ਦਸਮ ਗਰੰਥ । दसम ग्रंथ ।

Page 1109

ਦੋਹਰਾ ॥

दोहरा ॥

ਜੋ ਭੂਖਨ ਬਹੁ ਮੋਲ ਕੇ; ਅੰਗਨ ਅਧਿਕ ਸੁਹਾਹਿ ॥

जो भूखन बहु मोल के; अंगन अधिक सुहाहि ॥

ਤੇ ਅਬ ਨਾਗਨਿ ਸੇ ਭਏ; ਕਾਟਿ ਕਾਟਿ ਤਨ ਖਾਹਿ ॥੧੦॥

ते अब नागनि से भए; काटि काटि तन खाहि ॥१०॥

ਸਵੈਯਾ ॥

सवैया ॥

ਬਾਂਕ ਸੀ ਬੀਨ, ਸਿੰਗਾਰ ਅੰਗਾਰ ਸੇ; ਤਾਲ ਮ੍ਰਿਦੰਗ ਕ੍ਰਿਪਾਨ ਕਟਾਰੇ ॥

बांक सी बीन, सिंगार अंगार से; ताल म्रिदंग क्रिपान कटारे ॥

ਜ੍ਵਾਲ ਸੀ ਜੌਨਿ, ਜੁਡਾਈ ਸੀ ਜੇਬ; ਸਖੀ! ਘਨਸਾਰ ਕਿਸਾਰ ਕੇ ਆਰੇ ॥

ज्वाल सी जौनि, जुडाई सी जेब; सखी! घनसार किसार के आरे ॥

ਰੋਗ ਸੋ ਰਾਗ, ਬਿਰਾਗ ਸੋ ਬੋਲ; ਬਬਾਰਿਦ ਬੂੰਦਨ ਬਾਨ ਬਿਸਾਰੇ ॥

रोग सो राग, बिराग सो बोल; बबारिद बूंदन बान बिसारे ॥

ਬਾਨ ਸੇ ਬੈਨ, ਭਾਲਾ ਜੈਸੇ ਭੂਖਨ; ਹਾਰਨ ਹੋਹਿ ਭੁਜੰਗਨ ਕਾਰੇ ॥੧੧॥

बान से बैन, भाला जैसे भूखन; हारन होहि भुजंगन कारे ॥११॥

ਬਾਂਕ ਸੇ ਬੈਨ, ਬ੍ਰਿਲਾਪ ਸੇ ਬਾਰਨ; ਬ੍ਯਾਧ ਸੀ ਬਾਸ ਬਿਯਾਰ ਬਹੀ ਰੀ ॥

बांक से बैन, ब्रिलाप से बारन; ब्याध सी बास बियार बही री ॥

ਕਾਕ ਸੀ ਕੋਕਿਲ ਕੂਕ ਕਰਾਲ; ਮ੍ਰਿਨਾਲ ਕਿ ਬ੍ਯਾਲ ਘਰੀ ਕਿ ਛੁਰੀ ਰੀ ॥

काक सी कोकिल कूक कराल; म्रिनाल कि ब्याल घरी कि छुरी री ॥

ਭਾਰ ਸੀ ਭੌਨ, ਭਯਾਨਕ ਭੂਖਨ; ਜੌਨ ਕੀ ਜ੍ਵਾਲ ਸੌ ਜਾਤ ਜਰੀ ਰੀ ॥

भार सी भौन, भयानक भूखन; जौन की ज्वाल सौ जात जरी री ॥

ਬਾਨ ਸੀ ਬੀਨ, ਬਿਨਾ ਉਹਿ ਬਾਲ; ਬਸੰਤ ਕੋ ਅੰਤਕਿ ਅੰਤ ਸਖੀ ਰੀ! ॥੧੨॥

बान सी बीन, बिना उहि बाल; बसंत को अंतकि अंत सखी री! ॥१२॥

