ਦਸਮ ਗਰੰਥ । दसम ग्रंथ ।

Page 1026

ਕ੍ਰਿਪਾ ਨਾਥ ਜੋਗੀ ਤਹਾ; ਜਾ ਸਮ ਰੂਪ ਨ ਔਰ ॥

क्रिपा नाथ जोगी तहा; जा सम रूप न और ॥

ਲਖਿ ਅਬਲਾ ਭੂ ਪਰ ਗਿਰੈ; ਭਈ ਮੂਰਛਨਾ ਠੌਰ ॥੩॥

लखि अबला भू पर गिरै; भई मूरछना ठौर ॥३॥

ਚੌਪਈ ॥

चौपई ॥

ਬੋਲਿ ਲਯੋ ਰਾਨੀ ਜੋਗਿਸ ਬਰ ॥

बोलि लयो रानी जोगिस बर ॥

ਕਾਮਕੇਲ ਤਾ ਸੋ ਬਹੁ ਬਿਧਿ ਕਰਿ ॥

कामकेल ता सो बहु बिधि करि ॥

ਪੁਨਿ ਤਾਹੀ ਆਸਨ ਪਹੁਚਾਯੋ ॥

पुनि ताही आसन पहुचायो ॥

ਰੈਨਿ ਭਈ ਤਬ ਬਹੁਰਿ ਮੰਗਾਯੋ ॥੪॥

रैनि भई तब बहुरि मंगायो ॥४॥

ਦੋਹਰਾ ॥

दोहरा ॥

ਭੂਧਰ ਸਿੰਘ ਤਹਾ ਹੁਤੋ; ਅਤਿ ਸੁੰਦਰਿ ਇਕ ਰਾਜ ॥

भूधर सिंघ तहा हुतो; अति सुंदरि इक राज ॥

ਸਾਜ ਬਾਜ ਭੀਤਰ ਕਿਧੌ; ਬਿਸਕਰਮਾ ਤੇ ਬਾਜ ॥੫॥

साज बाज भीतर किधौ; बिसकरमा ते बाज ॥५॥

ਰਾਜ ਨਿਰਖਿ ਸੁੰਦਰ ਘਨੋ; ਰਾਨੀ ਲਿਯੋ ਬੁਲਾਇ ॥

राज निरखि सुंदर घनो; रानी लियो बुलाइ ॥

ਪ੍ਰਥਮ ਭੋਗ ਤਾ ਸੌ ਕਰਿਯੋ; ਪੁਨਿ ਯੌ ਕਹਿਯੋ ਬਨਾਇ ॥੬॥

प्रथम भोग ता सौ करियो; पुनि यौ कहियो बनाइ ॥६॥

ਅੜਿਲ ॥

अड़िल ॥

ਸੁਨਿਹੋ ਪ੍ਰੀਤਮ ਰਾਜ! ਕਾਜ ਮੁਰ ਕੀਜਿਯੈ ॥

सुनिहो प्रीतम राज! काज मुर कीजियै ॥

ਕਛੁ ਧਨ ਛੋਰਿ ਭੰਡਾਰ; ਹਮਾਰੋ ਲੀਜਿਯੈ ॥

कछु धन छोरि भंडार; हमारो लीजियै ॥

ਖੋਦਿ ਭੂਮਿ; ਤਰ ਮੰਡਪ ਏਕ ਬਨਾਇਯੈ ॥

खोदि भूमि; तर मंडप एक बनाइयै ॥

ਹੋ ਮੰਡਪ ਲਖਿਯੋ ਨ ਜਾਇ; ਭੂਮਿ ਲਹਿ ਜਾਇਯੈ ॥੭॥

हो मंडप लखियो न जाइ; भूमि लहि जाइयै ॥७॥

ਤਬ ਤਿਨ ਛੋਰਿ ਭੰਡਾਰ; ਅਮਿਤ ਧਨ ਕੋ ਲਿਯੋ ॥

तब तिन छोरि भंडार; अमित धन को लियो ॥

