ਦਸਮ ਗਰੰਥ । दसम ग्रंथ ।

Page 1057

ਸੋਈ ਖੜਗ ਕੰਠੀ ਪਰ ਧਰਿਯੋ ॥

सोई खड़ग कंठी पर धरियो ॥

ਮਾਰਨ ਅਪਨੋ ਆਪੁ ਬਿਚਰਿਯੋ ॥

मारन अपनो आपु बिचरियो ॥

ਕ੍ਰਿਪਾ ਕਰੀ ਤਬ ਤਾਹਿ ਭਵਾਨੀ ॥

क्रिपा करी तब ताहि भवानी ॥

ਐਸੀ ਭਾਂਤਿ ਬਖਾਨੀ ਬਾਨੀ ॥੧੪॥

ऐसी भांति बखानी बानी ॥१४॥

ਅੜਿਲ ॥

अड़िल ॥

ਇਨ ਕੌ ਲੇਹੁ ਜਿਯਾਇ; ਨ ਨਿਜੁ ਬਧ ਕੀਜਿਯੈ ॥

इन कौ लेहु जियाइ; न निजु बध कीजियै ॥

ਰਾਜ ਬਰਿਸ ਬਹੁ ਕਰੌ; ਬਹੁਤ ਦਿਨ ਜੀਜੀਯੈ ॥

राज बरिस बहु करौ; बहुत दिन जीजीयै ॥

ਤਬ ਦੁਰਗਾ ਤੈ ਸਭ ਹੀ; ਦਏ ਜਿਯਾਇ ਕੈ ॥

तब दुरगा तै सभ ही; दए जियाइ कै ॥

ਹੋ ਨਿਰਖਿ ਨ੍ਰਿਪਤਿ ਕੀ ਪ੍ਰੀਤਿ; ਹਰਖ ਉਪਜਾਇ ਕੈ ॥੧੫॥

हो निरखि न्रिपति की प्रीति; हरख उपजाइ कै ॥१५॥

ਚੌਪਈ ॥

चौपई ॥

ਐਸੋ ਢੀਠ ਤਵਨ ਤ੍ਰਿਯ ਕਰਿਯੋ ॥

ऐसो ढीठ तवन त्रिय करियो ॥

ਪਤਿ ਪੂਤਨ ਕੇ ਪ੍ਰਾਨਨ ਹਰਿਯੋ ॥

पति पूतन के प्रानन हरियो ॥

ਬਹੁਰੋ ਬਧ ਅਪਨੋ ਕਹੂੰ ਕੀਨੋ ॥

बहुरो बध अपनो कहूं कीनो ॥

ਪ੍ਰਾਨ ਬਚਾਇ ਨ੍ਰਿਪਤਿ ਕੋ ਲੀਨੋ ॥੧੬॥

प्रान बचाइ न्रिपति को लीनो ॥१६॥

ਦੋਹਰਾ ॥

दोहरा ॥

ਨਿਰਖਿ ਸਤਤਾ ਸਭਨ ਕੀ; ਜਗ ਜਨਨੀ ਹਰਖਾਇ ॥

निरखि सतता सभन की; जग जननी हरखाइ ॥

ਸਾਤ ਪੂਤ ਪਤਿ ਕੇ ਸਹਿਤ; ਤਿਹ ਜੁਤ ਦਏ ਜਿਯਾਇ ॥੧੭॥

सात पूत पति के सहित; तिह जुत दए जियाइ ॥१७॥

ਤ੍ਰਿਯ ਚਰਿਤ੍ਰ ਦੁਹਕਰਿ ਕਰਿਯੋ; ਜੈਸੋ ਕਰੈ ਨ ਕੋਇ ॥

त्रिय चरित्र दुहकरि करियो; जैसो करै न कोइ ॥

ਪੁਰੀ ਚਤ੍ਰਦਸ ਕੇ ਬਿਖੈ; ਧੰਨ੍ਯ ਧੰਨ੍ਯ ਤਿਹ ਹੋਇ ॥੧੮॥

पुरी चत्रदस के बिखै; धंन्य धंन्य तिह होइ ॥१८॥

ਚੌਪਈ ॥

चौपई ॥

ਸਾਤ ਪੂਤ ਮੂਏ ਜਿਯਰਾਏ ॥

सात पूत मूए जियराए ॥

ਅਪਨੀ ਦੇਹ ਸਹਿਤ ਪਤਿ ਪਾਏ ॥

अपनी देह सहित पति पाए ॥

ਨ੍ਰਿਪ ਕੀ ਬਡੀ ਆਰਬਲ ਹੋਈ ॥

न्रिप की बडी आरबल होई ॥

ਐਸੋ ਕਰਤ ਚਰਿਤ੍ਰ ਨ ਕੋਈ ॥੧੯॥

ऐसो करत चरित्र न कोई ॥१९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੫॥੩੨੭੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पैसठवो चरित्र समापतम सतु सुभम सतु ॥१६५॥३२७४॥अफजूं॥


