ਦਸਮ ਗਰੰਥ । दसम ग्रंथ ।

Page 1068

ਦੋਹਰਾ ॥

दोहरा ॥

ਬਜ੍ਰ ਬਾਨ ਬਿਛੂਅਨ ਭਏ; ਬੀਰ ਲਰੇ ਰਨ ਮੰਡ ॥

बज्र बान बिछूअन भए; बीर लरे रन मंड ॥

ਲਗੀ ਤੁਪਕ ਕੀ ਉਰ ਬਿਖੈ; ਜੂਝੇ ਖਾਂ ਬਲਵੰਡ ॥੧੩॥

लगी तुपक की उर बिखै; जूझे खां बलवंड ॥१३॥

ਚੌਪਈ ॥

चौपई ॥

ਬਲਵੰਡ ਖਾਂ ਜਬ ਹੀ ਰਨ ਜੂਝੇ ॥

बलवंड खां जब ही रन जूझे ॥

ਔ ਭਟ ਮੁਏ ਜਾਤ ਨਹਿ ਬੂਝੇ ॥

औ भट मुए जात नहि बूझे ॥

ਭਜੇ ਸੁਭਟ ਆਵਤ ਭਏ ਤਹਾ ॥

भजे सुभट आवत भए तहा ॥

ਜੋਬਨ ਖਾਨ ਖੇਤ ਮੈ ਜਹਾ ॥੧੪॥

जोबन खान खेत मै जहा ॥१४॥

ਦੋਹਰਾ ॥

दोहरा ॥

ਬਲਵੰਡ ਖਾਂ ਕੋ ਸੁਨਿ ਮੁਏ; ਸੰਕਿ ਰਹੇ ਸਭ ਸੂਰ ॥

बलवंड खां को सुनि मुए; संकि रहे सभ सूर ॥

ਬਿਨ ਸ੍ਯਾਰੇ ਸੀਤਲ ਭਏ; ਖਾਏ ਜਨਕ ਕਪੂਰ ॥੧੫॥

बिन स्यारे सीतल भए; खाए जनक कपूर ॥१५॥

ਅੜਿਲ ॥

अड़िल ॥

ਚਪਲ ਕਲਾ ਜੋਬਨ ਖਾਂ; ਜਬੈ ਨਿਹਾਰਿਯੋ ॥

चपल कला जोबन खां; जबै निहारियो ॥

ਗਿਰੀ ਧਰਨਿ ਮੁਰਛਾਇ; ਕਾਮ ਸਰ ਮਾਰਿਯੋ ॥

गिरी धरनि मुरछाइ; काम सर मारियो ॥

ਪਤ੍ਰੀ ਲਿਖੀ ਬਨਾਇ; ਬਿਸਿਖ ਸੌ ਬਾਂਧਿ ਕਰਿ ॥

पत्री लिखी बनाइ; बिसिख सौ बांधि करि ॥

ਹੋ ਦੀਨੋ ਧਨੁਜ ਚਲਾਇ; ਧਨੁਖ ਦ੍ਰਿੜ ਸਾਧਿ ਕਰਿ ॥੧੬॥

हो दीनो धनुज चलाइ; धनुख द्रिड़ साधि करि ॥१६॥

ਸੁਨੁ ਕੁਅਰ ਜੂ! ਅਬ; ਜੌ ਤੁਮ ਮੋ ਕੌ ਬਰੌ ॥

सुनु कुअर जू! अब; जौ तुम मो कौ बरौ ॥

ਤੌ ਮੈ ਦੇਊ ਬਤਾਇ; ਰਾਜ ਗੜ ਕੋ ਕਰੌ ॥

तौ मै देऊ बताइ; राज गड़ को करौ ॥

ਪ੍ਰਥਮ ਬ੍ਯਾਹਿ ਮੋ ਸੌ; ਕਰਿਬੋ ਠਹਰਾਇਯੈ ॥

प्रथम ब्याहि मो सौ; करिबो ठहराइयै ॥

ਹੋ ਤੈਸਹਿ ਪਤਿਯਾ ਸਰ ਸੋ; ਬਾਂਧਿ ਚਲਾਇਯੈ ॥੧੭॥

हो तैसहि पतिया सर सो; बांधि चलाइयै ॥१७॥

ਬ੍ਯਾਹ ਕੁਅਰ ਤਾ ਸੌ; ਕਰਿਬੋ ਠਹਰਾਇਯੋ ॥

ब्याह कुअर ता सौ; करिबो ठहराइयो ॥

ਵੈਸਹਿ ਪਤਿਯਾ ਸਰ ਸੌ; ਬਾਂਧਿ ਬਗਾਇਯੋ ॥

वैसहि पतिया सर सौ; बांधि बगाइयो ॥

ਗੜ ਗਾੜੇ ਕੇ ਮਾਝ; ਪਰਿਯੋ ਸਰ ਜਾਇ ਕਰਿ ॥

गड़ गाड़े के माझ; परियो सर जाइ करि ॥

ਹੋ ਨਿਰਖਿ ਅੰਕ ਤਿਹ ਨਾਰਿ; ਲਿਯੋ ਉਰ ਲਾਇ ਕਰਿ ॥੧੮॥

हो निरखि अंक तिह नारि; लियो उर लाइ करि ॥१८॥

ਦੋਹਰਾ ॥

दोहरा ॥

ਬਿਸਿਖ ਪਹੂਚ੍ਯੋ ਮੀਤ ਕੋ; ਪਤਿਯਾ ਲੀਨੇ ਸੰਗ ॥

बिसिख पहूच्यो मीत को; पतिया लीने संग ॥