ਖੋਦਿ ਭੂਮਿ ਕੇ ਤਰੇ; ਬਨਾਵਤ ਮਟ ਭਯੋ ॥

खोदि भूमि के तरे; बनावत मट भयो ॥

ਕੈ ਸੋਈ ਸ੍ਯਾਨੋ ਲਖੈ; ਨ ਦੇਵਲ ਪਾਇਯੈ ॥

कै सोई स्यानो लखै; न देवल पाइयै ॥

ਹੋ ਔਰ ਭੂਮਿ ਸੀ ਸੋ ਭੂਅ; ਚਿਤ ਮੈ ਲ੍ਯਾਇਯੈ ॥੮॥

हो और भूमि सी सो भूअ; चित मै ल्याइयै ॥८॥

ਚੌਪਈ ॥

चौपई ॥

ਰਾਜਹਿ ਰਾਨੀ ਰੋਜ ਬੁਲਾਵੈ ॥

राजहि रानी रोज बुलावै ॥

ਭਾਂਤਿ ਭਾਂਤਿ ਕੇ ਕੇਲ ਕਮਾਵੈ ॥

भांति भांति के केल कमावै ॥

ਅਤਿ ਸਨੇਹ ਤਾ ਸੌ ਉਪਜਾਯੋ ॥

अति सनेह ता सौ उपजायो ॥

ਜਨੁਕ ਸਾਤ ਫੇਰਨ ਕੋ ਪਾਯੋ ॥੯॥

जनुक सात फेरन को पायो ॥९॥

ਕੇਲ ਕਮਾਇ ਰਾਜ ਜਬ ਜਾਵੈ ॥

केल कमाइ राज जब जावै ॥

ਤਬ ਰਾਨੀ ਜੋਗਿਯਹਿ ਬੁਲਾਵੈ ॥

तब रानी जोगियहि बुलावै ॥

ਚਿਮਟਿ ਚਿਮਟਿ ਤਾ ਸੌ ਰਤਿ ਮਾਨੈ ॥

चिमटि चिमटि ता सौ रति मानै ॥

ਮੂਰਖ ਰਾਵ ਭੇਦ ਨਹਿ ਜਾਨੈ ॥੧੦॥

मूरख राव भेद नहि जानै ॥१०॥

ਕਾਮ ਅਧਿਕ ਦਿਨ ਰਾਜ ਸੰਤਾਯੋ ॥

काम अधिक दिन राज संतायो ॥

ਬਿਨੁ ਬੋਲੇ ਰਾਨੀ ਕੇ ਆਯੋ ॥

बिनु बोले रानी के आयो ॥

ਕੇਲ ਕਰਤ ਸੋ ਤ੍ਰਿਯ ਲਖਿ ਪਾਈ ॥

केल करत सो त्रिय लखि पाई ॥

ਤਾ ਕੇ ਕੋਪ ਜਗ੍ਯੋ ਜਿਯ ਆਈ ॥੧੧॥

ता के कोप जग्यो जिय आई ॥११॥

ਅੜਿਲ ॥

अड़िल ॥

ਕੇਲ ਕਰਤ ਰਾਨੀ; ਤਿਹ ਲਖਿਯੋ ਬਨਾਇ ਕੈ ॥

केल करत रानी; तिह लखियो बनाइ कै ॥

ਬਾਧਿ ਰਸਰਿਯਨ ਲਿਯੋ; ਸੁ ਦਿਯੋ ਜਰਾਇ ਕੈ ॥

बाधि रसरियन लियो; सु दियो जराइ कै ॥

ਕ੍ਰਿਪਾ ਨਾਥ ਕੇ ਸਾਥ; ਕਹਿਯੋ ਯੌ ਜਾਇ ਕਰਿ ॥

क्रिपा नाथ के साथ; कहियो यौ जाइ करि ॥

ਹੋ ਜੋ ਮੈ ਕਹੋ ਚਰਿਤ੍ਰ; ਸੁ ਕਰਿਯੈ ਨਾਥ ਬਰ! ॥੧੨॥

