ਦਸਮ ਗਰੰਥ । दसम ग्रंथ ।

Page 1054

ਏਕ ਏਕ ਸਾਊ ਹ੍ਯਾਂ ਆਵਹਿ ॥

एक एक साऊ ह्यां आवहि ॥

ਹਮ ਤੇ ਪਾਵ ਪੁਜਾਵਤ ਜਾਵਹਿ ॥

हम ते पाव पुजावत जावहि ॥

ਤਾ ਪਾਛੇ, ਆਪੁਨ ਨ੍ਰਿਪ ਆਵੈ ॥

ता पाछे, आपुन न्रिप आवै ॥

ਸੂਰਜ ਕਲਾ ਕੋ ਲੈ ਘਰ ਜਾਵੈ ॥੮॥

सूरज कला को लै घर जावै ॥८॥

ਹਮਰੇ ਧਾਮ ਰੀਤਿ ਇਹ ਪਰੀ ॥

हमरे धाम रीति इह परी ॥

ਤਾ ਤੇ ਜਾਤ ਦੂਰਿ ਨਹਿ ਕਰੀ ॥

ता ते जात दूरि नहि करी ॥

ਏਕ ਏਕ ਜੋਧਾ ਪ੍ਰਥਮਾਵਹਿ ॥

एक एक जोधा प्रथमावहि ॥

ਤਾ ਪਾਛੈ ਰਾਜਾ ਕੌ ਲ੍ਯਾਵਹਿ ॥੯॥

ता पाछै राजा कौ ल्यावहि ॥९॥

ਏਕ ਏਕ ਸਾਊ ਤਹ ਆਯੋ ॥

एक एक साऊ तह आयो ॥

ਡਾਰਿ ਡਾਰਿ ਫਾਸੀ ਤ੍ਰਿਯ ਘਾਯੋ ॥

डारि डारि फासी त्रिय घायो ॥

ਏਕ ਸੰਘਾਰਿ ਡਾਰਿ ਕਰਿ ਦੀਜੈ ॥

एक संघारि डारि करि दीजै ॥

ਦੂਸਰ ਕੌ ਯੌ ਹੀ ਬਧ ਕੀਜੈ ॥੧੦॥

दूसर कौ यौ ही बध कीजै ॥१०॥

ਸਭ ਸੂਰਨ ਕੋ ਪ੍ਰਥਮ ਸੰਘਾਰਿਯੋ ॥

सभ सूरन को प्रथम संघारियो ॥

ਮਾਰਿ ਭੋਹਰਨ ਭੀਤਰਿ ਡਾਰਿਯੋ ॥

मारि भोहरन भीतरि डारियो ॥

ਤਾ ਪਾਛੇ ਨ੍ਰਿਪ ਬੋਲ ਪਠਾਯੋ ॥

ता पाछे न्रिप बोल पठायो ॥

ਰਾਨੀ ਡਾਰਿ ਫਾਸ ਗਰ ਘਾਯੋ ॥੧੧॥

रानी डारि फास गर घायो ॥११॥

ਦੋਹਰਾ ॥

दोहरा ॥

ਸਭ ਸੂਰਾ ਪ੍ਰਥਮੈ ਹਨੇ; ਬਹੁਰਿ ਨ੍ਰਿਪਤਿ ਕੌ ਕੂਟਿ ॥

सभ सूरा प्रथमै हने; बहुरि न्रिपति कौ कूटि ॥

ਜੋ ਲਸਕਰ ਬਾਕੀ ਬਚਿਯੋ; ਸੋ ਸਭ ਲੀਨੋ ਲੂਟਿ ॥੧੨॥

जो लसकर बाकी बचियो; सो सभ लीनो लूटि ॥१२॥

ਸਭ ਬੈਰਿਨ ਕੌ ਘਾਇ ਕੈ; ਸੁਤ ਕੌ ਰਾਜ ਬੈਠਾਇ ॥

सभ बैरिन कौ घाइ कै; सुत कौ राज बैठाइ ॥

ਪੁਨਿ ਪਤਿ ਕੇ ਫੈਂਟਾ ਭਏ; ਜਰੀ ਮ੍ਰਿਦੰਗ ਬਜਾਇ ॥੧੩॥

पुनि पति के फैंटा भए; जरी म्रिदंग बजाइ ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੩॥੩੨੩੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ त्रिसठवो चरित्र समापतम सतु सुभम सतु ॥१६३॥३२३७॥अफजूं॥


