ਦਸਮ ਗਰੰਥ । दसम ग्रंथ ।

Page 1044

ਨੈਨ ਹਰਨ ਕੇ ਹਰੇ; ਬੈਨ ਪਿਕ ਕੇ ਹਰਿ ਲੀਨੇ ॥

नैन हरन के हरे; बैन पिक के हरि लीने ॥

ਹਰਿ ਦਾਮਨਿ ਕੀ ਦਿਪਤਿ; ਦਸਨ ਦਾਰਿਮ ਬਸ ਕੀਨੇ ॥

हरि दामनि की दिपति; दसन दारिम बस कीने ॥

ਕੀਰ ਨਾਸਿਕਾ ਹਰੀ; ਕਦਲਿ ਜੰਘਨ ਤੇ ਹਾਰੇ ॥

कीर नासिका हरी; कदलि जंघन ते हारे ॥

ਹੋ ਛਪੇ ਜਲਜ ਜਲ ਮਾਹਿ; ਆਂਖਿ ਲਖਿ ਲਜਤ ਤਿਹਾਰੇ ॥੪॥

हो छपे जलज जल माहि; आंखि लखि लजत तिहारे ॥४॥

ਦੋਹਰਾ ॥

दोहरा ॥

ਤਾ ਕੀ ਪ੍ਰਭਾ ਜਹਾਨ ਮੈ; ਪ੍ਰਚੁਰ ਭਈ ਚਹੂੰ ਦੇਸ ॥

ता की प्रभा जहान मै; प्रचुर भई चहूं देस ॥

ਸਭ ਬ੍ਯਾਹਨ ਤਾ ਕੌ ਚਹੈ; ਸੇਸ ਸੁਰੇਸ ਲੁਕੇਸ ॥੫॥

सभ ब्याहन ता कौ चहै; सेस सुरेस लुकेस ॥५॥

ਸੁਨਿ ਪਛਿਨ ਕੇ ਬਕਤ੍ਰ ਤੇ; ਤਿਯ ਕੀ ਸੁੰਦਰ ਹਾਲ ॥

सुनि पछिन के बकत्र ते; तिय की सुंदर हाल ॥

ਮਾਨ ਸਰੋਵਰ ਛੋਡਿ ਤਿਹ; ਆਵਤ ਭਏ ਮਰਾਲ ॥੬॥

मान सरोवर छोडि तिह; आवत भए मराल ॥६॥

ਚੌਪਈ ॥

चौपई ॥

ਦਮਵੰਤੀ ਤੇ ਹੰਸ ਨਿਹਾਰੇ ॥

दमवंती ते हंस निहारे ॥

ਰੂਪ ਮਾਨ ਚਿਤ ਮਾਂਝ ਬਿਚਾਰੇ ॥

रूप मान चित मांझ बिचारे ॥

ਸਖਿਯਨ ਸਹਿਤ ਆਪ ਉਠ ਧਾਈ ॥

सखियन सहित आप उठ धाई ॥

ਏਕ ਹੰਸ ਤਿਨ ਤੇ ਗਹਿ ਲ੍ਯਾਈ ॥੭॥

एक हंस तिन ते गहि ल्याई ॥७॥

ਹੰਸ ਬਾਚ ॥

हंस बाच ॥

ਸੁਨੁ ਰਾਨੀ! ਇਕ ਕਥਾ ਪ੍ਰਕਾਸੌ ॥

सुनु रानी! इक कथा प्रकासौ ॥

ਤੁਮਰੇ ਜਿਯ ਕੋ ਭਰਮ ਬਿਨਾਸੌ ॥

तुमरे जिय को भरम बिनासौ ॥

ਨਲ ਰਾਜਾ ਦਛਿਨ ਇਕ ਰਹਈ ॥

नल राजा दछिन इक रहई ॥

ਅਤਿ ਸੁੰਦਰ ਤਾ ਕੋ ਜਗ ਕਹਈ ॥੮॥