ਬੈਰੀ ਸੀ ਬ੍ਯਾਰ, ਬ੍ਰਿਲਾਪ ਸੌ ਬੋਲ; ਬਬਾਨ ਸੀ ਬੀਨ ਬਜੰਤ ਬਿਥਾਰੇ ॥

बैरी सी ब्यार, ब्रिलाप सौ बोल; बबान सी बीन बजंत बिथारे ॥

ਜੰਗ ਸੇ ਜੰਗ, ਮੁਚੰਗ ਦੁਖੰਗ; ਅਨੰਗ ਕਿ ਅੰਕਸੁ ਆਕ ਕਿਆਰੇ ॥

जंग से जंग, मुचंग दुखंग; अनंग कि अंकसु आक किआरे ॥

ਚਾਂਦਨੀ ਚੰਦ ਚਿਤਾ ਚਹੂੰ ਓਰ ਸੁ; ਕੋਕਿਲਾ ਕੂਕ ਕਿ ਹੂਕ ਸੀ ਮਾਰੇ ॥

चांदनी चंद चिता चहूं ओर सु; कोकिला कूक कि हूक सी मारे ॥

ਭਾਰ ਸੇ ਭੌਨ ਭਯਾਨਕ ਭੂਖਨ; ਫੂਲੇ ਨ ਫੂਲ, ਫਨੀ ਫਨਿਯਾਰੇ ॥੧੩॥

भार से भौन भयानक भूखन; फूले न फूल, फनी फनियारे ॥१३॥

ਚੌਪਈ ॥

चौपई ॥

ਹੋ ਹਠਿ ਹਾਥ ਸਿੰਧੌਰਾ ਧਰਿ ਹੌ ॥

हो हठि हाथ सिंधौरा धरि हौ ॥

ਪਿੰਗੁਲ ਹੇਤ ਅਗਨਿ ਮਹਿ ਜਰਿ ਹੌ ॥

पिंगुल हेत अगनि महि जरि हौ ॥

ਜੌ ਇਹ ਆਜੁ ਚੰਚਲਾ ਜੀਯੈ ॥

जौ इह आजु चंचला जीयै ॥

ਤਬ ਭਰਥਰੀ ਪਾਨਿ ਕੌ ਪੀਯੈ ॥੧੪॥

तब भरथरी पानि कौ पीयै ॥१४॥

ਅੜਿਲ ॥

अड़िल ॥

ਤਬ ਤਹ ਗੋਰਖਨਾਥ; ਪਹੂੰਚ੍ਯੋ ਆਇ ਕੈ ॥

तब तह गोरखनाथ; पहूंच्यो आइ कै ॥

ਨ੍ਰਿਪ ਪ੍ਰਤਿ ਕਹਿਯੋ ਅਦੇਸੁ; ਸੁ ਨਾਦ ਬਜਾਇ ਕੈ ॥

न्रिप प्रति कहियो अदेसु; सु नाद बजाइ कै ॥

ਰਾਨੀ ਦਈ ਜਿਵਾਇ; ਸਰੂਪ ਅਨੇਕ ਧਰਿ ॥

रानी दई जिवाइ; सरूप अनेक धरि ॥

ਹੋ ਸੁਨਹੋ ਭਰਥਰਿ ਰਾਵ! ਲੇਹੁ ਗਹਿ ਏਕ ਕਰੁ ॥੧੫॥

हो सुनहो भरथरि राव! लेहु गहि एक करु ॥१५॥

ਭਰਥਰਿ ਬਾਚ ॥

भरथरि बाच ॥

ਦੋਹਰਾ ॥

दोहरा ॥

ਕਾਹ ਗਹੌ? ਕੌਨੇ ਤਜੌ? ਚਿਤ ਮੈ ਕਰੈ ਬਿਬੇਕ ॥

काह गहौ? कौने तजौ? चित मै करै बिबेक ॥

