ਦਸਮ ਗਰੰਥ । दसम ग्रंथ । |
Page 1112 ਬੇਸ੍ਵਾ ਵਾਚ ॥ बेस्वा वाच ॥ ਨੈਨ ਲਗੇ ਜਬ ਤੇ ਤੁਮ ਸੌ; ਤਬ ਤੇ ਤਵ ਹੇਰਿ ਪ੍ਰਭਾ ਬਲਿ ਜਾਊਂ ॥ नैन लगे जब ते तुम सौ; तब ते तव हेरि प्रभा बलि जाऊं ॥ ਭੌਨ ਭੰਡਾਰ ਸੁਹਾਤ ਨ ਮੋ ਕਹ; ਸੋਵਤ ਹੂੰ ਬਿਝ ਕੈ ਬਰਰਾਊਂ ॥ भौन भंडार सुहात न मो कह; सोवत हूं बिझ कै बरराऊं ॥ ਜੈਤਿਕ ਆਪਨੀ ਆਰਬਲਾ; ਸਭ ਮੀਤ ਕੇ ਊਪਰ ਵਾਰਿ ਬਹਾਊਂ ॥ जैतिक आपनी आरबला; सभ मीत के ऊपर वारि बहाऊं ॥ ਕੇਤਿਕ ਬਾਤ ਜਰਾਰਿ ਸੁਨੋ ਫਲ; ਪ੍ਰਾਨ ਦੈ ਮੋਲ ਪਿਯਾ ਕਹ ਲ੍ਯਾਊਂ ॥੪੨॥ केतिक बात जरारि सुनो फल; प्रान दै मोल पिया कह ल्याऊं ॥४२॥ ਤੈ ਜੁ ਦਿਯੋ ਤੀਯ ਕੋ ਫਲ ਥੋ; ਦਿਜ ਤੇ ਕਰਿ ਕੋਟਿਕੁਪਾਇ ਲੀਯੋ ॥ तै जु दियो तीय को फल थो; दिज ते करि कोटिकुपाइ लीयो ॥ ਸੋਊ ਲੈ ਕਰ ਜਾਰ ਕੌ ਦੇਤ ਭਈ; ਤਿਨ ਰੀਝਿ ਕੈ ਮੋ ਪਰ ਮੋਹਿ ਦੀਯੋ ॥ सोऊ लै कर जार कौ देत भई; तिन रीझि कै मो पर मोहि दीयो ॥ ਨ੍ਰਿਪ! ਹੌ ਅਟਕੀ ਤਵ ਹੇਰਿ ਪ੍ਰਭਾ; ਤਨ ਕੋ, ਤਨਿ ਕੈ ਨਹਿ ਤਾਪ ਕੀਯੋ ॥ न्रिप! हौ अटकी तव हेरि प्रभा; तन को, तनि कै नहि ताप कीयो ॥ ਤਿਹ ਖਾਹੁ, ਹਮੈ ਸੁਖ ਦੇਹ ਦਿਯੋ; ਨ੍ਰਿਪ! ਰਾਜ ਕਰੋ ਜੁਗ ਚਾਰ ਜੀਯੋ ॥੪੩॥ तिह खाहु, हमै सुख देह दियो; न्रिप! राज करो जुग चार जीयो ॥४३॥ ਭਰਥਰਿ ਬਾਚ ॥ भरथरि बाच ॥ ਅੜਿਲ ॥ अड़िल ॥ ਧ੍ਰਿਗ ਮੁਹਿ ਕੌ; ਮੈ ਜੁ ਫਲੁ ਤ੍ਰਿਯਹਿ ਦੈ ਡਾਰਿਯੌ ॥ ध्रिग मुहि कौ; मै जु फलु त्रियहि दै डारियौ ॥ ਧ੍ਰਿਗ ਤਿਹ, ਦਿਯੋ ਚੰਡਾਰ; ਜੁ ਧ੍ਰਮ ਨ ਬਿਚਾਰਿਯੌ ॥ ध्रिग तिह, दियो चंडार; जु ध्रम न बिचारियौ ॥ ਧ੍ਰਿਗ ਤਾ ਕੋ, ਤਿਨ ਤ੍ਰਿਯ; ਰਾਨੀ ਸੀ ਪਾਇ ਕੈ ॥ ध्रिग ता को, तिन त्रिय; रानी सी पाइ कै ॥ ਹੋ ਦਯੋ ਬੇਸ੍ਵਹਿ; ਪਰਮ ਪ੍ਰੀਤਿ ਉਪਜਾਇ ਕੈ ॥੪੪॥ हो दयो बेस्वहि; परम प्रीति उपजाइ कै ॥४४॥ ਸਵੈਯਾ ॥ सवैया ॥ ਆਧਿਕ ਆਪੁ ਭਖ੍ਯੋ ਨ੍ਰਿਪ ਲੈ ਫਲ; ਆਧਿਕ ਰੂਪਮਤੀ ਕਹ ਦੀਨੋ ॥ आधिक आपु भख्यो न्रिप लै फल; आधिक रूपमती कह दीनो ॥ ਯਾਰ ਕੈ ਟੂਕ ਹਜਾਰ ਕਰੇ; ਗਹਿ ਨਾਰਿ ਭਿਟ੍ਯਾਰ ਤਿਨੈ ਬਧਿ ਕੀਨੋ ॥ यार कै टूक हजार करे; गहि नारि भिट्यार तिनै बधि कीनो ॥ ਭੌਨ ਭੰਡਾਰ ਬਿਸਾਰ ਸਭੈ ਕਛੁ; ਰਾਮ ਕੋ ਨਾਮੁ ਹ੍ਰਿਦੈ ਦ੍ਰਿੜ ਚੀਨੋ ॥ भौन भंडार बिसार सभै कछु; राम को नामु ह्रिदै द्रिड़ चीनो ॥ ਜਾਇ ਬਸ੍ਯੋ ਤਬ ਹੀ ਬਨ ਮੈ; ਨ੍ਰਿਪ ਭੇਸ ਕੋ ਤ੍ਯਾਗ ਜੁਗੇਸ ਕੋ ਲੀਨੋ ॥੪੫॥ जाइ बस्यो तब ही बन मै; न्रिप भेस को त्याग जुगेस को लीनो ॥४५॥ ਦੋਹਰਾ ॥ दोहरा ॥ ਬਨ ਭੀਤਰ ਭੇਟਾ ਭਈ; ਗੋਰਖ ਸੰਗ ਸੁ ਧਾਰ ॥ बन भीतर भेटा भई; गोरख संग सु धार ॥ ਰਾਜ ਤ੍ਯਾਗ ਅੰਮ੍ਰਿਤ ਲਯੋ; ਭਰਥਿਰ ਰਾਜ ਕੁਮਾਰ ॥੪੬॥ राज त्याग अम्रित लयो; भरथिर राज कुमार ॥४६॥ ਸਵੈਯਾ ॥ सवैया ॥ ਰੋਵਤ ਹੈ ਸੁ ਕਹੂੰ ਪੁਰ ਕੇ ਜਨ; ਬੌਰੇ ਸੇ ਡੋਲਤ ਜ੍ਯੋ ਮਤਵਾਰੇ ॥ रोवत है सु कहूं पुर के जन; बौरे से डोलत ज्यो मतवारे ॥ ਫਾਰਤ ਚੀਰ ਸੁ ਬੀਰ ਗਿਰੇ; ਕਹੂੰ ਜੂਝੈ ਹੈ ਖੇਤ ਮਨੋ ਜੁਝਿਯਾਰੇ ॥ फारत चीर सु बीर गिरे; कहूं जूझै है खेत मनो जुझियारे ॥ ਰੋਵਤ ਨਾਰ ਅਪਾਰ ਕਹੂੰ; ਬਿਸੰਭਾਰਿ ਭਈ ਕਰਿ ਨੈਨਨ ਤਾਰੇ ॥ रोवत नार अपार कहूं; बिस्मभारि भई करि नैनन तारे ॥ ਤ੍ਯਾਗ ਕੈ ਰਾਜ ਸਮਾਜ ਸਭੈ; ਮਹਾਰਾਜ ਸਖੀ! ਬਨ ਆਜੁ ਪਧਾਰੇ ॥੪੭॥ त्याग कै राज समाज सभै; महाराज सखी! बन आजु पधारे ॥४७॥ ਨਿਜੁ ਨਾਰਿ ਨਿਹਾਰਿ ਕੈ ਭਰਥ ਕੁਮਾਰਿ; ਬਿਸਾਰਿ ਸੰਭਾਰਿ ਛਕੀ ਮਨ ਮੈ ॥ निजु नारि निहारि कै भरथ कुमारि; बिसारि स्मभारि छकी मन मै ॥ ਕਹੂੰ ਹਾਰ ਗਿਰੈ ਕਹੂੰ ਬਾਰ ਲਸੈ; ਕਛੁ ਨੈਕੁ ਪ੍ਰਭਾ ਨ ਰਹੀ ਤਨ ਮੈ ॥ कहूं हार गिरै कहूं बार लसै; कछु नैकु प्रभा न रही तन मै ॥ ਝਖ ਕੇਤੁਕ ਬਾਨਨ ਪੀੜਤ ਭੀ; ਮਨ ਜਾਇ ਰਹਿਯੋ ਮਨ ਮੋਹਨ ਮੈ ॥ झख केतुक बानन पीड़त भी; मन जाइ रहियो मन मोहन मै ॥ ਮਨੋ ਦੀਪਕ ਭੇਦ ਸੁਨੋ ਸੁਰ ਨਾਦ; ਮ੍ਰਿਗੀ ਗਨ ਜਾਨੁ ਬਿਧੀ ਮਨ ਮੈ ॥੪੮॥ मनो दीपक भेद सुनो सुर नाद; म्रिगी गन जानु बिधी मन मै ॥४८॥ ਦੋਹਰਾ ॥ दोहरा ॥ ਅਨਿਕ ਜਤਨ ਕਰਿ ਕਰਿ ਤ੍ਰਿਯਾ; ਹਾਰਤ ਭਈ ਅਨੇਕ ॥ अनिक जतन करि करि त्रिया; हारत भई अनेक ॥ ਬਨ ਹੀ ਕੌ ਨ੍ਰਿਪ ਜਾਤ ਭਯੋ; ਮਾਨਿਯੋ ਬਚਨ ਨ ਏਕ ॥੪੯॥ बन ही कौ न्रिप जात भयो; मानियो बचन न एक ॥४९॥ ਜਬ ਰਾਜਾ ਬਨ ਮੈ ਗਏ; ਗੋਰਖ ਗੁਰੂ ਬੁਲਾਇ ॥ जब राजा बन मै गए; गोरख गुरू बुलाइ ॥ ਬਹੁਰਿ ਭਾਂਤਿ ਸਿਛ੍ਯਾ ਦਈ; ਤਾਹਿ ਸਿਖ੍ਯ ਠਹਰਾਇ ॥੫੦॥ बहुरि भांति सिछ्या दई; ताहि सिख्य ठहराइ ॥५०॥ |
Dasam Granth |