ਚੌਪਈ ॥

चौपई ॥

ਉਦੈ ਪੁਰੀ ਖੁਰਰਮ ਕੀ ਨਾਰੀ ॥

उदै पुरी खुररम की नारी ॥

ਹਜਰਤਿ ਕੌ ਪ੍ਰਾਨਨ ਤੇ ਪ੍ਯਾਰੀ ॥

हजरति कौ प्रानन ते प्यारी ॥

ਮੁਖ ਸੂਖਤ ਜੀ ਜੀ ਤਿਹ ਕਰਤੇ ॥

मुख सूखत जी जी तिह करते ॥

ਅਨਤ ਨ ਲਖੇ ਤਵਨ ਕੇ ਡਰਤੇ ॥੧॥

अनत न लखे तवन के डरते ॥१॥

ਬੇਗਮ ਬਾਗ ਏਕ ਦਿਨ ਚਲੀ ॥

बेगम बाग एक दिन चली ॥

ਸੋਰਹ ਸਤ ਲੀਨੋ ਸੰਗ ਅਲੀ ॥

सोरह सत लीनो संग अली ॥

ਸੁੰਦਰ ਨਰ ਇਕ ਪੇਖਤ ਭਈ ॥

सुंदर नर इक पेखत भई ॥

ਤ੍ਰਿਯ ਕੌ ਭੂਲਿ ਸਕਲ ਸੁਧਿ ਗਈ ॥੨॥

त्रिय कौ भूलि सकल सुधि गई ॥२॥

ਦੋਹਰਾ ॥

दोहरा ॥

ਜੋਬਨ ਕੁਅਰਿ ਸਖੀ ਹੁਤੀ; ਲੀਨੀ ਨਿਕਟ ਬੁਲਾਇ ॥

जोबन कुअरि सखी हुती; लीनी निकट बुलाइ ॥

ਉਦੈ ਪੁਰੀ ਤਾ ਸੌ ਸਕਲ; ਭੇਦ ਕਹਿਯੋ ਸਮਝਾਇ ॥੩॥

उदै पुरी ता सौ सकल; भेद कहियो समझाइ ॥३॥

ਸਵੈਯਾ ॥

सवैया ॥

ਕਾਨਿ ਕਰੌ ਨਹਿ ਸਾਹਿਜਹਾਨ ਕੀ; ਧਾਮ ਜਿਤੋ ਧਨ ਹੈ ਸੁ ਲੁਟਾਊਂ ॥

कानि करौ नहि साहिजहान की; धाम जितो धन है सु लुटाऊं ॥

ਅੰਬਰ ਫਾਰਿ ਦਿਗੰਬਰ ਹ੍ਵੈ ਕਰਿ; ਚੰਦਨੁਤਾਰਿ ਬਿਭੂਤਿ ਚੜਾਊਂ ॥

अ्मबर फारि दिग्मबर ह्वै करि; चंदनुतारि बिभूति चड़ाऊं ॥

ਕਾ ਸੌ ਕਹੌ? ਨਹਿ ਤੂ ਹਮਰੋ ਕੋਊ; ਜੀ ਕੀ ਬ੍ਰਿਥਾ ਕਹਿ ਤਾਹਿ ਸੁਨਾਊਂ ॥

का सौ कहौ? नहि तू हमरो कोऊ; जी की ब्रिथा कहि ताहि सुनाऊं ॥

ਪੰਖ ਦਏ ਬਿਧਿ, ਤੂ ਲਖਿ ਮੋ ਕਹ; ਪ੍ਰੀਤਮ ਕੌ ਉਡਿ ਕੈ ਮਿਲਿ ਆਊਂ ॥੪॥

पंख दए बिधि, तू लखि मो कह; प्रीतम कौ उडि कै मिलि आऊं ॥४॥

ਪ੍ਰੀਤਿ ਕਰੀ ਤਿਹ ਸੌ ਕਿਹ ਕਾਜ? ਸੁ ਮੀਤ ਕੇ ਕਾਜ ਜੁ ਮੀਤ ਨ ਆਵੈ ॥

प्रीति करी तिह सौ किह काज? सु मीत के काज जु मीत न आवै ॥

ਪੀਰ ਕਹੈ ਅਪਨੇ ਚਿਤ ਮੈ; ਉਹਿ ਪੀਰ ਕੌ ਪੀਰ ਕੇ ਨੀਰ ਬੁਝਾਵੈ ॥

पीर कहै अपने चित मै; उहि पीर कौ पीर के नीर बुझावै ॥

ਹੌ ਅਟਕੀ ਮਨ ਭਾਵਨ ਸੌ; ਮੁਹਿ ਕੈਸਿਯੈ ਬਾਤ ਕੋਊ ਕਹਿ ਜਾਵੈ ॥

हौ अटकी मन भावन सौ; मुहि कैसियै बात कोऊ कहि जावै ॥

ਹੌ ਹੋਊ ਦਾਸਨ ਦਾਸਿ ਸਖੀ! ਮੁਹਿ ਜੋ ਕੋਊ ਪ੍ਰੀਤਮ ਆਨਿ ਮਿਲਾਵੈ ॥੫॥

हौ होऊ दासन दासि सखी! मुहि जो कोऊ प्रीतम आनि मिलावै ॥५॥

ਜੋ ਸਖੀ! ਕਾਜ ਕਰੈ ਹਮਰੋ; ਤਿਹ ਭੂਖਨ ਕੀ ਕਛੁ ਭੂਖ ਨ ਹ੍ਵੈ ਹੈ ॥

जो सखी! काज करै हमरो; तिह भूखन की कछु भूख न ह्वै है ॥

ਬਸਤ੍ਰ ਅਪਾਰ ਭਰੇ ਘਰ ਬਾਰ; ਸੁ ਏਕਹਿ ਬਾਰ ਹਜਾਰਨ ਲੈ ਹੈ ॥

बसत्र अपार भरे घर बार; सु एकहि बार हजारन लै है ॥

ਮੋਰੀ ਦਸਾ ਅਵਲੋਕਿ ਕੈ ਸੁੰਦਰਿ! ਜਾਨਤ ਹੀ ਹਿਯੋ ਮੈ ਪਛੁਤੈ ਹੈ ॥

मोरी दसा अवलोकि कै सुंदरि! जानत ही हियो मै पछुतै है ॥

ਕੀਜੈ ਉਪਾਇ, ਦੀਜੈ ਬਿਖੁ ਆਇ; ਕਿ ਮੀਤ ਮਿਲਾਇ, ਕਿ ਮੋਹੂ ਨ ਪੈ ਹੈ ॥੬॥

कीजै उपाइ, दीजै बिखु आइ; कि मीत मिलाइ, कि मोहू न पै है ॥६॥

TOP OF PAGE

Dasam Granth