ਸਭੈ ਪਿੰਗੁਲਾ ਕੀ ਪ੍ਰਭਾ; ਰਾਨੀ ਭਈ ਅਨੇਕ ॥੧੬॥

सभै पिंगुला की प्रभा; रानी भई अनेक ॥१६॥

ਅੜਿਲ ॥

अड़िल ॥

ਯੌ ਕਹਿ ਗੋਰਖ ਨਾਥ; ਤਹਾਂ ਤੇ ਜਾਤ ਭਯੋ ॥

यौ कहि गोरख नाथ; तहां ते जात भयो ॥

ਭਾਨ ਮਤੀ ਕੋ ਚਿਤ; ਚੰਡਾਰ ਇਕ ਹਰ ਲਿਯੋ ॥

भान मती को चित; चंडार इक हर लियो ॥

ਤਾ ਦਿਨ ਤੇ ਰਾਜਾ; ਕੌ ਦਿਯੋ ਭੁਲਾਇ ਕੈ ॥

ता दिन ते राजा; कौ दियो भुलाइ कै ॥

ਹੋ ਰਾਨੀ ਨੀਚ ਕੇ ਰੂਪ; ਰਹੀ ਉਰਝਾਇ ਕੈ ॥੧੭॥

हो रानी नीच के रूप; रही उरझाइ कै ॥१७॥

ਦੋਹਰਾ ॥

दोहरा ॥

ਦੂਤਮਤੀ ਦਾਸੀ ਹੁਤੀ; ਤਬ ਹੀ ਲਈ ਬੁਲਾਇ ॥

दूतमती दासी हुती; तब ही लई बुलाइ ॥

ਪਠੈ ਦੇਤ ਭੀ ਨੀਚ ਸੌ; ਪਰਮ ਪ੍ਰੀਤਿ ਉਪਜਾਇ ॥੧੮॥

पठै देत भी नीच सौ; परम प्रीति उपजाइ ॥१८॥

ਚੌਪਈ ॥

चौपई ॥

ਜਬ ਦੂਤੀ ਤਹ ਤੇ ਫਿਰਿ ਆਈ ॥

जब दूती तह ते फिरि आई ॥

ਯੌ ਪੂਛੌ ਰਾਨੀ ਤਿਹ ਜਾਈ ॥

यौ पूछौ रानी तिह जाई ॥

ਕਹੁ ਅਲਿ! ਮੀਤ ਕਬੈ ਹ੍ਯਾ ਐ ਹੈ? ॥

कहु अलि! मीत कबै ह्या ऐ है? ॥

ਹਮਰੇ ਚਿਤ ਕੋ ਤਾਪ ਮਿਟੈ ਹੈ ॥੧੯॥

हमरे चित को ताप मिटै है ॥१९॥

ਅੜਿਲ ॥

अड़िल ॥

ਕਹੁ ਨ ਸਹਚਰੀ! ਸਾਚੁ; ਸਜਨੁ ਕਬ ਆਇ ਹੈ? ॥

कहु न सहचरी! साचु; सजनु कब आइ है? ॥

ਜੋਰ ਨੈਨ ਸੌ ਨੈਨ; ਕਬੈ ਮੁਸਕਾਇ ਹੈ? ॥

जोर नैन सौ नैन; कबै मुसकाइ है? ॥

ਲਪਟਿ ਲਪਟਿ ਕਰਿ ਜਾਉ; ਲਲਾ ਸੌ ਤੌਨ ਛਿਨ ॥

लपटि लपटि करि जाउ; लला सौ तौन छिन ॥

ਹੋ ਕਹੋ ਸਖੀ! ਮੁਹਿ ਮੀਤ; ਕਬੈਹੈ ਕਵਨ ਦਿਨ? ॥੨੦॥

हो कहो सखी! मुहि मीत; कबैहै कवन दिन? ॥२०॥

TOP OF PAGE

Dasam Granth