ਦਸਮ ਗਰੰਥ । दसम ग्रंथ । |
Page 1092 ਦੋਹਰਾ ॥ दोहरा ॥ ਜੈਨ ਲਾਵਦੀ ਸਾਹ ਕੌ; ਤਬ ਹੀ ਦਯੋ ਭਜਾਇ ॥ जैन लावदी साह कौ; तब ही दयो भजाइ ॥ ਰਤਨ ਸੈਨ ਰਾਨਾ ਗਏ; ਗੜ ਇਹ ਚਰਿਤ ਦਿਖਾਇ ॥੨੮॥ रतन सैन राना गए; गड़ इह चरित दिखाइ ॥२८॥ ਗੋਰਾ ਬਾਦਿਲ ਕੌ ਦਿਯੋ; ਅਤਿ ਧਨ ਛੋਰਿ ਭੰਡਾਰ ॥ गोरा बादिल कौ दियो; अति धन छोरि भंडार ॥ ਤਾ ਦਿਨ ਤੈ ਪਦੁਮਿਨਿ ਭਏ; ਬਾਢੀ ਪ੍ਰੀਤਿ ਅਪਾਰ ॥੨੯॥ ता दिन तै पदुमिनि भए; बाढी प्रीति अपार ॥२९॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਿੰਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੯॥੩੭੨੭॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ निंनानवो चरित्र समापतम सतु सुभम सतु ॥१९९॥३७२७॥अफजूं॥ ਦੋਹਰਾ ॥ दोहरा ॥ ਤ੍ਰਿਗਤਿ ਦੇਸ ਏਸ੍ਵਰ ਬਡੋ; ਦ੍ਰੁਗਤਿ ਸਿੰਘ ਇਕ ਭੂਪ ॥ त्रिगति देस एस्वर बडो; द्रुगति सिंघ इक भूप ॥ ਦੇਗ ਤੇਗ ਪੂਰੋ ਪੁਰਖ; ਸੁੰਦਰ ਕਾਮ ਸਰੂਪ ॥੧॥ देग तेग पूरो पुरख; सुंदर काम सरूप ॥१॥ ਤੋਟਕ ਛੰਦ ॥ तोटक छंद ॥ ਉਡਗਿੰਦ੍ਰ ਪ੍ਰਭਾ ਇਕ ਤਾ ਕੀ ਤ੍ਰਿਯਾ ॥ उडगिंद्र प्रभा इक ता की त्रिया ॥ ਦਿਨ ਰੈਨਿ ਭਜੈ ਮੁਖ ਜਾਸੁ ਪਿਯਾ ॥ दिन रैनि भजै मुख जासु पिया ॥ ਬਿਸੁਨਾਥ ਪ੍ਰਭਾ ਤ੍ਰਿਯ ਔਰ ਰਹੈ ॥ बिसुनाथ प्रभा त्रिय और रहै ॥ ਅਤਿ ਸੁੰਦਰ ਤਾ ਕਹ ਜਗਤ ਕਹੈ ॥੨॥ अति सुंदर ता कह जगत कहै ॥२॥ ਬਿਸੁਨਾਥ ਪ੍ਰਭਾ ਤਨ ਪ੍ਰੀਤਿ ਰਹੈ ॥ बिसुनाथ प्रभा तन प्रीति रहै ॥ ਉਡਗਿੰਦ੍ਰ ਪ੍ਰਭਾ ਇਕ ਬੈਨ ਚਹੈ ॥ उडगिंद्र प्रभा इक बैन चहै ॥ ਦਿਨ ਰੈਨਿ ਬਿਤੀਤ ਕਰੈ ਇਹ ਕੇ ॥ दिन रैनि बितीत करै इह के ॥ ਕਬਹੂੰ ਗ੍ਰਿਹ ਜਾਤ ਨਹੀ ਤਿਹ ਕੇ ॥੩॥ कबहूं ग्रिह जात नही तिह के ॥३॥ ਚੌਪਈ ॥ चौपई ॥ ਤਾ ਪਰ ਸਤ੍ਰੁ ਤਵਨ ਕੋ ਧਾਯੋ ॥ ता पर सत्रु तवन को धायो ॥ ਦ੍ਰੁਗਤਿ ਸਿੰਘ ਦਲੁ ਲੈ ਸਮੁਹਾਯੋ ॥ द्रुगति सिंघ दलु लै समुहायो ॥ ਮਚਿਯੋ ਜੁਧ ਅਤਿ ਬਜੇ ਨਗਾਰੇ ॥ मचियो जुध अति बजे नगारे ॥ ਦੇਵ ਅਦੇਵ ਬਿਲੋਕਤ ਸਾਰੇ ॥੪॥ देव अदेव बिलोकत सारे ॥