰਿਯ ਏ ਜਿਯਤ; ਰਾਜ ਤਬ ਲੌ ਕਰੌ ॥

जब लौ त्रिय ए जियत; राज तब लौ करौ ॥

ਹੋ ਜਬ ਏ ਸਭ ਮਰਿ ਜੈ ਹੈ; ਤਬ ਪਗ ਮਗ ਧਰੋ ॥੭੬॥

हो जब ए सभ मरि जै है; तब पग मग धरो ॥७६॥

ਸੁਨਿ ਰਨਿਯਨ ਕੇ ਬਚਨ; ਨ੍ਰਿਪਹਿ ਕਰੁਣਾ ਭਈ ॥

सुनि रनियन के बचन; न्रिपहि करुणा भई ॥

ਤਿਨ ਕੈ ਭੀਤਰ ਬੁਧ; ਕਛੁਕ ਅਪੁਨੀ ਦਈ ॥

तिन कै भीतर बुध; कछुक अपुनी दई ॥

ਜੋ ਕਛੁ ਪਿੰਗੁਲ ਕਹਿਯੋ; ਮਾਨ ਸੋਈ ਲਿਯੋ ॥

जो कछु पिंगुल कहियो; मान सोई लियो ॥

ਹੋ ਰਾਜ ਜੋਗ ਘਰ ਬੈਠ; ਦੋਊ ਅਪਨੇ ਕਿਯੋ ॥੭੭॥

हो राज जोग घर बैठ; दोऊ अपने कियो ॥७७॥

ਦੋਹਰਾ ॥

दोहरा ॥

ਮਾਨਿ ਰਾਨਿਯਨ ਕੋ ਬਚਨ; ਰਾਜ ਕਰਿਯੋ ਸੁਖ ਮਾਨਿ ॥

मानि रानियन को बचन; राज करियो सुख मानि ॥

ਬਹੁਰਿ ਪਿੰਗੁਲ ਕੇ ਮਰੇ; ਬਨ ਕੌ ਕਿਯੋ ਪਯਾਨ ॥੭੮॥

बहुरि पिंगुल के मरे; बन कौ कियो पयान ॥७८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੯॥੪੦੧੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ नौ चरित्र समापतम सतु सुभम सतु ॥२०९॥४०१२॥अफजूं॥

TOP OF PAGE

Dasam Granth