ਦਸਮ ਗਰੰਥ । दसम ग्रंथ । |
Page 1093 ਦੋਹਰਾ ॥ दोहरा ॥ ਭਕਭਕਾਹਿ ਘਾਯਲ ਕਹੂੰ; ਕਹਕੈ ਅਮਿਤ ਮਸਾਨ ॥ भकभकाहि घायल कहूं; कहकै अमित मसान ॥ ਬਿਕਟਿ ਸੁਭਟ ਚਟਪਟ ਕਟੇ; ਤਨ ਬ੍ਰਿਨ ਬਹੈ ਕ੍ਰਿਪਾਨ ॥੧੨॥ बिकटि सुभट चटपट कटे; तन ब्रिन बहै क्रिपान ॥१२॥ ਚੌਪਈ ॥ चौपई ॥ ਭੈਰਵ ਕਹੂੰ ਅਧਿਕ ਭਵਕਾਰੈ ॥ भैरव कहूं अधिक भवकारै ॥ ਕਹੂੰ ਮਸਾਨ ਕਿਲਕਟੀ ਮਾਰੈ ॥ कहूं मसान किलकटी मारै ॥ ਭਾ ਭਾ ਬਜੇ ਭੇਰ ਕਹੂੰ ਭੀਖਨ ॥ भा भा बजे भेर कहूं भीखन ॥ ਤਨਿ ਧਨੁ ਤਜਹਿ ਸੁਭਟ ਸਰ ਤੀਖਨ ॥੧੩॥ तनि धनु तजहि सुभट सर तीखन ॥१३॥ ਅੜਿਲ ॥ अड़िल ॥ ਚਾਬਿ ਚਾਬਿ ਕਰਿ ਓਸਠ; ਦੁਬਹਿਯਾ ਧਾਵਹੀ ॥ चाबि चाबि करि ओसठ; दुबहिया धावही ॥ ਬਜ੍ਰ ਬਾਨ ਬਿਛੂਅਨ ਕੇ; ਬ੍ਰਿਨਨ ਲਗਾਵਹੀ ॥ बज्र बान बिछूअन के; ब्रिनन लगावही ॥ ਟੂਕ ਟੂਕ ਹ੍ਵੈ ਗਿਰੈ; ਨ ਮੋਰੈ ਨੇਕ ਮਨ ॥ टूक टूक ह्वै गिरै; न मोरै नेक मन ॥ ਹੋ ਤਨਿਕ ਤਨਿਕ ਲਗਿ ਗਏ; ਅਸਿਨ ਕੀ ਧਾਰ ਤਨ ॥੧੪॥ हो तनिक तनिक लगि गए; असिन की धार तन ॥१४॥ ਮੋਰਿ ਬਾਗ ਬਾਜਨ ਕੀ; ਨੈਕ ਨ ਭਾਜਹੀ ॥ मोरि बाग बाजन की; नैक न भाजही ॥ ਖਰੇ ਖੇਤ ਕੇ ਮਾਝ; ਸਿੰਘ ਜ੍ਯੋਂ ਗਾਜਹੀ ॥ खरे खेत के माझ; सिंघ ज्यों गाजही ॥ ਖੰਡ ਖੰਡ ਹ੍ਵੈ ਗਿਰੇ; ਖੰਡਿਸਨ ਖੰਡ ਕਰਿ ॥ खंड खंड ह्वै गिरे; खंडिसन खंड करि ॥ ਹੋ ਖੰਡੇ ਖੜਗ ਕੀ ਧਾਰ; ਗਏ ਭਵਿਸਿੰਧ ਤਰਿ ॥੧੫॥ हो खंडे खड़ग की धार; गए भविसिंध तरि ॥१५॥ ਦੋਹਰਾ ॥ दोहरा ॥ ਭਕਭਕਾਹਿ ਘਾਯਲ ਕਹੂੰ; ਰੁੰਡ ਮੁੰਡ ਬਿਕਰਾਰ ॥ भकभकाहि घायल कहूं; रुंड मुंड बिकरार ॥ ਤਰਫਰਾਹਿ ਲਾਗੇ ਕਹੂੰ; ਛਤ੍ਰੀ ਛਤ੍ਰਨ ਧਾਰਿ ॥੧੬॥ तरफराहि लागे कहूं; छत्री छत्रन धारि ॥१६॥ ਚੌਪਈ ॥ चौपई ॥ ਹਾਕਿ ਹਾਕਿ ਭਟ ਤਰੈ ਧਵਾਵਹਿ ॥ हाकि हाकि भट तरै धवावहि ॥ ਗਹਿ ਗਹਿ ਅਸਿਨ ਅਰਿਨ ਬ੍ਰਿਣ ਲਾਵਹਿ ॥ गहि गहि असिन अरिन ब्रिण लावहि ॥ ਚਟਪਟ ਸੁਭਟ ਬਿਕਟ ਕਟਿ ਮਰੈ ॥ चटपट सुभट बिकट कटि मरै ॥ ਚੁਨਿ ਚੁਨਿ ਐਨ ਅਪਛਰਾ ਬਰੇ ॥੧੭॥ चुनि चुनि ऐन अपछरा बरे ॥१७॥ ਅੜਿਲ ॥ अड़िल ॥ ਦ੍ਰੁਗਤਿ ਸਿੰਘ ਕੇ ਸੂਰ; ਸਕਲ ਭਾਜਤ ਭਏ ॥ द्रुगति सिंघ के सूर; सकल भाजत भए ॥ ਨ੍ਰਿਪ ਜੂਝੇ ਰਨ ਮਾਹਿ; ਸੰਦੇਸਾ ਅਸ ਦਏ ॥ न्रिप जूझे रन माहि; संदेसा अस दए ॥ ਸੁਨਿ ਬਿਸੁਨਾਥ ਪ੍ਰਭਾ; ਚਿਤ ਭੀਤਰਿ ਚਕਿ ਗਈ ॥ सुनि बिसुनाथ प्रभा; चित भीतरि चकि गई ॥ ਹੋ ਸ੍ਰੀ ਉਡਗਿੰਦ੍ਰ ਪ੍ਰਭਾ; ਜਰਬੇ ਕਹ ਉਦਿਤ ਭਈ ॥੧੮॥ हो स्री उडगिंद्र प्रभा; जरबे कह उदित भई ॥१८॥ ਜੋ ਧਨੁ ਤਾ ਕੋ ਹੁਤੋ; ਸੁ ਦਿਯੋ ਲੁਟਾਇ ਕੈ ॥ जो धनु ता को हुतो; सु दियो लुटाइ कै ॥ ਚਲੀ ਜਰਨ ਕੇ ਹੇਤ; ਮ੍ਰਿਦੰਗ ਬਜਾਇ ਕੈ ॥ चली जरन के हेत; म्रिदंग बजाइ कै ॥ ਪ੍ਰਾਨ ਨਾਥ ਜਿਤ ਗਏ; ਤਹੀ ਮੈ ਜਾਇ ਹੌ ॥ प्रान नाथ जित गए; तही मै जाइ हौ ॥ ਹੋ ਜਿਯਤ ਨ ਆਵਤ ਧਾਮ; ਮਰੇ ਤੇ ਪਾਇ ਹੌ ॥੧੯॥ हो जियत न आवत धाम; मरे ते पाइ हौ ॥१९॥ ਸ੍ਰੀ ਬਿਸੁਨਾਥ ਪ੍ਰਭਾ; ਜਰਬੇ ਤੇ ਡਰਿ ਗਈ ॥ स्री बिसुनाथ प्रभा; जरबे ते डरि गई ॥ ਮਰਿਯੋ ਨ੍ਰਿਪਤਿ ਸੁਨਿ ਕਾਨ; ਅਧਿਕ ਪੀਟਤ ਭਈ ॥ मरियो न्रिपति सुनि कान; अधिक पीटत भई ॥ ਤਬ ਲੌ ਅਰਿਨ ਬਿਦਾਰਿ; ਗਯੋ ਨ੍ਰਿਪ ਆਇ ਕੈ ॥ तब लौ अरिन बिदारि; गयो न्रिप आइ कै ॥ ਹੋ ਹੇਰਿ ਸਤੀ ਕੀ ਮੀਚਿ; ਰਹਿਯੋ ਬਿਸਮਾਇ ਕੈ ॥੨੦॥ हो हेरि सती की मीचि; रहियो बिसमाइ कै ॥२०॥ ਜਬ ਉਡਗਿੰਦ੍ਰ ਪ੍ਰਭਾ ਕੀ; ਸੁਧਿ ਕਾਨਨ ਪਰੀ ॥ जब उडगिंद्र प्रभा की; सुधि कानन परी ॥ ਬਿਰਹ ਤਿਹਾਰੇ ਬਾਲ; ਅਗਨਿ ਮੋ ਜਰਿ ਮਰੀ ॥ बिरह तिहारे बाल; अगनि मो जरि मरी ॥ ਤਬ ਪਿਯ ਤਬ ਹੀ ਤਹਾਂ; ਪਹੂਚ੍ਯੋ ਆਇ ਕੈ ॥ तब पिय तब ही तहां; पहूच्यो आइ कै ॥ ਹੋ ਤਰਲ ਤੁਰੰਗਨ ਮਾਝ; ਤੁਰੰਗ ਧਵਾਇ ਕੈ ॥੨੧॥ हो तरल तुरंगन माझ; तुरंग धवाइ कै ॥२१॥ ਦੋਹਰਾ ॥ दोहरा ॥ ਨ੍ਰਿਪ ਆਵਤ ਲੌ ਮੂਰਖਨ; ਦੀਨੀ ਚਿਤਾ ਜਰਾਇ ॥ न्रिप आवत लौ मूरखन; दीनी चिता जराइ ॥ ਜਿਯਤ ਮਰੇ ਪਤਿ ਕੀ ਕਛੂ; ਸੁਧਿ ਨਹਿ ਲਈ ਬਨਾਇ ॥੨੨॥ जियत मरे पति की कछू; सुधि नहि लई बनाइ ॥२२॥ ਅੜਿਲ ॥ अड़िल ॥ ਤ੍ਰਿਯ ਕੋ ਲੈ ਲੈ ਨਾਮੁ; ਨ੍ਰਿਪਤਿ ਪੀਟਤ ਭਯੋ ॥ त्रिय को लै लै नामु; न्रिपति पीटत भयो ॥ ਮੁਹਿ ਕਾਰਨ ਇਹ ਬਾਲ; ਅਗਨਿ ਮਹਿ ਜਿਯ ਦਯੋ ॥ मुहि कारन इह बाल; अगनि महि जिय दयो ॥ ਬਰਤ ਬਾਲ ਕੌ ਅਬ ਹੀ; ਐਂਚਿ ਨਿਕਾਰਿ ਹੌ ॥ बरत बाल कौ अब ही; ऐंचि निकारि हौ ॥ ਹੋ ਨਾਤਰ ਜਰਿ ਯਾਹੀ ਸੰਗ; ਸ੍ਵਰਗ ਸਿਧਾਰਿ ਹੌ ॥੨੩॥ हो नातर जरि याही संग; स्वरग सिधारि हौ ॥२३॥ |
Dasam Granth |