ਦੋਹਰਾ ॥

दोहरा ॥

ਸੁਕ੍ਰਿਤ ਸਿੰਘ ਸੂਰੋ ਬਡੋ; ਸੂਰਤਿ ਕੋ ਨਰਪਾਲ ॥

सुक्रित सिंघ सूरो बडो; सूरति को नरपाल ॥

ਜੁਬਨ ਕਲਾ ਰਾਨੀ ਰਹੈ; ਜਾ ਕੇ ਨੈਨ ਬਿਸਾਲ ॥੧॥

जुबन कला रानी रहै; जा के नैन बिसाल ॥१॥

ਚੌਪਈ ॥

चौपई ॥

ਤਾ ਕੇ ਏਕ ਪੂਤ ਗ੍ਰਿਹ ਭਯੋ ॥

ता के एक पूत ग्रिह भयो ॥

ਸਵਤਿਨ ਡਾਰਿ ਸਿੰਧੁ ਮੈ ਦਯੋ ॥

सवतिन डारि सिंधु मै दयो ॥

ਕਹਿਯੋ ਕਿ ਇਹ ਭਿਰਟੀ ਲੈ ਗਈ ॥

कहियो कि इह भिरटी लै गई ॥

ਇਹੈ ਖਬਰਿ ਰਾਜਾ ਕਹ ਭਈ ॥੨॥

इहै खबरि राजा कह भई ॥२॥

ਰਾਨੀ ਅਧਿਕ ਸੋਕ ਤਬ ਕੀਨੋ ॥

रानी अधिक सोक तब कीनो ॥

ਮਾਥੋ ਫੋਰਿ ਭੂੰਮਿ ਤਨ ਦੀਨੋ ॥

माथो फोरि भूमि तन दीनो ॥

ਤਬ ਰਾਜਾ ਤਾ ਕੇ ਗ੍ਰਿਹ ਆਯੋ ॥

तब राजा ता के ग्रिह आयो ॥

ਭਾਂਤਿ ਭਾਂਤਿ ਤਿਹ ਤਾਪ ਮਿਟਾਯੋ ॥੩॥

भांति भांति तिह ताप मिटायो ॥३॥

ਰੀਤਿ ਕਾਲ ਕੀ ਕਿਨੂੰ ਨ ਜਾਨੀ ॥

रीति काल की किनूं न जानी ॥

ਊਚ ਨੀਚ ਕੇ ਸੀਸ ਬਿਹਾਨੀ ॥

ऊच नीच के सीस बिहानी ॥

ਏਕੈ ਬਚਤ ਕਾਲ ਸੇ ਸੋਊ ॥

एकै बचत काल से सोऊ ॥

ਰਾਵ ਰੰਕ ਅਰੁ ਬਚਤ ਨ ਕੋਊ ॥੪॥

राव रंक अरु बचत न कोऊ ॥४॥

ਦੋਹਰਾ ॥

दोहरा ॥

ਜੋ ਉਪਜਿਯੋ ਸੋ ਬਿਨਸਿਯੋ; ਜਿਯਤ ਨ ਰਹਸੀ ਕੋਇ ॥

जो उपजियो सो बिनसियो; जियत न रहसी कोइ ॥

ਊਚ ਨੀਚ ਰਾਜਾ ਪ੍ਰਜਾ; ਸੁਰ ਸੁਰਪਤਿ ਕੋਊ ਹੋਇ ॥੫॥

ऊच नीच राजा प्रजा; सुर सुरपति कोऊ होइ ॥५॥

ਚੌਪਈ ॥

चौपई ॥

ਤੁਮ ਸੁੰਦਰਿ! ਸਭ ਸੋਕ ਨਿਵਾਰਹੁ ॥

तुम सुंदरि! सभ सोक निवारहु ॥

ਸ੍ਰੀ ਜਦੁਪਤਿ ਕਹ ਹਿਯੈ ਸੰਭਾਰਹੁ ॥

स्री जदुपति कह हियै स्मभारहु ॥

ਵਾ ਸੁਤ ਕੋ, ਕਛੁ ਸੋਕ ਨ ਕੀਜੈ ॥

वा सुत को, कछु सोक न कीजै ॥

ਔਰ ਮਾਂਗਿ ਪ੍ਰਭੁ ਤੇ ਸੁਤ ਲੀਜੈ ॥੬॥

और मांगि प्रभु ते सुत लीजै ॥६॥

ਦੋਹਰਾ ॥

दोहरा ॥

ਅਵਰ ਤੁਮਾਰੇ ਧਾਮ ਮੈ; ਹ੍ਵੈ ਹੈ ਪੂਤ ਅਪਾਰ ॥

अवर तुमारे धाम मै; ह्वै है पूत अपार ॥

ਵਾ ਕੋ ਸੋਕ ਨ ਕੀਜਿਯੈ; ਸੁਨ ਸੁੰਦਰਿ ਸੁਕੁਮਾਰਿ! ॥੭॥

वा को सोक न कीजियै; सुन सुंदरि सुकुमारि! ॥७॥

TOP OF PAGE

Dasam Granth