ਦਸਮ ਗਰੰਥ । दसम ग्रंथ ।

Page 1067

ਦ੍ਰਭੁ ਜਰ ਲਈ ਮੰਗਾਇ; ਬਰੌ ਤਾ ਕੋ ਸੁ ਕਿਯ ॥

द्रभु जर लई मंगाइ; बरौ ता को सु किय ॥

ਨਹਰਿ ਖੋਦਿ ਬੇਰਿਆ ਕੋ; ਬੋਲਿ ਤੁਰੰਗ ਲਿਯ ॥

नहरि खोदि बेरिआ को; बोलि तुरंग लिय ॥

ਲਹੁ ਦੀਰਘ ਤਟ ਲੀਕੈ; ਕਾਢਿ ਬਨਾਇ ਕੈ ॥

लहु दीरघ तट लीकै; काढि बनाइ कै ॥

ਹੋ ਜੀਤਿ ਆਪੁ ਲੈ ਦਈ; ਹਜਰਤਹਿ ਜਾਇ ਕੈ ॥੫॥

हो जीति आपु लै दई; हजरतहि जाइ कै ॥५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੪॥੩੪੦੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ चौहतरवो चरित्र समापतम सतु सुभम सतु ॥१७४॥३४०७॥अफजूं॥


ਦੋਹਰਾ ॥

दोहरा ॥

ਗਜਨ ਦੇਵ ਰਾਜਾ ਬਡੋ; ਗਜਨੀ ਕੋ ਨਰਪਾਲ ॥

गजन देव राजा बडो; गजनी को नरपाल ॥

ਕਮਲ ਕੁਰੰਗ ਸਾਰਸ ਲਜੈ; ਲਖਿ ਤਿਹ ਨੈਨ ਬਿਸਾਲ ॥੧॥

कमल कुरंग सारस लजै; लखि तिह नैन बिसाल ॥१॥

ਤਹਾ ਦੁਰਗ ਦੁਰਗਮ ਬਡੋ; ਤਹ ਪਹੁਚੈ ਕਹ ਕੌਨ? ॥

तहा दुरग दुरगम बडो; तह पहुचै कह कौन? ॥

ਜੋਨਿ ਚੰਦ੍ਰ ਕੀ ਨ ਪਰੈ; ਚੀਟੀ ਕਰੈ ਨ ਗੌਨ ॥੨॥

जोनि चंद्र की न परै; चीटी करै न गौन ॥२॥

ਚੌਪਈ ॥

चौपई ॥

ਚਪਲ ਕਲਾ ਇਕ ਰਾਜ ਦੁਲਾਰੀ ॥

चपल कला इक राज दुलारी ॥

ਸੂਰਜ ਲਖੀ ਚੰਦ੍ਰ ਨ ਨਿਹਾਰੀ ॥

सूरज लखी चंद्र न निहारी ॥

ਜੋਬਨ ਜੇਬ ਅਧਿਕ ਤਿਹ ਸੋਹੈ ॥

जोबन जेब अधिक तिह सोहै ॥

ਖਗ ਮ੍ਰਿਗ ਜਛ ਭੁਜੰਗਨ ਮੋਹੈ ॥੩॥

खग म्रिग जछ भुजंगन मोहै ॥३॥

ਦੋਹਰਾ ॥

दोहरा ॥

ਜੋਬਨ ਖਾਂ ਤਿਹ ਦੁਰਗ ਕੌ; ਘੇਰਾ ਕਿਯੋ ਬਨਾਇ ॥

जोबन खां तिह दुरग कौ; घेरा कियो बनाइ ॥

ਕ੍ਯੋਹੂੰ ਨ ਸੋ ਟੂਟਤ ਭਯੋ; ਸਭ ਕਰਿ ਰਹੇ ਉਪਾਇ ॥੪॥

क्योहूं न सो टूटत भयो; सभ करि रहे उपाइ ॥४॥

ਚੌਪਈ ॥

चौपई ॥

ਜੋਬਨ ਖਾਂ ਤਹ ਬੀਰ ਬੁਲਾਏ ॥

जोबन खां तह बीर बुलाए ॥

ਬੈਠਿ ਬੈਠਿ ਕਰਿ ਮੰਤ੍ਰ ਪਕਾਏ ॥

बैठि बैठि करि मंत्र पकाए ॥

ਕਵਨ ਉਪਾਇ ਆਜੁ ਹ੍ਯਾਂ ਕੀਜੈ? ॥

कवन उपाइ आजु ह्यां कीजै? ॥

ਜਾ ਤੇ ਦੁਰਗ ਤੋਰਿ ਕਰਿ ਦੀਜੈ ॥੫॥

जा ते दुरग तोरि करि दीजै ॥५॥

ਬਲਵੰਡ ਖਾਨ ਸੈਨ ਸੰਗ ਲਿਯੋ ॥

बलवंड खान सैन संग लियो ॥

ਤਵਨ ਦੁਰਗ ਪਰ ਹਲਾ ਕਿਯੋ ॥

तवन दुरग पर हला कियो ॥