अति सुंदर ता को जग कहई ॥८॥

ਦੋਹਰਾ ॥

दोहरा ॥

ਤੇਜਮਾਨ ਸੁੰਦਰ ਧਨੀ; ਤਾਹਿ ਉਚਾਰਤ ਲੋਗ ॥

तेजमान सुंदर धनी; ताहि उचारत लोग ॥

ਤਾ ਕੋ ਬੋਲਿ ਬਿਵਾਹਿਯੈ; ਵਹੁ ਬਰ ਤੁਮਰੋ ਜੋਗ ॥੯॥

ता को बोलि बिवाहियै; वहु बर तुमरो जोग ॥९॥

ਚੌਪਈ ॥

चौपई ॥

ਹਮ ਹੈ ਮਾਨ ਸਰੋਵਰ ਬਾਸੀ ॥

हम है मान सरोवर बासी ॥

ਹੰਸ ਜੋਨਿ ਦੀਨੀ ਅਬਿਨਾਸੀ ॥

हंस जोनि दीनी अबिनासी ॥

ਦੇਸ ਦੇਸ ਕੇ ਚਰਿਤ ਬਿਚਾਰੈ ॥

देस देस के चरित बिचारै ॥

ਰਾਵ ਰੰਕ ਕੀ ਪ੍ਰਭਾ ਨਿਹਾਰੈ ॥੧੦॥

राव रंक की प्रभा निहारै ॥१०॥

ਅੜਿਲ ॥

अड़िल ॥

ਧਨਦ ਧਨੀ ਹਮ ਲਹਿਯੋ; ਤਪੀ ਇਕ ਰੁਦ੍ਰ ਨਿਹਾਰਿਯੋ ॥

धनद धनी हम लहियो; तपी इक रुद्र निहारियो ॥

ਇੰਦ੍ਰ ਰਾਜ ਇਕ ਲਹਿਯੋ; ਸੂਰ ਬਿਸੁਇਸਹਿ ਬਿਚਾਰਿਯੋ ॥

इंद्र राज इक लहियो; सूर बिसुइसहि बिचारियो ॥

ਲੋਕ ਚਤ੍ਰਦਸ ਬਿਖੈ; ਤੁਹੀ ਸੁੰਦਰੀ ਨਿਹਾਰੀ ॥

लोक चत्रदस बिखै; तुही सुंदरी निहारी ॥

ਹੋ ਰੂਪਮਾਨ ਨਲ ਰਾਜ; ਤਾਹਿ ਤੁਮ ਬਰੋ ਪ੍ਯਾਰੀ! ॥੧੧॥

हो रूपमान नल राज; ताहि तुम बरो प्यारी! ॥११॥

ਦੋਹਰਾ ॥

दोहरा ॥

ਦਮਵੰਤੀ ਏ ਬਚਨ ਸੁਨਿ; ਹੰਸਹਿ ਦਯੋ ਉਡਾਇ ॥

दमवंती ए बचन सुनि; हंसहि दयो उडाइ ॥

ਲਿਖਿ ਪਤਿਯਾ ਕਰ ਮੈ ਦਈ; ਕਹਿਯਹੁ ਨਲ ਪ੍ਰਤਿ ਜਾਇ ॥੧੨॥

लिखि पतिया कर मै दई; कहियहु नल प्रति जाइ ॥१२॥

ਅੜਿਲ ॥

अड़िल ॥

ਬੋਲਿ ਪਿਤਾ ਕੌ ਕਾਲਿ; ਸੁਯੰਬ੍ਰ ਬਨਾਇ ਹੌ ॥

बोलि पिता कौ कालि; सुय्मब्र बनाइ हौ ॥

ਬਡੇ ਬਡੇ ਰਾਜਨ ਕੋ; ਬੋਲਿ ਪਠਾਇ ਹੌ ॥

बडे बडे राजन को; बोलि पठाइ हौ ॥

