ਦਸਮ ਗਰੰਥ । दसम ग्रंथ ।

Page 1056

ਦੋਹਰਾ ॥

दोहरा ॥

ਹਿੰਗੁਲਾਜ ਜਗ ਮਾਤ ਕੇ; ਰਹੈ ਦੇਹਰੋ ਏਕ ॥

हिंगुलाज जग मात के; रहै देहरो एक ॥

ਜਾਹਿ ਜਗਤ ਕੇ ਜੀਵ ਸਭ; ਬੰਦਤ ਆਨਿ ਅਨੇਕ ॥੧॥

जाहि जगत के जीव सभ; बंदत आनि अनेक ॥१॥

ਚੌਪਈ ॥

चौपई ॥

ਸਿੰਘ ਬਚਿਤ੍ਰ ਤਹਾ ਕੋ ਨ੍ਰਿਪ ਬਰ ॥

सिंघ बचित्र तहा को न्रिप बर ॥

ਭਾਂਤਿ ਭਾਂਤਿ ਕੋ ਧਨੁ ਤਾ ਕੇ ਘਰ ॥

भांति भांति को धनु ता के घर ॥

ਭਾਨ ਕਲਾ ਤਿਹ ਤ੍ਰਿਯਾ ਭਣਿਜੈ ॥

भान कला तिह त्रिया भणिजै ॥

ਤਾ ਕੇ ਕੋ ਤ੍ਰਿਯ ਤੁਲਿ ਕਹਿਜੈ? ॥੨॥

ता के को त्रिय तुलि कहिजै? ॥२॥

ਦਿਜਬਰ ਸਿੰਘ ਏਕ ਦਿਜ ਤਾ ਕੇ ॥

दिजबर सिंघ एक दिज ता के ॥

ਭਿਸਤ ਕਲਾ ਅਬਲਾ ਗ੍ਰਿਹ ਵਾ ਕੇ ॥

भिसत कला अबला ग्रिह वा के ॥

ਸਾਤ ਪੂਤ ਸੁੰਦਰ ਤਿਹ ਘਰ ਮੈ ॥

सात पूत सुंदर तिह घर मै ॥

ਕੋਬਿਦ ਸਭ ਹੀ ਰਹਤ ਹੁਨਰ ਮੈ ॥੩॥

कोबिद सभ ही रहत हुनर मै ॥३॥

ਦੋਹਰਾ ॥

दोहरा ॥

ਤਹਾ ਭਵਾਨੀ ਕੋ ਭਵਨ; ਜਾਹਿਰ ਸਕਲ ਜਹਾਨ ॥

तहा भवानी को भवन; जाहिर सकल जहान ॥

ਦੇਸ ਦੇਸ ਕੇ ਏਸ ਜਿਹ; ਸੀਸ ਝੁਕਾਵਤ ਆਨਿ ॥੪॥

देस देस के एस जिह; सीस झुकावत आनि ॥४॥

ਅੜਿਲ ॥

अड़िल ॥

ਅਤਿ ਸੁੰਦਰ ਮਠ ਊਚੀ; ਧੁਜਾ ਬਿਰਾਜਹੀ ॥

अति सुंदर मठ ऊची; धुजा बिराजही ॥

ਨਿਰਖਿ ਦਿਪਤਤਾ ਤਾਹਿ; ਸੁ ਦਾਮਨਿ ਲਾਜਹੀ ॥

निरखि दिपतता ताहि; सु दामनि लाजही ॥

ਦੇਸ ਦੇਸ ਕੇ ਏਸ; ਤਹਾ ਚਲਿ ਆਵਹੀ ॥

देस देस के एस; तहा चलि आवही ॥

ਹੋ ਜਾਨਿ ਸਿਵਾ ਕੋ ਭਵਨ; ਸਦਾ ਸਿਰ ਨ੍ਯਾਵਹੀ ॥੫॥

हो जानि सिवा को भवन; सदा सिर न्यावही ॥५॥

ਦੋਹਰਾ ॥

दोहरा ॥

ਜੋ ਇਛਾ ਕੋਊ ਕਰੈ; ਸੋ ਸਭ ਪੂਰਨ ਹੋਇ ॥

जो इछा कोऊ करै; सो सभ पूरन होइ ॥

ਪ੍ਰਗਟ ਬਾਤ ਸਭ ਜਗਤ ਇਹ; ਜਾਨਤ ਹੈ ਸਭ ਕੋਇ ॥੬॥

प्रगट बात सभ जगत इह; जानत है सभ कोइ ॥६॥

ਚੌਪਈ ॥

चौपई ॥

ਏਕ ਦਿਵਸ ਐਸੋ ਤਹ ਭਯੋ ॥

एक दिवस ऐसो तह भयो ॥

ਅਥ੍ਯੋ ਸੂਰ ਚੰਦ੍ਰ ਪ੍ਰਗਟਯੋ ॥

अथ्यो सूर चंद्र प्रगटयो ॥

