ਦਸਮ ਗਰੰਥ । दसम ग्रंथ ।

Page 1045

ਨਲ ਹੀ ਕੋ ਧਰਿ ਰੂਪ; ਸਕਲ ਚਲਿ ਤਹ ਗਏ ॥

नल ही को धरि रूप; सकल चलि तह गए ॥

ਨਲ ਕੋ ਕਰਿ ਹਰਿ ਦੂਤ; ਪਠਾਵਤ ਤਹ ਭਏ ॥

नल को करि हरि दूत; पठावत तह भए ॥

ਸੁਨਿ ਨ੍ਰਿਪ ਬਰ ਏ ਬਚਨ; ਚਲਿਯੋ ਤਹ ਧਾਇ ਕਰਿ ॥

सुनि न्रिप बर ए बचन; चलियो तह धाइ करि ॥

ਹੋ ਕਿਨੀ ਨ ਹਟਕਿਯੋ ਤਾਹਿ; ਪਹੂਚ੍ਯੋ ਜਾਇ ਕਰਿ ॥੧੮॥

हो किनी न हटकियो ताहि; पहूच्यो जाइ करि ॥१८॥

ਦਮਵੰਤੀ ਛਬਿ ਨਿਰਖਿ; ਅਧਿਕ ਰੀਝਤ ਭਈ ॥

दमवंती छबि निरखि; अधिक रीझत भई ॥

ਜੁ ਕਛੁ ਹੰਸ ਕਹਿਯੋ ਸੁ; ਸਭ ਸਾਚੀ ਭਈ ॥

जु कछु हंस कहियो सु; सभ साची भई ॥

ਜਾ ਦਿਨ ਮੈ ਯਾ ਕੋ ਪਤਿ ਕਰਿ; ਕਰਿ ਪਾਇ ਹੌ ॥

जा दिन मै या को पति करि; करि पाइ हौ ॥

ਹੋ ਤਦਿਨ ਘਰੀ ਕੇ ਸਖੀ ਸਹਿਤ; ਬਲਿ ਜਾਇ ਹੌ ॥੧੯॥

हो तदिन घरी के सखी सहित; बलि जाइ हौ ॥१९॥

ਮਨ ਮੈ ਇਹੈ ਦਮਵੰਤੀ; ਮੰਤ੍ਰ ਬਿਚਾਰਿਯੋ ॥

मन मै इहै दमवंती; मंत्र बिचारियो ॥

ਸਭਹਿਨ ਕੇ ਬੈਠੇ; ਇਹ ਭਾਂਤਿ ਉਚਾਰਿਯੋ ॥

सभहिन के बैठे; इह भांति उचारियो ॥

ਸੁਨੋ ਸਕਲ ਜਨ! ਇਹੈ; ਭੀਮਜਾ ਪ੍ਰਨ ਕਰਿਯੋ ॥

सुनो सकल जन! इहै; भीमजा प्रन करियो ॥

ਹੋ ਜੋ ਤੁਮ ਮੈ ਨਲ ਰਾਵ; ਵਹੈ ਕਰਿ ਪਤਿ ਬਰਿਯੋ ॥੨੦॥

हो जो तुम मै नल राव; वहै करि पति बरियो ॥२०॥

ਫੂਕ ਬਦਨ ਹ੍ਵੈ ਨ੍ਰਿਪਤ; ਸਕਲ ਘਰ ਕੌ ਗਏ ॥

फूक बदन ह्वै न्रिपत; सकल घर कौ गए ॥

ਕਲਿਜੁਗਾਦਿ ਜੇ ਹੁਤੇ; ਦੁਖਿਤ ਚਿਤ ਮੈ ਭਏ ॥

कलिजुगादि जे हुते; दुखित चित मै भए ॥

ਨਲਹਿ ਭੀਮਜਾ ਬਰੀ; ਅਧਿਕ ਸੁਖ ਪਾਇ ਕੈ ॥

नलहि भीमजा बरी; अधिक सुख पाइ कै ॥

ਹੋ ਭਾਂਤਿ ਭਾਂਤਿ ਬਾਦਿਤ੍ਰ; ਅਨੇਕ ਬਜਾਇ ਕੈ ॥੨੧॥

हो भांति भांति बादित्र; अनेक बजाइ कै ॥२१॥

ਧਰਿ ਪੁਹਕਰਿ ਕੋ ਰੂਪ; ਤਹਾ ਕਲਿਜੁਗ ਗਯੋ ॥

धरि पुहकरि को रूप; तहा कलिजुग गयो ॥

ਜਬ ਤਾ ਕੌ ਨਲ ਬ੍ਯਾਹਿ; ਸਦਨ ਲ੍ਯਾਵਤ ਭਯੋ ॥

जब ता कौ नल ब्याहि; सदन ल्यावत भयो ॥

ਖੇਲਿ ਜੂਪ ਬਹੁ ਭਾਂਤਿਨ; ਤਾਹਿ ਹਰਾਇਯੋ ॥

खेलि जूप बहु भांतिन; ताहि हराइयो ॥

ਹੋ ਰਾਜ ਪਾਟ ਨਲ ਬਨ ਕੌ; ਜੀਤਿ ਪਠਾਇਯੋ ॥੨੨॥