ਗੜ ਕੇ ਲੋਗ ਤੀਰ ਤੇ ਜਾਈ ॥

गड़ के लोग तीर ते जाई ॥

ਮਾਰਿ ਮਾਰਿ ਕਰਿ ਕੂਕਿ ਸੁਨਾਈ ॥੬॥

मारि मारि करि कूकि सुनाई ॥६॥

ਗੋਲੀ ਅਧਿਕ ਦੁਰਗ ਤੇ ਛੂਟੀ ॥

गोली अधिक दुरग ते छूटी ॥

ਬਹੁਤ ਸੂਰਮਨਿ ਮੂੰਡੀ ਫੂਟੀ ॥

बहुत सूरमनि मूंडी फूटी ॥

ਗਿਰਿ ਗਿਰਿ ਗਏ ਬੀਰ ਰਨ ਮਾਹੀ ॥

गिरि गिरि गए बीर रन माही ॥

ਤਨ ਮੈ ਰਹੀ ਨੈਕ ਸੁਧਿ ਨਾਹੀ ॥੭॥

तन मै रही नैक सुधि नाही ॥७॥

ਭੁਜੰਗ ਛੰਦ ॥

भुजंग छंद ॥

ਕਹੂੰ ਬਾਜ ਜੂਝੇ ਕਹੂੰ ਰਾਜ ਮਾਰੇ ॥

कहूं बाज जूझे कहूं राज मारे ॥

ਕਹੂੰ ਤਾਜ ਬਾਜੀਨ ਕੇ ਸਾਜ ਡਾਰੇ ॥

कहूं ताज बाजीन के साज डारे ॥

ਕਿਤੇ ਛੋਰ ਛੇਕੇ ਕਿਤੇ ਛੈਲ ਮੋਰੇ ॥

किते छोर छेके किते छैल मोरे ॥

ਕਿਤੇ ਛਤ੍ਰ ਧਾਰੀਨ ਕੇ ਛਤ੍ਰ ਤੋਰੇ ॥੮॥

किते छत्र धारीन के छत्र तोरे ॥८॥

ਲਗੇ ਜ੍ਵਾਨ ਗੋਲੀਨ ਕੇ ਖੇਤ ਜੂਝੇ ॥

लगे ज्वान गोलीन के खेत जूझे ॥

ਚਲੇ ਭਾਜਿ ਕੇਤੇ ਨਹੀ ਜਾਤ ਬੂਝੇ ॥

चले भाजि केते नही जात बूझे ॥

ਭਰੇ ਲਾਜ ਕੇਤੇ ਹਠੀ ਕੋਪਿ ਢੂਕੇ ॥

भरे लाज केते हठी कोपि ढूके ॥

ਚਹੂੰ ਓਰ ਤੇ ਮਾਰ ਹੀ ਮਾਰ ਕੂਕੇ ॥੯॥

चहूं ओर ते मार ही मार कूके ॥९॥

ਚਹੂੰ ਓਰ ਗਾੜੇ ਗੜੈ ਘੇਰਿ ਆਏ ॥

चहूं ओर गाड़े गड़ै घेरि आए ॥

ਹਠੀ ਖਾਨ ਕੋਪੇ ਲੀਏ ਸੈਨ ਘਾਏ ॥

हठी खान कोपे लीए सैन घाए ॥

ਇਤੇ ਸੂਰ ਸੋਹੈ ਉਤੈ ਵੈ ਬਿਰਾਜੈ ॥

इते सूर सोहै उतै वै बिराजै ॥

ਮੰਡੇ ਕ੍ਰੋਧ ਕੈ ਕੈ ਨਹੀ ਪੈਗ ਭਾਜੇ ॥੧੦॥

मंडे क्रोध कै कै नही पैग भाजे ॥१०॥

ਦੋਹਰਾ ॥

दोहरा ॥

ਛੋਰਿ ਖੇਤ ਪਗ ਨ ਟਰੇ; ਭਿਰੇ ਸੂਰਮਾ ਚਾਇ ॥

छोरि खेत पग न टरे; भिरे सूरमा चाइ ॥

ਦਸੋ ਦਿਸਨ ਗਾਡੇ ਗੜਹਿ; ਘੇਰਿ ਲਿਯੋ ਭਟ ਆਇ ॥੧੧॥

दसो दिसन गाडे गड़हि; घेरि लियो भट आइ ॥११॥

ਭੁਜੰਗ ਛੰਦ ॥

भुजंग छंद ॥

ਕਿਤੇ ਗੋਲਿ ਗੋਲਾ ਮਹਾ ਬਾਨ ਛੋਰੇ ॥

किते गोलि गोला महा बान छोरे ॥

ਕਿਤੇ ਗਰਬ ਧਾਰੀਨ ਕੇ ਗਰਬ ਤੋਰੇ ॥

किते गरब धारीन के गरब तोरे ॥

ਪਰੀ ਮਾਰਿ ਭਾਰੀ ਕਹਾ ਲੌ ਬਖਾਨੋ ॥

परी मारि भारी कहा लौ बखानो ॥

ਉਡੀ ਜਾਨ ਮਾਖੀਰੁ ਕੀ ਮਾਖਿ ਮਾਨੋ ॥੧੨॥

उडी जान माखीरु की माखि मानो ॥१२॥

TOP OF PAGE

Dasam Granth