ਅਕਸਮਾਤ੍ਰ ਬਾਨੀ ਤਿਹ ਭਈ ॥

अकसमात्र बानी तिह भई ॥

ਸੋ ਦਿਜਬਰ ਸ੍ਰਵਨਨ ਸੁਨਿ ਲਈ ॥੭॥

सो दिजबर स्रवनन सुनि लई ॥७॥

ਪ੍ਰਾਤ ਭਏ ਰਾਜਾ ਇਹ ਮਰਿ ਹੈ ॥

प्रात भए राजा इह मरि है ॥

ਕੋਟਿ ਉਪਾਵ ਕਿਸੈ ਨ ਉਬਰਿ ਹੈ ॥

कोटि उपाव किसै न उबरि है ॥

ਜੋ ਕੋਊ ਸਾਤ ਪੂਤ ਹ੍ਯਾਂ ਮਾਰੈ ॥

जो कोऊ सात पूत ह्यां मारै ॥

ਤੌ ਅਪਨੌ ਯਹ ਰਾਵ ਉਬਾਰੇ ॥੮॥

तौ अपनौ यह राव उबारे ॥८॥

ਦਿਜਬਰ ਸੁਨਿ ਬਚਨਨ ਗ੍ਰਿਹ ਆਯੋ ॥

दिजबर सुनि बचनन ग्रिह आयो ॥

ਨਿਜੁ ਨਾਰੀ ਤਨ ਭੇਦ ਜਤਾਯੋ ॥

निजु नारी तन भेद जतायो ॥

ਤਬ ਤ੍ਰਿਯ ਸਾਤ ਪੂਤ ਸੰਗ ਲੀਨੇ ॥

तब त्रिय सात पूत संग लीने ॥

ਸਰਬ ਮੰਗਲਾ ਕੀ ਬਲਿ ਦੀਨੇ ॥੯॥

सरब मंगला की बलि दीने ॥९॥

ਸਾਤ ਪੂਤ ਪਿਤ ਹਨੇ ਨਿਹਾਰੇ ॥

सात पूत पित हने निहारे ॥

ਅਸਿ ਲੈ ਕੰਠ ਆਪਨੇ ਮਾਰੇ ॥

असि लै कंठ आपने मारे ॥

ਸੁਰ ਪੁਰ ਬਾਟ ਜਬੈ ਤਿਨ ਲਈ ॥

सुर पुर बाट जबै तिन लई ॥

ਠਾਢੀ ਨਾਰਿ ਨਿਹਾਰਤ ਭਈ ॥੧੦॥

ठाढी नारि निहारत भई ॥१०॥

ਵਹੈ ਹਾਥ ਅਪਨੇ ਅਸਿ ਲੀਨੋ ॥

वहै हाथ अपने असि लीनो ॥

ਨਿਜੁ ਪ੍ਰਾਨਨ ਕੋ ਤ੍ਰਾਸ ਨ ਕੀਨੋ ॥

निजु प्रानन को त्रास न कीनो ॥

ਰਾਵ ਬਚੈ ਕਹਿ ਤਾਹਿ ਸੰਭਾਰਿਯੋ ॥

राव बचै कहि ताहि स्मभारियो ॥

ਗਹਿ ਕਰਿ ਕੰਠ ਆਪਨੇ ਮਾਰਿਯੋ ॥੧੧॥

गहि करि कंठ आपने मारियो ॥११॥

ਸਾਤ ਪੂਤ ਹਨਿ ਪਤਹਿ ਸੰਘਾਰਿਯੋ ॥

सात पूत हनि पतहि संघारियो ॥

ਬਹੁਰਿ ਮੂੰਡ ਅਪਨੋ ਕਟਿ ਡਾਰਿਯੋ ॥

बहुरि मूंड अपनो कटि डारियो ॥

ਰਾਵ ਚਕ੍ਯੋ ਕੌਤਕ ਜਬ ਲਹਿਯੋ ॥

राव चक्यो कौतक जब लहियो ॥

ਸੋਈ ਖੜਗ ਹਾਥ ਮੈ ਗਹਿਯੋ ॥੧੨॥

सोई खड़ग हाथ मै गहियो ॥१२॥

ਸਾਤ ਪੂਤ ਹਮਰੇ ਹਿਤ ਮਾਰੇ ॥

सात पूत हमरे हित मारे ॥

ਬਹੁਰਿ ਆਪੁਨੇ ਨਾਥ ਸੰਘਾਰੇ ॥

बहुरि आपुने नाथ संघारे ॥

ਪੁਨਿ ਇਨ ਦੇਹ ਨੇਹ ਮਮ ਦਿਯੋ ॥

पुनि इन देह नेह मम दियो ॥

ਧ੍ਰਿਗ ਇਹ ਰਾਜ ਹਮਾਰੋ ਕਿਯੋ ॥੧੩॥

ध्रिग इह राज हमारो कियो ॥१३॥

TOP OF PAGE

Dasam Granth