हो राज पाट नल बन कौ; जीति पठाइयो ॥२२॥

ਰਾਜ ਪਾਟ ਨਲ ਜਬ; ਇਹ ਭਾਂਤਿ ਹਰਾਇਯੋ ॥

राज पाट नल जब; इह भांति हराइयो ॥

ਬਨ ਮੈ ਅਤਿ ਦੁਖੁ ਪਾਇ; ਅਜੁਧਿਆ ਆਇਯੋ ॥

बन मै अति दुखु पाइ; अजुधिआ आइयो ॥

ਬਿਛਰੇ ਪਤਿ ਕੇ; ਭੀਮਸੁਤਾ ਬਿਰਹਿਨ ਭਈ ॥

बिछरे पति के; भीमसुता बिरहिन भई ॥

ਜੋ ਜਿਹ ਮਾਰਗ ਗੇ ਨਾਥ; ਤਿਸੀ ਮਾਰਗ ਗਈ ॥੨੩॥

जो जिह मारग गे नाथ; तिसी मारग गई ॥२३॥

ਭੀਮ ਸੁਤਾ ਬਿਨ ਨਾਥ; ਅਧਿਕ ਦੁਖ ਪਾਇਯੋ ॥

भीम सुता बिन नाथ; अधिक दुख पाइयो ॥

ਕਹ ਲਗਿ ਕਰੌ ਬਖ੍ਯਾਨ; ਨ ਜਾਤ ਬਤਾਇਯੋ ॥

कह लगि करौ बख्यान; न जात बताइयो ॥

ਨਲ ਰਾਜ ਕੇ ਬਿਰਹਿ; ਬਾਲ ਬਿਰਹਿਨਿ ਭਈ ॥

नल राज के बिरहि; बाल बिरहिनि भई ॥

ਹੋ ਸਹਰਿ ਚੰਦੇਰੀ ਮਾਝ; ਵਹੈ ਆਵਤ ਭਈ ॥੨੪॥

हो सहरि चंदेरी माझ; वहै आवत भई ॥२४॥

ਭੀਮਸੈਨ ਤਿਨ ਹਿਤ; ਜਨ ਬਹੁ ਪਠਵਤ ਭਏ ॥

भीमसैन तिन हित; जन बहु पठवत भए ॥

ਦਮਵੰਤੀ ਕਹ ਖੋਜਿ; ਬਹੁਰਿ ਗ੍ਰਿਹ ਲੈ ਗਏ ॥

दमवंती कह खोजि; बहुरि ग्रिह लै गए ॥

ਵਹੈ ਜੁ ਇਹ ਲੈ ਗਯੋ; ਦਿਜ ਬਹੁਰਿ ਪਠਾਇਯੋ ॥

वहै जु इह लै गयो; दिज बहुरि पठाइयो ॥

ਹੋ ਖੋਜਤ ਖੋਜਤ ਦੇਸ; ਅਜੁਧ੍ਯਾ ਆਇਯੋ ॥੨੫॥

हो खोजत खोजत देस; अजुध्या आइयो ॥२५॥

ਹੇਰਿ ਹੇਰਿ ਬਹੁ ਲੋਗ; ਸੁ ਯਾਹਿ ਨਿਹਾਰਿਯੋ ॥

हेरि हेरि बहु लोग; सु याहि निहारियो ॥

ਦਮਵੰਤੀ ਕੋ ਮੁਖ ਤੇ; ਨਾਮ ਉਚਾਰਿਯੋ ॥

दमवंती को मुख ते; नाम उचारियो ॥

ਕੁਸਲ ਤਾਹਿ ਇਹ ਪੂਛਿਯੋ; ਨੈਨਨ ਨੀਰ ਭਰਿ ॥

कुसल ताहि इह पूछियो; नैनन नीर भरि ॥

ਹੋ ਤਬ ਦਿਜ ਗਯੋ ਪਛਾਨਿ; ਇਹੈ ਨਲ ਨ੍ਰਿਪਤਿ ਬਰ ॥੨੬॥

हो तब दिज गयो पछानि; इहै नल न्रिपति बर ॥२६॥

ਜਾਇ ਤਿਨੈ ਸੁਧਿ ਦਈ; ਨ੍ਰਿਪਤਿ ਨਲ ਪਾਇਯੋ ॥

जाइ तिनै सुधि दई; न्रिपति नल पाइयो ॥

ਤਬ ਦਮਵੰਤੀ ਬਹੁਰਿ; ਸੁਯੰਬ੍ਰ ਬਨਾਇਯੋ ॥

तब दमवंती बहुरि; सुय्मब्र बनाइयो ॥

ਸੁਨਿ ਰਾਜਾ ਏ ਬੈਨ; ਸਕਲ ਚਲਿ ਤਹ ਗਏ ॥

सुनि राजा ए बैन; सकल चलि तह गए ॥

ਹੋ ਰਥ ਪੈ ਚੜਿ ਨਲ ਰਾਜ; ਤਹਾ ਆਵਤ ਭਏ ॥੨੭॥

हो रथ पै चड़ि नल राज; तहा आवत भए ॥२७॥

TOP OF PAGE

Dasam Granth