हो जो मै कहो चरित्र; सु करियै नाथ बर! ॥१२॥

ਚੌਪਈ ॥

चौपई ॥

ਖਾਨ ਪਾਨ ਆਗੇ ਤਵ ਧਰਿਹੌ ॥

खान पान आगे तव धरिहौ ॥

ਮੁੰਦ੍ਰਿਤ ਮਠ ਕੋ ਦ੍ਵਾਰਨਿ ਕਰਿਹੌ ॥

मुंद्रित मठ को द्वारनि करिहौ ॥

ਖੋਦਿ ਭੂਮਿ ਇਕ ਚਰਿਤ੍ਰ ਦਿਖੈਹੌ ॥

खोदि भूमि इक चरित्र दिखैहौ ॥

ਤਵ ਚਰਨਨ ਤਰ ਰਾਵ ਝੁਕੈਹੌ ॥੧੩॥

तव चरनन तर राव झुकैहौ ॥१३॥

ਯੌ ਕਹਿ ਮੂੰਦਿ ਦੁਆਰਨ ਲਿਯੋ ॥

यौ कहि मूंदि दुआरन लियो ॥

ਆਗੇ ਢੇਰ ਭਸਮ ਤਿਹ ਕਿਯੋ ॥

आगे ढेर भसम तिह कियो ॥

ਆਪੁ ਰਾਵ ਸੌ ਜਾਇ ਜਤਾਯੋ ॥

आपु राव सौ जाइ जतायो ॥

ਸੋਵਤ ਸਮੈ ਸੁਪਨ ਮੈ ਪਾਯੋ ॥੧੪॥

सोवत समै सुपन मै पायो ॥१४॥

ਇਕ ਜੋਗੀ ਸੁਪਨੇ ਮੈ ਲਹਿਯੋ ॥

इक जोगी सुपने मै लहियो ॥

ਤਿਹ ਮੋ ਸੋ ਐਸੇ ਜਨੁ ਕਹਿਯੋ ॥

तिह मो सो ऐसे जनु कहियो ॥

ਖੋਦਿ ਭੂਮਿ ਤੁਮ ਮੋਹਿ ਨਿਕਾਰੋ ॥

खोदि भूमि तुम मोहि निकारो ॥

ਹ੍ਵੈ ਬਡੋ ਪ੍ਰਤਾਪ ਤਿਹਾਰੋ ॥੧੫॥

ह्वै बडो प्रताप तिहारो ॥१५॥

ਭੂਧਰ ਰਾਜ ਖੋਦਬੋ ਲਾਯੋ ॥

भूधर राज खोदबो लायो ॥

ਮੈ ਤੁਮ ਸੋ ਯੌ ਆਨਿ ਸੁਨਾਯੋ ॥

मै तुम सो यौ आनि सुनायो ॥

ਤੁਮਹੂੰ ਚਲੇ ਸੰਗ ਹ੍ਵੈ ਤਹਾ ॥

तुमहूं चले संग ह्वै तहा ॥

ਕਹਾ ਚਰਿਤ੍ਰ ਹ੍ਵੈ ਹੈ ਧੌ ਉਹਾ ॥੧੬॥

कहा चरित्र ह्वै है धौ उहा ॥१६॥

ਯੌ ਕਹਿ ਨ੍ਰਿਪਤਿ ਸੰਗ ਲੈ ਆਈ ॥

यौ कहि न्रिपति संग लै आई ॥

ਭੂਅ ਖੋਦਨ ਤ੍ਰਿਯ ਦਯੋ ਲਗਾਈ ॥

भूअ खोदन त्रिय दयो लगाई ॥

ਮੰਡਪ ਤਹਾ ਏਕ ਜਬ ਲਹਿਯੋ ॥

मंडप तहा एक जब लहियो ॥

ਧੰਨ੍ਯ ਧੰਨ੍ਯ ਪਤਿ ਤ੍ਰਿਯ ਸੋ ਕਹਿਯੋ ॥੧੭॥

धंन्य धंन्य पति त्रिय सो कहियो ॥१७॥

TOP OF PAGE

Dasam Granth