४॥ ਉਮਡੇ ਸੂਰ ਸਿੰਘ ਜਿਮਿ ਗਾਜਹਿ ॥ उमडे सूर सिंघ जिमि गाजहि ॥ ਦੋਊ ਦਿਸਨ ਜੁਝਊਆ ਬਾਜਹਿ ॥ दोऊ दिसन जुझऊआ बाजहि ॥ ਗੋਮੁਖ ਸੰਖ ਨਿਸਾਨ ਅਪਾਰਾ ॥ गोमुख संख निसान अपारा ॥ ਢੋਲ ਮ੍ਰਿਦੰਗ ਮੁਚੰਗ ਨਗਾਰਾ ॥੫॥ ढोल म्रिदंग मुचंग नगारा ॥५॥ ਤੁਰਹੀ ਨਾਦ ਨਫੀਰੀ ਬਾਜਹਿ ॥ तुरही नाद नफीरी बाजहि ॥ ਮੰਦਲ ਤੂਰ ਉਤੰਗ ਬਿਰਾਜਹਿ ॥ मंदल तूर उतंग बिराजहि ॥ ਮੁਰਲੀ ਝਾਂਝ ਭੇਰ ਰਨ ਭਾਰੀ ॥ मुरली झांझ भेर रन भारी ॥ ਸੁਨਤ ਨਾਦ ਧੁਨਿ ਹਠੇ ਹਕਾਰੀ ॥੬॥ सुनत नाद धुनि हठे हकारी ॥६॥ ਜੁਗਨਿ ਦੈਤ ਅਧਿਕ ਹਰਖਾਨੇ ॥ जुगनि दैत अधिक हरखाने ॥ ਗੀਧ ਸਿਵਾ ਫਿਕਰਹਿ ਅਭਿਮਾਨੈ ॥ गीध सिवा फिकरहि अभिमानै ॥ ਭੂਤ ਪ੍ਰੇਤ ਨਾਚਹਿ ਅਰੁ ਗਾਵਹਿ ॥ भूत प्रेत नाचहि अरु गावहि ॥ ਕਹੂੰ ਰੁਦ੍ਰ ਡਮਰੂ ਡਮਕਾਵਹਿ ॥੭॥ कहूं रुद्र डमरू डमकावहि ॥७॥ ਅਚਿ ਅਚਿ ਰੁਧਰ ਡਾਕਨੀ ਡਹਕਹਿ ॥ अचि अचि रुधर डाकनी डहकहि ॥ ਭਖਿ ਭਖਿ ਅਮਿਖ ਕਾਕ ਕਹੂੰ ਕਹਕਹਿ ॥ भखि भखि अमिख काक कहूं कहकहि ॥ ਜੰਬੁਕ ਗੀਧ ਮਾਸੁ ਲੈ ਜਾਹੀ ॥ ज्मबुक गीध मासु लै जाही ॥ ਕਛੁ ਕਛੁ ਸਬਦ ਬਿਤਾਲ ਸੁਨਾਹੀ ॥੮॥ कछु कछु सबद बिताल सुनाही ॥८॥ ਝਮਕੈ ਕਹੂੰ ਅਸਿਨ ਕੀ ਧਾਰਾ ॥ झमकै कहूं असिन की धारा ॥ ਭਭਕਹਿ ਰੁੰਡ ਮੁੰਡ ਬਿਕਰਾਰਾ ॥ भभकहि रुंड मुंड बिकरारा ॥ ਧੁਕਿ ਧੁਕਿ ਪਰੇ ਧਰਨਿ ਭਟ ਭਾਰੇ ॥ धुकि धुकि परे धरनि भट भारे ॥ ਝੁਕਿ ਝੁਕਿ ਬਡੇ ਪਖਰਿਯਾ ਮਾਰੇ ॥੯॥ झुकि झुकि बडे पखरिया मारे ॥९॥ ਠਿਲਾ ਠਿਲੀ ਬਰਛਨਿ ਸੌ ਮਾਚੀ ॥ ठिला ठिली बरछनि सौ माची ॥ ਕਢਾ ਕਢੀ ਕਰਵਾਰਿਨ ਰਾਚੀ ॥ कढा कढी करवारिन राची ॥ ਕਟਾ ਕਟੀ ਕਹੂੰ ਭਈ ਕਟਾਰੀ ॥ कटा कटी कहूं भई कटारी ॥ ਧਰਨੀ ਅਰੁਨ ਭੇਸ ਭਈ ਸਾਰੀ ॥੧੦॥ धरनी अरुन भेस भई सारी ॥१०॥ ਕਾਢੇ ਦੈਤ ਦਾਂਤ ਕਹੂੰ ਫਿਰੈਂ ॥ काढे दैत दांत कहूं फिरैं ॥ ਬਰਿ ਬਰਿ ਕਹੂੰ ਬਰੰਗਨ ਬਰੈਂ ॥ बरि बरि कहूं बरंगन बरैं ॥ ਭੀਖਨ ਭਏ ਨਾਦ ਕਹੂੰ ਭਾਰੇ ॥ भीखन भए नाद कहूं भारे ॥ ਭੈਰਵਾਦਿ ਛਬਿ ਲਖਨ ਸਿਧਾਰੇ ॥੧੧॥ भैरवादि छबि लखन सिधारे ॥११॥ |
Dasam Granth |