ਪਤਿਯਾ ਕੇ ਬਾਂਚਤ ਤੁਮ; ਹ੍ਯਾਂ ਉਠਿ ਆਇਯੈ ॥

पतिया के बांचत तुम; ह्यां उठि आइयै ॥

ਹੋ ਨਿਜੁ ਨਾਰੀ ਕਰਿ ਮੋਹਿ; ਸੰਗ ਲੈ ਜਾਇਯੈ ॥੧੩॥

हो निजु नारी करि मोहि; संग लै जाइयै ॥१३॥

ਹੰਸ ਉਹਾਂ ਤੇ ਉਡਿਯੋ; ਤਹਾਂ ਆਵਤ ਭਯੋ ॥

हंस उहां ते उडियो; तहां आवत भयो ॥

ਦਮਵੰਤ੍ਯਹਿ ਸੰਦੇਸ; ਨ੍ਰਿਪਤਿ ਨਲ ਕੌ ਦਯੋ ॥

दमवंत्यहि संदेस; न्रिपति नल कौ दयो ॥

ਨਲ ਪਤਿਯਾ ਕੌ ਰਹਿਯੋ; ਹ੍ਰਿਦੈ ਸੋ ਲਾਇ ਕੈ ॥

नल पतिया कौ रहियो; ह्रिदै सो लाइ कै ॥

ਹੋ ਜੋਰਿ ਸੈਨ ਤਿਤ ਚਲਿਯੋ; ਮ੍ਰਿਦੰਗ ਬਜਾਇ ਕੈ ॥੧੪॥

हो जोरि सैन तित चलियो; म्रिदंग बजाइ कै ॥१४॥

ਦੋਹਰਾ ॥

दोहरा ॥

ਦੂਤ ਪਹੂਚ੍ਯੋ ਮੀਤ ਕੋ; ਪਤਿਯਾ ਲੀਨੇ ਸੰਗ ॥

दूत पहूच्यो मीत को; पतिया लीने संग ॥

ਆਖੈ ਅਤਿ ਨਿਰਮਲ ਭਈ; ਨਿਰਖਤ ਵਾ ਕੇ ਅੰਗ ॥੧੫॥

आखै अति निरमल भई; निरखत वा के अंग ॥१५॥

ਸੁਨਿ ਰਾਜਾ, ਬਚ ਹੰਸ ਕੇ; ਮਨ ਮੈ ਮੋਦ ਬਢਾਇ ॥

सुनि राजा, बच हंस के; मन मै मोद बढाइ ॥

ਬਿਦ੍ਰਭ ਦੇਸ ਕੌ ਉਠਿ ਚਲਿਯੋ; ਢੋਲ ਮ੍ਰਿਦੰਗ ਬਜਾਇ ॥੧੬॥

बिद्रभ देस कौ उठि चलियो; ढोल म्रिदंग बजाइ ॥१६॥

ਅੜਿਲ ॥

अड़िल ॥

ਦੇਵਊ ਪਹੁਚੇ ਆਇ; ਦੈਤ ਆਵਤ ਭਏ ॥

देवऊ पहुचे आइ; दैत आवत भए ॥

ਗੰਧ੍ਰਬ ਜਛ ਭੁਜੰਗ; ਸਭੈ ਚਲਿ ਤਹ ਗਏ ॥

गंध्रब जछ भुजंग; सभै चलि तह गए ॥

ਇੰਦ੍ਰ ਚੰਦ੍ਰ ਅਰ ਸੂਰਜ; ਪਹੁਚੇ ਆਇ ਕਰਿ ॥

इंद्र चंद्र अर सूरज; पहुचे आइ करि ॥

ਹੋ ਧਨਧਿਈਸ ਜਲਿ ਰਾਵ; ਬਦਿਤ੍ਰ ਬਜਾਇ ਕਰਿ ॥੧੭॥

हो धनधिईस जलि राव; बदित्र बजाइ करि ॥१७॥

TOP OF PAGE

Dasam Granth