ਆਂਖੇ ਅਤਿ ਨਿਰਮਲ ਭਈ; ਨਿਰਖਤ ਵਾ ਕੋ ਅੰਗ ॥੧੯॥

आंखे अति निरमल भई; निरखत वा को अंग ॥१९॥

ਚਪਲ ਕਲਾ ਸੋ ਜਬ ਕੁਅਰ; ਬ੍ਯਾਹ ਬਦ੍ਯੋ ਸੁਖ ਪਾਇ ॥

चपल कला सो जब कुअर; ब्याह बद्यो सुख पाइ ॥

ਵੈਸਹਿ ਸਰ ਸੌ ਬਹੁਰਿ ਲਿਖਿ; ਪਤਿਯਾ ਦਈ ਚਲਾਇ ॥੨੦॥

वैसहि सर सौ बहुरि लिखि; पतिया दई चलाइ ॥२०॥

ਚੌਪਈ ॥

चौपई ॥

ਪਤਿਯਾ ਬਿਖੈ ਇਹੈ ਲਿਖਿ ਡਾਰੋ ॥

पतिया बिखै इहै लिखि डारो ॥

ਸੁਨੋ ਕੁਅਰ ਜੂ! ਬਚਨ ਹਮਾਰੋ ॥

सुनो कुअर जू! बचन हमारो ॥

ਪ੍ਰਥਮੈ ਬਾਰਿ ਬੰਦ ਇਹ ਕੀਜੈ ॥

प्रथमै बारि बंद इह कीजै ॥

ਤਾ ਪਾਛੇ ਯਾ ਗੜ ਕੌ ਲੀਜੈ ॥੨੧॥

ता पाछे या गड़ कौ लीजै ॥२१॥

ਅੜਿਲ ॥

अड़िल ॥

ਦਸੋ ਦਿਸਨ ਘੇਰੋ; ਯਾ ਗੜ ਕੌ ਡਾਰਿਯੈ ॥

दसो दिसन घेरो; या गड़ कौ डारियै ॥

ਹ੍ਯਾਂ ਤੇ ਜੋ ਨਰ ਨਿਕਸੈ; ਤਾਹਿ ਸੰਘਾਰਿਯੈ ॥

ह्यां ते जो नर निकसै; ताहि संघारियै ॥

ਆਵੈ ਜੋ ਜਨ ਪਾਸ; ਬੰਦ ਤਿਹ ਕੀਜਿਯੈ ॥

आवै जो जन पास; बंद तिह कीजियै ॥

ਹੋ ਬਹੁਰੋ ਦੁਰਗ ਛੁਰਾਇ; ਛਿਨਕ ਮੌ ਲੀਜਿਯੈ ॥੨੨॥

हो बहुरो दुरग छुराइ; छिनक मौ लीजियै ॥२२॥

ਦਸੋ ਦਿਸਨ ਤਿਹ ਗੜ ਕੌ; ਘੇਰਾ ਡਾਰਿਯੋ ॥

दसो दिसन तिह गड़ कौ; घेरा डारियो ॥

ਜੋ ਜਨ ਤਹ ਤੇ ਨਿਕਸੈ; ਤਾਹਿ ਸੰਘਾਰਿਯੋ ॥

जो जन तह ते निकसै; ताहि संघारियो ॥

ਖਾਨ ਪਾਨ ਸਭ ਬੰਦ; ਪ੍ਰਥਮ ਤਾ ਕੋ ਕਿਯੋ ॥

खान पान सभ बंद; प्रथम ता को कियो ॥

ਹੋ ਬਹੁਰੌ ਦੁਰਗ ਛਿਨਾਇ; ਛਿਨਕ ਭੀਤਰ ਲਿਯੋ ॥੨੩॥

हो बहुरौ दुरग छिनाइ; छिनक भीतर लियो ॥२३॥

ਲੀਨੋ ਦੁਰਗ ਛਿਨਾਇ; ਗਜਨਿ ਸਹ ਘਾਇ ਕੈ ॥

लीनो दुरग छिनाइ; गजनि सह घाइ कै ॥

ਲਯੋ ਕੁਅਰਿ ਕਹ ਜੀਤਿ; ਪਰਮ ਸੁਖ ਪਾਇ ਕੈ ॥

लयो कुअरि कह जीति; परम सुख पाइ कै ॥

ਭਾਂਤਿ ਭਾਂਤਿ ਰਤਿ ਕਰੀ; ਪ੍ਰੇਮ ਉਪਜਾਇ ਕਰਿ ॥

भांति भांति रति करी; प्रेम उपजाइ करि ॥

ਹੋ ਲਪਟਿ ਲਪਟਿ ਤ੍ਰਿਯ ਗਈ; ਸੁ ਕੀਨੇ ਭੋਗ ਭਰਿ ॥੨੪॥

हो लपटि लपटि त्रिय गई; सु कीने भोग भरि ॥२४॥

ਚੌਪਈ ॥

चौपई ॥

ਐਸੀ ਪ੍ਰੀਤ ਦੁਹਨ ਕੇ ਭਈ ॥

ऐसी प्रीत दुहन के भई ॥

ਅਬਲਾ ਔਰ ਬਿਸਰਿ ਸਭ ਗਈ ॥

अबला और बिसरि सभ गई ॥

ਏਕ ਨਾਰਿ ਹਸਿ ਬਚਨਿ ਉਚਾਰੋ ॥

एक नारि हसि बचनि उचारो ॥

ਬਡੋ ਮੂਰਖ ਇਹ ਰਾਵ ਹਮਾਰੋ ॥੨੫॥

बडो मूरख इह राव हमारो ॥२५॥

TOP OF PAGE

Dasam Granth